ਨਾਸਿਰ ਕਾਜ਼ਮੀ

From Wikipedia, the free encyclopedia

Remove ads

ਸੱਈਅਦ ਨਾਸਿਰ ਰਜ਼ਾ ਕਾਜ਼ਮੀ (Urdu: سید ناصر رضا كاظمی, 8 ਦਸੰਬਰ 1925 - 2 ਮਾਰਚ 1972) ਇੱਕ ਪਾਕਿਸਤਾਨੀ ਉਰਦੂ ਸ਼ਾਇਰ ਸਨ। ਉਹ ਖ਼ਾਸਕਰ ਇਸਤਾਰੇ ਅਤੇ ਛੋਟੇ ਬਹਿਰ ਦੀਆਂ ਗ਼ਜ਼ਲਾਂ ਲਈ ਜਾਣੇ ਜਾਂਦੇ ਹਨ। ਕਾਜ਼ਮੀ ਦਾ ਜਨਮ 8 ਦਸੰਬਰ 1925 ਨੂੰ ਬਰਤਾਨਵੀ ਪੰਜਾਬ ਵਿੱਚ ਅੰਬਾਲਾ ਵਿਖੇ ਹੋਇਆ।[1]

ਵਿਸ਼ੇਸ਼ ਤੱਥ ਨਾਸਿਰ ਕਾਜ਼ਮੀ, ਜਨਮ ...

ਕਾਜ਼ਮੀ ਆਪਣੀ ਲੇਖਣੀ ਵਿੱਚ ਸਾਦੇ ਸ਼ਬਦਾਂ ਜਿਵੇਂ "ਚੰਦ", "ਰਾਤ", "ਬਾਰਿਸ਼", "ਮੌਸਮ", "ਯਾਦ", "ਤਨਹਾਈ", "ਦਰਿਆ" ਦੀ ਵਰਤੋਂ ਕਰਦੇ ਅਤੇ ਆਪਣੇ ਅੰਦਾਜ਼ ਨਾਲ਼ ਉਹਨਾਂ ਵਿੱਚ ਜਾਨ ਪਾ ਦਿੰਦੇ।[2]

Remove ads

ਪੜ੍ਹਾਈ ਅਤੇ ਸ਼ਾਇਰੀ

ਕਾਜ਼ਮੀ ਦੀ ਪੜ੍ਹਾਈ ਅੰਬਾਲੇ, ਸ਼ਿਮਲੇ, ਅਤੇ ਬਾਅਦ ਵਿੱਚ, ਇਸਲਾਮੀਆ ਕਾਲਜ, ਲਹੌਰ ਵਿਖੇ ਹੋਈ। 1947 ਵਿੱਚ ਪਾਕਿਸਤਾਨ ਬਣਨ ਪਿੱਛੋਂ ਉਹ ਲਹੌਰ ਚਲੇ ਗਏ। ਉਹਨਾਂ ਨੇ ਔਰਾਕ-ਏ-ਨੌ ਦੇ ਸੰਪਾਦਕ ਵਜੋਂ ਵੀ ਕੰਮ ਕੀਤਾ ਅਤੇ 1952 ਵਿੱਚ ਹਮਾਂਯੂ ਰਸਾਲੇ ਦੇ ਚੀਫ਼ ਸੰਪਾਦਕ ਬਣੇ। ਬਾਅਦ ਵਿੱਚ ਉਹ ਪਾਕਿਸਤਾਨ ਰੇਡੀਓ ਅਤੇ ਕੁਝ ਹੋਰ ਅਦਾਰਿਆਂ ਨਾਲ਼ ਜੁੜ ਗਏ।

ਕਾਜ਼ਮੀ ਨੇ ਆਪਣੀ ਸ਼ਾਇਰਾਨਾ ਜ਼ਿੰਦਗੀ 1940 ਵਿੱਚ ਅਖ਼ਤਰ ਸ਼ੇਰਾਨੀ ਤੋਂ ਪ੍ਰਭਾਵਿਤ ਹੋ ਕੇ ਸ਼ੁਰੂ ਕੀਤੀ ਅਤੇ ਰੋਮਾਂਸਵਾਦੀ ਕਵਿਤਾਵਾਂ ਲਿਖੀਆਂ। ਬਾਅਦ ਵਿੱਚ ਹਫ਼ੀਜ਼ ਹੁਸ਼ਿਆਰਪੁਰੀ ਦੀ ਰਹਿਬਰੀ ਹੇਠ ਉਹਨਾਂ ਨੇ ਗ਼ਜ਼ਲਾਂ ਲਿਖਣੀਆਂ ਸ਼ੁਰੂ ਕੀਤੀਆਂ ਜੋ ਸ਼ਾਇਰੀ ਵਿੱਚ ਉਹਨਾਂ ਦੇ ਉਸਤਾਦ ਸਨ। ਕਾਜ਼ਮੀ ਮੀਰ ਤਕੀ ਮੀਰ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ।

ਕਾਜ਼ਮੀ ਦਾ ਆਪਣਾ ਵੱਖਰਾ ਅੰਦਾਜ਼ ਹੈ। ਆਪਣੀ ਸ਼ਾਇਰੀ ਵਿੱਚ ਉਹ ਸਾਦੇ ਲਫ਼ਜ਼ਾਂ ਦੀ ਵਰਤੋਂ ਕਰਦੇ ਹਨ। ਪਿਆਰ-ਮੁਹੱਬਤ, ਦੁੱਖ, ਉਦਾਸੀ ਆਦਿ ਉਹਨਾਂ ਦੀ ਸ਼ਾਇਰੀ ਦੇ ਮੁੱਖ ਵਿਸ਼ੇ ਹਨ। ਉਹਨਾਂ ਦੀ ਸ਼ਾਇਰੀ ਵਿੱਚ ਦੁੱਖ ਅਤੇ ਪੀੜ ਉਹਨਾਂ ਦੀ ਨਿੱਜੀ ਤਜਰਬੇ ਕਰ ਕੇ ਵੀ ਹੈ ਜੋ 1947 ਵੇਲ਼ੇ ਉਹਨਾਂ ਨੇ ਵੇਖਿਆ ਅਤੇ ਝੱਲਿਆ। ਉਹਨਾਂ ਦੀਆਂ ਆਖ਼ਰੀ ਚਾਰ ਕਿਤਾਬਾਂ ਉਹਨਾਂ ਦੀ ਮੌਤ ਤੋਂ ਬਾਅਦ ਛਪੀਆਂ।

Remove ads

ਮੌਤ

Thumb
ਮੋਮਿਨਪੁਰਾ ਕਬਰਿਸਤਾਨ ਵਿੱਚ ਕਾਜ਼ਮੀ ਦੀ ਕਬਰ

2 ਮਾਰਚ 1972 ਨੂੰ ਕੈਂਸਰ ਕਰ ਕੇ ਉਹਨਾਂ ਦੀ ਮੌਤ ਹੋ ਗਈ ਅਤੇ ਉਹਨਾਂ ਨੂੰ ਲਹੌਰ ਦੇ ਮੋਮਿਨਪੁਰਾ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ।

ਲਿਖਤਾਂ

  • ਪਹਿਲੀ ਬਾਰਿਸ਼
  • ਬਰਾਗ ਨੇ
  • ਨਿਸ਼ਾਤ ਖ਼ਾਬ
  • ਸਿਰ ਕੀ ਛਾਇਆ - ਡਰਾਮਾ
  • ਖ਼ੁਸ਼ਕ ਚਸ਼ਮੇ ਕੇ ਕਿਨਾਰੇ - ਨਸਰ
  • ਇੰਤਖ਼ਾਬ ਮੇਰ
  • ਇੰਤਖ਼ਾਬ ਨਜ਼ੀਰ''
  • ਇੰਤਖ਼ਾਬ ਵਲੀ ਦਕਨੀ
  • ਇੰਤਖ਼ਾਬ ਇਨਸ਼ਾ

ਡਾਕ ਟਿਕਟ

2 ਮਾਰਚ 2013 ਨੂੰ ਪਾਕਿਸਤਾਨ ਡਾਕ ਨੇ ਨਾਸਿਰ ਦੀ ਬਰਸੀ ਮੌਕੇ ਇਹਨਾਂ ਦੀ ਯਾਦ ਵਿੱਚ ਇਹਨਾਂ ਦੇ ਨਾਂ ਅਤੇ ਤਸਵੀਰ ਸਮੇਤ 15 ਰੁਪਏ ਦੀ ਡਾਕ ਟਿਕਟ ਜਾਰੀ ਕੀਤੀ।[3]

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads