ਪਾਣੀਪਤ ਦੀ ਪਹਿਲੀ ਲੜਾਈ
From Wikipedia, the free encyclopedia
Remove ads
ਪਾਣੀਪਤ ਦੀ ਪਹਿਲੀ ਲੜਾਈ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿੱਚ 21 ਅਪਰੈਲ 1526 ਵਿੱਚ ਹੋਈ। ਇਸ ਲੜਾਈ ਦੇ ਸਿੱਟੇ ਵਜੋਂ ਭਾਰਤ ਵਿੱਚ ਮੁਗਲ ਸਾਮਰਾਜ ਦੀ ਸਥਾਪਨਾ ਹੋਈ।

ਸੰਨ 1526 ਵਿੱਚ, ਕਾਬਲ ਦਾ ਤੈਮੂਰੀ ਸ਼ਾਸਕ ਬਾਬਰ, ਦੀ ਫੌਜ ਨੇ ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ, ਦੀ ਇੱਕ ਕਿਤੇ ਵੱਡੀ ਫੌਜ ਨੂੰ ਲੜਾਈ ਵਿੱਚ ਹਰਾ ਦਿੱਤਾ ਸੀ।
ਲੜਾਈ 21 ਅਪਰੈਲ ਨੂੰ ਪਾਨੀਪਤ ਨਾਮਕ ਇੱਕ ਛੋਟੇ ਜਿਹੇ ਪਿੰਡ, ਜੋ ਵਰਤਮਾਨ ਭਾਰਤੀ ਰਾਜ ਹਰਿਆਣਾ ਵਿੱਚ ਸਥਿਤ ਹੁਣ ਇੱਕ ਵੱਡਾ ਸ਼ਹਿਰ ਹੈ, ਦੇ ਨਜ਼ਦੀਕ ਲੜੀ ਗਈ ਸੀ। ਪਾਨੀਪਤ ਉਹ ਸਥਾਨ ਹੈ, ਜਿੱਥੇ ਬਾਰਹਵੀਂ ਸਦੀ ਦੇ ਬਾਅਦ ਉੱਤਰ ਭਾਰਤ ਤੇ ਕਬਜੇ ਲਈ ਕਈ ਨਿਰਣਾਇਕ ਲੜਾਈਆਂ ਲੜੀਆਂ ਗਈਆਂ। ਪਲੀਜ਼ ਜਵਾਬ ਦੇ ਕੇ ਜਾਇਉ ਸਾਰੇ ਠੀਕ ਆ
Remove ads
ਸਿੱਟਾ ਅਤੇ ਘਟਨਾਵਾਂ
ਬਾਬਰ ਦਾ ਪੰਜਵਾਂ ਹਮਲਾ 1525 ਦੇ ਅੰਤ ਵਿੱਚ ਹੋਇਆ। ਬਾਬਰ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਗਵਰਨਰ ਦੌਲਤ ਖਾਂ ਲੋਧੀ ਨੂੰ ਕਰਾਰੀ ਹਾਰ ਦਿੱਤੀ। ਸਿੱਟੇ ਵਜੋਂ ਬਾਬਰ ਨੇ ਸਾਰੇ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ। ਹੁਣ ਉਸ ਨੇ ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਨਾਲ ਦੋ-ਦੋ ਹੱਥ ਕਰਨ ਦਾ ਫੈਸਲਾ ਕੀਤਾ। ਦਿੱਲੀ ਦਾ ਸੁਲਤਾਨ ਇਬਰਾਹਿਮ ਲੋਧੀ ਇੱਕ ਲੱਖ ਸੈਨਾ ਲੈ ਕੇ ਉਸ ਦੇ ਵਿਰੁੱਧ ਵਧਿਆ। ਦੋਹਾਂ ਪੱਖਾਂ ਦੀਆਂ ਸੈਨਾਵਾਂ ਨੇ ਪਾਨੀਪਤ ਦੇ ਮੈਦਾਨ ਵਿੱਚ ਡੇਰਾ ਲਾ ਲਿਆ ਪਰੰਤੂ 21 ਅਪ੍ਰੈਲ, 1526 ਨੂੰ ਸਵੇਰੇ ਇਬਰਾਹਿਮ ਲੋਧੀ ਦੀ ਸੈਨਾ ਨੇ ਬਾਬਰ ਦੀ ਸੈਨਾ 'ਤੇ ਹਮਲਾ ਕਰ ਦਿੱਤਾ। ਬਾਬਰ ਦੀ ਸੈਨਾ ਮੋਰਚਾ ਲਗਾਈ ਖੜ੍ਹੀ ਸੀ। ਦਿੱਲੀ ਦੇ ਸਿਪਾਹੀ ਇਨ੍ਹਾ ਨੂੰ ਦੇਖ ਕੇ ਠਿਠਕ ਗੲੇ। ਬਾਬਰ ਨੇ ਆਪਣੇ ਸੈਨਿਕਾਂ ਨੂੰ ਆਦੇਸ਼ ਦਿੱਤਾ ਅਤੇ ਕਿਹਾ ਕਿ ਦੁਸ਼ਮਣਾਂ ਦੇ ਸੈਨਿਕਾਂ ਨੂੰ ਪਿੱਛੇ ਘੇਰ ਲਓ। ਸਾਹਮਣੇ ਤੋਂ ਤੋਪਚੀਆਂ ਨੇ ਗੋਲੇ ਵਰਸਾਉਣੇ ਆਰੰਭ ਕਰ ਦਿੱਤੇ। ਇਸ ਦੀ ਅਗੁਵਾਈ ਉਸਤਾਦ ਅਲੀ ਅਤੇ ਮੁਸਤਫ਼ਾ ਕਰ ਰਹੇ ਸਨ। ਭਾਰੀ ਯੁੱਧ ਆਰੰਭ ਹੋਇਆ। ਅੱਗੇ ਤੋਪਾਂ ਦੀ ਵਰਖਾ ਅਤੇ ਪਿੱਛਿਓਂ ਨੇਜ਼ਿਆਂ ਦਾ ਮੀਂਹ ਵਰ੍ਹਿਆ। ਦੇਖਦਿਆਂ ਹੀ ਦੇਖਦਿਆਂ ਲਾਸ਼ਾਂ ਦੇ ਢੇਰ ਲੱਗ ਗੲੇ। ਦੁਪਹਿਰ ਤੱਕ ਯੁੱਧ ਸਮਾਪਤ ਹੋ ਗਿਆ। ਯੁੱਧ ਵਿੱਚ ਬਾਬਰ ਜੇਤੂ ਰਿਹਾ। ਸੁਲਤਾਨ ਇਬਰਾਹਿਮ ਲੋਧੀ ਆਪਣੇ ਹਜ਼ਾਰਾਂ ਸੈਨਿਕਾਂ ਸਹਿਤ ਮਾਰਿਆ ਗਿਆ।
ਪਾਨੀਪਤ ਦੀ ਪਹਿਲੀ ਲੜਾਈ ਨੂੰ ਇਤਿਹਾਸਿਕ ਦ੍ਰਿਸ਼ਟੀ ਤੋਂ ਬਹੁਤ ਮਹੱਤਵ ਪ੍ਰਾਪਤ ਹੈ। ਇਸ ਲੜਾਈ ਵਿੱਚ ਇੱਕ ਪਾਸੇ ਦਿੱਲੀ ਸਲਤਨਤ ਦਾ ਅੰਤ ਹੋਇਆ ਅਤੇ ਦੂਜੇ ਪਾਸੇ ਭਾਰਤ ਵਿੱਚ ਮੁਗਲ ਵੰਸ਼ ਦੀ ਸਥਾਪਨਾ ਹੋਈ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
]]]]]
Remove ads
Wikiwand - on
Seamless Wikipedia browsing. On steroids.
Remove ads