ਨਵਤੇਜ ਜੌਹਰ
From Wikipedia, the free encyclopedia
Remove ads
ਨਵਤੇਜ ਸਿੰਘ ਜੌਹਰ (ਜਨਮ 8 ਅਗਸਤ 1959)[1] ਭਾਰਤੀ ਸੰਗੀਤ ਨਾਟਕ ਅਕਾਦਮੀ- ਪੁਰਸਕਾਰ ਵਿਜੇਤਾ, ਭਰਤਨਾਟਿਅਮ ਵਿਆਖਿਆਕਾਰ ਅਤੇ ਕੋਰੀਓਗ੍ਰਾਫਰ ਹੈ। ਉਹ ਇੱਕ ਐਲ.ਜੀ.ਬੀ.ਟੀ. ਕਾਰਕੁਨ ਵੀ ਹੈ।[2][3]
ਜ਼ਿੰਦਗੀ ਅਤੇ ਕਰੀਅਰ
ਜੌਹਰ ਅਸ਼ੋਕਾ ਯੂਨੀਵਰਸਿਟੀ, ਸੋਨੀਪਤ ਵਿੱਚ ਫੈਕਲਟੀ ਮੈਂਬਰ ਹੈ।[4] ਉਹ ਚੇਨਈ ਵਿਖੇ ਰੁਕਮਨੀ ਅਰੁੰਦਲੇ ਦੇ ਡਾਂਸ ਸਕੂਲ ਕਲਾਕਸ਼ੇਤਰ ਵਿਖੇ ਭਰਤਨਾਟਿਅਮ ਅਤੇ ਨਵੀਂ ਦਿੱਲੀ ਦੇ ਸ਼੍ਰੀਰਾਮ ਭਾਰਤੀ ਕਲਾ ਕੇਂਦਰ ਵਿਖੇ ਲੀਲਾ ਸੈਮਸਨ ਨਾਲ ਸਿਖਲਾਈ ਪ੍ਰਾਪਤ ਹੈ। ਬਾਅਦ ਵਿਚ ਉਸਨੇ ਨਿਊਯਾਰਕ ਯੂਨੀਵਰਸਿਟੀ ਦੇ ਪਰਫਾਰਮੈਂਸ ਸਟੱਡੀਜ਼ ਵਿਭਾਗ ਵਿਚ ਪੜ੍ਹਾਈ ਕੀਤੀ।[5] ਉਸਨੂੰ ਆਪਣੀ ਖੋਜ ਲਈ ਅਨੇਕਾਂ ਫੈਲੋਸ਼ਿਪਸ ਮਿਲੀਆਂ ਹਨ ਜਿਵੇਂ ਕਿ ਟਾਈਮਜ਼ ਆਫ ਇੰਡੀਆ ਫੈਲੋਸ਼ਿਪ (1995), ਚਾਰਲਸ ਵਾਲਸ ਫੈਲੋਸ਼ਿਪ (1999) ਆਦਿ।
ਜੌਹਰ ਨੇ ਸੰਗੀਤਕਾਰ ਸਟੀਫਨ ਰਸ਼, ਸ਼ੁਭਾ ਮੁਦਗਲ ਅਤੇ ਇੰਸਟਾਲੇਸ਼ਨ ਕਲਾਕਾਰ ਸ਼ੇਬਾ ਛਾਛੀ ਅਤੇ ਹੋਰਨਾਂ ਦੇ ਨਾਲ ਸਹਿਯੋਗ ਕੀਤਾ। ਉਸਨੇ ਦੀਪਾ ਮਹਿਤਾ ਦੀ ਅਰਥ ਅਤੇ ਸਭਿਹਾ ਸੁਮਰ ਦੀ ਖਾਮੋਸ਼ ਪਾਨੀ ਫ਼ਿਲਮ ਵਿੱਚ ਵੀ ਕੰਮ ਕੀਤਾ ਹੈ।[6]
ਉਹ ਭਾਰਤ ਵਿਚ ਕਲਾਸੀਕਲ ਰੂਪ ਦੇ ਕੁਝ ਪੁਰਸ਼ ਡਾਂਸਰਾਂ ਵਿਚੋਂ ਇਕ ਹੈ ਅਤੇ ਇਸ ਕਲਾ ਦਾ ਰੂਪ ਧਾਰਨ ਕਰਨ ਵਾਲਾ ਪਹਿਲਾ ਸਿੱਖ ਹੈ।[7]
ਕਿਰਿਆਸ਼ੀਲਤਾ
ਜੂਨ 2016 ਵਿੱਚ, ਜੌਹਰ ਅਤੇ ਪੰਜ ਹੋਰਨਾਂ ਨੇ, ਖੁਦ ਐਲਜੀਬੀਟੀ ਕਮਿਉਨਟੀ ਦੇ ਮੈਂਬਰਾਂ ਹੁੰਦਿਆਂ, ਭਾਰਤੀ ਦੰਡ ਵਿਧਾਨ ਦੀ ਧਾਰਾ 377 ਨੂੰ ਚੁਣੌਤੀ ਦਿੰਦਿਆਂ ਭਾਰਤ ਦੇ ਸੁਪਰੀਮ ਕੋਰਟ ਵਿੱਚ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ ਸੀ।[8] ਇਸ ਦੇ ਨਤੀਜੇ ਵਜੋਂ ਨਵਤੇਜ ਸਿੰਘ ਜੌਹਰ ਅਤੇ ਹੋਰਾਂ ਦੀ ਪਟੀਸ਼ਨ ‘ਤੇ 2018 ਵਿੱਚ ਭਾਰਤ ਦੀ ਸਿਖਰਲੀ ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਉਂਦਿਆ ਇੱਕੋ ਲਿੰਗ ਦੇ ਦੋ ਬਾਲਗਾਂ ਵਿਚ ਆਪਸੀ ਸਹਿਮਤੀ ਨਾਲ ਬਣਾਏ ਜਿਨਸੀ ਸਬੰਧਾਂ ਨੂੰ ਇਸ ਧਾਰਾ ਤਹਿਤ ਗੈਰ ਅਪਰਾਧਿਕ ਘੋਸ਼ਿਤ ਕਰ ਦਿੱਤਾ ਸੀ।[9]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads