ਪੈਰਾਡੌਕਸ

From Wikipedia, the free encyclopedia

ਪੈਰਾਡੌਕਸ
Remove ads
Remove ads

ਪੈਰਾਡੌਕਸ ਇੱਕ ਅਜਿਹਾ ਬਿਆਨ ਹੈ ਜਿਹੜਾ ਜ਼ਾਹਰ ਤੌਰ 'ਤੇ ਸੱਚੇ ਅਧਾਰ-ਵਾਕਾਂ ਤੇ ਨਿੱਗਰ ਦਲੀਲਾਂ ਦੇ ਬਾਵਜੂਦ ਸਪਸ਼ਟ ਭਾਂਤ ਇੱਕ ਸਵੈ-ਵਿਰੋਧੀ ਜਾਂ ਤਰਕਸ਼ੀਲ ਤੌਰ 'ਤੇ ਨਾ ਮੰਨਣਯੋਗ ਸਿੱਟੇ ਤੇ ਲੈ ਜਾਂਦਾ ਹੈ।[1][2] ਇੱਕ ਪੈਰਾਡੌਕਸ ਜਾਂ ਵਿਰੋਧਾਭਾਸ ਵਿੱਚ ਵਿਰੋਧਮਈ ਪਰ ਇੱਕ ਦੂਜੇ ਨਾਲ ਅੰਤਰ-ਸੰਬੰਧਿਤ ਤੱਤ ਸ਼ਾਮਿਲ ਹੁੰਦੇ ਹਨ ਜੋ ਇੱਕੋ ਸਮੇਂ ਮੌਜੂਦ ਹੁੰਦੇ ਹਨ ਅਤੇ ਦੇਰ ਤੱਕ ਕਾਇਮ ਰਹਿੰਦੇ ਹਨ।[3][4][5]

Thumb
ਬੋਇਲ ਦੀ ਆਪੇ-ਵਗਦੀ ਫਲਾਸਕ, ਇੱਕ ਨਿਰੰਤਰ ਗਤੀ ਮਸ਼ੀਨ, ਆਪਣੇ ਆਪ ਨੂੰ ਸਾਈਫ਼ਨ ਐਕਸ਼ਨ ("ਹਾਈਡਰੋਸਟੈਟਿਕ ਨਿਰੰਤਰ ਗਤੀ") ਰਾਹੀਂ ਭਰਦੀ ਲੱਗਦੀ ਹੈ ਅਤੇ ਇਸ ਵਿੱਚ "ਹਾਈਡਰੋਸਟੈਟਿਕ ਪੈਰਾਡੌਕਸ" ਸ਼ਾਮਲ ਹੈ ਇਹ ਹਕੀਕਤ ਵਿੱਚ ਸੰਭਵ ਨਹੀਂ ਹੈ; ਇੱਕ ਸਾਈਫ਼ਨ ਲਈ ਇਸਦਾ "ਆਉਟਪੁੱਟ" "ਇਨਪੁਟ" ਤੋਂ ਨੀਵਾਂ ਹੋਣ ਦੀ ਲੋੜ ਹੁੰਦੀ ਹੈ।
Thumb
ਇਹ ਸਪਸ਼ਟ ਤੌਰ 'ਤੇ ਅਸੰਭਵ ਵਸਤ, ਗੋਟਚੂਚਿਨ, ਆਸਟਰੀਆ ਵਿੱਚ ਸਥਿਤ ਹੈ, ਪੈਨਰੇਸ ਤਿਕੋਣ ਵਿੱਚ ਪ੍ਰਾਜੈਕਟ ਹੁੰਦੀ ਹੈ।

ਕੁਝ ਤਾਰਕਿਕ ਪੈਰਾਡੌਕਸ ਗਲਤ ਆਰਗੂਮੈਂਟ ਹੋਣ ਲਈ ਜਾਣੇ ਜਾਂਦੇ ਹਨ ਪਰ ਆਲੋਚਨਾਤਮਿਕ ਸੋਚ ਨੂੰ ਉਤਸ਼ਾਹਿਤ ਕਰਨ ਲਈ ਫਿਰ ਵੀ ਮੁੱਲਵਾਨ ਹੁੰਦੇ ਹਨ।[6]

ਕੁਝ ਪੈਰਾਡੌਕਸਾਂ ਨੇ ਉਹਨਾਂ ਪਰਿਭਾਸ਼ਾਵਾਂ ਵਿੱਚ ਗਲਤੀਆਂ ਦਰਸਾਈਆਂ ਹਨ ਜਿਹਨਾਂ ਨੂੰ ਐਨ ਸਹੀ ਮੰਨਿਆ ਜਾਂਦਾ ਸੀ, ਅਤੇ ਗਣਿਤ ਅਤੇ ਤਰਕ ਦੀਆਂ ਸਵੈ-ਸਿੱਧੀਆਂ ਦੀ ਮੁੜ ਜਾਂਚ ਦਾ ਕਾਰਨ ਬਣੀਆਂ ਹਨ। ਇੱਕ ਉਦਾਹਰਨ ਰਸਲ ਦੀ ਵਿਡੰਬਨਾ ਹੈ, ਜਿਸ ਵਿੱਚ ਇਹ ਪ੍ਰਸ਼ਨ ਸ਼ਾਮਲ ਹੈ ਕਿ ਕੀ "ਸਾਰੀਆਂ ਸੂਚੀਆਂ ਦੀ ਸੂਚੀ ਜਿਹਨਾਂ ਵਿੱਚ ਉਹ ਖੁਦ ਨਹੀਂ ਹਨ"  ਆਪਣੇ ਆਪ ਨੂੰ ਸ਼ਾਮਲ ਕਰ ਸਕਦੀ ਹੈ ਅਤੇ ਦਰਸਾਇਆ ਕਿ ਗੁਣਾਂ ਜਾਂ ਪਰੈਡੀਕੇਟਾਂ ਵਾਲੇ ਸੈੱਟਾਂ ਦੀ ਸ਼ਨਾਖਤ ਬਾਰੇ ਸੈੱਟ ਥਿਊਰੀ ਸਥਾਪਤ ਕਰਨ ਦੇ ਯਤਨ ਗਲਤ ਸਨ।[7] ਦੂਜੇ, ਜਿਵੇਂ ਕਰੀ ਦੀ ਪੈਰਾਡੌਕਸ, ਅਜੇ ਤੱਕ ਹੱਲ ਨਹੀਂ ਹੋਏ ਹਨ। 

ਤਰਕ ਤੋਂ ਬਾਹਰ ਦੀਆਂ ਉਦਾਹਰਣਾਂ ਵਿੱਚ ਫ਼ਲਸਫ਼ੇ ਤੋਂ ਥੀਸੀਅਸ ਦੇ ਜਹਾਜ਼ ਦੀ ਸ਼ਾਮਲ ਹੈ (ਇਹ ਪੁੱਛੇ ਜਾਣ ਤੇ ਕਿ ਸਮੁੰਦਰੀ ਜਹਾਜ਼ ਦੀ ਵਾਰ ਵਾਰ ਮੁਰੰਮਤ ਕਰਨ ਤੇ ਜਦੋਂ ਉਸਦਾ ਹਰ ਇੱਕ ਲੱਕੜ ਦਾ ਪੁਰਜਾ ਬਦਲ ਚੁੱਕਿਆ ਹੋਵੇ ਤਾਂ ਕੀ ਉਹ ਉਹੀ ਜਹਾਜ਼ ਰਹਿ ਜਾਏਗਾ)। ਪੈਰਾਡੌਕਸ ਤਸਵੀਰਾਂ ਜਾਂ ਹੋਰ ਮੀਡੀਆ ਦੇ ਰੂਪ ਵੀ ਲੈ ਸਕਦੇ ਹਨ। ਉਦਾਹਰਨ ਲਈ, ਐੱਮ. ਸੀ. ਐਸ਼ਰ ਨੇ ਆਪਣੀਆਂ ਡਰਾਇੰਗਾਂ ਵਿੱਚ ਕਈ ਦ੍ਰਿਸ਼ਟੀਕੋਣ-ਆਧਾਰਿਤ ਪੈਰਾਡੌਕਸ ਪੇਸ਼ ਕੀਤੇ ਹਨ, ਜਿਹਨਾਂ ਵਿੱਚ ਜੋ ਕੰਧਾਂ ਨਜ਼ਰ ਆਉਂਦੀਆਂ ਹਨ, ਉਹੀ ਹੋਰ ਦ੍ਰਿਸ਼ਟੀਕੋਣਾਂ ਤੋਂ ਫਰਸ ਮੰਨੀਆਂ ਜਾਂਦੀਆਂ ਹਨ ਅਤੇ ਅਜਿਹੀਆਂ ਪੌੜੀਆਂ ਜੋ ਅੰਤਹੀਣ ਚੜ੍ਹਦੀਆਂ ਜਾਪਦੀਆਂ ਹਨ। [8]

ਆਮ ਵਰਤੋਂ ਵਿੱਚ, ਸ਼ਬਦ "ਪੈਰਾਡੌਕਸ" ਅਕਸਰ ਉਹਨਾਂ ਬਿਆਨਾਂ ਦਾ ਲਖਾਇਕ ਹੈ ਜਿਹੜੇ ਸੱਚ ਅਤੇ ਝੂਠ ਦੋਵੇਂ ਹੋ ਸਕਦੇ ਹਨ ਯਾਨੀ ਵਿਅੰਗਮਈ ਜਾਂ ਅਚਿੰਤੇ, ਜਿਵੇਂ ਕਿ " ਇਹ ਪੈਰਾਡੌਕਸ ਖੜੇ ਰਹਿਣਾਤੁਰਨ ਨਾਲੋਂ ਜਿਆਦਾ ਥਕਾ ਦੇਣ ਵਾਲਾ ਹੁੰਦਾ ਹੈ।"[9]

Remove ads

ਲਾਜ਼ੀਕਲ ਪੈਰਾਡੌਕਸ

ਪੈਰਾਡੌਕਸਾਂ ਵਿੱਚ ਆਮ ਥੀਮਾਂ ਵਿੱਚ ਸਵੈ-ਸੰਦਰਭ, ਅਨੰਤ ਰਿਗਰੈਸ਼ਨ, ਸਰਕੂਲਰ ਪ੍ਰੀਭਾਸ਼ਾਵਾਂ ਅਤੇ ਅਮੂਰਤਨ ਦੇ ਵੱਖ ਵੱਖ ਪੱਧਰਾਂ ਵਿਚਕਾਰ ਉਲਝਣਾਂ ਸ਼ਾਮਲ ਹਨ। 

ਪੈਟ੍ਰਿਕ ਹਿਊਜ਼ ਪੈਰਾਡੌਕਸ ਦੇ ਤਿੰਨ ਕਾਨੂੰਨ ਦੱਸਦਾ ਹੈ:[10]

ਸਵੈ-ਹਵਾਲਾ
ਇੱਕ ਉਦਾਹਰਨ ਹੈ ", ਇਸ ਬਿਆਨ ਗਲਤ ਹੈ", ਇੱਕ ਦੇ ਰੂਪ ਝੂਠੇ ਦੀ ਪੈਰਾਡੌਕਸ ਦਾ ਇੱਕ ਰੂਪ ਹੈ। ਬਿਆਨ ਆਪਣੇ ਆਪ ਤੇ ਢੁਕਾਇਆ ਗਿਆ ਹੈ। ਸਵੈ-ਹਵਾਲੇ ਦੀ ਇਕ ਹੋਰ ਮਿਸਾਲ ਨਾਈ ਦੇ ਪੈਰਾਡੌਕਸ ਵਿੱਚ ਕਿ ਕੀ ਨਾਈ ਆਪਣੇ ਆਪ ਨੂੰ ਮੁੰਨਦਾ ਹੈ ਜਾਂ ਨਹੀਂ। ਇਕ ਹੋਰ ਉਦਾਹਰਨ "ਕੀ ਇਸ ਸਵਾਲ ਦਾ ਜਵਾਬ 'ਨਹੀਂ' ਹੋਵੇਗਾ?"
ਵਿਰੋਧਾਭਾਸ
"ਇਹ ਬਿਆਨ ਗਲਤ ਹੈ"; ਬਿਆਨ ਇੱਕੋ ਸਮੇਂ ਝੂਠਾ ਅਤੇ ਸੱਚ ਨਹੀਂ ਹੋ ਸਕਦਾ। ਵਿਰੋਧਾਭਾਸੀ ਦਾ ਇੱਕ ਹੋਰ ਉਦਾਹਰਨ ਇਹ ਹੈ ਕਿ ਜੇ ਕੋਈ ਆਦਮੀ ਕਿਸੇ ਜਿੰਨ ਕੋਲੋਂ ਮੰਗ ਕਰਦਾ ਹੈ ਕਿ ਉਹ ਚਾਹੁੰਦਾ ਹੈ ਕਿ ਉਸਦੀਆਂ ਇੱਛਾਵਾਂ ਪੂਰੀ ਨਾ ਕੀਤੀਆਂ ਜਾਣ। ਇਹ ਆਪਣੇ ਆਪ ਵਿੱਚ ਵਿਰੋਧਮਈ ਹੈ ਕਿਉਂਕਿ ਜੇਕਰ ਜਿੰਨ ਉਸਦੀ ਇੱਛਾ ਪੂਰੀ ਕਰ ਦਿੰਦਾ ਹੈ, ਤਾਂ ਉਸਨੇ ਉਸਦੀ ਇੱਛਾ ਪੂਰੀ ਨਹੀਂ ਕੀਤੀ ਅਤੇ ਜੇਕਰ ਉਹ ਉਸਦੀ ਇੱਛਾ ਪੂਰੀ ਨਹੀਂ ਕਰਦਾ, ਤਾਂ ਉਸ ਨੇ ਦਰਅਸਲ ਉਸਦੀ ਇੱਛਾ ਪੂਰੀ ਕਰ ਦਿੱਤੀ, ਇਸ ਲਈ ਉਸ ਦੀ ਇੱਛਾ ਨੂੰ ਮਨਜ਼ੂਰ ਜਾਂ ਨਾਮਨਜ਼ੂਰ ਕਰਨਾ ਅਸੰਭਵ ਬਣ ਜਾਂਦਾ ਹੈ ਕਿਉਂਕਿ ਉਸਦੀ ਇੱਛਾ ਆਪਣੇ ਆਪ ਨੂੰ ਕੱਟਦੀ ਹੈ। 
ਸ਼ਾਤਿਰ ਚੱਕਰਦਾਰੀ, ਜਾਂ ਅਨੰਤ ਮੁੜ ਮੁੜ ਆਉਣਾ 
"ਇਹ ਬਿਆਨ ਗਲਤ ਹੈ"; ਜੇ ਇਹ ਬਿਆਨ ਸੱਚ ਹੈ, ਤਾਂ ਬਿਆਨ ਗਲਤ ਹੈ, ਜਿਸ ਨਾਲ ਬਿਆਨ ਸੱਚ ਹੋ ਜਾਂਦਾ ਹੈ। ਸ਼ਾਤਿਰ ਚੱਕਰਦਾਰੀ ਦੀ ਇਕ ਹੋਰ ਮਿਸਾਲ ਹੈ, ਹੇਠਲਾ ਬਿਆਨਾਂ ਦਾ  ਗਰੁੱਪ:
"ਅਗਲਾ ਵਾਕ ਸੱਚ ਹੈ।"
"ਪਿਛਲਾ ਵਾਕ ਗਲਤ ਹੈ।"
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads