ਨੁਕੁਸ

From Wikipedia, the free encyclopedia

Remove ads

ਨੁਕੁਸ (ਉਜ਼ਬੇਕ: Nukus, Нукус; ਕਰਾਕਲਪਾਕ: No'kis, Нөкис; ਕਜ਼ਾਖ਼: No'kis; ਰੂਸੀ: Нукус) ਉਜ਼ਬੇਕਿਸਤਾਨ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇਹ ਉਜ਼ਬੇਕਿਸਤਾਨ ਦੇ ਖ਼ੁਦਮੁਖ਼ਤਿਆਰ ਰਾਜ ਕਰਾਕਲਪਾਕਸਤਾਨ ਦੀ ਰਾਜਧਾਨੀ ਹੈ। ਇਸਦੀ ਅਬਾਦੀ ਤਕਰੀਬਨ 271,400 ਹੈ। 24 ਅਪਰੈਲ, 2014 ਨੂੰ ਇਸਦੀ ਅਬਾਦੀ ਤਕਰੀਬਨ 230,006 ਸੀ। ਇਸ ਸ਼ਹਿਰ ਦੇ ਪੱਛਮ ਵੱਲੋਂ ਆਮੂ ਦਰਿਆ ਲੰਘਦਾ ਹੈ।

ਵਿਸ਼ੇਸ਼ ਤੱਥ ਨੁਕੁਸ ਉਜ਼ਬੇਕ: Nukus / Нукус ਕਰਾਕਲਪਾਕ: No‘kis / Нөкис, ਦੇਸ਼ ...

ਇਹ ਸ਼ਹਿਰ ਇਸਦੇ ਅੰਤਰ-ਰਾਸ਼ਟਰੀ ਪੱਧਰ ਦੇ ਨੁਕੁਸ ਕਲਾ ਦੇ ਅਜਾਇਬ ਘਰ ਲਈ ਮਸ਼ਹੂਰ ਹੈ।

Remove ads

ਇਤਿਹਾਸ

ਨੁਕੁਸ ਉਜ਼ਬੇਕਾਂ ਦੇ ਪੁਰਾਣੇ ਕਬੀਲਾ ਨਾਮ ਨੁਕੁਸ ਤੋਂ ਆਇਆ ਹੈ।[2] ਨੁਕੁਸ 1932 ਵਿੱਚ ਹੋਏ ਛੋਟੇ ਜਿਹੇ ਵਸੇਬੇ ਤੋਂ ਵਧਣਾ ਸ਼ੁਰੂ ਹੋਇਆ, ਜਿਸ ਤੋਂ ਬਾਅਦ ਇਹ ਇੱਕ ਵੱਡਾ ਸੋਵੀਅਤ ਸ਼ਹਿਰ ਬਣ ਗਿਆ ਜਿਸ ਵਿੱਚ 1950 ਤੱਕ ਵੱਡੇ ਮਾਰਗ ਅਤੇ ਜਨਤਕ ਬਿਲਡਿੰਗਾਂ ਬਣ ਗਈਆਂ ਸਨ। ਇਹ ਸ਼ਹਿਰ ਅਲੱਗ ਹੋਣ ਕਰਕੇ ਇਸਨੂੰ ਲਾਲ ਸੈਨਾ ਦੇ ਰਸਾਇਣ ਨਿਰੀਖਣ ਇੰਸਟੀਟਿਊਟ ਦਾ ਮੇਜ਼ਬਾਨ ਬਣਾ ਦਿੱਤਾ ਗਿਆ ਜਿਹੜਾ ਕਿ ਰਸਾਇਣਿਕ ਹਥਿਆਰਾਂ ਦਾ ਇੱਕ ਮਹੱਤਵਪੂਰਨ ਨਿਰੀਖਣ ਅਤੇ ਜਾਂਚ ਕੇਂਦਰ ਸੀ।

ਥਾਵਾਂ

Thumb
ਨੁਕੁਸ ਦੀ ਪੈਨੋਰਾਮਾ ਤਸਵੀਰ

ਨੁਕੁਸ ਵਿੱਚ ਕਲਾ ਦਾ ਅਜਾਇਬ ਘਰ ਹੈ। ਇਸ ਅਜਾਇਬ ਘਰ ਵਿੱਚ ਪੁਰਾਤੱਤ ਛਾਣਬੀਨਾਂ ਵਾਲੀਆਂ ਇਤਿਹਾਸਿਕ ਕਲਾ-ਕਿਰਤਾਂ, ਰਵਾਇਤੀ ਗਹਿਣੇ, ਵਸਤਰ ਅਤੇ ਸੰਗੀਤਕ ਸਾਜ਼ ਹਨ, ਪਰ ਸਭ ਤੋਂ ਦਿਲਚਸਪ ਨੁਮਾਇਸ਼ਾਂ ਅਰਾਲ ਸਾਗਰ ਦੇ ਮੁੱਦੇ ਉੱਤੇ ਲੁਪਤ ਹੋ ਰਹੇ ਬਨਸਪਤੀ ਅਤੇ ਜਾਨਵਰਾਂ ਬਾਰੇ ਹੈ। ਕਲਾ ਦਾ ਅਜਾਇਬ ਘਰ 1918 ਤੋਂ 1935 ਤੱਕ ਦੇ ਰੂਸੀ ਅਤੇ ਉਜ਼ਬੇਕੀ ਕਲਾ ਦੇ ਨਮੂਨਿਆਂ ਲਈ ਜਾਣਿਆ ਜਾਂਦਾ ਹੈ। ਸਟਾਲਿਨ ਨੇ ਇਸ ਵਿੱਚੋਂ ਸਾਰੇ ਸੋਵੀਅਤ ਕਲਾ ਦੇ ਨਮੂਨਿਆਂ ਨੂੰ ਹਟਾਉਣ ਲਈ ਬਹੁਤ ਕੋਸ਼ਿਸ਼ ਕੀਤੀ ਅਤੇ ਬਹੁਤ ਸਾਰੇ ਕਲਾਕਾਰਾਂ ਨੂੰ ਗੁਲਾਗ ਭੇਜ ਦਿੱਤਾ। ਬਹੁਤ ਸਾਰੇ ਸੋਵੀਅਤ ਕਲਾ ਦੇ ਨਮੂਨੇ ਫਿਰ ਵੀ ਬਚ ਗਏ ਕਿਉਂਕਿ ਸ਼ਹਿਰ ਸੋਵੀਅਤ ਅਧਿਕਾਰੀਆਂ ਦੀ ਪਹੁੰਚ ਅਤੇ ਪ੍ਰਭਾਵ ਤੋਂ ਦੂਰ ਸੀ। ਇੱਕ ਦਸਤਾਵੇਜ਼ੀ ਫ਼ਿਲਮ ਵਰਜਿਤ ਕਲਾ ਦਾ ਮਾਰੂਥਲ (The Desert of Forbidden Art) ਇਸਦੀ ਕਲਾ ਅਤੇ ਇਤਿਹਾਸ ਬਾਰੇ ਹੈ।[3]

ਨੁਕੁਸ ਖੇਤਰ ਦਾ ਅਗਾਂਹਵਧੂ ਕੇਂਦਰ ਵੀ ਹੈ, ਇੱਕ ਨਿੱਜੀ ਅੰਗਰੇਜ਼ੀ ਅਗਾਂਹਵਧੂ ਸਕੂਲ ਵੀ ਸ਼ਹਿਰ ਵਿੱਚ ਹੈ, ਜਿਸਨੂੰ ਕਿ UNICEF ਵੱਲੋਂ ਖ਼ਾਸ ਵਿੱਤੀ ਮਦਦ ਵੀ ਦਿੱਤੀ ਜਾਂਦੀ ਹੈ।[4][5]

Remove ads

ਮੌਸਮ

ਨੁਕੁਸ ਵਿੱਚ ਠੰਢੀ ਮਾਰੂਥਲੀ ਜਲਵਾਯੂ ਹੈ, ਜਿਸ ਵਿੱਚ ਗਰਮੀਆਂ ਲੰਮੀਆਂ, ਖ਼ੁਸ਼ਕ ਅਤੇ ਬਹੁਤ ਜ਼ਿਆਦਾ ਗਰਮ ਹੁੰਦੀਆਂ ਹਨ। ਸਰਦੀਆਂ ਛੋਟੀਆਂ, ਕਾਫ਼ੀ ਠੰਢੀਆਂ ਅਤੇ ਬਰਫ਼ੀਲੀਆਂ ਹੁੰਦੀਆਂ ਹਨ।

ਹੋਰ ਜਾਣਕਾਰੀ ਸ਼ਹਿਰ ਦੇ ਪੌਣਪਾਣੀ ਅੰਕੜੇ, ਮਹੀਨਾ ...

ਇਹ ਵੀ ਵੇਖੋ

  • ਨੁਕੁਸ ਕਲਾ ਦਾ ਅਜਾਇਬ ਘਰ
  • ਨੁਕੁਸ ਹਵਾਈ ਅੱਡਾ

ਬਾਹਰਲੇ ਲਿੰਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads