ਨਿਕੋਲਾਈ ਗੋਗੋਲ

From Wikipedia, the free encyclopedia

ਨਿਕੋਲਾਈ ਗੋਗੋਲ
Remove ads

ਨਿਕੋਲਾਈ ਵਸੀਲੇਵਿਚ ਗੋਗੋਲ (ਰੂਸੀ: Никола́й Васи́льевич Го́голь, tr. Nikolay Vasilyevich Gogol; IPA: [nʲɪkɐˈlaj vɐˈsʲilʲjɪvʲɪtɕ ˈgogəlʲ], ਯੂਕਰੇਨੀ: Микола Васильович Гоголь, Mykola Vasyliovych Hohol, 31 ਮਾਰਚ [ਪੁਰਾਣਾ ਸਟਾਈਲ,19 ਮਾਰਚ] 1809 - 4 ਮਾਰਚ [ਪੁਰਾਣਾ ਸਟਾਈਲ, 21 ਫਰਵਰੀ 1852) ਯੂਕਰੇਨ ਵਿੱਚ ਜਨਮੇ ਰੂਸੀ[2][3][4][5][6] ਨਾਟਕਕਾਰ, ਨਾਵਲਕਾਰ ਅਤੇ ਕਹਾਣੀ ਲੇਖਕ ਸੀ।[7][8][9][10][11][12][13][14]

ਵਿਸ਼ੇਸ਼ ਤੱਥ ਨਿਕੋਲਾਈ ਗੋਗੋਲ, ਜਨਮ ...

ਹਾਲਾਂਕਿ ਗੋਗੋਲ ਨੂੰ ਉਸਦੇ ਸਮਕਾਲੀ ਲੋਕ ਰੂਸੀ ਸਾਹਿਤਕ ਯਥਾਰਥਵਾਦ ਦੇ ਕੁਦਰਤੀ ਸਕੂਲ ਦੀ ਇੱਕ ਪ੍ਰਮੁੱਖ ਸ਼ਖਸੀਅਤ ਮੰਨਿਆ ਜਾਂਦਾ ਸੀ, ਬਾਅਦ ਵਿੱਚ ਆਲੋਚਕਾਂ ਨੇ ਉਸਦੀਆਂ ਰਚਨਾਵਾਂ ("ਨੱਕ", "ਵੀ","ਓਵਰਕੋਟ", "ਨੇਵਸਕੀ ਪ੍ਰੋਸਪੈਕਟ") ਵਿੱਚ ਇੱਕ ਬੁਨਿਆਦੀ ਤੌਰ 'ਤੇ ਰੋਮਾਂਟਿਕ ਸੰਵੇਦਨਸ਼ੀਲਤਾ ਪਾਈ, ਜਿਸ ਵਿੱਚ ਪੜਯਥਾਰਥਵਾਦ ਅਤੇ ਗ੍ਰੋਟਸਕ ਦੀ ਕਣੀ ਰਲੀ ਹੋਈ ਸੀ। "ਦੀਕਾਂਕਾ ਨੇੜੇ ਇੱਕ ਫਾਰਮ ਤੇ ਸ਼ਾਮਾਂ", ਵਰਗੀਆਂ ਉਸ ਦੀਆਂ ਮੁਢਲੀਆਂ ਰਚਨਾਵਾਂ ਉਸ ਦੇ ਯੂਕਰੇਨੀ ਪਾਲਣ-ਪੋਸ਼ਣ, ਯੂਕਰੇਨੀ ਸਭਿਆਚਾਰ ਅਤੇ ਲੋਕ ਧਾਰਾ ਤੋਂ ਪ੍ਰਭਾਵਿਤ ਹੋਈਆਂ ਹਨ।[15][16] ਉਸਦੀਆਂ ਬਾਅਦ ਵਿੱਚ ਲਿਖਤਾਂ ਵਿੱਚ ਰੂਸੀ ਸਾਮਰਾਜ ਵਿੱਚ ਫੈਲੇ ਰਾਜਸੀ ਭ੍ਰਿਸ਼ਟਾਚਾਰ 'ਤੇ ਵਿਅੰਗ ਕੀਤਾ ਗਿਆ (ਇੰਸਪੈਕਟਰ ਜਨਰਲ,ਮੁਰਦਾ ਰੂਹਾਂ ))। ਨਾਵਲ ਤਾਰਾਸ ਬੁਲਬਾ (1835) ਅਤੇ ਨਾਟਕ ਵਿਆਹ] (1842), ਨਾਲ ਨਾਲ ਛੋਟੀਆਂ ਕਹਾਣੀਆਂ ""ਇੱਕ ਪਾਗਲ ਦੀ ਡਾਇਰੀ", "ਇਵਾਨ ਇਵਾਨੋਵਿਚ ਕਿਵੇਂ ਇਵਾਨ ਨਿਕੀਫੋਰੋਵਿਚ ਨਾਲ ਝਗੜ ਪੈਂਦਾ ਹੈ (ਕਹਾਣੀ)", "ਪੋਰਟਰੇਟ" ਅਤੇ "ਉਹ ਘੋੜਾਗੱਡੀ", ਉਸ ਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ਵਿੱਚੋਂ ਹਨ।

Remove ads

ਮੁਢਲਾ ਜੀਵਨ

ਗੋਗੋਲ ਦਾ ਜਨਮ ਰੂਸ ਦੇ ਸਾਮਰਾਜ ਦੇ ਪੋਲ੍ਟਾਵਾ ਗਵਰਨੋਰੇਟ ਦੇ ਯੂਕਰੇਨੀਅਨ ਕਾਸਾਕ ਕਸਬੇ ਸੋਰੋਚੈਨਟੀਸੀ ਵਿੱਚ ਹੋਇਆ ਸੀ।[3] ਉਸਦੀ ਮਾਂ 1710 ਵਿੱਚ ਲੁਬਨੀ ਰੈਜੀਮੈਂਟ ਦੇ ਅਧਿਕਾਰੀ ਲਿਓਨਟੀ ਕੋਸੀਯਾਰੋਵਸਕੀ ਦੀ ਧੀ ਸੀ। ਉਸਦਾ ਪਿਤਾ ਵਸੀਲੀ ਗੋਗੋਲ-ਯੈਨੋਵਸਕੀ, ਜੋ ਕਿ ਯੂਕਰੇਨੀ ਕਾਸਾਕਾਂ ਦੇ ਇੱਕ ਲਾਇਜ਼ੋਹਬ ਪਰਿਵਾਰ ਤੋਂ ਸੀ ਅਤੇ ਉਸਦੀ ਮੌਤ ਉਦੋਂ ਹੋ ਗਈ ਸੀ ਜਦੋਂ ਗੋਗੋਲ ਦੀ ਉਮਰ 15 ਸਾਲ ਦੀ ਸੀ। ਉਹ 'ਛੋਟੇ ਜਗੀਰੂ' ਤਬਕੇ ਨਾਲ ਸਬੰਧਤ ਸੀ, ਯੂਕਰੇਨੀ ਅਤੇ ਰੂਸੀ ਵਿੱਚ ਕਵਿਤਾ ਲਿਖਦਾ ਸੀ, ਅਤੇ ਯੂਕਰੇਨੀ-ਭਾਸ਼ਾ ਦਾ ਸ਼ੌਕੀਆ ਨਾਟਕਕਾਰ ਸੀ। ਜਿਵੇਂ ਕਿ ਉਨੀਵੀਂ ਸਦੀ ਦੇ ਅਰੰਭ ਵਿੱਚ ਖੱਬੇ-ਕੰਢੇ ਦੇ ਯੂਕਰੇਨੀ ਜਗੀਰੂ' ਤਬਕੇ ਵਿੱਚ ਆਮ ਸੀ, ਇਹ ਪਰਿਵਾਰ ਯੂਕਰੇਨੀ ਅਤੇ ਰੂਸੀ ਭਾਸ਼ਾ ਦੋਨੋਂ ਬੋਲਦਾ ਸੀ। ਬਚਪਨ ਵਿਚ, ਗੋਗੋਲ ਨੇ ਆਪਣੇ ਚਾਚੇ ਦੇ ਘਰ ਦੇ ਥੀਏਟਰ ਵਿੱਚ ਯੂਕਰੇਨੀ ਭਾਸ਼ਾ ਦੇ ਨਾਟਕਾਂ ਦੇ ਮੰਚਨ ਵਿੱਚ ਸਹਾਇਤਾ ਕੀਤੀ।[17]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads