ਪੈਨਸਲਿਨ
From Wikipedia, the free encyclopedia
Remove ads
ਪੈਨਸਲਿਨ ਇੱਕ ਮਨੁੱਖ ਦੀ ਬਿਮਾਰੀਆਂ ਨਾਲ ਲੜਨ ਵਾਲੀ ਐਂਟੀਬਾਇਓਟਿਕ ਦਵਾਈ ਹੈ ਜਿਸ ਦੀ ਖੋਜ ਅਲੈਗਜ਼ੈਂਡਰ ਫ਼ਲੈਮਿੰਗ ਦੁਆਰਾ 14 ਫ਼ਰਵਰੀ, 1928 ਵਿੱਚ ਚਾਣ-ਚੱਕ ਹੋਈ ਸੀ। ਇਸ ਖੋਜ ਨੇ ਮਨੁੱਖੀ ਸੱਭਿਅਤਾ ਦਾ ਇਤਿਹਾਸ[1] ਹੀ ਬਦਲ ਕੇ ਰੱਖ ਦਿੱਤਾ। ਇਸ ਦਵਾਈ ਦੀ ਵਰਤੋਂ ਨਾਲ ਇਨਸਾਨੀ ਮੌਤ ਦਰ ਵਿੱਚ ਭਾਰੀ ਕਮੀ ਆਈ ਅਤੇ ਇਨਸਾਨੀ ਜ਼ਿੰਦਗੀ ਦੀ ਗੁਣਵੱਤਾ ਵਿੱਚ ਵਾਧਾ ਹੋਇਆ। ਹੁਣ ਇਹ ਦਵਾਈਆਂ ਇਨਸਾਨੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੀਆਂ ਹਨ। ਇਹ ਦਵਾਈਆਂ ਹਾਨੀਕਾਰਕ ਜੀਵਾਣੂਆਂ ਨੂੰ ਖ਼ਤਮ ਕਰਦੀਆਂ ਹਨ ਉੱਥੇ ਹੀ ਇਹ ਸਰੀਰ ਵਿਚਲੇ ਹੋਰ ਲਾਭਦਾਇਕ ਜੀਵਾਣੂਆਂ ਨੂੰ ਕਮਜ਼ੋਰ ਕਰਨ ਜਾਂ ਮਾਰ ਦੇਣ ਲਈ ਵੀ ਜ਼ਿੰਮੇਵਾਰ ਹੁੰਦੀਆਂ ਹਨ। ਇਨ੍ਹਾਂ ਦੀ ਲਗਾਤਾਰ ਵਰਤੋਂ ਨਾਲ ਅਜਿਹੀ ਸਥਿਤੀ ਉਤਪੰਨ ਹੋ ਜਾਂਦੀ ਹੈ ਜੋ ਸਾਡੇ ਸਰੀਰ ਦੇ ਜੀਵਾਣੂਆਂ ਦੇ ਵਧਣ-ਫੁੱਲਣ ਲਈ ਲਾਭਦਾਇਕ ਹੁੰਦੀ ਹੈ। ਇਨ੍ਹਾਂ ਜੀਵਾਣੂਆਂ ਦੇ ਕਾਰਨ ਦਵਾਈਆਂ ਬੇਅਸਰ ਹੋਣ ਲਗਦੀਆਂ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads