ਨੀਤੀਕਥਾ
ਛੋਟੀ ਕਾਲਪਨਿਕ ਕਹਾਣੀ ਜੋ ਅਕਸਰ ਇੱਕ ਨੈਤਿਕ ਸਬਕ ਨੂੰ ਦਰਸਾਉਣ ਲਈ ਗੈਰ-ਮਨੁੱਖਾਂ ਨੂੰ ਮਾਨਵ ਰੂਪ ਦਿੰਦੀ ਹੈ From Wikipedia, the free encyclopedia
Remove ads
ਨੀਤੀਕਥਾ (Fable) ਇੱਕ ਸਾਹਿਤਕ ਵਿਧਾ ਹੈ ਜਿਸ ਵਿੱਚ ਪਸ਼ੁ ਪੰਛੀਆਂ, ਦਰਖਤ ਬੂਟਿਆਂ ਅਤੇ ਹੋਰ ਨਿਰਜੀਵ ਕੁਦਰਤੀ ਵਸਤਾਂ ਜਾਂ ਸ਼ਕਤੀਆਂ ਨੂੰ ਮਨੁੱਖ ਵਰਗੇ ਗੁਣਾਂ ਦੇ ਧਾਰਨੀ ਦਿਖਾ ਕੇ ਉਪਦੇਸ਼ਾਤਮਕ ਕਥਾ ਕਹੀ ਜਾਂਦੀ ਹੈ। ਨੀਤੀਕਥਾ, ਪਦ ਜਾਂ ਗਦ ਵਿੱਚ ਹੋ ਸਕਦੀ ਹੈ। ਪੰਚਤੰਤਰ, ਹਿਤੋਪਦੇਸ਼ ਆਦਿ ਪ੍ਰਸਿੱਧ ਨੀਤੀਕਥਾਵਾਂ ਹਨ।

ਇੱਕ ਨੀਤੀਕਥਾ ਦ੍ਰਿਸ਼ਟਾਂਤ-ਕਥਾ ਨਾਲੋਂ ਇਸ ਗੱਲ ਵਿੱਚ ਹੈ ਭਿੰਨ ਹੁੰਦੀ ਹੈ ਕਿ ਮਗਰਲੀ ਵਿੱਚ ਜਾਨਵਰ, ਪੌਦੇ, ਬੇਜਾਨ ਚੀਜ਼ਾਂ, ਅਤੇ ਕੁਦਰਤ ਦੀਆਂ ਸ਼ਕਤੀਆਂ ਨੂੰ ਮਾਨਵੀ ਬੋਲੀ ਬੋਲਦੇ ਅਤੇ ਮਨੁੱਖ ਦੀਆਂ ਹੋਰ ਸ਼ਕਤੀਆਂ ਦੇ ਧਾਰਨੀ ਐਕਟਰਾਂ ਦੇ ਤੌਰ 'ਤੇ ਸ਼ਾਮਲ ਨਹੀਂ ਕੀਤਾ ਜਾਂਦਾ।
Remove ads
ਇਤਿਹਾਸ
ਨੀਤੀਕਥਾ ਲੋਕ ਸਾਹਿਤ ਦੇ ਸਭ ਤੋਂ ਸਥਾਈ ਰੂਪਾਂ ਵਿੱਚੋਂ ਇੱਕ ਹੈ। ਆਧੁਨਿਕ ਖੋਜਕਾਰਾਂ ਦਾ ਮੰਨਣਾ ਹੈ,[1] ਕਿ ਸਾਹਿਤਕ ਕਿਤਾਬਾਂ ਦੀ ਬਜਾਏ ਮੌਖਿਕ ਪ੍ਰਸਾਰਣ ਦੀ ਰੂਪ ਵਿੱਚ ਇਹ ਦੂਰ ਦੇਸ਼ਾਂ ਤੱਕ ਫੈਲੀਆਂ ਹਨ ਅਤੇ ਲਗਭਗ ਹਰ ਦੇਸ਼ ਦੇ ਸਾਹਿਤ ਵਿੱਚ ਮਿਲਦੀਆਂ ਹਨ।
ਈਸਪ ਦੀਆਂ ਕਹਾਣੀਆਂ ਜਾਂ ਈਸਪਿਕਾ
ਈਸਪ ਦੀਆਂ ਕਹਾਣੀਆਂ ਜਾਂ ਈਸਪਿਕਾ ਜਨੌਰ ਕਹਾਣੀਆਂ ਦਾ ਇੱਕ ਸੰਗ੍ਰਿਹ ਹੈ ਜਿਸਦਾ ਸਿਹਰਾ 620 ਈਪੂ ਤੋਂ 520 ਈਪੂ ਵਿੱਚ ਪ੍ਰਾਚੀਨ ਯੂਨਾਨ ਵਿੱਚ ਰਹਿਣ ਵਾਲੇ ਇੱਕ ਗੁਲਾਮ ਅਤੇ ਕਥਾ ਵਾਚਕ ਈਸਪ ਨੂੰ ਜਾਂਦਾ ਹੈ। ਉਸ ਦੀਆਂ ਜਨੌਰ ਕਹਾਣੀਆਂ ਸੰਸਾਰ ਦੀਆਂ ਕੁੱਝ ਕੁ ਸਭ ਤੋਂ ਵਧੇਰੇ ਪ੍ਰਸਿੱਧ ਜਨੌਰ ਕਹਾਣੀਆਂ ਵਿੱਚੋਂ ਹਨ। ਇਹ ਕਹਾਣੀਆਂ ਅੱਜ ਕੱਲ ਦੇ ਬੱਚਿਆਂ ਲਈ ਨੈਤਿਕ ਸਿੱਖਿਆ ਦਾ ਲੋਕਪਸੰਦ ਵਿਕਲਪ ਬਣੀਆਂ ਹੋਈਆਂ ਹਨ। ਈਸਪ ਦੀਆਂ ਜਨੌਰ ਕਹਾਣੀਆਂ ਵਿੱਚ ਸ਼ਾਮਿਲ ਕਈ, ਜਿਵੇਂ ਲੂੰਬੜੀ ਅਤੇ ਅੰਗੂਰ (ਜਿਸ ਤੋਂ “ਅੰਗੂਰ ਖੱਟੇ ਹਨ” ਮੁਹਾਵਰਾ ਨਿਕਲਿਆ), ਕੱਛੂ ਅਤੇ ਖਰਗੋਸ, ਉੱਤਰੀ ਹਵਾ ਅਤੇ ਸੂਰਜ, ਬਘਿਆੜ ਆਇਆ, ਪਿਆਸਾ ਕਾਂ, ਬਘਿਆੜ ਅਤੇ ਸ਼ੇਰ ਅਤੇ ਕੀੜੀ ਅਤੇ ਟਿੱਡਾ ਵਰਗੀਆਂ ਜਨੌਰ ਕਹਾਣੀਆਂ ਪੂਰੇ ਸੰਸਾਰ ਵਿੱਚ ਅਤਿਅੰਤ ਪ੍ਰਸਿੱਧ ਹਨ।
ਯੂਨਾਨੀ ਇਤਿਹਾਸਕਾਰ ਹੇਰੋਟੋਡਸ ਦੇ ਅਨੁਸਾਰ ਇਹ ਦੰਤਕਥਾਵਾਂ ਈਸਾ ਪੂਰਵ ਪੰਜਵੀਂ ਸਦੀ ਵਿੱਚ ਪ੍ਰਾਚੀਨ ਯੂਨਾਨ ਵਿੱਚ ਰਹਿਣ ਵਾਲੇ ਇੱਕ ਈਸਪ ਨਾਮਕ ਗੁਲਾਮ ਦੁਆਰਾ ਲਿਖੀਆਂ ਗਈਆਂ ਸਨ।[2] ਈਸਪ ਦਾ ਜ਼ਿਕਰ ਕਈ ਪ੍ਰਾਚੀਨ ਯੂਨਾਨੀ ਗ੍ਰੰਥਾਂ ਵਿੱਚ ਵੀ ਮਿਲਦਾ ਹੈ - ਅਰਿਸਟੋਫੇਨਸ ਨੇ ਆਪਣੀ ਹਾਸ-ਨਾਟਿਕਾ ਦ ਵਾਸਪਸ ਵਿੱਚ ਨਾਇਕ ਫਿਲੋਕਲਿਓਨ ਨੂੰ ਭੋਜ ਸਮਾਰੋਹਾਂ ਵਿੱਚ ਹੋਣ ਵਾਲੇ ਵਾਰਤਾਲਾਪਾਂ ਤੋਂ ਈਸਪ ਦਾ ਬੇਤੁਕਾਪਨ ਸਿਖੇ ਹੋਏ ਹੋਣਾ ਚਿਤਰਿਤ ਕੀਤਾ ਸੀ; ਪਲੇਟੋ ਨੇ ਫੀਡੋ ਵਿੱਚ ਲਿਖਿਆ ਸੀ ਕਿ ਸੁਕਰਾਤ ਨੇ ਈਸਪ ਦੀਆਂ ਕੁੱਝ ਦੰਤਕਥਾਵਾਂ ਨੂੰ, “ਜੋ ਉਸ ਨੂੰ ਯਾਦ ਸਨ”, ਪਦ ਵਿੱਚ ਪਰਿਵਰਤਿਤ ਕਰ ਕੇ ਆਪਣਾ ਜੇਲ੍ਹ ਦਾ ਸਮਾਂ ਕੱਟਿਆ ਸੀ।
ਅਫਰੀਕਾ
ਭਾਰਤ
ਭਾਰਤ ਕੋਲ ਨੀਤੀ ਕਥਾਵਾਂ ਦੀ ਇੱਕ ਅਮੀਰ ਪਰੰਪਰਾ ਹੈ, ਇਸ ਦੀ ਇਸ ਤੱਥ ਦੁਆਰਾ ਵਿਆਖਿਆ ਕੀਤੀ ਜਾਂਦੀ ਹੈ ਕਿ ਸੱਭਿਆਚਾਰ ਪਰੰਪਰਾਵਾਂ ਤੇ ਪਲਦਾ ਹੈ ਅਤੇ ਕੁਦਰਤੀ ਤੱਤਾਂ ਤੋਂ ਗੁਣ ਸਿੱਖਦਾ ਹੈ। ਬਹੁਤੇ ਦੇਵਤੇ ਆਦਰਸ਼ ਗੁਣਾਂ ਦੇ ਧਾਰਨੀ ਜਾਨਵਰ-ਰੂਪੀ ਹਨ। ਪ੍ਰਾਚੀਨ ਭਾਰਤ ਵਿੱਚ ਈਸਾ ਤੋਂ ਪਹਿਲਾਂ ਦੇ ਹਜ਼ਾਰ ਸਾਲਾਂ (ਹਜ਼ਾਰ ਈਪੂ) ਦੌਰਾਨ ਵੀ ਸੈਂਕੜੇ ਨੀਤੀ ਕਥਾਵਾਂ ਦੀ ਰਚਨਾ ਕੀਤੀ ਗਈਆਂ ਸੀ, ਜੋ ਅਕਸਰ ਫਰੇਮ ਦੀਆਂ ਕਹਾਣੀਆਂ ਦੇ ਅੰਦਰ ਕਹਾਣੀਆਂ ਦੇ ਰੂਪ ਵਿੱਚ ਹੁੰਦੀਆਂ। ਭਾਰਤੀ ਨੀਤੀ ਕਥਾਵਾਂ ਵਿੱਚ ਇਨਸਾਨਾਂ ਅਤੇ ਜਾਨਵਰਾਂ ਦੀ ਰਲੀ ਮਿਲੀ ਅਦਾਕਾਰੀ ਹੈ। ਡਾਇਲਾਗ ਆਮ ਤੌਰ 'ਤੇ ਈਸਪ ਦੀਆਂ ਕਹਾਣੀਆਂ ਵਿੱਚ ਮਿਲਦੇ ਡਾਇਲਾਗਾਂ ਨਾਲੋਂ ਅਕਸਰ ਲੰਬੇ ਹੁੰਦੇ ਹਨ ਅਤੇ ਅਕਸਰ ਤੇਜ਼ ਤਰਾਰ ਹੁੰਦੇ ਹਨ ਕਿਉਂਕਿ ਜਾਨਵਰ ਨੇ ਧੋਖਾਧੜੀ ਅਤੇ ਚਾਲਬਾਜ਼ੀ ਵਿੱਚ ਇੱਕ ਦੂਜੇ ਨੂੰ ਪਛਾੜਨ ਦੀ ਕੋਸ਼ਿਸ਼ ਕਰਦੇ ਹਨ। ਭਾਰਤੀ ਨੀਤੀ ਕਹਾਣੀਆਂ ਵਿਚ, ਆਦਮੀ ਜਾਨਵਰਾਂ ਨਾਲੋਂ ਉੱਚਾ ਨਹੀਂ ਹੈ। ਇਹ ਕਹਾਣੀਆਂ ਅਕਸਰ ਹਾਸਰਸੀ ਜਿਹੀਆਂ ਹੁੰਦੀਆਂ ਹਨ। ਭਾਰਤੀ ਨੀਤੀਕਥਾ ਸੰਸਾਰ ਭਰ ਵਿੱਚ ਜਾਣੀਆਂ ਜਾਂਦੀਆਂ ਪਰੰਪਰਾਵਾਂ ਦਾ ਪਾਲਣ ਕਰਦੀ ਹੈ। ਭਾਰਤ ਵਿੱਚ ਨੀਤੀਕਥਾਵਾਂ ਦੇ ਸਭ ਤੋਂ ਵਧੀਆ ਉਦਾਹਰਣ ਪੰਚਤੰਤਰ ਅਤੇ ਜਾਤਕ ਕਹਾਣੀਆਂ ਹਨ। ਇਨ੍ਹਾਂ ਵਿੱਚ ਸ਼ਾਮਲ ਹਨ, ਵਿਸ਼ਨੂੰ ਸ਼ਰਮਾ ਦਾ ਪੰਚਤੰਤਰ, ਹਿਤੋਪਦੇਸ਼, ਬੈਤਾਲ ਪਚੀਸੀ, ਅਤੇ ਸੱਤ ਸਿਆਣੇ ਰਿਸ਼ੀ। ਇਹ ਸੰਗ੍ਰਹਿ ਹਨ, ਜੋ ਪ੍ਰਾਚੀਨ ਜ਼ਮਾਨੇ ਵਿੱਚ ਹਮੇਸ਼ਾ ਪ੍ਰਭਾਵਸ਼ਾਲੀ ਰਹੇ। ਬੇਨ ਈ. ਪੇਰੀ (ਈਸਪ ਦੀਆਂ ਕਹਾਣੀਆਂ ਦੇ "ਪੈਰੀ ਇੰਡੈਕਸ" ਦਾ ਕੰਪਾਈਲਰ) ਦਾ ਵਿਵਾਦਪੂਰਨ ਕਥਨ ਹੈ, ਕਿ ਕੁਝ ਬੋਧੀ ਜਾਤਕ ਕਹਾਣੀਆਂ ਅਤੇ ਕੁਝ ਪੰਚਤੰਤਰ ਦੀਆਂ ਕਹਾਣੀਆਂ ਹੋ ਸਕਦਾ ਹੈ, ਯੂਨਾਨੀ ਅਤੇ ਨੇੜੇ ਦੇ ਪੂਰਬੀ ਲੋਕਾਂ ਦੀਆਂ ਕਹਾਣੀਆਂ ਤੋਂ ਪ੍ਰਭਾਵਿਤ ਹੋਈਅਨ ਹੋਣ।[3] ਭਾਰਤੀ ਮਹਾਂਕਾਵਿ ਜਿਵੇਂ ਬਿਆਸ (ਰਿਸ਼ੀ) ਦਾ ਮਹਾਭਾਰਤ ਅਤੇ ਵਾਲਮੀਕ ਦੀ ਰਾਮਾਇਣ ਵਿੱਚ ਵੀ ਮੁੱਖ ਕਹਾਣੀ ਦੇ ਅੰਦਰ ਨੀਤੀ ਕਹਾਣੀਆਂ ਸ਼ਾਮਿਲ ਹਨ, ਜੋ ਅਕਸਰ ਉੱਪ ਕਹਾਣੀਆ ਜਾਂ, ਪਿੱਠ ਕਹਾਣੀਆਂ ਹੁੰਦੀਆਂ ਹਨ। ਨੇੜ ਪੂਰਬ ਦੀਆਂ ਸਭ ਤੋਂ ਮਸ਼ਹੂਰ ਲੋਕ ਕਹਾਣੀਆਂ, ਇੱਕ ਹਜ਼ਾਰ ਅਤੇ ਇੱਕ ਰਾਤਾਂ ਹਨ ਜਿਹਨਾਂ ਨੂੰ ਅਲਫ਼ ਲੈਲਾ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads