ਨੋਬਲ ਧਾਤਾਂ

From Wikipedia, the free encyclopedia

ਨੋਬਲ ਧਾਤਾਂ
Remove ads

ਨੋਬਲ ਧਾਤਾਂ ਜਾਂ ਕਿਰਿਆਸ਼ੀਲ ਧਾਤਾਂ ਉਹ ਧਾਤਾਂ ਜੋ ਆਪਣੀ ਕੁਟੀਣ ਯੋਗ ਆਭਾ (ਧਾਤਵੀ ਚਮਕ) ਨੂੰ ਲੰਬੇ ਸਮੇਂ ਤੱਕ ਰੱਖਦੀ ਹੈ। ਇਹ ਧਾਤਾਂ ਬਹੁਤ ਘੱਟ ਕਿਰਿਆਸ਼ੀਲ ਹਨ। ਇਹਨਾਂ ਦਾ ਖੋਰਨ ਬਹੁਤ ਘੱਟ ਹੁੰਦਾ ਹੈ। ਇਹ ਨੋਬਲ ਧਾਤਾਂ ਦਾ ਖ਼ਾਸ਼ ਲੱਛਣ ਹੈ। ਸੋਨੇ ਦੇ ਵੱਡੇ ਅਕਾਰ ਦੇ ਪਿੰਡ ਧਰਤੀ ਵਿੱਚ ਪਾਏ ਜਾਂਦੇ ਹਨ। ਇਹ ਗੁਣ ਚਾਂਦੀ ਅਤੇ ਪਲੈਟੀਨਮ, ਇਰੀਡੀਅਮ, ਓਸਮੀਅਮ, ਪੈਲੇਡੀਅਮ, ਰ੍ਹੋਡੀਅਮ, ਰੂਥੇਨੀਅਮ ਵਿੱਚ ਵੀ ਹੁੰਦਾ ਹੈ। ਤਾਂਬਾ, ਪਾਰਾ ਅਤੇ ਰੀਨੀਅਮ ਵੀ ਨੋਬਲ ਧਾਤਾਂ ਦੀ ਲੜੀ ਵਿੱਚ ਸਾਮਿਲ ਹੈ ਪਰ ਟਾਈਟੇਨੀਅਮ, ਨਿਓਬੀਅਮ ਅਤੇ ਟੈਂਟਲਮ ਧਾਤਾਂ ਨੋਬਲ ਧਾਤਾ ਨਹੀਂ ਹਨ ਭਾਵੇਂ ਇਹਨਾਂ ਦਾ ਖੋਰਨ ਬਹੁਤ ਘੱਟ ਹੁੰਦਾ ਹੈ।[1] ਪੈਲੇਡੀਅਮ, ਪਲੈਟੀਨਮ, ਸੋਨਾ ਅਤੇ ਪਾਰਾ ਇਹ ਸਾਰੀਆਂ ਨੋਬਲ ਧਾਤਾਂ ਗਾੜਾ ਨਾਈਟ੍ਰਿਕ ਐਸਿਡ ਅਤੇ ਹਾਈਡਰੋਕਲੋਰਿਕ ਐਸਿਡ ਦੇ ਅਨੁਪਾਤ ਦੇ ਮਿਸ਼ਰਣ ਵਿੱਚ ਘੁਲ ਜਾਂਦੀਆਂ ਹਨ। ਭਾਵੇਂ ਇਰੀਡੀਅਮ ਅਤੇ ਚਾਂਦੀ ਗਾੜੇ ਨਾਈਟ੍ਰਿਕ ਐਸਿਡ ਵਿੱਚ ਘੁਲ ਜਾਂਦੀ ਹੈ ਅਤੇ ਰੂਥੇਨੀਅਮ ਵੀ ਆਕਸੀਜਨ ਦੀ ਮੌਜ਼ੂਦਗੀ ਵਿੱਚ ਨਾਈਟ੍ਰਿਕ ਅਤੇ ਹਾਈਡਰੋਕਲੋਰਿਕ ਐਸਿਡ ਵਿੱਚ ਘੁਲ ਜਾਂਦੀ ਹੈ। ਬਾਕੀ ਦੀਆਂ ਨੋਬਲ ਧਾਤਾਂ ਕਿਸੇ ਵੀ ਤੇਜ਼ਾਬ ਵਿੱਚ ਕਿਰਿਆ ਨਹੀਂ ਕਰਦੀਆਂ।

ਹੋਰ ਜਾਣਕਾਰੀ ਤੱਤ, ਪ੍ਰਮਾਣੂ ਸੰਖਿਆ ...
Thumb
ਨੋਬਲ ਧਾਤਾਂ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads