ਨਵੰਬਰ 2015 ਦੇ ਪੈਰਿਸ ਹਮਲੇ

From Wikipedia, the free encyclopedia

ਨਵੰਬਰ 2015 ਦੇ ਪੈਰਿਸ ਹਮਲੇ
Remove ads

ਨਵੰਬਰ 2015 ਦੇ ਪੈਰਿਸ ਹਮਲੇ 13 ਨਵੰਬਰ 2015 ਦੀ ਸ਼ਾਮ ਨੂੰ ਪੈਰਿਸ ਵਿੱਚ ਹੋਏ ਆਤੰਕਵਾਦੀ ਹਮਲਿਆਂ ਦੀ ਲੜੀ ਸੀ। ਕੇਂਦਰੀ ਯੂਰਪੀ ਸਮੇਂ ਅਨੁਸਾਰ 21:16 ਨੂੰ ਸ਼ੁਰੂ ਹੋਏ[7] ਇਹਨਾਂ ਹਮਲਿਆਂ ਦੌਰਾਨ 3 ਵੱਖ-ਵੱਖ ਥਾਵਾਂ ਉੱਤੇ ਧਮਾਕੇ ਹੋਏ ਅਤੇ 6 ਥਾਵਾਂ ਉੱਤੇ ਵੱਡੇ ਪੱਧਰ ਉੱਤੇ ਗੋਲੀਆਂ ਚਲਾਈਆਂ ਗਈਆਂ।[7][8] ਇਹ ਹਮਲੇ ਇੱਕ ਕਨਸਰਟ ਹਾਲ (ਸੰਗੀਤਕ ਪ੍ਰੋਗਰਾਮ ਵਾਲੇ ਸਥਾਨ), ਰੇਸਤਰਾਂ ਅਤੇ ਰਾਸ਼ਟਰੀ ਖੇਡ ਸਟੇਡੀਅਮ ਸਮੇਤ 6 ਥਾਵਾਂ ਉੱਪਰ ਹੋਏ।[9][10] ਇਸ ਵਿੱਚ 128 ਵਿਅਕਤੀਆਂ ਦੀ ਮੌਤ ਹੋ ਗਈ। ਹਮਲਿਆਂ ’ਚ 250 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਹਮਲਿਆਂ ਦੀ ਜ਼ਿੰਮੇਵਾਰੀ ਇਸਸਲਾਮਿਕ ਸਟੇਟ ਨੇ ਲਈ ਹੈ। ਫਰਾਂਸ ਸਰਕਾਰ ਨੇ ਦੇਸ਼ ’ਚ ਐਮਰਜੈਂਸੀ ਲਾਗੂ ਕਰ ਦਿੱਤੀ। ਇਸ ਹਮਲੇ ਤੋਂ ਬਾਅਦ ਔਲਾਂਦੇ ਨੇ ਫਰਾਂਸ ’ਚ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ। ਪੈਰਿਸ ਦੀਆਂ ਸੜਕਾਂ ਉੱਪਰ ਖ਼ੂਨ-ਖ਼ਰਾਬਾ ਕਰਨ ਵਾਲੇ 8 ਹਮਲਾਵਰਾਂ ’ਚੋਂ ਜ਼ਿਆਦਾਤਰ ਨੇ ਆਤਮਘਾਤੀ ਬੈਲਟ ਪਹਿਨ ਰੱਖੀ ਸੀ। 2004 ਦੇ ਮੈਡਰਿਡ ਟਰੇਨ ਬੰਬ ਧਮਾਕਿਆਂ ਤੋਂ ਬਾਅਦ ਯੂਰਪ ’ਚ ਇਹ ਹੁਣ ਤਕ ਦਾ ਸਭ ਤੋਂ ਖ਼ੌਫ਼ਨਾਕ ਹਮਲਾ ਸੀ।

ਵਿਸ਼ੇਸ਼ ਤੱਥ November 2015 Paris attacks, ਟਿਕਾਣਾ ...
Remove ads

ਕਾਰਨ

  • ਫਰਾਂਸ ਦਾ ਸੀਰੀਆ, ਇਰਾਕ, ਮਾਲੀ ਤੇ ਲਿਬੀਆ ਵਿੱਚ ਅਮਰੀਕੀ ਫ਼ੌਜ ਦਾ ਸਾਥ। ਫਰਾਂਸ ਦੀ ਫ਼ੌਜ ਅਮਰੀਕਾ ਦੀ ਅਗਵਾਈ ’ਚ ਅਤਿਵਾਦ ਵਿਰੁੱਧ ਲੜਾਈ ਲੜ ਰਹੀ ਹੈ।
  • ਯੂਰਪ ਵਿੱਚ ਇਸਸਲਾਮਿਕ ਸਟੇਟ ਵਲੋਂ ਸਲੀਪਰ ਸੈੱਲ ਬਣਾਉਣੇ।

ਹਮਲੇ

Timeline of attacks

13 ਨਵੰਬਰ:

  • 21:16 –ਪਹਿਲਾ ਆਤਮਘਾਤੀ ਹਮਲਾ[11]
  • 21:20 – ਰੂ ਬਿਚਤ ਉੱਪਰ ਗੋਲੀਬਾਰੀ[12]
  • 21:30 – ਦੂਜਾ ਆਤਮਘਾਤੀ ਹਮਲਾ[11]
  • 21:45 – ਚਾਰ ਆਦਮੀ ਬਾਤਲਕਣ ਹਾਲ ਅੰਦਰ ਘੁਸੇ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।[11]
  • 21:50 – ਰੂ ਦੇ ਚਰੋਨ ਉੱਪਰ ਗੋਲੀਬਾਰੀ[11]
  • 21:53 – ਤੀਜਾ ਆਤਮਘਾਤੀ ਹਮਲਾ[11]
  • 22:00 – ਬਾਤਲਕਣ ਉੱਪਰ ਹੋਸਟੇਜ[11]

14 ਨਵੰਬਰ:

  • 00:58 – ਬਾਤਲਕਣ ਦਾ ਫਰਾਂਸੀਸੀ ਪੁਲਿਸਵਲੋਂ ਘੇਰਾ, ਜਿੱਥੇ 60–100 ਲੋਕ ਸਨ।[11]
All times are CET (UTC+1).



















Remove ads

ਹੋਰ ਵੇਖੋ

  • ਫਰਾਂਸ ਵਿੱਚ ਆਤੰਕਵਾਦੀ ਹਮਲਿਆਂ ਦੀ ਸੂਚੀ
  • ਫਰਾਂਸ ਵਿੱਚ ਆਤੰਕਵਾਦੀ ਘਟਨਾਵਾਂ ਦੀ ਸੂਚੀ
  • 2015 ਫਰਾਂਸ ਵਿੱਚ ਆਤੰਕਵਾਦੀ ਘਟਨਾਵਾਂ ਦੀ ਸੂਚੀ
  • ਯੂਰਪ ਵਿੱਚ ਆਤੰਕਵਾਦ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads