ਪਾਇਲ, ਭਾਰਤ

ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਕਸਬਾ From Wikipedia, the free encyclopedia

Remove ads

ਪਾਇਲ ਪੰਜਾਬ, ਭਾਰਤ ਦੇ ਲੁਧਿਆਣਾ ਜ਼ਿਲ੍ਹੇ ਦਾ ਇੱਕ ਪ੍ਰਾਚੀਨ ਕਸਬਾ ਅਤੇ ਤਹਿਸੀਲ ਹੈ।[1] ਇਸ ਨੂੰ ਰਾਜਾ ਜਗਦੇਵ ਪਰਮਾਰ ਦੇ ਭਰਾ ਪਿੰਗਲ ਨੇ ਵਸਾਇਆ ਸੀ। ਪਾਇਲ ਸਰਹਿੰਦ ਦਾ ਇੱਕ ਪਰਗਣਾ ਸੀ। ਪੈਪਸੂ ਦੇ ਮੁੱਖ ਮੰਤਰੀ ਸਰਦਾਰ ਗਿਆਨ ਸਿੰਘ ਰਾੜੇਵਾਲਾ ਵੀ ,ਇਸ ਇਲਾਕੇ ਨਾਲ ਸੰਬੰਧਿਤ ਸਨ। ਇਹ ਲੁਧਿਆਣਾ ਤੋਂ 35 ਕਿਲੋਮੀਟਰ ਦੂਰ ਹੈ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪਿੰਡ ਕੋਟਲੀ ਇਸਤੋਂ 3 ਕਿਲੋਮੀਟਰ ਲਹਿੰਦੇ ਵਾਲ਼ੇ ਪਾਸੇ ਹੈ। ਪਾਇਲ ਸ਼ਹਿਰ ਦੇ ਚੜ੍ਹਦੇ ਵਾਲੇ ਪਾਸੇ ਦਾਊਮਾਜਰਾ ਰੋਡ ਤੇ ਸਥਿਤ ਹਜ਼ਾਰਾਂ ਸਾਲ ਪੁਰਾਣਾ ਪ੍ਰਾਚੀਨ ਮਹਾਦੇਵ ਮੰਦਰ ਜਿਸ ਨੂੰ 10 ਨਾਮੀ ਅਖਾੜਾ ਵੀ ਕਿਹਾ ਜਾਂਦਾ ਹੈ। ਥੇਹ ਦੇ ਉੱਪਰ ਪਾਇਲ ਦਾ ਕਿਲ੍ਹਾ ਸਥਿਤ ਹੈ। ਇਸ ਦਾ ਨਿਰਮਾਣ ਮਹਾਰਾਜਾ ਅਮਰ ਸਿੰਘ ਪਟਿਆਲਾ ਨੇ ਕਰਵਾਇਆ। ਇਸ ਪਰਗਣੇ ਦੀ ਆਮਦਨ ਦਾ ਚੌਥਾ ਹਿੱਸਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਲੈਦੇ ਸਨ। ਇਸ ਇਲਾਕੇ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਮਹਾਰਾਜਾ ਅਮਰ ਸਿੰਘ ਪਟਿਆਲਾ ਨੇ ਮਿਲ ਕੇ ਫਤਿਹ ਕੀਤਾ ਸੀ। ਕਿਲ੍ਹੇ ਦਾ ਖੰਡਰ ਥੇਹ ਤੇ ਮੌਜੂਦ ਹੈ। ਇਸ ਥੇਹ ਤੋਂ ਸਾਰਾ ਪਾਇਲ ਵੇਖਿਆ ਜਾ ਸਕਦਾ ਹੈ। ਪ੍ਰਾਚੀਨ ਮਹਾਦੇਵ ਮੰਦਰ ਪਾਇਲ (ਲੁਧਿਆਣਾ) ਸਥਿਤ ਹੈ। ਇਸ ਮੰਦਿਰ ਵਿੱਚ ਕਈ ਪ੍ਚੀਨ ਚਿੱਤਰ ਹਨ। ਜੋ ਮੰਦਿਰ ਦੇ ਇਤਿਹਾਸਕ ਹੋਣ ਦਾ ਪ੍ਰਮਾਣ ਹਨ।

ਵਿਸ਼ੇਸ਼ ਤੱਥ ਪਾਇਲ, ਦੇਸ਼ ...
Remove ads

ਗੈਲਰੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads