ਨੇਹਾ ਸ਼ਰਮਾ
From Wikipedia, the free encyclopedia
Remove ads
ਨੇਹਾ ਸ਼ਰਮਾ (ਹਿੰਦੋਸਤਾਨੀ ਉਚਾਰਨ: [nɛːɦaː ʃrmaː]; ਜਨਮ 21 ਨਵੰਬਰ 1987) ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਉਹ ਭਾਰਤੀ ਦੇ ਬਿਹਾਰ ਸੂਬੇ ਤੋਂ ਹੈ। ਉਸਨੇ ਆਪਣੀ ਸਕੂਲੀ ਪੜ੍ਹਾਈ ਮਾਉਂਟ ਕਾਰਮੇਲ ਸਕੂਲ, ਭਾਗਲਪੁਰ ਤੋਂ ਕੀਤੀ ਹੈ[1] ਅਤੇ ਫ਼ੈਸ਼ਨ ਤਕਨਾਲੋਜੀ ਰਾਸ਼ਟਰੀ ਸੰਸਥਾ, ਨਵੀਂ ਦਿੱਲੀ ਤੋਂ ਉਸਨੇ ਫ਼ੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੋਇਆ ਹੈ।[2]
Remove ads
ਸ਼ੁਰੂਆਤੀ ਜ਼ਿੰਦਗੀ
ਨੇਹਾ ਦਾ ਜਨਮ 21 ਨਵੰਬਰ 1987 ਨੂੰ ਭਾਗਲਪੁਰ, ਬਿਹਾਰ ਵਿੱਚ ਹੋਇਆ ਸੀ। ਉਸਦੇ ਪਿਤਾ ਅਜੀਤ ਸ਼ਰਮਾ ਇੱਕ ਵਪਾਰੀ ਹਨ ਅਤੇ ਉਹ ਹੁਣ ਇੱਕ ਰਾਜਨੀਤੀਵਾਨ ਵੀ ਹਨ। ਅਜੀਤ ਸ਼ਰਮਾ ਕਾਂਗਰਸ ਪਾਰਟੀ ਵੱਲੋਂ ਭਾਗਲਪੁਰ ਹਲਕੇ ਦੇ ਐੱਮ.ਐੱਲ.ਏ. ਹਨ। ਨੇਹਾ ਨੇ ਵੀ ਆਪਣੇ ਪਿਤਾ ਨਾਲ ਚੋਣਾਂ ਵਿੱਚ ਪ੍ਰਚਾਰ ਕੀਤਾ ਹੈ।[3][4] ਇਹ ਤਿੰਨ ਭੈਣ-ਭਰਾ ਹਨ।[5]
ਨਿੱਜੀ ਜ਼ਿੰਦਗੀ
ਨੇਹਾ ਸ਼ਰਮਾ ਖਾਣਾ ਬਣਾਉਣਾ, ਸੰਗੀਤ ਸੁਣਨਾ, ਪੜ੍ਹਨਾ ਅਤੇ ਨੱਚਣਾ ਪਸੰਦ ਕਰਦੀ ਹੈ।[6] ਉਸਨੇ ਭਾਰਤੀ ਕਲਾਸੀਕਲ ਨਾਚ ਕਥਕ ਦੀ ਵੀ ਸਿਖਲਾਈ ਲਈ ਹੋਈ ਹੈ। ਇਸ ਤੋਂ ਇਲਾਵਾ ਉਸਨੇ ਪਾਇਨਐਪਲ ਡਾਂਸ ਸਟੂਡੀਓ, ਲੰਡਨ ਤੋਂ ਸਟਰੀਟ ਹਿਪ ਹੌਪ, ਲਾਤੀਨੀ ਨਾਚ-ਸਾਲਸਾ, ਮੇਰੇਂਗ, ਜਾਈਵ ਅਤੇ ਜੈਜ਼ ਦੀ ਵੀ ਸਿਖਲਾਈ ਲਈ ਹੋਈ ਹੈ। ਉਹ ਕੇਟ ਮੋਸ ਨੂੰ ਆਪਣੀ ਆਦਰਸ਼ ਮੰਨਦੀ ਹੈ। ਇਸ ਤੋਂ ਇਲਾਵਾ ਉਹ ਉਸਦਾ ਆਪਣਾ ਕੱਪੜਾ ਲੇਬਲ ਬਣਾਉਣ ਦੀ ਵੀ ਚਾਹਤ ਰੱਖਦੀ ਹੈ।[7]
ਫ਼ਿਲਮਾਂ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads