ਨਿਕੋਲੋ ਮੈਕਿਆਵੇਲੀ

From Wikipedia, the free encyclopedia

ਨਿਕੋਲੋ ਮੈਕਿਆਵੇਲੀ
Remove ads

ਨਿਕੋਲੋ ਮੈਕਿਆਵੇਲੀ (ਇਤਾਲਵੀ: [nikoˈlɔ makjaˈvɛli]; 3 ਮਈ 1469 – 21 ਜੂਨ 1527) ਇਟਲੀ ਦਾ ਡਿਪਲੋਮੈਟ ਅਤੇ ਰਾਜਨੀਤਕ ਚਿੰਤਕ, ਸੰਗੀਤਕਾਰ, ਕਵੀ ਅਤੇ ਨਾਟਕਕਾਰ ਸੀ। ਪੁਨਰਜਾਗਰਣ ਕਾਲ ਦੇ ਇਟਲੀ ਦੀ ਉਹ ਇੱਕ ਪ੍ਰਮੁੱਖ ਸ਼ਖਸੀਅਤ ਸੀ। ਉਹ ਕਈ ਸਾਲ ਫਲੋਰੈਂਸ ਰਿਪਬਲਿਕ ਦਾ ਅਧਿਕਾਰੀ ਰਿਹਾ। ਮੈਕਿਆਵੇਲੀ ਦੀ ਖਿਆਤੀ ਉਸ ਦੀ ਰਚਨਾ 'ਦ ਪ੍ਰਿੰਸ' ਦੇ ਕਾਰਨ ਹੈ ਜੋ ਕਿ ਵਿਵਹਾਰਕ ਰਾਜਨੀਤੀ ਦਾ ਮਹਾਨ ਗ੍ਰੰਥ ਸਵੀਕਾਰ ਕੀਤਾ ਜਾਂਦਾ ਹੈ। ਇਸਨੂੰ ਆਧੁਨਿਕ ਰਾਜਨੀਤੀ ਵਿਗਿਆਨ ਦਾ ਪਿਤਾ ਮੰਨਿਆ ਗਿਆ ਹੈ।[1]

ਵਿਸ਼ੇਸ਼ ਤੱਥ ਨਿਕੋਲੋ ਮੈਕਿਆਵੇਲੀ, ਜਨਮ ...

ਕਈ ਸਾਲਾਂ ਤੱਕ ਉਸਨੇ ਫਲੋਰੈਂਟੀਨ ਰੀਪਬਲਿਕ ਵਿੱਚ ਕੂਟਨੀਤਕ ਅਤੇ ਫੌਜੀ ਮਾਮਲਿਆਂ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਇੱਕ ਸੀਨੀਅਰ ਅਧਿਕਾਰੀ ਵਜੋਂ ਸੇਵਾ ਨਿਭਾਈ। ਉਸਨੇ ਕਾਮੇਡੀਆਂ, ਕਾਰਨੀਵਲ ਗਾਣੇ ਅਤੇ ਕਵਿਤਾਵਾਂ ਲਿਖੀਆਂ। ਇਤਾਲਵੀ ਪੱਤਰ-ਵਿਹਾਰ ਦੇ ਇਤਿਹਾਸਕਾਰਾਂ ਅਤੇ ਵਿਦਵਾਨਾਂ ਲਈ ਉਸਦਾ ਨਿੱਜੀ ਪੱਤਰ-ਵਿਹਾਰ ਵੀ ਮਹੱਤਵਪੂਰਣ ਹੈ।[2] ਉਸਨੇ 1498 ਤੋਂ 1512 ਤੱਕ, ਜਦੋਂ ਮੈਡੀਸੀ ਸੱਤਾ ਤੋਂ ਬਾਹਰ ਸੀ ਫਲੋਰੈਂਸ ਗਣਰਾਜ ਦੀ ਦੂਜੀ ਚਾਂਸਰੀ ਦੇ ਸਕੱਤਰ ਦੇ ਰੂਪ ਵਿੱਚ ਕੰਮ ਕੀਤਾ।

ਮੈਕਿਆਵੇਲੀ ਦਾ ਨਾਂ ਉਸ ਵਲੋਂ ਆਪਣੀ ਮਸ਼ਹੂਰ ਲਿਖਤ ਦ ਪ੍ਰਿੰਸ ਵਿੱਚ ਸੁਝਾਏ ਬੇਈਮਾਨ ਤਰੀਕਿਆਂ ਦੇ ਜ਼ਿਕਰ ਵਜੋਂ ਆਉਂਦਾ ਹੈ।[3] ਉਸਨੇ ਦਾਅਵਾ ਕੀਤਾ ਕਿ ਉਸਦਾ ਅਨੁਭਵ ਅਤੇ ਇਤਿਹਾਸ ਦਾ ਅਧਿਐਨ ਦੱਸਦਾ ਹੈ ਕਿ ਰਾਜਨੀਤੀ ਹਮੇਸ਼ਾ ਧੋਖੇ, ਧੋਖੇਬਾਜ਼ੀ ਅਤੇ ਅਪਰਾਧ ਨਾਲ ਕੀਤੀ ਜਾਂਦੀ ਹੈ। [4]ਉਸਨੇ ਇਹ ਵੀ ਕਿਹਾ ਕਿ ਕੋਈ ਹਾਕਮ ਜਦੋਂ ਰਾਜ ਜਾਂ ਗਣਤੰਤਰ ਸਥਾਪਤ ਕਰ ਰਿਹਾ ਹੁੰਦਾ ਹੈ, ਅਤੇ ਹਿੰਸਾ ਸਮੇਤ ਉਸਦੇ ਕੰਮਾਂ ਦੀ ਆਲੋਚਨਾ ਕੀਤੀ ਜਾਂਦੀ ਹੈ, ਪਰ ਜੇਕਰ ਉਸ ਦਾ ਇਰਾਦਾ ਅਤੇ ਸਿੱਟੇ ਲਾਭਦਾਇਕ ਹੋਣ ਤਾਂ ਉਸ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ।[5][6][7] ਮੈਕਿਆਵੇਲੀ ਦੇ ਦ ਪ੍ਰਿੰਸ ਬਾਰੇ ਰਲਵੀਂ ਮਿਲ਼ਵੀਂ ਪ੍ਰਤੀਕਿਰਿਆ ਹੋਈ ਹੈ। ਕਈਆਂ ਨੇ ਇਸਨੂੰ ਮਾੜੇ ਹਾਕਮਾਂ ਦੁਆਰਾ ਵਰਤੇ ਜਾਂਦੇ ਬੁਰੇ ਸਾਧਨਾਂ ਦਾ ਸਿੱਧਾ ਵਰਣਨ ਮੰਨਿਆ; ਦੂਜਿਆਂ ਨੂੰ ਇਸ ਵਿੱਚ ਜ਼ਾਲਮਾਂ ਨੂੰ ਉਨ੍ਹਾਂ ਦੀ ਸੱਤਾ ਬਰਕਰਾਰ ਰੱਖਣ ਵਿੱਚ ਸਹਾਇਤਾ ਕਰਨ ਲਈ ਬੁਰੀਆਂ ਸਿਫਾਰਸ਼ਾਂ ਨਜ਼ਰ ਆਈਆਂ।[8]ਇੱਥੋਂ ਤਕ ਕਿ ਹਾਲ ਹੀ ਦੇ ਸਮੇਂ ਵਿੱਚ, ਲੀਓ ਸਟ੍ਰੌਸ ਵਰਗੇ ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਮੈਕਿਆਵੇਲੀ ਬਾਰੇ ਇੱਕ "ਬੁਰਾਈ ਦਾ ਅਧਿਆਪਕ" ਹੋਣ ਦੀ ਧਾਰਨਾ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।[9]

ਮੈਕਿਆਵੇਲੀਅਨ ਸ਼ਬਦ ਅਕਸਰ ਰਾਜਨੀਤਿਕ ਧੋਖੇਬਾਜ਼ੀ, ਮੌਕਾਪ੍ਰਸਤੀ ਅਤੇ ਆਪਣੇ ਹਿਤ ਸਾਧਣ ਦੀ ਵਿਵਹਾਰਿਕ ਰਾਜਨੀਤੀ ਨੂੰ ਦਰਸਾਉਂਦਾ ਹੈ। ਬੇਸ਼ੱਕ ਮੈਕਿਆਵੇਲੀ ਆਪਣੀ ਲਿਖਤ ਦ ਪ੍ਰਿੰਸ ਲਈ ਸਭ ਤੋਂ ਮਸ਼ਹੂਰ ਹੈ, ਪਰ ਵਿਦਵਾਨ ਚਿੰਤਕ ਰਾਜਨੀਤਿਕ ਦਰਸ਼ਨ ਦੀਆਂ ਉਸ ਦੀਆਂ ਹੋਰ ਰਚਨਾਵਾਂ ਦੇ ਉਪਦੇਸ਼ਾਂ ਵੱਲ ਵੀ ਧਿਆਨ ਦਿੰਦੇ ਹਨ। ਹਾਲਾਂਕਿ ਅੰਦਾਜ਼ਨ 1517 ਦੀ ਉਸ ਦੀ ਲਿਖਤ ਡਿਸਕੋਰਸਿਸ ਔਨ ਲੀਵੀ, ਦ ਪ੍ਰਿੰਸ ਨਾਲੋਂ ਬਹੁਤ ਘੱਟ ਚਰਚਿਤ ਹੈ ਪਰ ਇਸ ਨੂੰ ਆਧੁਨਿਕ ਗਣਤੰਤਰਵਾਦ ਦਾ ਰਾਹ ਪੱਧਰਾ ਕਰਨ ਵਾਲ਼ੀ ਲਿਖਤ ਕਿਹਾ ਜਾਂਦਾ ਹੈ।[10] ਇਸ ਨੇ ਹੈਨਾ ਅਰੇਂਡਟ ਸਮੇਤ ਉਨ੍ਹਾਂ ਲੇਖਕਾਂ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਹੈ ਜਿਨ੍ਹਾਂ ਨੇ ਕਲਾਸੀਕਲ ਰਿਪਬਲਿਕਨਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਹੈ।[11][12]


Remove ads

ਜੀਵਨ

ਮੈਕਿਆਵੇਲੀ ਦਾ ਜਨਮ 3 ਮਈ 1469 ਨੂੰ ਫਲੋਰੈਂਸ, ਇਟਲੀ ਵਿੱਚ ਹੋਇਆ। ਉਸਨੇ ਵਿਆਕਰਨ, ਭਾਸ਼ਣ ਕਲਾ ਅਤੇ ਲਾਤੀਨੀ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ। ਮੰਨਿਆ ਜਾਂਦਾ ਹੈ ਕਿ ਉਸਨੇ ਯੂਨਾਨੀ ਭਾਸ਼ਾ ਨਹੀਂ ਸਿੱਖੀ ਭਾਵੇਂ ਕਿ ਉਸ ਵੇਲੇ ਫਲੋਰੈਂਸ ਯੂਨਾਨੀ ਭਾਸ਼ਾ ਦਾ ਕੇਂਦਰ ਸੀ। 1494 ਵਿੱਚ ਮੇਦੀਚੀ ਪਰਿਵਾਰ ਨੂੰ ਕੱਢਣ ਤੋਂ ਬਾਅਦ ਫਲੋਰੈਂਸ ਨੂੰ ਮੁੜ ਇੱਕ ਗਣਰਾਜ ਘੋਸ਼ਿਤ ਕੀਤਾ ਗਿਆ। "ਸਾਵੋਨਾਰੋਲਾ" ਦੇ ਕਤਲ ਤੋਂ ਬਾਅਦ ਮੈਕਿਆਵੇਲੀ ਨੂੰ ਫਲੋਰੈਂਸ ਸਰਕਾਰ ਦੇ ਦਸਤਾਵੇਜ਼ ਤਿਆਰ ਕਰਨ ਲਈ ਪ੍ਰਮੁੱਖ ਅਹੁਦਾ ਦਿੱਤਾ ਗਿਆ।

Remove ads

ਰਚਨਾਵਾਂ

  1. "ਦ ਪ੍ਰਿੰਸ"
  2. "ਡਿਸਕੋਰਸਿਸ ਔਨ ਲੀਵੀ"
  3. "ਦੀ ਆਰਟ ਆਫ ਵਾਰ

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads