ਨਿਕੀਤਾ ਮਿਖਾਲਕੋਵ

ਰੂਸੀ ਫਿਲਮ ਨਿਰਦੇਸ਼ਕ, ਲੇਖਕ, ਨਿਰਮਾਤਾ ਅਤੇ ਅਦਾਕਾਰ From Wikipedia, the free encyclopedia

ਨਿਕੀਤਾ ਮਿਖਾਲਕੋਵ
Remove ads

ਨਿਕੀਤਾ ਸੇਰਗੇਈਵਿਚ ਮਿਖਾਲਕੋਵ (ਰੂਸੀ: Ники́та Серге́евич Михалко́в; ਜਨਮ 21 ਅਕਤੂਬਰ 1945) ਇੱਕ ਰੂਸੀ ਫ਼ਿਲਮਕਾਰ ਅਤੇ ਅਦਾਕਾਰ ਸੀ ਅਤੇ ਉਹ ਰੂਸੀ ਸਿਨੇਮਾਟੋਗ੍ਰਾਫ਼ਰ ਯੂਨੀਅਨ ਦਾ ਮੁਖੀ ਸੀ। ਉਸਨੂੰ ਰੂਸੀ ਫ਼ੈਡਰੇਸ਼ਨ ਦਾ ਰਾਜ ਇਨਾਮ ਤਿੰਨ ਵਾਰ 1993, 1995 ਅਤੇ 1999 ਵਿੱਚ ਦਿੱਤਾ ਗਿਆ ਸੀ।

ਵਿਸ਼ੇਸ਼ ਤੱਥ ਨਿਕੀਤਾ ਮਿਖਾਲਕੋਵНикита Михалков, ਜਨਮ ...

ਨਿਕੀਤਾ ਮਿਖਾਲਕੋਵ ਨੂੰ 48ਵੇਂ ਵੈਨਿਸ ਫ਼ਿਲਮ ਫ਼ੈਸਟੀਵਲ (1991) ਵਿਖੇ ਗੋਲਡਨ ਲਾਇਨ ਅਵਾਰਡ ਮਿਲਿਆ ਸੀ। ਉਸਦੀ ਫ਼ਿਲਮ "ਕਲੋਜ਼ ਟੂ ਈਡਨ" ਨੂੰ ਸਭ ਤੋਂ ਵਧੀਆ ਵਿਦੇਸ਼ੀ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਅਕਾਦਮੀ ਇਨਾਮਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਸਨੂੰ ਉਸਦੀ ਫ਼ਿਲਮ "ਬਰਨਟ ਬਾਏ ਦ ਸਨ" ਲਈ 67ਵੇਂ ਅਕਾਦਮੀ ਇਨਾਮਾਂ ਵਿੱਚ ਸਭ ਤੋਂ ਵਧੀਆ ਵਿਦੇਸ਼ੀ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਆਸਕਰ ਇਨਾਮਾਂ ਅਤੇ ਕਾਨ੍ਹਸ ਫ਼ਿਲਮ ਫ਼ੈਸਟੀਵਲ ਵਿਖੇ ਗਰੈਂਡ ਪਰਿਕਸ ਅਵਾਰਡ ਮਿਲਿਆ ਸੀ। ਉਸਨੂੰ ਸਿਨੇਮਾਟੋਗ੍ਰਾਫ਼ੀ ਵਿੱਚ ਉਸਦੇ ਯੋਗਦਾਨ ਲਈ 64ਵੇਂ ਵੈਨਿਸ ਫ਼ਿਲਮ ਫ਼ੈਸਟੀਵਲ ਵਿਖੇ ਸਪੈਸ਼ਲ ਲਾਇਨ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸਨੂੰ ਉਸਦੀ ਫ਼ਿਲਮ 12 ਲਈ ਵੀ ਆਸਕਰ ਇਨਾਮਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ।

Remove ads

ਪਰਿਵਾਰ

ਮਿਖਾਲਕੋਵ ਦਾ ਜਨਮ ਮਾਸਕੋ ਵਿਖੇ ਹੋਇਆ ਸੀ ਅਤੇ ਉਹ ਇੱਕ ਵੱਖਰੇ ਕਲਾਕਾਰੀ ਪ੍ਰਭਾਵਿਤ ਮਿਖਾਲਕੋਵ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਸਦਾ ਪੜਦਾਦਾ ਯਾਰੋਸਲਾਵਲ ਦਾ ਸ਼ਾਹੀ ਗਵਰਨਰ ਹੁੰਦਾ ਸੀ ਜਿਸਦੀ ਮਾਂ ਹਾਊਸ ਔਫ਼ ਗੋਲਿਟਸਿਨ ਦੀ ਰਾਣੀ ਸੀ। ਨਿਕੀਤਾ ਦਾ ਪਿਤਾ ਸੇਰਗੇਈ ਮਿਖਾਲਕੋਵ ਬੱਚਿਆਂ ਦੇ ਸਾਹਿਤ ਦਾ ਇੱਕ ਨਾਮਵਰ ਲੇਖਕ ਸੀ ਹਾਲਾਂਕਿ ਉਸਨੇ ਦੇਸ਼ ਦੇ ਰਾਸ਼ਟਰ ਗਾਣ ਲਈ ਤਿੰਨ ਵਾਰ ਸਤਰਾਂ ਲਿਖੀਆਂ ਸਨ ਜਿਹੜੀਆਂ ਕਿ 60 ਸਾਲਾਂ ਤੋਂ ਉੱਪਰ ਚੱਲੀਆਂ। ਮਿਖਾਲਕੋਵ ਦੀ ਮਾਂ ਕਵਿੱਤਰੀ ਨਤਾਲਿਆ ਕੋਨਚਾਲੋਵਸਕਾਯਾ ਕਾਲਾਕਾਰ ਪਿਓਤਰ ਕੋਨਚਾਲੋਵਸਕੀ ਦੀ ਧੀ ਸੀ ਅਤੇ ਉਹ ਸ਼ਾਨਦਾਰ ਚਿੱਤਰਕਾਰ ਵਾਸੀਲੀ ਸੂਰੀਕੋਵ ਦੀ ਦੋਹਤੀ ਸੀ। ਨਿਕੀਤਾ ਦਾ ਵੱਡਾ ਭਰਾ ਆਂਦਰੇਈ ਕੋਨਚਾਲੋਵਸਕੀ ਵੀ ਇੱਕ ਮਸ਼ਹੂਰ ਫ਼ਿਲਮਕਾਰ ਹੈ ਜਿਸਨੇ ਆਂਦਰੇਈ ਤਾਰਕੋਵਸਕੀ ਨਾਲ ਵੀ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਸਦੇ ਵੱਡੇ ਭਰਾ ਨੇ ਉਸ ਨਾਲ ਉਸਦੀ ਹਾਲੀਵੁੱਡ ਫ਼ਿਲਮ ਰਨਅਵੇ ਟਰੇਨ ਅਤੇ ਟੈਂਗੋ ਐਂਡ ਕੈਸ਼ ਵਿੱਚ ਵੀ ਕੰਮ ਕੀਤਾ ਸੀ।

Remove ads

ਮੁੱਢਲਾ ਅਦਾਕਾਰੀ ਜੀਵਨ

ਮਿਖਾਲਕੋਵ ਨੇ ਮਾਸਕੋ ਆਰਟ ਥੀਏਟਰ ਦੇ ਬੱਚਿਆਂ ਦੇ ਸਟੂਡੀਓ ਵਿੱਚ ਅਦਾਕਾਰੀ ਸਿੱਖੀ ਸੀ ਅਤੇ ਪਿੱਛੋਂ ਉਹ ਵਾਖਤਾਨਗੋਵ ਥੀਏਟਰ ਵਿੱਚ ਵੀ ਅਦਾਕਾਰੀ ਸਿੱਖਦਾ ਰਿਹਾ ਸੀ। ਵਿਦਿਆਰਥੀ ਦੇ ਤੌਰ 'ਤੇ ਹੀ ਉਸਨੇ ਗਿਓਰਗੀ ਦਾਨੇਲੀਆ ਦੀ ਫ਼ਿਲਮ ਆਈ ਸਟੈੱਪ ਥਰੂ ਮੌਸਕੋ (1964) ਵਿੱਚ ਅਦਾਕਾਰੀ ਕੀਤੀ ਸੀ। ਇਸ ਤੋ ਇਲਾਵਾ ਉਸਨੇ ਆਪਣੇ ਭਰਾ ਆਂਦਰੇਈ ਕੋਨਚਾਲੋਵਸਕੀ ਦੀ ਫ਼ਿਲਮ ਹੋਮ ਔਫ਼ ਦ ਗੈਂਟਰੀ (1969) ਵਿੱਚ ਅਦਾਕਾਰੀ ਕੀਤੀ ਸੀ। ਇਸ ਪਿੱਛੋਂ ਉਹ ਸੋਵੀਅਤ ਸਟੇਜ ਅਤੇ ਸਿਨੇਮਾ ਦਾ ਸਿਤਾਰਾ ਬਣ ਗਿਆ ਸੀ।

ਅੰਤਰਰਾਸ਼ਟਰੀ ਮਾਨਤਾ

ਉਸਦੀ 1987 ਦੀ ਫ਼ਿਲਮ "ਡਾਰਕ ਆਈਜ਼ " ਜਿਹੜੀ ਕਿ ਚੈਖਵ ਦੀਆਂ ਲਘੂ ਕਹਾਣੀਆਂ ਉੱਪਰ ਬਣਾਈ ਗਈ ਸੀ, ਨੂੰ ਸਮੀਖਿਅਕਾਂ ਵੱਲੋਂ ਬਹੁਤ ਹੀ ਸਰਾਹਨਾ ਮਿਲੀ ਸੀ ਅਤੇ ਇਸ ਫ਼ਿਲਮ ਦੇ ਅਦਾਕਾਰ ਮਾਸਤ੍ਰੋਆਨੀ ਨੂੰ 1987 ਦੇ ਕਾਨ੍ਹਸ ਫ਼ਿਲਮ ਫ਼ੈਸਟੀਵਲ ਵਿਖੇ ਸਭ ਤੋਂ ਵਧੀਆ ਅਦਾਕਾਰ ਦਾ ਅਵਾਰਡ ਮਿਲਿਆ ਸੀ।[1]

Remove ads

ਹਵਾਲੇ

ਬਾਹਰਲੇ ਲਿੰਕ

Loading related searches...

Wikiwand - on

Seamless Wikipedia browsing. On steroids.

Remove ads