ਰਜਨੀਸ਼

From Wikipedia, the free encyclopedia

ਰਜਨੀਸ਼
Remove ads

ਰਜਨੀਸ਼ (ਜਨਮ ਚੰਦਰ ਮੋਹਨ ਜੈਨ; 11 ਦਸੰਬਰ 1931  19 ਜਨਵਰੀ 1990), ਜਿਸਨੂੰ ਅਚਾਰਿਆ ਰਜਨੀਸ਼,[2] ਭਗਵਾਨ ਸ਼੍ਰੀ ਰਜਨੀਸ਼,[1] ਅਤੇ ਬਾਅਦ ਵਿੱਚ ਓਸ਼ੋ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਭਾਰਤੀ ਧਰਮਗੁਰੂ,[3] ਦਾਰਸ਼ਨਿਕ, ਰਹੱਸਵਾਦੀ[4] ਅਤੇ ਰਜਨੀਸ਼ ਲਹਿਰ ਦਾ ਸੰਸਥਾਪਕ ਸੀ।[1] ਉਸਨੂੰ ਆਪਣੇ ਜੀਵਨ ਦੌਰਾਨ ਇੱਕ ਵਿਵਾਦਪੂਰਨ ਨਵੇਂ ਧਾਰਮਿਕ ਅੰਦੋਲਨ ਦੇ ਨੇਤਾ ਵਜੋਂ ਦੇਖਿਆ ਜਾਂਦਾ ਸੀ। ਉਸਨੇ ਸੰਸਥਾਗਤ ਧਰਮਾਂ ਨੂੰ ਰੱਦ ਕਰ ਦਿੱਤਾ,[5][1][6] ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਧਿਆਤਮਿਕ ਅਨੁਭਵ ਨੂੰ ਧਾਰਮਿਕ ਸਿਧਾਂਤ ਦੀ ਕਿਸੇ ਇੱਕ ਪ੍ਰਣਾਲੀ ਵਿੱਚ ਸੰਗਠਿਤ ਨਹੀਂ ਕੀਤਾ ਜਾ ਸਕਦਾ।[7] ਇੱਕ ਗੁਰੂ ਹੋਣ ਦੇ ਨਾਤੇ, ਉਸਨੇ ਧਿਆਨ ਦੀ ਵਕਾਲਤ ਕੀਤੀ ਅਤੇ ਗਤੀਸ਼ੀਲ ਧਿਆਨ ਨਾਮਕ ਇੱਕ ਵਿਲੱਖਣ ਰੂਪ ਸਿਖਾਇਆ। ਰਵਾਇਤੀ ਤਪੱਸਿਆ ਅਭਿਆਸਾਂ ਨੂੰ ਰੱਦ ਕਰਦੇ ਹੋਏ, ਉਸਨੇ ਵਕਾਲਤ ਕੀਤੀ ਕਿ ਉਸਦੇ ਪੈਰੋਕਾਰ ਪੂਰੀ ਤਰ੍ਹਾਂ ਸੰਸਾਰ ਵਿੱਚ ਰਹਿਣ ਪਰ ਇਸ ਨਾਲ ਲਗਾਵ ਤੋਂ ਬਿਨਾਂ।

ਵਿਸ਼ੇਸ਼ ਤੱਥ ਭਗਵਾਨ ਸ਼੍ਰੀ ਰਜਨੀਸ਼, ਜਨਮ ...
Remove ads

ਮਹਾਨ ਵਿਚਾਰਕ

ਪਿਛਲੀ ਸਦੀ ਦਾ ਮਹਾਨ ਵਿਚਾਰਕ ਅਤੇ ਅਧਿਆਤਮਕ ਨੇਤਾ ਓਸ਼ੋ, ਭਾਵਨਾਵਾਂ ਦਾ ਇੱਕ ਅਜਿਹਾ ਸੰਗੀਤਕ ਤੇ ਲੈਅਬੱਧ ਆਪਮੁਹਾਰਾ ਪ੍ਰਵਾਹ ਹੈ ਜਿਸ ਵਿੱਚ ਮਾਨਵੀ ਜੀਵਨ ਦੀਆਂ ਮੂੜਤਾਵਾਂ ਦੀ ਆਲੋਚਨਾ ਵੀ ਹੈ ਅਤੇ ਇੱਕ ਨਵੀਂ ਕ੍ਰਾਂਤੀ ਦੀ ਸੂਚਨਾ ਵੀ। ਉਸ ਦੇ ਵਿਚਾਰਾਂ ਵਿੱਚ ਬੌਧਿਕਤਾ ਅਤੇ ਭਾਵਨਾਵਾਂ ਦੀ ਇੱਕ ਅਜਿਹੀ ਸਮਤਾ ਹੈ, ਜੋ ਸਾਡੇ ਹਿਰਦਿਆਂ ਵਿੱਚ ਜਿੱਥੇ ਆਨੰਦਮਈ ਭਾਵਾਂ ਦਾ ਹੜ੍ਹ ਪੈਦਾ ਕਰਦੀ ਹੈ, ਉੱਥੇ ਸਾਨੂੰ ਉਹ ਕੁਝ ਵੀ ਵੇਖਣ ਦੇ ਯੋਗ ਬਣਾਉਂਦੀ ਹੈ ਜਿਸ ਨੂੰ ਅਸੀਂ ਪ੍ਰੰਪਰਾਗਤ ਮਾਨਤਾਵਾਂ ਅਤੇ ਸੰਸਕ੍ਰਿਤੀਆਂ ਦੀ ਗੁਲਾਮੀ ਕਾਰਨ ਵੇਖਣਾ ਨਹੀਂ ਚਾਹੁੰਦੇ। ਜਿਸ ਨੇ ਮਨੁੱਖ ਨੂੰ ਵਿਅਕਤੀਗਤ ਪੱਧਰ ‘ਤੇ ਉਸ ਦੀ ਚਰਮ ਸੀਮਾ ਤਕ ਪਹੁੰਚਣ ਦੀ ਪੂਰੀ ਆਜ਼ਾਦੀ ਦਿੱਤੀ।

Remove ads

ਜੀਵਨ ਨੂੰ ਉਸ ਦੀ ਸੰਪੂਰਨਤਾ

ਓਸ਼ੋ ਜੀਵਨ ਨੂੰ ਉਸ ਦੀ ਸੰਪੂਰਨਤਾ ਵਿੱਚ ਸਵੀਕਾਰਦੇ ਹਨ। ਉਹ ਪ੍ਰਿਥਵੀ ਅਤੇ ਸਵਰਗ, ਪਦਾਰਥਵਾਦੀ ਜਗਤ ਅਤੇ ਅਧਿਆਤਮ ਨੂੰ ਜੋੜਨ ਵਾਲੇ ਪਹਿਲੇ ਪੁਲ ਹਨ। ਬੁੱਧ, ਮਹਾਂਵੀਰ, ਕ੍ਰਿਸ਼ਨ, ਸ਼ਿਵ, ਨਾਰਦ, ਗੋਰਖ, ਕਬੀਰ, ਗੁਰੂ ਨਾਨਕ, ਮਲੂਕਦਾਸ, ਦਰਿਆ ਦਾਸ, ਮੀਰਾ ਆਦਿ ਉੱਪਰ ਆਪ ਦੇ ਹਜ਼ਾਰਾਂ ਪ੍ਰਵਚਨ ਹਨ, ਜੋ ਛੇ ਸੌ ਤੋਂ ਵੀ ਵੱਧ ਪੁਸਤਕਾਂ ਦੇ ਰੂਪ ਵਿੱਚ ਉਪਲਬਧ ਹਨ। ਧਰਮ, ਰਾਜਨੀਤੀ, ਕਲਾ ਅਤੇ ਸਿੱਖਿਆ ਜੀਵਨ ਦਾ ਕੋਈ ਅਜਿਹਾ ਪੱਖ ਨਹੀਂ ਜਿਸ ਨੂੰ ਓਸ਼ੋ ਨੇ ਚਰਚਾ ਦਾ ਵਿਸ਼ਾ ਨਾ ਬਣਾਇਆ ਹੋਵੇ।

ਮੈਡੀਟੇਸ਼ਨ, ਪ੍ਰੇਮ ਅਤੇ ਖੁਸ਼ੀ

ਆਧੁਨਿਕ ਯੁੱਗ ਵਿੱਚ ਜਦ ਪੂਰਬ-ਪੱਛਮ ਦੋਵਾਂ ਨੂੰ ਪਦਾਰਥਵਾਦ ਨੇ ਬੁਰੀ ਤਰ੍ਹਾਂ ਆਪਣੀ ਜਕੜ ਵਿੱਚ ਲੈ ਲਿਆ ਹੈ ਅਤੇ ਮਾਨਵਤਾ ਖੰਭ ਲਾ ਕੇ ਉਡਾਰੀਆਂ ਮਾਰਦੀ ਜਾ ਰਹੀ ਹੈ, ਅਜਿਹੇ ਅਧੋਗਤੀ ਦੇ ਦੌਰ ਵਿੱਚ ਓਸ਼ੋ ਨੇ ਮਨੁੱਖ ਨੂੰ ਉਸ ਦੇ ਆਪੇ ਨਾਲ ਸੁਰ ਕਰਨ ਲਈ ਆਪਣੇ ਪ੍ਰਵਚਨਾਂ ਅਤੇ ਧਿਆਨ ਵਿਧੀਆਂ ਰਾਹੀਂ ਕ੍ਰਾਂਤੀ ਦੀ ਇੱਕ ਨਵੀਂ ਲਹਿਰ ਆਰੰਭ ਕੀਤੀ। ਓਸ਼ੋ ਅਨੁਸਾਰ, ਅਖੌਤੀ ਰਾਜਨੇਤਾਵਾਂ ਅਤੇ ਧਾਰਮਿਕ ਆਗੂਆਂ ਦੀਆਂ ਸਵਾਰਥੀ ਰੁਚੀਆਂ ਕਾਰਨ ਮਨੁੱਖ ਦਾ ਭਵਿੱਖ-ਸਰਬਨਾਸ਼, ਪ੍ਰਿਥਵੀ ਦੇ ਸਮੂਹਿਕ ਰੂਪ ਵਿੱਚ ਨਸ਼ਟ ਹੋਣ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ। ਮੈਡੀਟੇਸ਼ਨ, ਪ੍ਰੇਮ ਅਤੇ ਖੁਸ਼ੀ ਅਜਿਹੇ ਵਿਸ਼ੇ ਹਨ, ਜਿਹਨਾਂ ਉੱਪਰ ਓਸ਼ੋ ਨੇ ਜੀਵਨ ਭਰ ਸਭ ਤੋਂ ਵੱਧ ਵਿਚਾਰ ਪੇਸ਼ ਕੀਤੇ। ਉਹਨਾਂ ਅਨੁਸਾਰ, ਅਧਿਆਤਮ ਨੂੰ ਆਤਮਸਾਤ ਕਰਨ ਲਈ ਜਿਵੇਂ ਸੈਂਕੜੇ ਧਿਆਨ ਵਿਧੀਆਂ ਹਨ, ਉਸੇ ਤਰ੍ਹਾਂ ਪ੍ਰੇਮ ਦੇ ਵੀ ਰੰਗ ਅਣਗਿਣਤ ਹਨ। ਦੁਨਿਆਵੀ ਪ੍ਰੇਮ ਤੋਂ ਦੈਵੀ ਪ੍ਰੇਮ ਵੱਲ ਸੰਕੇਤ ਕਰਨ ਵਾਲੀ ਉਹਨਾਂ ਦੀ ਪੁਸਤਕ ‘ਸੰਭੋਗ ਸੇ ਸਮਾਧੀ ਕੀ ਔਰ’ ਅੱਜ ਤਕ ਸਭ ਤੋਂ ਵੱਧ ਚਰਚਿਤ ਅਤੇ ਵਿਵਾਦਾਂ ਵਿੱਚ ਘਿਰੀ ਪੁਸਤਕ ਹੈ, ਜਿਸ ਵਿੱਚ ਉਹਨਾਂ ਪ੍ਰੇਮ ਦੀਆਂ ਕਈ ਪਰਤਾਂ ਦੀ ਵਿਆਖਿਆ ਕਰਦਿਆਂ, ਇਸ ਰਾਹੀਂ ਪਰਮ-ਸੱਤ ਨਾਲ ਜੁੜਨ ‘ਤੇ ਜ਼ੋਰ ਦਿੱਤਾ ਹੈ।

ਮੂਲ ਪ੍ਰਵਿਰਤੀ

ਮਨੁੱਖ ਦੀ ਮੂਲ ਪ੍ਰਵਿਰਤੀ ਪ੍ਰੇਮ ਬਾਰੇ ਓਸ਼ੋ ਦਾ ਕਹਿਣਾ ਹੈ ਜਦੋਂ ਪ੍ਰੇਮ, ਅਕਾਰਨ, ਬਿਨਾਂ ਕਿਸੇ ਸ਼ਰਤ ਤੋਂ ਆਪਣੇ ਸ਼ੁੱਧ ਰੂਪ ਵਿੱਚ ਪ੍ਰਗਟ ਹੁੰਦਾ ਹੈ ਤਾਂ ਮੰਦਿਰ ਬਣ ਜਾਂਦਾ ਹੈ, ਜਦ ਪ੍ਰੇਮ ਅਸ਼ੁੱਧ ਰੂਪ ਵਿੱਚ ਵਾਸਨਾ, ਸ਼ੋਸ਼ਣ ਅਤੇ ਕਬਜ਼ੇ ਦੀ ਤਰ੍ਹਾਂ ਪ੍ਰਗਟ ਹੁੰਦਾ ਹੈ ਤਾਂ ਪ੍ਰੇਮ ਕੈਦ ਬਣ ਜਾਂਦਾ ਹੈ। ਫਿਰ ਮਨੁੱਖ ਇਸ ਕੈਦ ਤੋਂ ਮੁਕਤ ਹੋਣ ਦੀ ਇੱਛਾ ਰੱਖਦਾ ਹੋਇਆ ਵੀ ਮੁਕਤ ਨਹੀਂ ਹੋ ਸਕਦਾ। ਓਸ਼ੋ ਅਨੁਸਾਰ, ਸਭ ਤੋਂ ਵੱਡੀ ਕਲਾ ਅਤੇ ਸਭ ਤੋਂ ਵੱਡਾ ਗਿਆਨ ‘ਪ੍ਰੇਮ’ ਹੈ, ਜਿਸ ਦੇ ਕਈ ਰੂਪ ਹਨ। ਅੱਖਾਂ ਖੁੱਲ੍ਹੀਆਂ ਰੱਖ ਕੇ ਜੋ ਪ੍ਰੇਮ ਹੁੰਦਾ ਹੈ, ਉਹ ਰੂਪ ਨਾਲ ਹੈ। ਅੱਖਾਂ ਬੰਦ ਕਰ ਕੇ ਜੋ ਪ੍ਰੇਮ ਹੁੰਦਾ ਹੈ, ਉਹ ਅਰੂਪ ਨਾਲ ਹੈ। ਕੁਝ ਪਾ ਲੈਣ ਦੀ ਇੱਛਾ ਨਾਲ ਜੋ ਪ੍ਰੇਮ ਹੁੰਦਾ ਹੈ, ਉਹ ਲੋਭ ਹੈ ਅਤੇ ਆਪਣੇ-ਆਪ ਨੂੰ ਸਮਰਪਿਤ ਕਰਨ ਦਾ ਜੋ ਇੱਕ ਪ੍ਰੇਮ ਹੈ, ਉਹ ਭਗਤੀ ਹੈ। ਅਜਿਹਾ ਸ਼ੁੱਧ ਪ੍ਰੇਮ ਹੀ ਇੱਕ ਦਿਨ ਪ੍ਰਮਾਤਮਾ ਦੇ ਦੁਆਰ ਤਕ ਪਹੁੰਚਾ ਦੇਂਦਾ ਹੈ। ਓਸ਼ੋ ਵੱਲੋਂ ਆਰੰਭ ਕੀਤਾ ਗਿਆ ਨਵ-ਸੰਨਿਆਸ ਵੀ ਇੱਥੇ ਵਿਚਾਰਯੋਗ ਹੈ। ਇਸ ਤੋਂ ਪਹਿਲਾਂ ਸੰਸਾਰ ਦੇ ਤਿਆਗ ਨੂੰ ਸੰਨਿਆਸ ਸਮਝਿਆ ਜਾਂਦਾ ਸੀ ਪਰ ਓਸ਼ੋ ਦੀਆਂ ਨਜ਼ਰਾਂ ਵਿੱਚ ਜਿੱਥੇ ਧਿਆਨ ਅਤੇ ਪ੍ਰੇਮ ਦਾ ਮਿਲਨ ਹੁੰਦਾ ਹੈ, ਉਸ ਸੰਗਮ ਦਾ ਨਾਂ ਸੰਨਿਆਸ ਹੈ। ਸੰਨਿਆਸੀ ਉਹ ਹੈ ਜੋ ਆਪਣੇ ਘਰ, ਸੰਸਾਰ, ਪਤਨੀ, ਬੱਚਿਆਂ ਨਾਲ ਰਹਿੰਦਿਆਂ, ਧਿਆਨ ਅਤੇ ਸਤਸੰਗ ਰਾਹੀਂ ਸਚਿਆਰਾ ਬਣੇ।

Remove ads

ਧਰਮ ਅਤੇ ਦਰਸ਼ਨ

ਇਸ ਨਵੇਂ ਸੰਨਿਆਸ ਵਿੱਚ ਬੁੱਧ ਦਾ ਧਿਆਨ, ਕ੍ਰਿਸ਼ਨ ਦੀ ਬੰਸਰੀ, ਮੀਰਾ ਦੇ ਘੁੰਗਰੂ ਗਰੂ ਅਤੇ ਕਬੀਰ ਦੀ ਮਸਤੀ ਸ਼ਾਮਲ ਹੈ। ਭਾਰਤ ਵਿੱਚ ਧਰਮ ਅਤੇ ਦਰਸ਼ਨ ਦੇ ਸਮੇਂ-ਸਮੇਂ ਸਿਰ ਅਨੇਕ ਮੱਤ ਵਿਕਸਤ ਹੋਏ, ਜਿਹੜੇ ਬਾਅਦ ਵਿੱਚ ਅੰਧ-ਵਿਸ਼ਵਾਸੀ ਵਿਆਖਿਆ ਕਾਰਨ ਅਤੇ ਤਰਕ ਤੇ ਵਿਗਿਆਨ ਨੂੰ ਅੱਖੋਂ ਓਹਲੇ ਕਰਨ ਕਾਰਨ ਗੁੰਝਲਦਾਰ ਬਣਦੇ ਗਏ। ਧਰਮ ਬਾਰੇ ਓਸ਼ੋ ਦਾ ਵਿਚਾਰ ਹੈ ਕਿ ਮਨੁੱਖ ਪਾਸ ਜੋ ਵੀ ਥੋੜ੍ਹੀ ਬਹੁਤੀ ਚੇਤਨਾ ਹੈ, ਉਹ ਧਰਮ ਕਾਰਨ ਹੈ। ਧਰਮਾਂ ਦੇ ਸੰਸਥਾਗਤ ਰੂਪ ਨੂੰ ਪਕੜ ਕੇ ਬੈਠਣ ਦੀ ਥਾਂ ਇਸ ਦੇ ਡੰੂਘੇਰੇ ਭੇਦ ਜਾਣ ਕੇ ਇਸ ਨੂੰ ਆਚਰਣ ਵਿੱਚ ਸਮੋਣ ਦੀ ਲੋੜ ਹੈ। ਧਰਮਾਂ ਦੀ ਨਹੀਂ, ਸੰਸਾਰ ਨੂੰ ਧਾਰਮਿਕਤਾ ਦੀ ਲੋੜ ਹੈ। ਅਖੰਡਿਤ, ਵਿਗਿਆਨਕ ਤੇ ਸੰਸਾਰਿਕ ਧਰਮ ਦੀ ਲੋੜ ਹੈ। ਪ੍ਰਮਾਤਮਾ ਨੂੰ ਪਾ ਲੈਣਾ ਹਰ ਵਿਅਕਤੀ ਦਾ ਜਨਮ ਸਿੱਧ ਅਧਿਕਾਰ ਹੈ।

Remove ads

ਮੁਸ਼ਕਿਲਾਂ

ਕੂੜ ਜਹਾਨ ‘ਚ ਸੱਚ ਦਾ ਹੋਕਾ ਦੇਣ ਕਾਰਨ ਓਸ਼ੋ ਨੂੰ ਆਪਣੇ ਜੀਵਨ ਦੌਰਾਨ ਕਦਮ-ਕਦਮ ‘ਤੇ ਅਨੇਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਨੇਰੇ ਦੇ ਆਦੀ ਲੋਕਾਂ ਨੇ ਉਹਨਾਂ ਨੂੰ ਸੈਕਸ ਗੁਰੂ ਵਜੋਂ ਪ੍ਰਚਾਰਿਆ ਤੇ ਕਾਤਲਾਨਾ ਹਮਲੇ ਕੀਤੇ। ਉਹਨਾਂ ਦੀ ਬੌਧਿਕ ਪ੍ਰਤਿਭਾ ਤੋਂ ਪੱਛਮ ਦੀ ਜਨਤਾ ਇਸ ਕਦਰ ਪ੍ਰਭਾਵਿਤ ਹੋਈ ਕਿ ਭੈਅ ਕਾਰਨ ਅਮਰੀਕਾ ਦੀ ਰੀਗਨ ਸਰਕਾਰ ਨੇ ਓਸ਼ੋ ਨੂੰ ਇੱਕ ਖ਼ਤਰਨਾਕ ਮੁਜਰਿਮ ਦੀ ਤਰ੍ਹਾਂ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਕੇ ਅਤੀ ਘਟੀਆ ਸਲੂਕ ਕੀਤਾ।

ਦੇਹ-ਮੁਕਤ

ਜ਼ਹਿਰ ਬਦਲੇ ਅੰਮ੍ਰਿਤ ਵੰਡਣ ਵਾਲੇ ਪਿਆਰ ਦੇ ਮਸੀਹਾ ਓਸ਼ੋ ਬੇਸ਼ੱਕ 19 ਜਨਵਰੀ 1990 ਦੇ ਦਿਨ ਆਪਣੇ ਆਸ਼ਰਮ ਪੂਨੇ ਵਿਖੇ ਦੇਹ-ਮੁਕਤ ਹੋ ਗਏ ਪਰ ਉਹਨਾਂ ਵੱਲੋਂ ਚਲਾਈ ਗਈ ਪ੍ਰੇਮ, ਜਾਗਰੂਕਤਾ, ਸਿਰਜਨਾ ਦੀ ਲਹਿਰ ਹੁਣ ਪੂਰੀ ਦੁਨੀਆ ‘ਚ ਫੈਲਦੀ ਜਾ ਰਹੀ ਹੈ।

ਇਹ ਵੀ ਦੇਖੋ

ਨੋਟਸ

    ਹਵਾਲੇ

    ਬਾਹਰੀ ਲਿੰਕ

    Loading related searches...

    Wikiwand - on

    Seamless Wikipedia browsing. On steroids.

    Remove ads