ਨਿਕ ਜੋਨਸ
ਅਮਰੀਕੀ ਗਾਇਕ From Wikipedia, the free encyclopedia
Remove ads
ਨਿਕੋਲਸ ਜੈਰੀ ਜੋਨਸ (ਜਨਮ 16 ਸਤੰਬਰ, 1992)[1] ਇੱਕ ਅਮਰੀਕੀ ਗਾਇਕ, ਗੀਤਕਾਰ, ਅਦਾਕਾਰ ਅਤੇ ਰਿਕਾਰਡ ਨਿਰਮਾਤਾ ਹੈ। ਜੋਨਸ ਨੇ ਸੱਤ ਸਾਲ ਦੀ ਉਮਰ ਵਿੱਚ ਥੀਏਟਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ 2002 ਵਿੱਚ ਆਪਣਾ ਪਹਿਲਾ ਸਿੰਗਲ ਗਾਣਾ ਰਿਲੀਜ਼ ਕੀਤਾ ਸੀ। ਉਸਨੇ 2004 ਵਿੱਚ ਆਪਣੀ ਪਹਿਲੀ ਐਲਬਮ ਨੂੰ ਬਹੁਤ ਸਫਲਤਾਪੂਰਵਕ ਜਾਰੀ ਕੀਤਾ, ਜਿਸ ਨਾਲ ਕੋਲੰਬੀਆ ਰਿਕਾਰਡਜ਼ ਦਾ ਧਿਆਨ ਉਸ ਵੱਲ ਗਿਆ। ਜੋਨਸ ਨੇ ਆਪਣੇ ਵੱਡੇ ਭਰਾਵਾਂ ਕੇਵਿਨ ਅਤੇ ਜੋਅ ਨਾਲ ਮਿਲ ਕੇ ਜੋਨਸ ਬਰਦਰਜ਼ ਨਾਮਕ ਬੈਂਡ ਸੀ ਸਥਾਪਨਾ ਕੀਤੀ। ਗਰੁੱਪ ਨੇ 2006 ਵਿੱਚ ਕੋਲੰਬੀਆ ਲੇਬਲ ਦੁਆਰਾ ਆਪਣੀ ਪਹਿਲੀ ਸਟੂਡੀਓ ਐਲਬਮ ਇਟਸ ਆਲ ਅਬਾਊਟ ਟਾਈਮ ਜਾਰੀ ਕੀਤੀ, ਜੋ ਕਿ ਵਪਾਰਕ ਸਫਲਤਾ ਪ੍ਰਾਪਤ ਕਰਨ ਵਿੱਚ ਅਸਫਲ ਰਹੀ। ਹਾਲੀਵੁੱਡ ਰਿਕਾਰਡਜ਼ ਨਾਲ ਇਕਰਾਰਨਾਮੇ ਤੋਂ ਬਾਅਦ ਗਰੁੱਪ ਨੇ ਜੋਨਸ ਬਰਦਰਜ਼ (2007) ਨਾਮ ਦੀ ਐਲਬਮ ਰਿਲੀਜ਼ ਕੀਤੀ, ਜੋ ਕਿ ਬਹੁਤ ਸਫਲ ਰਹੀ। ਟੈਲੀਵੀਜ਼ਨ ਫਿਲਮ ਕੈਪ ਰਾਕ (2008) ਅਤੇ ਇਸਦੇ ਦੂਜੇ ਭਾਗ ਕੈਪ ਰਾਕ 2: ਦ ਫਾਈਨਲ ਜੈਮ (2010) ਅਤੇ ਆਪਣੀ ਖੁਦ ਦੀ ਲੜੀ ਦੇ ਦੋ, ਜੋਨਸ ਬ੍ਰਦਰਜ਼: ਲਿਵਿੰਗ ਦਿ ਡਰੀਮ (2008-2010) ਅਤੇ ਜੋਨਸ (2009-2010) ਵਿੱਚ ਕੰਮ ਕਰਨ 'ਤੇ ਡਿਜਨੀ ਚੈਨਲ ਪ੍ਰਮੁੱਖ ਸਿਤਾਰੇ ਬਣ ਗਏ।
ਬੈਂਡ ਦੇ ਤੀਜੇ ਸਟੂਡੀਓ ਐਲਬਮ, ਏ ਲਿਟਟਲ ਬਿੱਟ ਲੌਂਗਰ (2008) ਨੇ ਇਸ ਗੁੱਪ ਦੀ ਵਪਾਰਕ ਸਫਲਤਾ ਨੂੰ ਜਾਰੀ ਰੱਖਿਆ, ਐਲਬਮ ਦਾ ਮੁੱਖ ਗਾਣਾ "ਬਰਨਿੰਗ ਅੱਪ' ਬਿਲਬੋਰਡ ਹੌਟ 100 ਦੇ ਚਾਰਟ ਉੱਤੇ ਚੋਟੀ ਦੇ ਪੰਜ ਗਾਣਿਆਂ ਵਿੱਚ ਰਿਹਾ। ਉਹਨਾਂ ਦੀ ਚੌਥੀ ਐਲਬਮ ਲਾਈਨਜ਼, ਵਾਇਨਜ਼ ਐਂਡ ਟਰਾਇਂਗ ਟਾਇਮਜ਼ (2009) ਵੀ ਸਫਲ ਰਹੀ। ਜੋਨਸ ਬਰਦਰਜ਼ ਗਰੁੱਪ ਤੋਂ ਬਾਅਦ ਉਸਨੇ ਨਿਕ ਜੋਨਸ ਐਂਡ ਦੀ ਐਡਮਿਨੀਸਟ੍ਰੇਸ਼ਨ ਨਾਮਲ ਬੈਂਡ ਬਣਾਇਆ ਅਤੇ ਇਸ ਬੈਂਡ ਦੀ ਪਹਿਲੀ ਐਲਬਮ ਹੂ ਆਈ ਐੱਮ (2010) ਸਫਲ ਰਹੀ। ਜੋਨਸ ਨੇ ਥਿਏਟਰ ਵਿੱਚ ਕੰਮ ਤੇ ਧਿਆਨ ਕੇਂਦਰਤ ਕਰਨ ਦਾ ਫੈਸਲਾ ਕੀਤਾ, ਅਤੇ ਟੈਲੀਵਿਜ਼ਨ ਦੀ ਲੜੀ ਸਮੈਸ਼ ਵਿੱਚ ਆਗਾਮੀ ਭੂਮਿਕਾ ਵੀ ਨਿਭਾਈ।
ਉਸਨੇ ਆਈਲੈਂਡ ਰਿਕਾਰਡਜ਼ ਨਾਲ 2014 ਵਿੱਚ ਨਿਕ ਜੋਨਸ ਐਲਬਮ ਰਿਲੀਜ਼ ਕੀਤੀ। ਐਲਬਮ ਬਿਲਬੋਰਡ 200 ਦੇ ਟਾੱਪ 10 ਵਿੱਚ ਆ ਗਈ ਸੀ। ਇਸ ਪ੍ਰੋਜੈਕਟ ਨੂੰ 2015 ਵਿੱਚ ਨਿਕ ਜੋਨਸ ਐਕਸ2 ਦੇ ਨਾਮ 'ਤੇ ਦੁਬਾਰਾ ਰਿਲੀਜ਼ ਕੀਤਾ ਗਿਆ ਸੀ। ਜੌਨਾਸ ਨੇ ਬਾਅਦ ਵਿੱਚ ਸੇਫਹਾਊਸ ਰਿਕਾਰਡਸ ਦੀ ਸਹਿ ਸਥਾਪਨਾ ਕੀਤੀ ਅਤੇ ਆਪਣੀ ਤੀਜੀ ਸਟੂਡੀਓ ਐਲਬਮ, ਲਾਸਟ ਈਅਰ ਵਾਸ ਕਮਪਲੀਕੇਟਡ (2016) ਇਸੇ ਲੇਬਲ ਨਾਲ ਰਿਲੀਜ਼ ਕੀਤੀ। ਇਹ ਐਲਬਮ ਬਿਲਬੋਰਡ 200 ਤੇ ਸੋਲੋ ਕਲਾਕਾਰ ਦੇ ਤੌਰ ਤੇ ਸਭ ਤੋਂ ਸਫਲ ਐਲਬਮ ਬਣ ਗਈ।
Remove ads
ਮੁੱਢਲਾ ਜੀਵਨ
ਜੋਨਸ ਦਾ ਜਨਮ 16 ਸਤੰਬਰ 1992 ਨੂੰ ਡਾਲਸ ਟੈਕਸਾਸ, ਅਮਰੀਕਾ ਵਿਖੇ, ਡੈਨੀਜ਼ ਅਤੇ ਪਾਲ ਕੇਵਿਨ ਜੋਨਸ ਦੇ ਘਰ ਹੋਇਆ ਸੀ। ਉਸਦਾ ਪਿਤਾ ਇੱਕ ਗੀਤਕਰ, ਸੰਗੀਤਕਾਰ ਅਤੇ ਅਸੈਂਬਲੀਜ਼ ਆਫ ਗਾਡ ਵਿੱਚ ਸਾਬਕਾ ਨਿਯੁਕਤ ਮੰਤਰੀ ਹੈ ਜਦੋਂ ਕਿ ਉਸਦੀ ਮਾਂ ਇੱਕ ਸਾਬਕਾ ਸੈਨਤ ਭਾਸ਼ਾ ਅਧਿਆਪਿਕਾ ਅਤੇ ਗਾਇਕਾ ਹੈ।[2][3][4] ਨਿਕ ਦਾ ਇੱਕ ਛੋਟਾ ਭਰਾ ਫਰੈਂਕੀ ਅਤੇ ਦੋ ਵੱਡੇ ਭਰਾ ਕੇਵਿਨ ਅਤੇ ਜੋਅ ਹਨ।[5] ਜੋਨਸ ਵਾਈਕੌਫ, ਨਿਊ ਜਰਸੀ, ਅਮਰੀਕਾ ਵਿੱਚ ਵੱਡਾ ਹੋਇਆ ਅਤੇ ਉਸਨੇ ਘਰ ਰਹਿ ਕੇ ਹੀ ਆਪਣੀ ਮਾਂ ਕੋਲੋਂ ਪੜ੍ਹਾਈ ਕੀਤੀ। ਉਸਨੇ ਸੱਤ ਸਾਲ ਦੀ ਉਮਰ ਵਿੱਚ ਬ੍ਰੌਡਵੇ ਤੇ ਪ੍ਰਦਰਸ਼ਨ ਕਰਨਾ ਅਰੰਭ ਕੀਤਾ ਸੀ।
Remove ads
ਡਿਸਕੋਗ੍ਰਾਫੀ
- ਨਿਕੋਲਸ ਜੋਨਸ (2005)
- ਨਿਕ ਜੋਨਸ (2014)
- ਲਾਸਟ ਈਅਰ ਵਾਸ ਕਮਪਲੀਕੇਟਡ (2016)
ਫਿਲਮਾਂ
ਹਵਾਲੇ
Wikiwand - on
Seamless Wikipedia browsing. On steroids.
Remove ads