ਰਜਨੀਸ਼ ਅੰਦੋਲਨ
From Wikipedia, the free encyclopedia
Remove ads
ਰਜਨੀਸ਼ ਲਹਿਰ ਭਾਰਤੀ ਰਹੱਸਵਾਦੀ ਭਗਵਾਨ ਸ਼੍ਰੀ ਰਜਨੀਸ਼ (1931-1990), ਜਿਨ੍ਹਾਂ ਨੂੰ ਓਸ਼ੋ ਵੀ ਕਿਹਾ ਜਾਂਦਾ ਹੈ,ਤੋਂ ਪ੍ਰੇਰਿਤ ਵਿਅਕਤੀਆਂ,ਖਾਸ ਤੌਰ ਤੇ ਉਹਨਾਂ ਪੈਰੋਕਾਰਾਂ ਦਾ ਜਿਨ੍ਹਾਂ ਨੂੰ "ਨਵ-ਸੰਨਿਆਸੀ" [1] ਜਾਂ ਸਿਰਫ਼ "ਸੰਨਿਆਸੀ" ਕਿਹਾ ਜਾਂਦਾ ਹੈ, ਦਾ ਅੰਦੋਲਨ ਹੈ। ਉਨ੍ਹਾਂ ਨੂੰ ਰਜਨੀਸ਼ੀ ਜਾਂ ਸੰਤਰੀ ਲੋਕ ਕਿਹਾ ਜਾਂਦਾ ਸੀ ਕਿਉਂਕਿ ਉਹ 1970 ਤੋਂ 1985 ਤਕ ਪਹਿਲਾਂ ਨਾਰੰਗੀ ਅਤੇ ਬਾਅਦ ਵਿਚ ਲਾਲ, ਮੈਰੂਨ ਅਤੇ ਗੁਲਾਬੀ ਕੱਪੜੇ ਪਹਿਨਦੇ ਸਨ।[2] ਭਾਰਤੀ ਪ੍ਰੈਸ ਵਿਚ ਅੰਦੋਲਨ ਦੇ ਮੈਂਬਰਾਂ ਨੂੰ ਕਈ ਵਾਰੀ ਓਸ਼ੋਆਈਟਸ ਕਿਹਾ ਜਾਂਦਾ ਹੈ।[3][4][5]
1970ਵਿਆਂ ਅਤੇ 1980ਵਿਆਂ ਵਿਚ ਅੰਦੋਲਨ ਭਾਰਤ ਵਿਚ ਅਤੇ ਬਾਅਦ ਵਿਚ ਸੰਯੁਕਤ ਰਾਜ ਅਮਰੀਕਾ ਵਿਚ ਵਿਵਾਦਪੂਰਨ ਰਿਹਾ, ਕਿਉਂਕਿ ਇਸ ਦਾ ਬਾਨੀ ਸੰਸਥਾਈ ਕਦਰਾਂ ਕੀਮਤਾਂ ਦਾ ਦੁਸ਼ਮਣ ਸੀ। ਸੋਵੀਅਤ ਸੰਘ ਵਿਚ ਲਹਿਰ ਉੱਤੇ "ਭਾਰਤੀ ਸਭਿਆਚਾਰ ਦੇ ਹਾਂਦਰੂ ਪਹਿਲੂਆਂ ਅਤੇ ਪੱਛਮੀ ਦੇਸ਼ਾਂ ਵਿਚ ਨੌਜਵਾਨਾਂ ਦੀ ਰੋਸ ਲਹਿਰ ਦੇ ਟੀਚਿਆਂ" ਦੇ ਉਲਟ ਹੋਣ ਕਰਨ ਪਾਬੰਦੀ ਲਗਾਈ ਗਈ ਸੀ। ਓਸ਼ੋ ਨੂੰ ਇਹ "ਸਕਾਰਾਤਮਕ ਪਹਿਲੂ" ਤੋੜਨ ਵਾਲੇ ਦੇ ਤੌਰ ਤੇ ਦੇਖਿਆ ਗਿਆ ਸੀ, ਜਿਸ ਨੂੰ ਭਾਰਤ ਦੀ ਮਨਾਪਲੀ ਬੁਰਜ਼ਵਾਜ਼ੀ ਦੇ ਪਿਛਾਖੜੀ ਧਾਰਮਿਕ ਵਿਚਾਰਧਾਰਕ ਦੇ ਰੂਪ ਵਿਚ ਪੇਸ਼ ਕੀਤਾ ਗਿਆ ਸੀ, ਜੋ ਇਕ ਪਰੰਪਰਾਗਤ ਹਿੰਦੂ ਭੇਸ ਵਿੱਚ ਖਪਤਕਾਰ ਸਮਾਜ ਦੇ ਵਿਚਾਰਾਂ ਨੂੰ ਉਤਸ਼ਾਹਿਤ ਕਰ ਰਿਹਾ ਸੀ। [6]
ਓਰੇਗਨ ਵਿਚ 1980 ਦੇ ਦਹਾਕੇ ਦੇ ਸ਼ੁਰੂ ਵਿਚ ਅੰਦੋਲਨ ਦੇ ਇਕ ਵੱਡੇ ਇਰਾਦਤਨ ਭਾਈਚਾਰੇ, ਜਿਸ ਨੂੰ ਰਜਨੀਸ਼ਪੁਰਮ,[7][8] ਕਿਹਾ ਜਾਂਦਾ ਸੀ, ਉਸ ਨਾਲ ਨੇੜਲੇ ਸ਼ਹਿਰ ਐਂਟੀਲੋਪ ਨੂੰ ਅਤੇ ਬਾਅਦ ਵਿਚ ਡੈਲਜ਼ ਦੀ ਕਾਊਂਟੀ ਸੀਟ ਮੱਲ ਲੈਣ ਦੇ ਯਤਨਾਂ ਕਰਕੇ ਸਥਾਨਕ ਭਾਈਚਾਰੇ ਵਿਚ ਤਣਾਅ ਪੈਦਾ ਹੋ ਗਿਆ ਸੀ। ਇਨ੍ਹਾਂ ਤਣਾਆਂ ਦੇ ਸਿਖਰ 'ਤੇ ਰਜਨੀਸ਼ਪੁਰਮ ਓਰੇਗਨ ਕਮਿਊਨ ਦੇ ਪ੍ਰਮੁੱਖ ਮੈਂਬਰਾਂ ਦਾ ਇਕ ਸਮੂਹ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਤੇ ਜਾਣਬੁੱਝ ਕੇ ਖਾਣ ਵਾਲੀਆਂ ਚੀਜ਼ਾਂ ਜ਼ਹਿਰੀਲੇ ਬਣਾਉਣ ਦੇ ਦੋਸ਼ ਸ਼ਾਮਲ ਸਨ। ਕਥਿਤ ਤੌਰ ਤੇ ਉਨ੍ਹਾਂ ਨੇ ਸਥਾਨਕ ਚੋਣਾਂ ਦੇ ਨਤੀਜਿਆਂ ਨੂੰ ਆਪਣੇ ਹੱਕ ਵਿਚ ਪ੍ਰਭਾਵਿਤ ਕਰਨ ਲਈ ਅਜਿਹਿ ਯੋਜਨਾ ਬਣਾਈ ਸੀ, ਜੋ ਆਖਿਰਕਾਰ ਅਸਫਲ ਹੋ ਗਈ ਸੀ। ਸਥਾਨਕ ਰੈਸਟੋਰਟਾਂ ਅਤੇ ਦੁਕਾਨਾਂ ਵਿਚ ਸਲਾਦ ਉਤਪਾਦਾਂ ਨੂੰ ਪ੍ਰਭਾਵਿਤ ਕਰਨ ਲਈ ਸੇਲਮੋਨੇਲਾ ਦੀ ਵਰਤੋਂ ਕੀਤੀ ਗਈ ਸੀ, ਜਿਸ ਨਾਲ ਸੈਂਕੜੇ ਲੋਕ ਜ਼ਹਿਰ ਤੋਂ ਪ੍ਰਭਾਵਿਤ ਹੋਏ ਸੀ। ਭਗਵਾਨ, ਜੋ ਉਸ ਸਮੇਂ ਰਜਨੀਸ਼ ਨੂੰ ਬੁਲਾਇਆ ਜਾਂਦਾ ਸੀ, ਨੂੰ 1985 ਵਿਚ ਉਸ ਦੇ ਸਟਾਫ ਅਤੇ ਸੱਜਾ ਹੱਥ ਮਾਂ ਅਨੰਦ ਨੂੰ ਹਮਲੇ ਦੇ ਦੋਸ਼ੀ ਪਾਏ ਜਾਣ ਤੇ ਸਜ਼ਾਵਾਂ ਦੇ ਬਾਅਦ ਉਸ ਦੀ ਅਲਫੋਰਡ ਅਪੀਲ ਦੇ ਇਕ ਹਿੱਸੇ ਦੇ ਰੂਪ ਵਿਚ ਅਮਰੀਕਾ ਤੋਂ ਕਢ ਦਿੱਤਾ ਗਿਆ ਸੀ। ਅੰਦੋਲਨ ਦਾ ਹੈਡਕੁਆਟਰ ਅੰਤ ਵਿਚ ਪੂਨਾ (ਅੱਜ-ਕੱਲ੍ਹ ਪੁਣੇ), ਭਾਰਤ ਵਾਪਸ ਆ ਗਿਆ। ਇਹ ਕਮਿਊਨ ਆਮ ਤੌਰ 'ਤੇ ਧਿਆਨ ਉੱਤੇ ਆਧਾਰਿਤ ਸੀ ਅਤੇ ਉਨ੍ਹਾਂ ਨੇ ਬਹੁ ਪ੍ਰੇਮੀ ਵਿਚਾਰਾਂ ਦਾ ਪ੍ਰਚਾਰ ਕੀਤਾ। ਜਦੋਂ ਅੰਦੋਲਨ ਓਰੇਗਨ ਵਿੱਚ ਆਇਆ ਤਾਂ ਅਨੁਆਈ ਜਿਆਦਾਤਰ ਨੌਜਵਾਨ ਅਤੇ ਕਾਲਜ ਪੜ੍ਹੇ-ਲਿਖੇ ਸਨ। ਇਹ ਕਮਿਊਨ ਲੰਮੇ ਸਮੇਂ ਲਈ ਖੁੱਲ੍ਹਾ ਨਾ ਰਿਹਾ, ਇਸਦੇ ਆਗੂ ਨੂੰ ਅਮਰੀਕਾ ਤੋਂ ਕਢ ਦੇ ਕਾਰਨ ਇਹ ਠੱਪ ਹੋ ਗਿਆ। ਓਰੇਗਨ ਕਮਿਊਨ ਸਤੰਬਰ 1985 ਵਿੱਚ ਤਬਾਹ ਕਰ ਦਿੱਤਾ ਗਿਆ ਸੀ। [9]
ਭਾਰਤ ਵਿਚ ਅੰਦੋਲਨ ਨੂੰ ਹੌਲੀ ਹੌਲੀ ਆਲੇ ਦੁਆਲੇ ਦੇ ਸਮਾਜ ਤੋਂ ਵਧੇਰੇ ਸਕਾਰਾਤਮਕ ਹੁੰਗਾਰਾ ਮਿਲਿਆ, ਵਿਸ਼ੇਸ਼ ਤੌਰ ਤੇ 1990 ਵਿਚ ਬਾਨੀ ਦੀ ਮੌਤ ਤੋਂ ਬਾਅਦ।[10][11] ਓਸ਼ੋ ਇੰਟਰਨੈਸ਼ਨਲ ਫਾਊਂਡੇਸ਼ਨ (ਓਆਈਐਫ) ਦਾ ਉਸਦੀ ਮੌਤ ਤੋਂ ਪਹਿਲਾਂ ਓਸ਼ੋ ਦੁਆਰਾ ਸਥਾਪਤ "ਅੰਦਰੂਨੀ ਸਰਕਲ" ਦੁਆਰਾ ਪ੍ਰਬੰਧ ਕੀਤਾ ਜਾਂਦਾ ਹੈ। ਉਹ ਸਾਂਝੇ ਤੌਰ ਤੇ ਓਸ਼ੋ ਦੀ ਜਾਇਦਾਦ ਦਾ ਪ੍ਰਬੰਧ ਕਰਦੇ ਹਨ ਅਤੇ ਪੁਣੇ ਵਿਚ ਓਸ਼ੋ ਇੰਟਰਨੈਸ਼ਨਲ ਮੈਡੀਟੇਸ਼ਨ ਰਿਜ਼ਾਰਟ ਚਲਾਉਂਦੇ ਹਨ।[12]
1990 ਵਿਆਂ ਦੇ ਅਖੀਰ ਵਿੱਚ, ਵਿਰੋਧੀ ਧੜਿਆਂ ਨੇ ਓਸ਼ੋ ਦੀਆਂ ਰਚਨਾਵਾਂ ਤੇ ਓਈਐਫ ਦੇ ਕਾਪੀਰਾਈਟ ਅਤੇ ਉਨ੍ਹਾਂ ਨੂੰ ਛਾਪਣ ਜਾਂ ਮੁੜ ਛਾਪਣ ਬਾਰੇ ਉਸਦੇ ਰਾਇਲਟੀ ਦਾਅਵਿਆਂ ਦੀ ਵੈਧਤਾ ਨੂੰ ਚੁਣੌਤੀ ਦਿੱਤੀ.।[13][14]ਅਮਰੀਕਾ ਵਿੱਚ, ਓਸ਼ੋ ਫ੍ਰੈਂਡਜ਼ ਇੰਟਰਨੈਸ਼ਨਲ (ਓਫਆਈ) ਨਾਲ 10 ਸਾਲ ਦੀ ਕਾਨੂੰਨੀ ਲੜਾਈ ਦੇ ਬਾਅਦ, ਜਨਵਰੀ 2009 ਵਿੱਚ ਓਆਈਐਫ ਦੇ ਰੇਡਮਾਰਕ OSHO ਦੇ ਨਿਰੋਲ ਆਪਣੇ ਹੱਕ ਨਹੀਂ ਰਹੇ ।
ਭਾਰਤ ਅਤੇ ਯੂਨਾਈਟਿਡ ਸਟੇਟ, ਯੂਨਾਈਟਿਡ ਕਿੰਗਡਮ, ਜਰਮਨੀ, ਇਟਲੀ ਅਤੇ ਨੀਦਰਲੈਂਡ ਸਮੇਤ ਦੁਨੀਆਂ ਭਰ ਵਿੱਚ ਅੰਦੋਲਨ ਦੇ ਕਈ ਛੋਟੇ ਛੋਟੇ ਕੇਂਦਰ ਹਨ।
Remove ads
ਆਰੰਭ
ਓਸ਼ੋ ਨੇ ਜਨਤਕ ਤੌਰ ਤੇ 1958 ਵਿੱਚ ਪ੍ਰਵਚਨ ਦੇਣਾ ਸ਼ੁਰੂ ਕੀਤਾ, ਜਦੋਂ ਉਹ ਜਬਲਪੁਰ ਯੂਨੀਵਰਸਿਟੀ ਦੇ ਦਰਸ਼ਨ ਦਾ ਇੱਕ ਲੈਕਚਰਾਰ (ਬਾਅਦ ਵਿੱਚ ਪ੍ਰੋਫੈਸਰ) ਸੀ। ਉਸਨੇ 1960 ਦੇ ਦਹਾਕੇ ਦੌਰਾਨ ਪੂਰੇ ਭਾਰਤ ਵਿੱਚ ਲੈਕਚਰ ਦਿੱਤੇ, ਅਤੇ ਧਿਆਨ ਅਤੇ ਮੁਕਤ ਪਿਆਰ ਦੇ ਆਦਰਸ਼ਾਂ ਨੂੰ ਉਤਸ਼ਾਹਿਤ ਕੀਤਾ।[15] ਇਹ ਸਿਵਲ ਲਿਬਰਟੀਨੀ ਫ਼ਲਸਫ਼ੇ ਦੇ ਆਧਾਰ ਤੇ ਇੱਕ ਸਮਾਜਿਕ ਅੰਦੋਲਨ ਸੀ ਜੋ ਨਿੱਜੀ ਸਬੰਧਾਂ ਵਿੱਚ ਰਾਜ ਦੇ ਨਿਅੰਤਰਨ ਅਤੇ ਧਾਰਮਿਕ ਦਖਲਅੰਦਾਜ਼ੀ ਨੂੰ ਰੱਦ ਕਰਦਾ ਹੈ; ਉਸਨੇ ਵਿਆਹ ਨੂੰ ਖਾਸ ਕਰਕੇ ਔਰਤਾਂ ਲਈ, ਸਮਾਜਿਕ ਬੰਧਨ ਦੇ ਰੂਪ ਵਜੋਂ ਨਕਾਰਿਆ।[a][16] ਉਸ ਨੇ ਸਮਾਜਵਾਦ ਅਤੇ ਗਾਂਧੀ ਦੀ ਆਲੋਚਨਾ ਕੀਤੀ ਪਰੰਤੂ ਪੂੰਜੀਵਾਦ, ਵਿਗਿਆਨ, ਤਕਨਾਲੋਜੀ ਅਤੇ ਜ਼ਿਆਦਾ ਆਬਾਦੀ ਦੇ ਵਿਰੁੱਧ ਚੇਤਾਵਨੀ ਦਿੰਦੇ ਹੋਏ ਜਨਮ ਨਿਯੰਤਰਣ ਦੀ ਵਕਾਲਤ ਕੀਤੀ,[17] ਅਤੇ ਉਨ੍ਹਾਂ ਧਾਰਮਿਕ ਸਿੱਖਿਆਵਾਂ ਦੀ ਨੁਕਤਾਚੀਨੀ ਕੀਤੀ ਜੋ ਗਰੀਬੀ ਅਤੇ ਅਧੀਨਗੀ ਨੂੰ ਵਧਾਉਂਦੀਆਂ ਹਨ।
Remove ads
Citations
Wikiwand - on
Seamless Wikipedia browsing. On steroids.
Remove ads