ਨਿਊ ਮੂਨ (ਨਾਵਲ)
From Wikipedia, the free encyclopedia
Remove ads
ਨਿਊ ਮੂਨ ਸਟੇਫਨੀ ਮੇਅਰ ਦਾ ਲਿਖਿਆ ਅਮਰੀਕੀ ਨਾਵਲ ਹੈ| ਇਹ ਟਵਾਈਲਾਈਟ ਲੜੀ ਦਾ ਦੂਜਾ ਨਾਵਲ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ| ਨਾਵਲ ਪਹਿਲੇ ਭਾਗ ਦੀ ਮੁੱਕੀ ਘਟਨਾ ਤੋਂ ਮੁੜ ਸ਼ੁਰੂ ਹੁੰਦਾ ਹੈ ਜਦ ਐਡਵਰਡ ਉਸਤੋਂ ਦੂਰ ਚਲਾ ਜਾਂਦਾ ਹੈ| ਸਟੇਫਨੀ ਮੇਅਰ ਦੇ ਅਨੁਸਾਰ ਇਹ ਨਾਵਲ ਇੱਕ ਗੁਆਚੇ ਪਿਆਰ ਦੀ ਕਹਾਣੀ ਹੈ|[1] ਸਿਰਲੇਖ 'ਨਿਊ ਮੂਨ' ਬੇਲਾ ਦੀ ਜਿੰਦਗੀ ਵਿਚ ਉਸ ਨਵੇਂ ਪੱਖ ਦਾ ਪ੍ਰਤੀਕ ਹੈ ਜੋ ਕਿ ਮੱਸਿਆ ਪੱਖ ਦੇ ਹਨੇਰੇ ਵਾਂਗ ਹਨੇਰ ਭਰਿਆ ਹੈ| ਨਾਵਲ ਸਿਤੰਬਰ 6, 2006 ਨੂੰ ਪਹਿਲੀ ਵਾਰ ਰਿਲੀਜ਼ ਹੋਇਆ ਤੇ ਪਹਿਲੀ ਵਾਰ ਇਸਦੀਆਂ 100,000 ਕਾਪੀਆਂ ਛਪਵਾਈਆਂ ਗਈਆਂ|[2] ਰਿਲੀਜ਼ ਹੁੰਦੇ ਸਾਰ ਹੀ ਇਹ ਨਾਵਲ ਚਰਚਾ ਦਾ ਵਿਸ਼ਾ ਬਣ ਗਿਆ ਅਤੇ ਨਿਊਯੌਰਕ ਟਾਈਮਸ ਅਤੇ ਯੂਐੱਸਟੂਡੇ ਦੀ ਬੈਸਟਸੈਲਰ ਸੂਚੀ ਵਿਚ ਪਹਿਲੇ ਨੰਬਰ ਤੋਂ ਸ਼ੁਰੁਆਤ ਕੀਤੀ'[3][4] ਅਤੇ 2008 ਵਿਚ 5.3 ਮਿਲੀਅਨ ਕਾਪੀਆਂ ਬਿਕਣ ਕਾਰਣ ਇਹ ਸਰਵੋਤਮ ਬਾਲ ਪੁਸਤਕ ਵੀ ਬਣੀ|[5] ਇਹ 2009 ਦੀ ਬੈਸਟ ਸੈਲਰ ਪੁਸਤਕ ਸੀ|[6] ਇਹ 38 ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ| ਇਸ ਨਾਵਲ ਨੂੰ ਆਲੋਚਕਾਂ ਵਲੋਂ ਵੀ ਸਰਾਹਿਆ ਗਿਆ ਤੇ ਇਸਨੂੰ ਆਧੁਨਿਕ ਪ੍ਰੀਤ ਕਿੱਸਿਆਂ ਵਿਚੋਂ ਇੱਕ ਅਹਿਮ ਕਹਾਣੀ ਐਲਾਨਿਆ| ਇਸ ਨਾਵਲ ਉੱਪਰ 2009 ਵਿਚ ਇੱਕ ਫਿਲਮ ਵੀ ਬਣਾਈ ਗਈ ਜੋ ਕਿ ਇਸੇ ਨਾਂ ਤੇ ਸੀ|
Remove ads
ਪਲਾਟ
ਨਾਵਲ ਇਸਾਬੇਲ ਸਵਾਨ ਅਤੇ ਐਡਵਰਡ ਕੁਲਿਨ ਦੀ ਪ੍ਰੇਮ-ਕਹਾਣੀ ਤੋਂ ਮੁੜ ਸ਼ੁਰੂ ਹੁੰਦਾ ਹੈ| ਬੇਲਾ ਦੇ ਜਨਮਦਿਨ ਉੱਪਰ ਐਡਵਰਡ ਅਤੇ ਉਸਦੇ ਪਰਿਵਾਰ ਵਾਲੇ ਬੇਲਾ ਲਈ ਇੱਕ ਪਾਰਟੀ ਰੱਖਦੇ ਹਨ| ਜਨਮਦਿਨ ਦਾ ਇੱਕ ਤੋਹਫ਼ਾ ਖੋਲਦਿਆਂ ਬੇਲਾ ਦੇ ਹਥ ਉੱਪਰ ਇੱਕ ਕੱਟ ਲੱਗ ਜਾਦਾ ਹੈ ਤੇ ਖੂਨ ਵਗਣ ਲੱਗ ਪੈਂਦਾ ਹੈ| ਪਿਸ਼ਾਚ ਕਿਓਂਕਿ ਖੂਨ ਦੇ ਸਹਾਰੇ ਹੀ ਜਿਓੰਦੇ ਹੁੰਦੇ ਹਨ, ਇਸਲਈ ਉਹ ਖੂਨ ਵੱਲ ਤੇਜੀ ਨਾਲ ਆਕਰਸ਼ਿਤ ਹੁੰਦੇ ਹਨ| ਖੂਨ ਦੀ ਗੰਧ ਨਾਲ ਐਡਵਰਡ ਦਾ ਗੋਦ ਲਿਆ ਭਰਾ ਜੈਸਪਰ ਤੇਜੀ ਨਾਲ ਬੇਲਾ ਵੱਲ ਵਧਦਾ ਹੈ ਪਰ ਐਡਵਰਡ ਉਸਨੂੰ ਰੋਕ ਲੈਂਦਾ ਹੈ| ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇੱਕ ਇਨਸਾਨ ਦੇ ਆਪਣੇ ਆਲੇ ਦੁਆਲੇ ਹੁੰਦੇ ਹੋਏ ਪਿਸ਼ਾਚ ਉਸਨੂੰ ਆਪਣਾ ਸ਼ਿਕਾਰ ਬਣਨ ਤੋਂ ਨਹੀਂ ਰੋਕ ਸਕਦੇ ਪਰ ਬੇਲਾ ਐਡਵਰਡ ਦੀ ਪ੍ਰੇਮਿਕਾ ਹੋਣ ਕਾਰਨ ਉਹ ਉਸ ਨਾਲ ਅਜਿਹਾ ਨਹੀਂ ਕਰਨਾ ਚਾਹੁੰਦੇ ਸਨ| ਸੋ, ਕੁਲੀਨ ਪਰਿਵਾਰ ਸ਼ਹਿਰ ਛੱਡ ਦਿੰਦਾ ਹੈ ਅਤੇ ਬੇਲਾ ਦੀ ਐਡਵਰਡ ਤੋਂ ਜੁਦਾਈ ਹੀ ਉਸਦੀ ਨਵੀਂ ਜਿੰਦਗੀ ਦੀ ਸ਼ੁਰੁਆਤ ਹੈ| ਇਨ੍ਹਾਂ ਔਖੇ ਪਲਾਂ ਵਿਚ ਉਹ ਜਿੰਦਗੀ ਨੂੰ ਮੁੜ ਜਿਓਣ ਦੀ ਕੋਸ਼ਿਸ਼ ਕਰਦੀ ਹੈ| ਉਹ ਬਾਇਕ ਚਲਾਉਣ ਸਿੱਖਦੀ ਹੈ ਅਤੇ ਆਪਣੇ ਪੁਰਾਣੇ ਦੋਸਤ ਜੈਕੋਬ ਨਾਲ ਨੇੜਤਾ ਵਧਾਉਂਦੀ ਹੈ| ਉਹ ਜਿੰਨਾ ਐਡਵਰਡ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੀ ਹੈ, ਉਹ ਓਨਾ ਯਾਦ ਆਉਂਦਾ ਹੈ| ਜੈਕੋਬ ਨਾਲ ਰਹਿਕੇ ਉਹ ਹੌਲੀ ਹੌਲੀ ਐਡਵਰਡ ਨੂੰ ਲਗਭਗ ਭੁੱਲ ਚੁੱਕੀ ਹੁੰਦੀ ਹੈ ਪਰ ਅਤੀਤ ਮੁੜ ਉਸਦਾ ਦਰਵਾਜਾ ਖੜਕਾ ਦਿੰਦਾ ਹੈ| ਐਡਵਰਡ ਨੂੰ ਇੱਕ ਰਾਤ ਸੁਪਨਾ ਆਉਂਦਾ ਹੈ ਕਿ ਬੇਲਾ ਨੇ ਆਤਮ-ਹੱਤਿਆ ਕਰ ਲਈ ਹੈ| ਉਹ ਇਸੇ ਨੂੰ ਸਚ ਮੰਨ ਪਿਸ਼ਾਚਾਂ ਦੇ ਮੁਖੀ ਵੁਲਤ੍ਰੀ ਕੋਲ ਆਉਂਦਾ ਹੈ ਤੇ ਉਸਨੂੰ ਸਭ ਕੁਝ ਦੱਸ ਦਿੰਦਾ ਹੈ ਤੇ ਮੌਤ ਮੰਗਦਾ ਹੈ ਕਿਓਂਕਿ ਬੇਲਾ ਤੋਂ ਬਿਨਾ ਉਹ ਹੁਣ ਨਹੀਂ ਜਿਓਣਾ ਚਾਹੁੰਦਾ| ਵੁਲਤ੍ਰੀ ਐਡਵਰਡ ਨੂੰ ਦੱਸਦਾ ਹੈ ਕਿ ਬੇਲਾ ਨਾਂ ਦੀ ਇੱਕ ਮਨੁੱਖੀ ਸ਼ੈਅ ਹਾਲੇ ਵੀ ਹੈ ਜਿਸਨੂੰ ਪਿਸ਼ਾਚਾਂ ਦੇ ਰਾਜ਼ ਪਤਾ ਹਨ| ਅਜਿਹੀ ਸ਼ੈਅ ਉਹਨਾਂ ਦੀ ਹੋਂਦ ਲਈ ਖਤਰਨਾਕ ਸੀ| ਸੋ, ਵੁਲਤ੍ਰੀ ਐਡਵਰਡ ਸਾਹਮਣੇ ਦੋ ਵਿਕਲਪ ਰੱਖਦਾ ਹੈ ਕਿ ਜਾਂ ਤੇ ਉਹ ਬੇਲਾ ਨੂੰ ਮਾਰ ਦਵੇ ਜਾਂ ਫਿਰ ਉਸਨੂੰ ਵੀ ਪਿਸ਼ਾਚ ਬਣਾ ਦਵੇ| ਅੰਤ ਵਿਚ ਕੁਲੀਨ ਪਰਿਵਾਰ ਬੇਲਾ ਨੂੰ ਆਪਣੇ ਵਿਚ ਮਿਲਾਉਣ ਲਈ ਸਹਿਮਤ ਹੋ ਜਾਂਦਾ ਹੈ|
Remove ads
ਟਵਾਈਲਾਈਟ ਲੜੀ
- ਟਵਾਈਲਾਈਟ (ਨਾਵਲ) (Twilight)
- ਨਿਊ ਮੂਨ (ਨਾਵਲ) (New Moon)
- ਇਕਲਿਪਸ (ਨਾਵਲ) (Eclipse)
- ਬ੍ਰੇਕਿੰਗ ਡਾਅਨ (ਨਾਵਲ) (Breaking Dawn)
ਹਵਾਲੇ
Wikiwand - on
Seamless Wikipedia browsing. On steroids.
Remove ads