ਪੂਨਮ ਯਾਦਵ
From Wikipedia, the free encyclopedia
Remove ads
ਪੂਨਮ ਯਾਦਵ (ਜਨਮ 24 ਅਗਸਤ 1991) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ। ਉਸ ਨੇ ਅਪ੍ਰੈਲ 2013 ਵਿੱਚ ਬੰਗਲਾਦੇਸ਼ ਖ਼ਿਲਾਫ਼ ਮਹਿਲਾ ਟਵੰਟੀ -20 ਇੰਟਰਨੈਸ਼ਨਲ (WT20I) ਮੈਚ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸ਼ੁਰੂਆਤ ਕੀਤੀ ਸੀ।
ਯਾਦਵ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ 16 ਨਵੰਬਰ 2014 ਨੂੰ ਦੱਖਣੀ ਅਫ਼ਰੀਕਾ ਖਿਲਾਫ ਸੀ ਅਤੇ ਉਸ ਦੀ ਵਨਡੇ ਦੀ ਸ਼ੁਰੂਆਤ 12 ਅਪ੍ਰੈਲ 2013 ਨੂੰ ਬੰਗਲਾਦੇਸ਼ ਦੇ ਖਿਲਾਫ਼ ਤੋਂ ਸ਼ੁਰੂ ਹੋਈ ਸੀ।[1]
ਸਾਲ 2013-14 ਦੇ ਸੈਸ਼ਨ 'ਚ ਭਾਰਤ ਲਈ ਸ਼ੁਰੂਆਤ ਕਰਨ ਤੋਂ ਸਮੇਂ ਤੋਂ ਟੀਮ ਲਈ ਜ਼ਬਰਦਸਤ ਵਿਕਟ ਲੈਣ ਵਾਲੀ ਰਹੀ ਹੈ। ਉਸ ਦਾ ਜਨਮ ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ ਅਤੇ ਉਸ ਨੇ ਘਰੇਲੂ ਕ੍ਰਿਕਟ ਵਿੱਚ ਕਈ ਟੀਮਾਂ ਦੀ ਪ੍ਰਤੀਨਿਧਤਾ ਕੀਤੀ। 2019 ਵਿੱਚ, ਉਸ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਗਿਆ।[2] [3]
Remove ads
ਨਿੱਜੀ ਜ਼ਿੰਦਗੀ ਅਤੇ ਪਿਛੋਕੜ
ਪੂਨਮ ਯਾਦਵ ਦਾ ਜਨਮ 24 ਅਗਸਤ 1991 ਨੂੰ ਭਾਰਤ ਦੇ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਹੋਇਆ ਸੀ। ਉਸ ਦਾ ਜਨਮ ਇੱਕ ਫੌਜੀ ਅਧਿਕਾਰੀ ਰਘੁਵੀਰ ਸਿੰਘ ਯਾਦਵ ਅਤੇ ਮੁੰਨਾ ਦੇਵੀ ਦੇ ਘਰ ਹੋਇਆ। ਯਾਦਵ ਦਾ ਕੱਦ ਚਾਰ ਫੁੱਟ ਅਤੇ 11 ਇੰਚ ਹੈ। ਕ੍ਰਿਕਟ ਵਿੱਚ ਉਸ ਦੀ ਦਿਲਚਸਪੀ ਉਸ ਸਮੇਂ ਪੈਦਾ ਹੋਈ ਜਦੋਂ ਉਹ ਆਪਣੇ ਪਰਿਵਾਰ ਨਾਲ ਪਿੰਡ ਤੋਂ ਆਗਰੇ ਚੱਲੀ ਗਈ ਸੀ। ਉਸ ਸਮੇਂ ਉਸ ਦੀ ਉਮਰ ਬਹੁਤ ਛੋਟੀ ਸੀ।
ਆਗਰਾ ਦੇ ਏਕਲਵਯ ਸਟੇਡੀਅਮ ਵਿੱਚ ਅਭਿਆਸ ਕਰਨ ਵਾਲੀ ਉਹ ਇਕੱਲੀ ਮਹਿਲਾ ਕ੍ਰਿਕਟ ਖਿਡਾਰੀ ਸੀ।[4] ਸ਼ੁਰੂ ਵਿੱਚ ਉਸ ਦਾ ਪਰਿਵਾਰ ਖੁਸ਼ ਨਹੀਂ ਸੀ ਕਿ ਉਹ ਕ੍ਰਿਕਟ ਨੂੰ ਆਪਨੇ ਕੈਰੀਅਰ ਵਜੋਂ ਅਪਨਾਵੇ।
Remove ads
ਪੇਸ਼ੇਵਰ ਪ੍ਰਾਪਤੀਆਂ
ਪਹਿਲਾਂ, ਉਸ ਨੂੰ ਸੈਂਟਰਲ ਜ਼ੋਨ ਦੀ ਘਰੇਲੂ ਟੀਮ ਵਿੱਚ ਚੁਣਿਆ ਗਿਆ। ਫਿਰ, ਉਹ ਉੱਤਰ ਪ੍ਰਦੇਸ਼ ਦੀ ਟੀਮ ਦਾ ਹਿੱਸਾ ਬਣ ਗਈ ਅਤੇ ਇਸ ਸਮੇਂ ਉਹ ਘਰੇਲੂ ਕ੍ਰਿਕਟ ਵਿੱਚ ਰੇਲਵੇ ਦੀ ਨੁਮਾਇੰਦਗੀ ਕਰਦੀ ਹੈ।[5]
ਉਹ ਰੇਲਵੇ ਵਿੱਚ ਕਲਰਕ ਵਜੋਂ ਦਾਖਿਲ ਹੋਈ ਸੀ ਅਤੇ ਹੁਣ ਸੁਪਰਡੈਂਟ ਦੇ ਅਹੁਦੇ 'ਤੇ ਕੰਮ ਕਰ ਰਹੀ ਹੈ।
ਉਸ ਨੇ 5 ਅਪ੍ਰੈਲ, 2013 ਨੂੰ ਬੰਗਲਾਦੇਸ਼ ਦੇ ਖਿਲਾਫ਼ ਟੀ -20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸ਼ੁਰੂਆਤ ਕੀਤੀ ਅਤੇ 12 ਅਪ੍ਰੈਲ, 2013 ਨੂੰ ਫਿਰ ਤੋਂ ਬੰਗਲਾਦੇਸ਼ ਟੀਮ ਦੇ ਖਿਲਾਫ਼ ਵਨਡੇ ਦੀ ਸ਼ੁਰੂਆਤ ਕੀਤੀ।[6]
ਨਵੰਬਰ 2014 ਵਿੱਚ, ਉਸ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਟੈਸਟ ਮੈਚ ਦੱਖਣੀ ਅਫ਼ਰੀਕਾ ਵਿਰੁੱਧ ਖੇਡਿਆ।[7]
ਪੂਨਮ ਨੇ ਸਾਲ 2017 ਦੇ ਵਿਸ਼ਵ ਕੱਪ ਵਿੱਚ ਆਪਣੀ ‘ਗੂਗਲੀ’ ਨਾਲ ਕਮਾਲ ਕੀਤਾ।
ਉਹ 2018 ਆਈ.ਸੀ.ਸੀ. ਮਹਿਲਾ ਟੀ -20 ਵਰਲਡ ਕੱਪ ਵਿੱਚ ਭਾਰਤ ਲਈ ਸਾਂਝੀ ਮੋਹਰੀ ਵਿਕਟ ਲੈਣ ਵਾਲੀ ਖਿਡਾਰੀ ਸੀ। ਸਤੰਬਰ 2018 ਵਿੱਚ, ਉਹ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸੀਨੀਅਰ ਟੀਮ ਦੀ ਝੂਲਨ ਗੋਸਵਾਮੀ ਨੂੰ ਪਛਾੜਦਿਆਂ ਭਾਰਤ ਦੀ ਸਭ ਤੋਂ ਵੱਧ ਵਿਕਟ ਲੈਣ ਵਾਲੀ ਖਿਡਾਰਨ ਬਣ ਗਈ।[8]
ਬੀ.ਸੀ.ਸੀ.ਆਈ. ਨੇ ਸਾਲ 2018-19 ਲਈ ਪੂਨਮ ਨੂੰ ਸਰਬੋਤਮ ਮਹਿਲਾ ਕ੍ਰਿਕਟਰ ਦਾ ਪੁਰਸਕਾਰ ਵੀ ਦਿੱਤਾ।
2019 ਵਿੱਚ, ਉਸ ਨੂੰ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਭਾਰਤ ਦੇ ਰਾਸ਼ਟਰਪਤੀ ਦੁਆਰਾ ਅਰਜੁਨ ਪੁਰਸਕਾਰ ਦਿੱਤਾ ਗਿਆ।[9]
2020 ਵਿੱਚ, ਟੀ-20 ਵਿਸ਼ਵ ਕੱਪ ਵਿੱਚ ਪੂਨਮ ਦੀ ਕਾਰਗੁਜ਼ਾਰੀ ਨੂੰ ਭਾਰਤੀ ਟੀਮ ਨੂੰ ਉਸ ਦੇ ਪਹਿਲੇ ਮਹਿਲਾ ਟੀ -20 ਵਿਸ਼ਵ ਕੱਪ ਦੇ ਫਾਈਨਲ ਵਿੱਚ ਲਿਜਾਣ ਲਈ ਮਹੱਤਵਪੂਰਣ ਮੰਨਿਆ ਗਿਆ ਸੀ। ਫਾਈਨਲ ਮੈਚ ਵਿੱਚ ਭਾਰਤ ਆਸਟਰੇਲੀਆ ਤੋਂ ਹਾਰ ਗਿਆ।
ਜਦੋਂ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਮਹਿਲਾ ਟੀ -20 ਵਿਸ਼ਵ ਕੱਪ ਟੀਮ ਆਫ ਦਿ ਟੂਰਨਾਮੈਂਟ ਦਾ ਐਲਾਨ ਕੀਤਾ ਤਾਂ ਪੂਨਮ ਯਾਦਵ ਇਕਲੌਤੀ ਭਾਰਤੀ ਸੀ ਜਿਸ ਦਾ ਨਾਮ ਉਸ ਵਿੱਚ ਸ਼ਾਮਲ ਕੀਤਾ ਗਿਆ।[10]
18 ਮੈਚਾਂ ਵਿੱਚ 28 ਵਿਕਟਾਂ ਨਾਲ ਪੂਨਮ ਯਾਦਵ ਟੀ -20 ਵਿਸ਼ਵ ਕੱਪ ਮੈਚਾਂ ਵਿੱਚ ਭਾਰਤ ਦੀ ਸਭ ਤੋਂ ਵੱਧ ਵਿਕਟ ਲੈਣ ਵਾਲੀ ਖਿਡਾਰੀ ਹੈ। ਇਸ ਨਾਲ ਉਹ ਮਹਿਲਾ ਟੀ -20 ਵਰਲਡ ਕੱਪ ਵਿੱਚ ਵਿਕਟ ਲੈਣ ਵਾਲਿਆਂ ਦੀ ਆਈਸੀਸੀ ਰੈਂਕਿੰਗ ਵਿੱਚ ਚੋਟੀ ਦੇ 10 ਗੇਂਦਬਾਜ਼ਾਂ ਵਿੱਚ 7 ਵੇਂ ਨੰਬਰ 'ਤੇ ਹੈ।[11]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads