ਨਿਦਾ ਫ਼ਾਜ਼ਲੀ

From Wikipedia, the free encyclopedia

ਨਿਦਾ ਫ਼ਾਜ਼ਲੀ
Remove ads

ਮੁਕਤਦਾ ਹਸਨ ਨਿਦਾ ਫ਼ਾਜ਼ਲੀ, ਮਸ਼ਹੂਰ ਸਾਹਿਤਕ ਨਾਮ ਨਿਦਾ ਫ਼ਾਜ਼ਲੀ (Urdu: ندا فاضلی ) (12 ਅਕਤੂਬਰ 1938 - 08 ਫ਼ਰਵਰੀ 2016), ਭਾਰਤ ਦਾ ਉਰਦੂ ਸ਼ਾਇਰ ਸੀ।[1][2]

ਵਿਸ਼ੇਸ਼ ਤੱਥ ਨਿਦਾ ਫ਼ਾਜ਼ਲੀ, ਜਨਮ ...

ਜੀਵਨ

ਨਿਦਾ ਫ਼ਾਜ਼ਲੀ ਦਾ ਜਨਮ ਦਿੱਲੀ ਵਿੱਚ ਪਿਤਾ ਮੁਰਤੁਜਾ ਹਸਨ ਅਤੇ ਮਾਂ ਜਮੀਲ ਫਾਤੀਮਾ ਦੇ ਘਰ ਮਾਂ ਦੀ ਇੱਛਾ ਦੇ ਵਿਪਰੀਤ ਤੀਜੀ ਔਲਾਦ ਵਜੋਂ ਹੋਇਆ। ਉਸ ਦਾ ਨਾਮ ਵੱਡੇ ਭਰਾ ਦੇ ਨਾਮ ਨਾਲ ਕਾਫੀਆ ਮਿਲਾ ਕੇ ਮੁਕਤਦਾ ਹਸਨ ਰੱਖਿਆ ਗਿਆ। ਦਿੱਲੀ ਕਾਰਪੋਰੇਸ਼ਨ ਦੇ ਰਿਕਾਰਡ ਵਿੱਚ ਉਸ ਦੇ ਜਨਮ ਦੀ ਤਾਰੀਖ 12 ਅਕਤੂਬਰ 1938 ਲਿਖਵਾਈ ਹੋਈ ਹੈ। ਪਿਤਾ ਆਪ ਵੀ ਸ਼ਾਇਰ ਸਨ। ਉਸਨੇ ਆਪਣਾ ਬਾਲਕਾਲ ਗਵਾਲੀਅਰ ਵਿੱਚ ਗੁਜਾਰਿਆ। ਉਥੇ ਹੀ ਉਸਨੇ ਸਿੱਖਿਆ ਹਾਸਲ ਕੀਤੀ। ਉਸ ਨੇ 1958 ਵਿੱਚ ਗਵਾਲੀਅਰ ਕਾਲਜ (ਵਿਕਟੋਰਿਆ ਕਾਲਜ ਜਾਂ ਲਕਸ਼ਮੀਬਾਈ ਕਾਲਜ) ਤੋਂ ਉੱਚ ਪੜ੍ਹਾਈ ਪੂਰੀ ਕੀਤੀ। 2 ਫ਼ਰਵਰੀ 20 16 ਨੂੰ ਮੁੰਬਈ ਵਿਖੇ ਦਿਲ ਦਾ ਦੌਰਾ ਪੈਣ ਕਾਰਣ 78 ਸਾਲ ਦੀ ਉਮਰ ਵਿੱਚ ਉਹਨਾ ਦੀ ਮੌਤ ਹੋ ਗਈ।[3][4] ਨਿਦਾ ਫ਼ਾਜ਼ਲੀ ਦੀਆਂ 19 ਗ਼ਜ਼ਲਾਂ ਤੇ ਨਜ਼ਮਾਂ ਨੂੰ ਜਗਜੀਤ ਸਿੰਘ ਨੇ ਸੁਰਬੰਦ ਕੀਤੀਆਂ। ਨਿਦਾ ਫ਼ਾਜ਼ਲੀ ਬਾਰੇ ਉਸਦਾ ਕਹਿਣਾ ਸੀ ਕਿ ਉਹ ‘ਡੂੰਘੀਆਂ ਗੱਲਾਂ ਸਾਦਗ਼ੀ ਦੀ ਜ਼ੁਬਾਨ ਵਿੱਚ ਕਹਿਣ ਦਾ ਮਾਹਿਰ ਹੈ। ਇਹ ਹੁਨਰ ਹਰ ਸ਼ਾਇਰ ਵਿੱਚ ਨਹੀਂ ਹੁੰਦਾ। ਉਹ ਸਹੀ ਮਾਅਨਿਆਂ ਵਿੱਚ ਅਸਲਵਾਦੀ ਸ਼ਾਇਰ ਸੀ। ਇਹ ਉਸਦੀ ਸ਼ਾਇਰੀ ਤੇ ਸ਼ਰਫ਼ ਦਾ ਕਮਾਲ ਸੀ ਕਿ ਉਹ ਨੰਗੇ ਸੱਚ ਨੂੰ ਵੀ ਖਰ੍ਹਵੇ ਢੰਗ ਨਾਲ ਨਹੀਂ ਸੀ ਬਿਆਨਦਾ ਸਗੋਂ ਮਾਸੂੁਮੀਅਤ ਨਾਲ ਸੱਚੀ ਗੱਲ ਕਹਿ ਜਾਂਦਾ ਸੀ

ਜਦੋਂ ਨਿਦਾ ਫ਼ਾਜਲੀ ਪਾਕਿਸਤਾਨ ਗਿਆ ਤਾਂ ਇੱਕ ਮੁਸ਼ਾਇਰੇ ਦੇ ਬਾਅਦ ਕੱਟਰਪੰਥੀ ਮੁੱਲਾਣਿਆਂ ਨੇ ਉਸ ਦਾ ਘਿਰਾਉ ਕਰ ਲਿਆ ਅਤੇ ਉਸ ਦੇ ਲਿਖੇ ਸ਼ੇਅਰ -

ਘਰ ਸੇ ਮਸਜਦ ਹੈ ਬੜੀ ਦੂਰ, ਚਲੋ ਯੇ ਕਰ ਲੇਂ।
ਕਿਸੀ ਰੋਤੇ ਹੁਏ ਬੱਚੇ ਕੋ ਹੰਸਾਯਾ ਜਾਏ॥

ਬਾਰੇ ਆਪਣਾ ਵਿਰੋਧ ਜ਼ਾਹਰ ਕਰਦੇ ਹੋਏ ਉਨ੍ਹਾਂ ਨੇ ਪੁੱਛਿਆ ਕਿ ਕੀ ਨਿਦਾ ਕਿਸੇ ਬੱਚੇ ਨੂੰ ਅੱਲ੍ਹਾ ਤੋਂ ਵੱਡਾ ਸਮਝਦੇ ਹਨ? ਨਿਦਾ ਨੇ ਜਵਾਬ ਦਿੱਤਾ ਕਿ ਮੈਂ ਕੇਵਲ ਇੰਨਾ ਜਾਣਦਾ ਹਾਂ ਕਿ ਮਸਜਦ ਇੰਸਾਨ ਦੇ ਹੱਥ ਬਣਾਉਂਦੇ ਹਨ ਜਦੋਂ ਕਿ ਬੱਚੇ ਨੂੰ ਅੱਲ੍ਹਾ ਆਪਣੇ ਹੱਥਾਂ ਨਾਲ ਬਣਾਉਂਦਾ ਹੈ। 

ਉਸ ਦੀ ਇੱਕ ਹੀ ਧੀ ਹੈ ਜਿਸਦਾ ਨਾਮ ਤਹਰੀਰ ਹੈ।

Remove ads

ਰਚਨਾਵਾਂ

Thumb
ਨਿਦਾ ਫ਼ਾਜ਼ਲੀ 28 ਜਨਵਰੀ 2014 ਨੂੰ ਚੰਡੀਗੜ੍ਹ ਵਿਖੇ
  • ਲਫਜੋਂ ਕੇ ਫੂਲ
  • ਦੁਨੀਆ ਏਕ ਖਿਲੌਨਾ ਹੈ
  • ਖੋਆ ਹੂਆ ਸਾ ਕੁੱਛ (1996 ਵਿੱਚ ਪ੍ਰਕਾਸ਼ਿਤ 1998 ਵਿੱਚ ਸਾਹਿਤ ਅਕਾਦਮੀ ਪੁਰਸਕਾਰ)
  • ਮੋਰਨਾਚ
  • ਆਂਖ ਔਰ ਖਵਾਬ ਕੇ ਦਰਮਿਆਂ
  • ਸਫ਼ਰ ਮੇਂ ਧੂਪ ਤੋ ਹੋਗੀ
  • ਆਂਖੋ ਭਰ ਆਕਾਸ਼
  • ਮੌਸਮ ਆਤੇ ਜਾਤੇ ਹੈ
  • ਮੁਲਾਕਾਤੇਂ
  • ਤਮਾਸ਼ਾ ਮੇਰੇ ਆਗੇ
  • ਦੀਵਾਰੋ ਕੇ ਬੀਚ (ਆਤਮਕਥਾ)
  • ਨਿਦਾ ਫ਼ਾਜ਼ਲੀ (ਸੰਪਾਦਿਤ ਕਨਹਈਆ ਲਾਲ ਨੰਦਨ)

ਸੰਪਾਦਿਤ ਪੁਸਤਕਾਂ

  • ਬਸ਼ੀਰ ਬਦਰ: ਨਈ ਗ਼ਜ਼ਲ ਕਾ ਏਕ ਨਾਮ
  • ਜਾਂ ਨਿਸਾਰ ਅਖ਼ਤਰ: ਏਕ ਜਵਾਨ ਮੌਤ
  • ਦਾਗ਼ ਦੇਹਲਵੀ: ਗ਼ਜ਼ਲ ਕਾ ਏਕ ਸਕੂਲ
  • ਮੁੰਹਮਦ ਅਲਵੀ: ਸ਼ਬਦੋਂ ਕਾ ਚਿਤਰਕਾਰ
  • ਜਿਗਰ ਮੁਰਾਦਾਬਾਦੀ: ਮੁਹੱਬਤੋਂ ਕਾ ਸ਼ਾਇਰ

ਮਸ਼ਹੂਰ ਫ਼ਿਲਮੀ ਗੀਤ

  • ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ ("ਮੌਸਮ ਆਤੇ ਜਾਤੇ ਹੈ" ਵਿੱਚੋਂ, ਫ਼ਿਲਮ 'ਆਹਿਸਤਾ-ਆਹਿਸਤਾ (1981) ਵਿੱਚ)
  • ਤੇਰਾ ਹਿਜ਼ਰ ਮੇਰਾ ਨਸੀਬ ਹੈ, ਤੇਰਾ ਗ਼ਮ ਮੇਰੀ ਹਯਾਤ ਹੈ (ਫ਼ਿਲਮ - ਰਜ਼ੀਆ ਸੁਲਤਾਨ 1983)
  • ਹੋਸ਼ ਵਾਲੋ ਕੋ ਖ਼ਬਰ ਕਾ ਬੇਖ਼ੁਦੀ ਕਿਆ ਚੀਜ਼ ਹੈ (ਫ਼ਿਲਮ-ਸਰਫ਼ਰੋਸ਼)
  • ਚੁੱਪ ਤੁਮ ਰਹੋ, ਚੁੱਪ ਹਮ ਰਹੇ (ਫ਼ਿਲਮ- ਇਸ ਰਾਤ ਕੀ ਸੁਭਾ ਨਹੀਂ)
  • ਆ ਭੀ ਜਾ (ਫ਼ਿਲਮ-ਸੁਰ)
  • ਦੁਨੀਆ ਜਿਸੇ ਕਹਿਤੇ ਹੈ, ਮੱਟੀ ਕਾ ਖਿਲੌਨਾ ਹੈ (ਗ਼ਜ਼ਲ)
  • ਹਰ ਜਗਾਂ ਬੇਸ਼ੁਮਾਰ ਆਦਮੀ (ਗ਼ਜ਼ਲ)

ਸਨਮਾਨ

  • 1996 ਵਿੱਚ ਪ੍ਰਕਾਸ਼ਿਤ 'ਖੋਆ ਹੂਆ ਸਾ ਕੁੱਛ' ਲਈ 1998 ਵਿੱਚ ਸਾਹਿਤ ਅਕਾਦਮੀ ਪੁਰਸਕਾਰ
  • ਮਧ ਪ੍ਰਦੇਸ਼ ਸਰਕਾਰ ਦਾ ਖੁਸਰੋ ਪੁਰਸਕਾਰ
  • ਮੀਰ ਤਕੀ ਮੀਰ ਪੁਰਸਕਾਰ (ਆਤਮਕਥਾ 'ਦੀਵਾਰੋਂ ਕੇ ਬੀਚ' ਲਈ)
  • 2013 ਪਦਮ ਸ਼੍ਰੀ; ਭਾਰਤ ਸਰਕਾਰ।[5]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads