ਪੁਡੂਚੇਰੀ (ਕੇਂਦਰ ਸ਼ਾਸਿਤ ਪ੍ਰਦੇਸ਼)

From Wikipedia, the free encyclopedia

ਪੁਡੂਚੇਰੀ (ਕੇਂਦਰ ਸ਼ਾਸਿਤ ਪ੍ਰਦੇਸ਼)
Remove ads

ਪਾਂਡੀਚਰੀ ਭਾਰਤ ਦੇ 8 ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਵਿੱਚੋਂ ਇੱਕ ਹੈ। ਇਹ 4 ਸਾਬਕਾ ਭਾਰਤੀ-ਫ਼ਰਾਂਸੀਸੀ ਕਲੋਨੀਆਂ ਦਾ ਸਮੂਹ ਹੈ। ਪਾਂਡੀਚਰੀ ਇਸ ਕੇਂਦਰੀ ਸ਼ਾਸ਼ਤ ਪ੍ਰਦੇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਸਤੰਬਰ 2006 ਵਿੱਚ ਪਾਂਡੀਚਰੀ ਦਾ ਨਾਮ ਆਧਿਕਾਰਿਕ ਤੌਰ 'ਤੇ ਬਦਲਕੇ ਪੁਡੂਚੇਰੀ ਕਰ ਦਿੱਤਾ ਗਿਆ ਜਿਸਦਾ ਤਮਿਲ ਵਿੱਚ ਅਰਥ ਨਵਾਂ ਪਿੰਡ ਹੁੰਦਾ ਹੈ।

ਵਿਸ਼ੇਸ਼ ਤੱਥ ਪਾਂਡੀਚਰੀ ਪੁੱਡੂਚੇਰੀ, ਦੇਸ਼ ...
Remove ads
Remove ads

ਭੂਗੋਲ

ਕੇਂਦਰੀ ਸ਼ਾਸ਼ਤ ਪ੍ਰਦੇਸ ਪੁਡੂਚੇਰੀ ਵਿੱਚ ਚਾਰ ਛੋਟੇ ਅਣ-ਜੁੜੇ ਜ਼ਿਲ੍ਹੇ ਸ਼ਾਮਲ ਹਨ: ਪੁਡੂਚੇਰੀ ਜ਼ਿਲ੍ਹਾ (293 ਕਿਮੀ2), ਕਰਾਈਕਲ ਜ਼ਿਲ੍ਹਾ (161 ਕਿਮੀ2) ਅਤੇ ਯਾਨਾਮ ਜ਼ਿਲ੍ਹਾ (20 ਕਿਮੀ2) ਬੰਗਾਲ ਦੀ ਖਾੜੀ ਉੱਤੇ ਅਤੇ ਮਾਹੇ ਜ਼ਿਲ੍ਹਾ (9 ਕਿਮੀ2) ਲੱਖਾ ਸਾਗਰ 'ਤੇ। ਪੁਡੂਚੇਰੀ ਅਤੇ ਕਰਾਈਕਲ ਵਿੱਚ ਸਭ ਤੋਂ ਵੱਧ ਖੇਤਰ ਅਤੇ ਆਬਾਦੀ ਹੈ, ਅਤੇ ਦੋਵੇਂ ਤਾਮਿਲਨਾਡੂ ਦੇ ਨਾਲ ਘਿਰੇ ਹੋਏ ਹਨ। ਯਾਨਮ ਅਤੇ ਮਾਹੇ ਕ੍ਰਮਵਾਰ ਆਂਧਰਾ ਪ੍ਰਦੇਸ਼ ਅਤੇ ਕੇਰਲ ਦੇ ਨਾਲ ਘਿਰੇ ਹੋਏ ਹਨ। ਇਸਦੀ ਆਬਾਦੀ, 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, 13,94,467 ਹੈ। ਪੁਡੂਚੇਰੀ 30.6 ਕਿਲੋਮੀਟਰ ਦੀ ਲੰਬਾਈ ਦੇ ਨਾਲ ਸਮੁੰਦਰੀ ਤੱਟਰੇਖਾ ਦੇ ਰੂਪ ਵਿੱਚ ਸਭ ਤੋਂ ਛੋਟਾ ਕੇਂਦਰ ਸ਼ਾਸਤ ਪ੍ਰਦੇਸ਼ ਹੈ।

ਪੁਡੂਚੇਰੀ ਦੇ ਸਾਰੇ ਚਾਰ ਖੇਤਰ ਤੱਟਵਰਤੀ ਖੇਤਰ ਵਿੱਚ ਸਥਿਤ ਹਨ। ਪੁਡੂਚੇਰੀ ਜ਼ਿਲ੍ਹੇ ਵਿੱਚ ਪੰਜ ਨਦੀਆਂ, ਕਰਾਈਕਲ ਜ਼ਿਲ੍ਹੇ ਵਿੱਚ ਸੱਤ, ਮਾਹੇ ਜ਼ਿਲ੍ਹੇ ਵਿੱਚ ਦੋ ਅਤੇ ਯਾਨਾਮ ਜ਼ਿਲ੍ਹੇ ਵਿੱਚ ਇੱਕ ਨਦੀਆਂ ਸਮੁੰਦਰ ਵਿੱਚ ਵਹਿ ਜਾਂਦੀਆਂ ਹਨ, ਪਰ ਕੋਈ ਵੀ ਨਦੀ ਖੇਤਰ ਦੇ ਅੰਦਰੋਂ ਨਹੀਂ ਨਿਕਲਦੀ।

Remove ads

ਸਭਿਆਚਾਰਕ ਵਿਰਾਸਤ

ਪਾਂਡੀਚਰੀ ਵਿੱਚ ਬੇਹਤਰੀਨ ਸਭਿਆਚਾਰਕ ਵਿਰਾਸਤ ਹੈ ਕਿਉਕਿ ਇਹ 17ਵੀੰ ਸਦੀ ਵਿੱਚ ਫ਼ਰਾਂਸੀਸੀ ਬਸਤੀਆਂ(ਉਪਨਿਵੇਸ਼) ਦੀ ਰਾਜਧਾਨੀ ਸੀıਪਾਂਡੀਚਰੀ , ਕਰਾਏਕਲ,ਯਾਨਾਮ,ਅਤੇ ਮਾਹੇ 1954 ਵਿੱਚ ਭਾਰਤ ਦੇ ਕੇਂਦਰੀ ਸ਼ਾਸ਼ਤ ਵਿੱਚ ਮਿਲਾ ਲਾਏ ਗਏ ਸੀ ਜਿਨਾਂ ਵਿੱਚ ਅੱਜ ਵੀ ਫ਼ਰਾਂਸੀਸੀ ਹਕੂਮਤ ਦੀ ਚਾਲਕ ਦੇਖਾਯੀ ਦੇਂਦੀ ਹੈı

ਪੰਡਿਤ ਜਵਾਹਰਲਾਲ ਨੇਹਰੁ ਨੇ ਪਾਂਡੀਚਰੀ ਨੂੰ ਫ਼ਰਾਂਸੀਸੀ ਸਭਿਆਚਾਰਕ ਦਾ ਝਰੋਖਾ (ਬਾਰੀ) ਆਖਿਆ ਸੀı ਇਥੇ ਕਿੰਨੀ ਗਲਿਆਂ ਦੇ ਫ਼ਰਾਂਸੀਸੀ ਨਾਮ ਹੰਨ ਜਿਂਵੇ Rue de l' eveche.ı

ਉਥੇ ਦੇ ਵਾਸਿਆਂ ਦੇ ਘਰਾਂ ਦਾ ਅੰਦਾਜ਼ ਫ਼ਰਾਂਸੀਸੀ ਘਰਾਂ ਦੇ ਵਾਂਗ ਫਿੱਕਾ ਰੰਗ ਅਤੇ ਅਕਾਊ ਉੱਚੀ ਕੰਦਾਂ ਅਤੇ ਤਾਕਿਆਂ ਵਾਲੇ ਮਕਾਨ ਹਨ ਜੋ ਕੀ ਅੰਦਰ ਤੋ ਬੇਸ਼ਮਾਰ ਸੁਨਖੇ ਅਤੇ ਸੋਹਣੇ ਹਨı ਉਥੇ ਦੇ ਨਿਵਾਸੀ ਤਮਿਲ, ਮਲਿਆਲਮ, ਤੇਲਗੁ ਦੇ ਨਾਲ ਨਾਲ ਫਰਾਂਸੀਸੀ ਭਾਸ਼ਾ ਵਿੱਚ ਬਹੁਤ ਪ੍ਰਵਾਹਸ਼ੀਲ ਹਨıਅਤੇ ਉਨਾਂ ਦੀ ਤਮਿਲ ਵਿੱਚ ਫਰਾਂਸੀਸੀ ਸ਼ਬਦਾਂ ਦਾ ਬਹੁਤ ਪ੍ਰਭਾਵ ਦਿਸਦਾ ਹੈı[1]

Remove ads

ਨਿਆਂਪਾਲਿਕਾ

ਮਦਰਾਸ ਹਾਈ ਕੋਰਟ ਦੇ ਅਧਿਕਾਰ ਖੇਤਰ ਨੂੰ 6 ਨਵੰਬਰ 1962 ਤੋਂ ਪਾਂਡੀਚੇਰੀ ਤੱਕ ਵਧਾ ਦਿੱਤਾ ਗਿਆ ਹੈ। ਮਦਰਾਸ ਹਾਈ ਕੋਰਟ ਦਾ ਚੀਫ਼ ਜਸਟਿਸ ਪੁਡੂਚੇਰੀ ਦੀ ਨਿਆਂਪਾਲਿਕਾ ਦਾ ਮੁਖੀ ਹੈ।

ਗੈਲਰੀ

Remove ads

ਬਾਹਰੀ ਲਿੰਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads