14 ਫ਼ਰਵਰੀ
From Wikipedia, the free encyclopedia
Remove ads
14 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 45ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 320 (ਲੀਪ ਸਾਲ ਵਿੱਚ 321) ਦਿਨ ਬਾਕੀ ਹਨ।
ਵਾਕਿਆ
- 1076 – ਪੋਪ ਗਰੈਗਰੀ ਸਤਵਾਂ ਨੇ ਰੋਮ ਦੇ ਬਾਦਸ਼ਾਹ ਹੈਨਰੀ ਚੌਥਾ (1050-1106) ਨੂੰ ਈਸਾਈ ਧਰਮ 'ਚੋਂ ਖ਼ਾਰਜ ਕੀਤਾ।
- 1556 – ਪੰਜਾਬ ਦੇ ਕਲਾਨੋਰ ਸਥਾਨ ਤੇ ਮੁਗਲ ਬਾਦਸ਼ਾਹ ਅਕਬਰ ਦਾ ਰਾਜਤਿਲਕ ਹੋਇਆ।
- 1628 – ਮੁਗਲ ਬਾਦਸ਼ਾਹ ਸ਼ਾਹ ਜਹਾਨ ਦੀ ਤਾਜਪੋਸ਼ੀ ਹੋਈ।
- 1779 – ਦੁਨੀਆ ਦੀ ਖੋਜ ਕਰਨ ਨਿਕਲੇ ਕਪਤਾਨ ਜੇਮਜ਼ ਕੁੱਕ ਨੂੰ ਹਵਾਈ (ਹੁਣ ਅਮਰੀਕਾ) ਵਿੱਚ ਕਤਲ ਕਰ ਦਿਤਾ ਗਿਆ।
- 1920 – ਅਮਰੀਕਾ ਵਿੱਚ ਔਰਤਾਂ ਨੂੰ ਵੋਟ ਦਾ ਹੱਕ ਦਿਵਾਉਣ ਵਾਸਤੇ 'ਲੀਗ ਆਫ਼ ਵਿਮਨ ਵੋਟਰਜ਼' ਜਮਾਤ ਬਣਾਈ ਗਈ।
- 1923 – ਬੱਬਰਾਂ ਨੇ ਸ਼ਰਧਾ ਰਾਮ ਪੁਲਿਸ ਟਾਊਟ ਨੂੰ ਕਤਲ ਕਰ ਕੇ ਉਸ ਦੀ ਲਾਸ਼ ਨੂੰ ਜ਼ਮੀਨ ਵਿੱਚ ਦੱਬ ਦਿਤਾ
- 1929 – ਅਲੈਗਜ਼ੈਂਡਰ ਫ਼ਲੈਮਿੰਗ ਨੇ ਪੈਨਸਲਿਨ ਦੀ ਖੋਜ ਕੀਤੀ ਜਿਸ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਅਤੇ ਹੁਣ ਵੀ ਇਸ ਦਾ ਕੋਈ ਬਦਲ ਨਹੀਂ ਹੈ।
- 1989 – ਇਰਾਨ ਦੇ ਲੀਡਰ ਅਤਾਉਲਾ ਖ਼ੁਮੈਨੀ ਸੈਟੇਨਿਕ ਵਰਸੇਜ ਦੇ ਲੇਖਕ ਸਲਮਾਨ ਰਸ਼ਦੀ ਨੂੰ ਮਰਵਾਉਣ ਲਈ ਫ਼ਤਵਾ ਜਾਰੀ ਕਰਦਾ ਹੈ।
Remove ads
ਜਨਮ
- 1483 – ਮੁਗਲ ਬਾਦਸ਼ਾਹ ਬਾਬਰ ਦਾ ਜਨਮ (ਮ. 1530)।
- 1939 – ਭਾਰਤ ਦਾ ਅਰਥਸ਼ਾਸ਼ਤਰੀ ਅਤੇ ਪੂਰਵ ਕੇਂਦਰੀ ਮੰਤਰੀ ਡਾ ਯੋਗਿੰਦਰ ਕੇ ਅਲਗ ਦਾ ਜਨਮ।
- 1869 – ਬੋਲਸ਼ਵਿਕ ਇਨਕਲਾਬੀ ਅਤੇ ਸਿਆਸਤਦਾਨ ਨਾਦੇਜ਼ਦਾ ਕਰੁਪਸਕਾਇਆ ਦਾ ਜਨਮ।
- 1905 – ਉਘਾ ਸੁੰਤਤਰਤਾ ਸੰਗਰਾਮੀ, ਪੰਜਾਬੀ ਕਵੀ ਤੇ ਸਪਤਾਹਿਕ ‘ਦਲੇਰ ਖਾਲਸਾ’ ਦਾ ਸਰਪ੍ਰਸਤ ਵੀਰ ਸਿੰਘ ‘ਵੀਰ’ ਦਾ ਜਨਮ।
- 1933 – ਭਾਰਤੀ ਫ਼ਿਲਮ ਕਲਾਕਾਰ ਮਧੂਬਾਲਾ ਦਾ ਜਨਮ। (ਮੌਤ 1969)
- 1952 – ਭਾਰਤੀ ਰਾਜਨੇਤਾ ਅਤੇ ਮੰਤਰੀ ਸੁਸ਼ਮਾ ਸਵਰਾਜ ਦਾ ਜਨਮ।
- 1955 – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ ਦਾ ਜਨਮ।
- 1967 – ਡੱਚ ਸਿਆਸਤਦਾਨ ਅਤੇ ਨੀਦਰਲੈਂਡ ਦਾ ਪ੍ਰਧਾਨ ਮੰਤਰੀ ਮਾਰਕ ਰੁੱਟ ਦਾ ਜਨਮ।
Remove ads
ਦਿਹਾਂਤ
- 2010 – ਸਾਹਿਤ ਅਕਾਦਮੀ ਇਨਾਮ ਜੇਤੂ ਪੰਜਾਬੀ ਸਾਹਿਤਕਾਰ, ਕਵੀ, ਕਹਾਣੀਕਾਰ ਤੇ ਨਾਵਲਕਾਰ ਰਾਮ ਸਰੂਪ ਅਣਖੀ ਦਾ ਦਿਹਾਂਤ।
- 269 – ਰੋਮ ਦੇ ਪਾਦਰੀ ਸੰਤ ਵੈਲੇਨਟਾਈਨ ਦੀ ਸ਼ਹੀਦੀ।
ਛੁੱਟੀਆਂ
Wikiwand - on
Seamless Wikipedia browsing. On steroids.
Remove ads