ਨਦੀਨ

ਮੁੱਖ ਫ਼ਸਲ ਵਿੱਚ ਬੇਲੋੜੇ ਪੌਦੇ From Wikipedia, the free encyclopedia

ਨਦੀਨ
Remove ads

ਨਦੀਨ ਉਹ ਬੇਲੋੜੇ ਪੌਦੇ ਹਨ ਜੋ ਖੇਤ, ਬਾਗਾਂ ਵਿੱਚ ਲਾਭਦਾਇਕ ਪੌਦਿਆਂ ਨਾਲ ਉੱਘ ਆਉਂਦੇ ਹਨ। ਇਹ ਹਵਾ, ਧੁੱਪ, ਨਮੀ ਅਤੇ ਖੁਰਾਕੀ ਤੱਤਾਂ ਲਈ ਮੁਕਾਬਲਾ ਕਰਦੇ ਹਨ ਅਤੇ ਇਸ ਨਾਲ ਫਸਲਾਂ ਜਾਂ ਫਲਾਂ ਦਾ ਝਾੜ ਅਤੇ ਗੁਣਵਤਾ ’ਤੇ ਕਾਫ਼ੀ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਨਦੀਨ ਕੀੜੇ-ਮਕੌੜੇ ਅਤੇ ਬਿਮਾਰੀਆਂ ਵੀ ਵਧਾਉਂਦੇ ਹਨ ਕਿਉਂਕਿ ਇਹ ਬਦਲਵੇਂ ਬੂਟੇ ਵਜੋਂ ਕੰਮ ਕਰਦੇ ਹਨ। ਇਸ ਲਈ ਫਸਲ ਜਾਂ ਫ਼ਲਾਂ ਦਾ ਵਧੇਰੇ ਝਾੜ ਲੈਣ ਲਈ ਨਦੀਨਾਂ ਦੀ ਸਹੀ ਸਮੇਂ ’ਤੇ ਰੋਕਥਾਮ ਕਰਨੀ ਜ਼ਰੂਰੀ ਹੁੰਦੀ ਹੈ।[1]

Thumb
ਨਦੀਨ

ਨਦੀਨ ਦੀਆਂ ਕਿਸਮਾਂ

  1. ਘਾਹ ਵਰਗੇ ਨਦੀਨ: ਇਨ੍ਹਾਂ ਵਿੱਚ ਖੱਬਲ ਘਾਹ, ਬਰੂ, ਮੇਥਾ, ਡੀਲਾ, ਮਧਾਨਾ, ਸਵਾਂ, ਸਰਕੰਡਾ, ਘਾਹ ਦੀਆਂ ਪੱਤੀਆਂ ਅਤੇ ਦੱਬ ਆਦਿ ਪ੍ਰਮੁੱਖ ਹਨ।
  2. ਚੌੜੇ ਪੱਤਿਆਂ ਵਾਲੇ ਨਦੀਨ: ਇਨ੍ਹਾਂ ਵਿੱਚ ਚੁਲਾਈ, ਇੱਟਸਿੱਟ, ਚਰਿਆਈ ਬੂਟੀ, ਬਾਥੂ, ਦੌਧਕ, ਜੰਗਲੀ ਪਾਲਕ, ਕਾਂਗਰਸ ਘਾਹ, ਕਰਾੜੀ, ਪੋਹਲੀ, ਮੈਨਾ, ਬਿੱਲੀ ਬੂਟੀ, ਭੱਖੜਾ, ਤਾਂਦਲਾ ਆਦਿ ਪ੍ਰਮੁੱਖ ਹਨ।

ਰੋਕਥਾਮ

  1. ਨਦੀਨਾਂ ਦੀ ਰੋਕਥਾਮ ਲਈ ਹੱਥ ਜਾਂ ਕਿਸੇ ਸੰਦ ਦੀ ਮਦਦ ਨਾਲ ਗੋਡੀ ਕਰਕੇ ਨਦੀਨਾਂ ਨੂੰ ਪੁੱਟ ਕੇ ਖਤਮ ਕੀਤਾ ਜਾ ਸਕਦਾ ਹੈ।
  2. ਨਦੀਨਨਾਸ਼ਕ ਦਵਾਈਆਂ ਨਾਲ ਸਪਰੇਅ ਕਰਕੇ ਨਦੀਨਾ ਦਾ ਨਾਸ਼ ਕੀਤਾ ਜਾਂਦਾ ਹੈ।

ਨਦੀਨਨਾਸ਼ਕ ਲਈ ਸਾਵਧਾਨੀਆਂ

  1. ਛਿੜਕਾਅ ਵੇਲੇ ਜ਼ਮੀਨ ਵਿੱਚ ਕਾਫੀ ਗਿੱਲ ਹੋਣੀ ਚਾਹੀਦੀ ਹੈ।
  2. ਛਿੜਕਾਅ ਸਵੇਰੇ ਜਾਂ ਸਾਮ ਹੀ ਕਰਨਾ ਚਾਹੀਦਾ ਹੈ, ਕਿਉਂਕਿ ਦੁਪਹਿਰ ਸਮੇਂ ਤਾਪਮਾਨ ਜ਼ਿਆਦਾ ਹੋਣ ਕਰ ਕੇ ਨਦੀਨ ਨਾਸ਼ਕ ਜ਼ਹਿਰਾਂ ਦੀ ਮਾਰੂ ਸ਼ਕਤੀ ਘੱਟ ਜਾਂਦੀ ਹੈ।
  3. ਨਦੀਨਨਾਸ਼ਕਾਂ ਦੀ ਵਰਤੋਂ, ਜਦੋਂ ਹਵਾ ਨਾ ਚੱਲਦੀ ਹੋਵੇ ਉਸ ਸਮੇਂ ਕਰੋ ਤਾਂ ਕਿ ਇਨ੍ਹਾਂ ਦੇ ਕਣ ਬੂਟਿਆਂ ਉੱਪਰ ਨਾ ਪੈਣ।
  4. ਨਦੀਨਨਾਸ਼ਕਾਂ ਦਾ ਉਚਿਤ ਮਾਤਰਾ ਵਿੱਚ ਅਤੇ ਸਹੀ ਸਮੇਂ ’ਤੇ ਹੀ ਛਿੜਕਾਅ ਕਰੋ।
  5. ਨਦੀਨਨਾਸ਼ਕ ਦੀ ਵਰਤੋਂ ਮੁੱਖ ਫ਼ਸਲ ਅਨੁਸਾਰ ਸਹੀ ਲੋੜੀਂਦੇ ਤਰੀਕੇ ਅਤੇ ਮਸ਼ੀਨਰੀ ਨਾਲ ਹੀ ਕਰਨੀ ਚਾਹੀਦੀ ਹੈ, ਤਾਂ ਜੋ ਮੁੱਖ ਫ਼ਸਲ ਨੂੰ ਕੋਈ ਨੁਕਸਾਨ ਨਾ ਹੋਵੇ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads