ਬਾਲਮਣੀ ਅੰਮਾ

From Wikipedia, the free encyclopedia

ਬਾਲਮਣੀ ਅੰਮਾ
Remove ads

ਨਾਲਾਪਤ ਬਾਲਮਣੀ ਅੰਮਾ (19 ਜੁਲਾਈ 1909 – 29 ਸਤੰਬਰ 2004) ਮਲਯਾਲਮ ਭਾਸ਼ਾ ਦੀ ਇੱਕ ਭਾਰਤੀ ਕਵਿਤਰੀ ਅਤੇ ਲੇਖਿਕਾ ਸੀ। ਉਸ ਨੇ 500 ਤੋਂ ਜਿਆਦਾ ਕਵਿਤਾਵਾਂ ਲਿਖੀਆਂ ਹਨ। ਉਸ ਦੀ ਗਿਣਤੀ ਵੀਹਵੀਂ ਸ਼ਤਾਬਦੀ ਦੀਆਂ ਚਰਚਿਤ ਅਤੇ ਸਨਮਾਨਜਨਕ ਮਲਿਆਲਮ ਕਵਿਤਰੀਆਂ ਵਿੱਚ ਕੀਤੀ ਜਾਂਦੀ ਹੈ। ਉਹ ਪਦਮ ਭੂਸ਼ਣ,[1] ਸਰਸਵਤੀ ਸਨਮਾਨ, ਸਾਹਿਤ ਅਕਾਦਮੀ ਅਵਾਰਡ, ਅਤੇ ਏਜ਼ੂਥਾਚਨ ਅਵਾਰਡ ਸਮੇਤ ਕਈ ਪੁਰਸਕਾਰਾਂ ਅਤੇ ਸਨਮਾਨਾਂ ਦੀ ਪ੍ਰਾਪਤਕਰਤਾ ਸੀ।[2] ਉਹ ਲੇਖਿਕਾ ਕਮਲਾ ਸੂਰਯਾ ਦੀ ਮਾਂ ਸੀ।[3]

ਵਿਸ਼ੇਸ਼ ਤੱਥ ਨਾਲਾਪਤ ਬਾਲਮਣੀ ਅੰਮਾ, ਜਨਮ ...
Remove ads

ਜੀਵਨੀ

ਬਾਲਮਣੀ ਅੰਮਾ ਦਾ ਜਨਮ 19 ਜੁਲਾਈ 1909[4] ਨੂੰ ਚਿਤੰਜੂਰ ਕੁਨਹੂਨੀ ਰਾਜਾ ਅਤੇ ਨਲਾਪਤ ਕੋਚੁਕੱਟੀ ਅੰਮਾ ਦੇ ਘਰ ਨਲਪੱਟ ਵਿਖੇ ਹੋਇਆ ਸੀ, ਜੋ ਕਿ ਪੁੰਨਯੁਰਕੁਲਮ, ਪੋਨਾਨੀ ਤਾਲੁਕ, ਬਰਤਾਨਵੀ ਭਾਰਤ ਦੇ ਮਾਲਾਬਾਰ ਜ਼ਿਲ੍ਹੇ ਵਿੱਚ ਉਸ ਦਾ ਜੱਦੀ ਘਰ ਹੈ। ਉਸ ਕੋਲ ਕੋਈ ਰਸਮੀ ਸਿੱਖਿਆ ਨਹੀਂ ਸੀ ਅਤੇ ਉਸ ਦੇ ਮਾਮੇ ਦੀ ਨਿਗਰਾਨੀ ਅਤੇ ਉਸ ਦੀਆਂ ਕਿਤਾਬਾਂ ਦੇ ਸੰਗ੍ਰਹਿ ਨੇ ਉਸ ਨੂੰ ਕਵੀ ਬਣਨ ਵਿਚ ਮਦਦ ਕੀਤੀ।[5] ਉਹ ਨਲਪੱਟ ਨਰਾਇਣ ਮੈਨਨ ਅਤੇ ਕਵੀ ਵਲਾਥੋਲ ਨਰਾਇਣ ਮੈਨਨ ਤੋਂ ਪ੍ਰਭਾਵਿਤ ਸੀ।[6]

19 ਸਾਲ ਦੀ ਉਮਰ ਵਿੱਚ ਅੰਮਾ ਨੇ ਵੀ.ਐਮ. ਨਾਇਰ ਜੋ ਵਿਆਪਕ ਤੌਰ 'ਤੇ ਪ੍ਰਸਾਰਿਤ ਮਲਿਆਲਮ ਅਖਬਾਰ, ਮਾਥਰੂਭੂਮੀ,[4][7] ਦੇ ਮੈਨੇਜਿੰਗ ਡਾਇਰੈਕਟਰ ਅਤੇ ਮੈਨੇਜਿੰਗ ਸੰਪਾਦਕ ਬਣੇ ਅਤੇ ਬਾਅਦ ਵਿੱਚ ਇੱਕ ਆਟੋਮੋਬਾਈਲ ਕੰਪਨੀ ਵਿੱਚ ਕਾਰਜਕਾਰੀ ਬਣੇ। ਉਹ ਆਪਣੇ ਪਤੀ ਨਾਲ ਰਹਿਣ ਲਈ ਆਪਣੇ ਵਿਆਹ ਤੋਂ ਬਾਅਦ ਕੋਲਕਾਤਾ ਚਲੀ ਗਈ ਸੀ।[8] ਵੀ.ਐਮ. ਨਾਇਰ ਦੀ ਮੌਤ 1977 ਵਿੱਚ ਹੋਈ।[9]

ਅੰਮਾ ਲੇਖਿਕਾ ਕਮਲਾ ਸੁਰੱਈਆ ਦੀ ਮਾਂ ਸੀ, (ਜਿਸ ਨੂੰ ਕਮਲਾ ਦਾਸ ਵੀ ਕਿਹਾ ਜਾਂਦਾ ਹੈ), ਜਿਸਨੇ ਆਪਣੀ ਮਾਂ ਦੀ ਇੱਕ ਕਵਿਤਾ, "ਦਿ ਪੈੱਨ" ਦਾ ਅਨੁਵਾਦ ਕੀਤਾ, ਜੋ ਇੱਕ ਮਾਂ ਦੀ ਇਕੱਲਤਾ ਨੂੰ ਬਿਆਨ ਕਰਦੀ ਹੈ। ਉਸ ਦੇ ਹੋਰ ਬੱਚਿਆਂ ਵਿੱਚ ਪੁੱਤਰ ਸ਼ਿਆਮ ਸੁੰਦਰ ਅਤੇ ਧੀ ਸੁਲੋਚਨਾ ਸ਼ਾਮਲ ਹਨ।

ਅਲਜ਼ਾਈਮਰ ਰੋਗ ਦੇ ਪੰਜ ਸਾਲ ਬਾਅਦ 29 ਸਤੰਬਰ 2004 ਨੂੰ ਅੰਮਾ ਦੀ ਮੌਤ ਹੋ ਗਈ।[4] ਉਸ ਦਾ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।[10]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads