ਪੂਰਵ ਇਤਿਹਾਸ

From Wikipedia, the free encyclopedia

Remove ads

ਪੂਰਬ ਇਤਿਹਾਸ ਉਸ ਕਾਲ ਨੂੰ ਕਿਹਾ ਜਾਂਦਾ ਹੈ ਜਦੋਂ ਆਦਮੀ ਨੇ ਲਿਖਣ ਦਾ ਅਨੁਭਵ ਨਹੀਂ ਸੀ ਤਾਂ ਸਾਨੂੰ ਲਿਖਤ ਵਿੱਚ ਇਸ ਕਾਲ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਪ੍ਰੰਤੂ ਇਸ ਯੁੱਗ ਵਿੱਚ ਮਾਨਵ ਇਤਿਹਾਸ ਦੀ ਕਈ ਮਹੱਤਵਪੂਰਨ ਘਟਨਾਵਾਂ ਹੋਈਆਂ ਜਿਵੇਂ ਹਿਮਯੁੱਗ, ਆਦਮੀ ਦਾ ਅਫ਼ਰੀਕਾ ਵਿਚੋਂ ਨਿਕਲ ਕੇ ਦੁਨੀਆ ਦੇ ਬਾਕੀ ਭਾਗਾਂ ਵਿੱਚ ਜਾਣਾ, ਅੱਗ ਦੀ ਖੋਜ, ਖੇਤੀ ਕਰਨਾ, ਜਾਨਵਰਾਂ ਨੂੰ ਪਾਲਤੂ ਬਣਾਉਣਾ ਆਦਿ ਘਟਨਾਵਾਂ ਹੋਈਆਂ। ਇਹਨਾਂ ਵਾਰੇ ਗਿਆਨ ਸਿਰਫ ਸਾਨੂੰ ਪੱਥਰਾਂ ਤੇ ਚਿੰਨ੍ਹ ਬਣੇ ਹੋਈ ਤੋਂ ਮਿਲਦਾ ਹੈ ਜਾਂ ਪੁਰਾਣੇ ਸੰਦ ਜਾਂ ਗੁਫ਼ਾ ਤੇ ਉਕਰੀਆਂ ਹੋਈਆਂ ਕਲਾ-ਕਿਰਤਾ ਤੋਂ ਇਸ ਯੁੱਗ ਵਾਰੇ ਗਿਆਨ ਮਿਲਦਾ ਹੈ।

Remove ads

ਪੁਰਾਤਨ-ਪੱਥਰ ਯੁੱਗ

ਇਸ ਯੁੱਗ ਵਿੱਚ ਲੋਕ ਬਹੁਤ ਛੋਟੇ-ਛੋਟੇ ਟੱਪਰੀਵਾਸ ਭਾਈਚਾਰਿਆਂ ਵਿੱਚ ਰਹਿੰਦੇ ਸਨ। ਉਹ ਪੱਥਰ ਦੇ ਬਣੇ ਸੰਦ ਅਤੇ ਯੰਤਰ ਵਰਤਦੇ ਸਨ। ਇਹਨਾਂ ਸੰਦਾਂ ਦੀ ਵਰਤੋਂ ਸ਼ਿਕਾਰ ਕਰਨ, ਕੱਟਣ ਅਤੇ ਕੁਝ ਹੋਰ ਉਦੇਸ਼ਾਂ ਨਾਲ਼ ਕੀਤੀ ਜਾਂਦੀ ਸੀ। ਲੋਕ ਜਾਨਵਰਾਂ ਦੀ ਖੱਲ, ਛਿੱਲ ਜਾਂ ਪੱਤਿਆਂ ਨਾਲ਼ ਸਰੀਰ ਨੂੰ ਢੱਕਦੇ ਸਨ। ਇਹਨਾਂ ਨੇ ਅੱਗ ‘ਤੇ ਕੰਟਰੋਲ ਕਰਨਾ ਅਤੇ ਪਸ਼ੂਆਂ ਨੂੰ ਪਾਲਣਾ ਸਿੱਖਿਆ। ਇਹ ਲੋਕ ਚਿੱਤਰਕਾਰੀ ਕਰਦੇ ਸਨ। ਲੋਕਾਂ ਧਾਰਮਿਕ ਵਿਸ਼ਵਾਸ ਬਹੁਤ ਕਰਦੇ ਸਨ।

ਤਾਂਬਾ-ਪੱਥਰ ਯੁੱਗ


ਤਾਂਬਾ-ਪੱਥਰ ਯੁੱਗ ਦੇ ਲੋਕਾਂ ਦੀ ਕਾਰੀਗਰੀ ਦਾ ਘੇਰਾ ਬਹੁਤ ਫੈਲਿਆ ਹੋਇਆ ਲੱਗਦਾ ਹੈ। ਉਹ ਚੰਗੇ ਪੱਥਰਘਾੜੇ ਵੀ। ਉਹ ਕੱਪੜਾ ਬਣਾਉਂਦੇ ਸਨ ਅਤੇ ਕੀਮਤੀ ਪੱਥਰਾਂ ਦੇ ਮਣਕੇ ਵੀ। ਇਹ ਲੋਕ ਗਾਂ, ਭੇਡ, ਬੱਕਰੀ ਅਤੇ ਸੂਰ ਵਰਗੇ ਜਾਨਵਰ ਪਾਲ਼ਦੇ ਸਨ ਅਤੇ ਹਿਰਨ ਦਾ ਸ਼ਿਕਾਰ ਕਰਦੇ ਸਨ। ਉਹ ਊਠ ਦੀ ਵਰਤੋਂ ਭਾਰ-ਢੋਣ ਵਾਲ਼ੇ ਪਸ਼ੂ ਦੇ ਰੂਪ ਵਿੱਚ ਕਰਦੇ ਸਨ। ਉਹ ਅਨਾਜ ਅਤੇ ਦਾਲਾ ਦੀ ਖੇਤੀ ਕਰਦੇ ਸਨ। ਪੱਕੀ ਮਿੱਟੀ ਅਤੇ ਕੱਚੀ ਮਿੱਟੀ ਦੀਆਂ ਪੱਕੀਆਂ ਅਤੇ ਅਣ-ਪੱਕੀਆਂ ਨੰਗੀਆਂ ਮੂਰਤੀਆਂ ਦੇ ਮਿਲਣ ਦੇ ਅਧਾਰ ਉਹ ਲੋਕ ਮਾਂ-ਦੇਵੀ ਦੀ ਪੂਜਾ ਕਰਦੇ ਸਨ।

Remove ads

ਸਿੰਧੂ ਜਾਂ ਹੜੱਪਾਈ ਯੁੱਗ

ਇਸ ਯੁੱਗ ਦਾ ਜਨਮ ਭਾਰਤੀ ਉਪ-ਮਹਾਂਦੀਪ ਦੇ ਉੱਤਰੀ-ਪੱਛਮੀ ਹਿੱਸੇ ਵਿੱਚ ਹੋਇਆ ਹੈ। ਇਹ ਸੱਭਿਅਤਾ ਪੰਜਾਬ, ਹਰਿਆਣਾ, ਬਲੋਚਿਸਤਾਨ, ਗੁਜਰਾਤ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੱਕ ਫੈਲੀ ਹੋਈ ਸੀ। ਇਹ ਲੋਕ ਸ਼ਿਕਾਰ, ਭੋਜਨ-ਇਕੱਠਾ ਜਾਂ ਪਸ਼ੂ ਚਾਰਨ ਦੇ ਆਸਰੇ ਟੱਪਰੀਵਾਸੀ ਦੀ ਹਾਲਤ ਵਿੱਚ ਜੀ ਰਹੇ ਸਨ। ਮਿਟਗੁਮਰੀ ਜ਼ਿਲ੍ਹੇ (ਪੱਛਮੀ ਪੰਜਾਬ) ਵਿੱਚ ਰਾਵੀ ਤੱਟ ‘ਤੇ ਸਥਿਤ ਹੜੱਪਾ ਦੀ ਖੁਦਾਈ ਸਭ ਤੋਂ ਪਹਿਲਾਂ ਹੋਈ ਅਤੇ ਇਸੇ ਕਾਰਣ ਹੀ ਇਸਨੂੰ ਹੜੱਪਾ ਸੱਭਿਅਤਾ ਕਿਹਾ ਜਾਂਦਾ ਹੈ। ਤੀਜਾ ਮਹੱਤਵਪੂਰਣ ਹੜੱਪਾਈ ਟਿਕਾਣਾ ਹੈ ਚੰਹੁਦੋੜੋ, ਜੋ ਮੋਹਿੰਜੋਦੜੋ ਤੋਂ 130 ਕਿ.ਮੀ. ਦੱਖਣ ਸਿੰਧ ਸੂਬੇ ਵਿੱਚ ਸਥਿਤ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads