ਪੋਖਰਾ

From Wikipedia, the free encyclopedia

ਪੋਖਰਾ
Remove ads

ਪੋਖਰਾ (Nepali: पोखरा) ਇੱਕ ਸ਼ਹਿਰ ਹੈ, ਜੋ ਕਿ ਨੇਪਾਲ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਇੱਕ ਉੱਪ-ਮਹਾਨਗਰਪਾਲਿਕਾ ਹੈ। ਇਹ ਕਾਠਮਾਂਡੂ ਦੇ ਪੱਛਮ ਵਿੱਚ 200 ਕਿਲੋਮੀਟਰ ਦੀ ਦੂਰੀ ਉੱਤੇ ਸਥਿੱਤ ਹੈ। ਇਹ ਸ਼ਹਿਰ ਕਾਠਮਾਂਡੂ ਦੀ ਤੁਲਨਾ ਵਿੱਚ ਥੋਡ਼੍ਹਾ ਛੋਟਾ ਹੈ।[1]ਇਸ ਤੋਂ ਇਲਾਵਾ ਅਨਾਪੂਰਨਾ ਲਡ਼ੀ ਜਿਸ ਵਿੱਚ ਦੁਨੀਆ ਦੀਆਂ 10 ਉੱਚੀਆਂ ਚੋਟੀਆਂ ਆਉਂਦੀਆਂ ਹਨ, ਵਿੱਚੋਂ ਤਿੰਨ ਚੋਟੀਆਂ (ਧੌਲਗਿਰੀ, ਅਨਾਪੂਰਨਾ ਅਤੇ ਮਾਨਅਸਲੂ) ਇਸ ਘਾਟੀ ਤੋਂ 15-35 ਮੀਲ ਦੂਰ ਹਨ।[2][3][4][5]

Thumb
ਪੋਖਰਾ ਵਿੱਚ ਸਥਿੱਤ 'ਫੇਵਾ ਝੀਲ'। ਮੰਨਿਆ ਜਾਂਦਾ ਹੈ ਜੋ ਵੀ ਯਾਤਰੀ ਇੱਥੇ ਆਉਂਦੇ ਹਨ, ਉਹ ਇਸ ਝੀਲ ਵਿੱਚ ਕਿਸ਼ਤੀ ਜਰੂਰ ਚਲਾਉਂਦੇ ਹਨ
ਵਿਸ਼ੇਸ਼ ਤੱਥ ਪੋਖਰਾ ਉੱਪ-ਮਹਾਨਗਰਪਾਲਿਕਾ पोखरा उप-महानगरपालिका, ਦੇਸ਼ ...

ਪੋਖਰਾ ਨੇਪਾਲ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਇੱਥੋਂ ਦਾ ਬਾਜ਼ਾਰ, ਨੇਪਾਲ ਦੇ ਸਭ ਤੋਂ ਮਹਿੰਗੇ ਬਾਜ਼ਾਰ 'ਨਾਮਚੇ ਬਾਜ਼ਾਰ' ਤੋਂ ਬਾਅਦ ਦੂਸਰਾ ਮਹਿੰਗਾ ਬਾਜ਼ਾਰ ਹੈ।

Remove ads

ਸਥਿਤੀ

Thumb
ਮਛਾਪੂਚਹਰੇ ਪਹਾਡ਼ੀ, ਸਾਰੰਗਕੋਟ ਤੋਂ ਦ੍ਰਿਸ਼

ਪੋਖਰਾ ਦੀ ਨਗਰਪਾਲਿਕਾ ਉੱਤਰ ਤੋਂ ਦੱਖਣ ਤੱਕ 12 ਕਿ:ਮੀ: ਅਤੇ ਪੂਰਬ ਤੋਂ ਪੱਛਮ ਤੱਕ 6 ਕਿ:ਮੀ: ਖੇਤਰ ਦੀ ਦੇਖ-ਰੇਖ ਕਰਦੀ ਹੈ, ਪਰੰਤੂ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਦੇ ਮੁਕਾਬਲੇ ਇਹ ਖੇਤਰ ਪਛਡ਼ਿਆ ਹੋਇਆ ਹੈ ਅਤੇ ਇੱਥੋਂ ਦਾ ਜਿਆਦਾਤਰ ਹਿੱਸਾ ਹਰਿਆਲੀ ਭਰਿਆ ਹੈ।[6] ਪੋਖਰਾ ਘਾਟੀ ਨੂੰ ਸੇਤੀ, ਬਿਜੇਪੁਰ, ਬਾਗਾਦੀ, ਫਸਰੇ ਅਤੇ ਹੇਮਜਾ ਨਦੀ ਤਹਿਤ ਚਾਰ ਤੋਂ ਛੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਸੇਤੀ ਗੰਦਾਕੀ ਸ਼ਹਿਰ ਦੇ ਉੱਤਰ ਤੋਂ ਦੱਖਣ ਵੱਲ ਵਹਿੰਦੀ ਹੈ ਅਤੇ ਖੇਤਰ ਨੂੰ ਦੋ ਭਾਗਾਂ ਵਿੱਚ ਵੰਡਦੀ ਹੈ।[7] ਜੇਕਰ ਸਾਰੀ ਘਾਟੀ ਨੂੰ ਵੇਖਿਆ ਜਾਵੇ ਤਾਂ ਇਹ ਸ਼ਹਿਰ ਪਹਾਡ਼ੀਆਂ ਨਾਲ ਹੀ ਘਿਰਿਆ ਹੋਇਆ ਹੈ।[8]

Remove ads

ਜਲਵਾਯੂ

ਹੋਰ ਜਾਣਕਾਰੀ ਸ਼ਹਿਰ ਦੇ ਪੌਣਪਾਣੀ ਅੰਕੜੇ, ਮਹੀਨਾ ...
Remove ads

ਪੋਖਰਾ ਵਿੱਚ ਆਉਣ ਵਾਲੇ ਯਾਤਰੀ ਅਤੇ ਆਰਥਿਕਤਾ

Thumb
ਸ਼ਾਂਤੀ ਸਤੂਪ ਤੋਂ ਪੋਖਰਾ ਅਤੇ ਫੇਵਾ ਝੀਲ ਦਾ ਦ੍ਰਿਸ਼
Thumb
ਚੋਮਰੋਂਗ, ਕਾਸਕੀ, ਨੇਪਾਲ, ਫਿਸ਼ਟੇਲ ਪਹਾਡ਼ੀ ਦਾ ਦ੍ਰਿਸ਼
Thumb
ਸਾਰੰਗਕੋਟ ਤੋਂ ਦ੍ਰਿਸ਼

1950 ਵਿੱਚ ਚੀਨ ਦੁਆਰਾ ਤਿੱਬਤ ਨੂੰ ਆਪਣੇ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਅਤੇ 1962 ਵਿੱਚ ਭਾਰਤ-ਚੀਨ ਜੰਗ ਕਾਰਨ ਤਿੱਬਤ ਤੋਂ ਭਾਰਤ ਨੂੰ ਜੋਡ਼ਨ ਵਾਲੇ ਪੁਰਾਣੇ ਰੂਟ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਇਹ ਰੂਟ ਪੋਖਰਾ ਵਿੱਚੋਂ ਵੀ ਹੋ ਕੇ ਜਾਂਦਾ ਸੀ।

ਪਿਛਲੇ ਕੁਝ ਦਹਾਕਿਆਂ ਤੋਂ ਪੋਖਰਾ ਇੱਕ ਵੱਡਾ ਯਾਤਰੀ ਸਥਲ ਬਣ ਗਿਆ ਹੈ। ਇਸਨੂੰ ਨੇਪਾਲ ਦੀ ਯਾਤਰੀ ਰਾਜਧਾਨੀ ਕਿਹਾ ਜਾਂਦਾ ਹੈ।[10] ਇੱਥੇ ਜਿਆਦਾਤਰ ਆਰਥਿਕ ਲਾਭ ਇੱਥੋਂ ਦੇ ਨਿਵਾਸੀਆਂ ਨੂੰ ਯਾਤਰੀਆਂ ਤੋਂ ਹੀ ਹੁੰਦਾ ਹੈ, ਸੋ ਇੱਥੇ ਕਈ ਯਾਤਰੀ ਆਉਂਦੇ-ਜਾਂਦੇ ਰਹਿੰਦੇ ਹਨ।[11] ਇਸ ਸ਼ਹਿਰ ਵਿੱਚ 5 ਹੋਟਲ ਪੰਜ-ਸਿਤਾਰਾ ਹਨ ਅਤੇ ਲਗਭਗ 305 ਹੋਰ ਹੋਟਲ ਹਨ ਜਿਹਨਾਂ ਵਿੱਚ ਤਿੰਨ-ਤਾਰਾ, ਦੋ-ਤਾਰਾ ਅਤੇ ਆਮ ਹੋਟਲ ਸ਼ਾਮਿਲ ਹਨ।[12]

ਇੱਥੇ ਬਹੁਤ ਸਾਰੇ ਮੰਦਰ ਹਨ ਅਤੇ ਕਈ ਪੁਰਾਣੇ ਜ਼ਮਾਨੇ ਦੇ ਘਰ ਵੀ ਵੇਖਣ ਨੂੰ ਮਿਲਦੇ ਹਨ।

ਫਰਵਰੀ 2004 ਵਿੱਚ, ਇੱਥੇ ਬਣਿਆ ਅੰਤਰਰਾਸ਼ਟਰੀ ਪਹਾਡ਼ੀ ਅਜਾਇਬਘਰ ਵੀ ਲੋਕਾਂ ਲਈ ਖੋਲ ਦਿੱਤਾ ਗਿਆ ਸੀ।[13]ਇਸ ਤੋਂ ਇਲਾਵਾ ਇੱਥੇ ਹੋਰ ਵੀ ਖੇਤਰੀ ਅਜਾਇਬਘਰ ਹਨ, ਜੋ ਯਾਤਰੀਆਂ ਲਈ ਵੇਖਣਯੋਗ ਹਨ ਅਤੇ ਇੱਥੇ ਕਈ ਯਾਤਰੀ ਆਉਂਦੇ ਹਨ।[14]

ਹੋਰ ਜਾਣਕਾਰੀ ਸਾਲ, ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਪੋਖਰਾ ਵਿੱਚ ਆਉਣਾ ...

ਮੰਦਰ ਅਤੇ ਗਿਰਜਾਘਰ

Thumb
ਪੋਖਰਾ ਸ਼ਾਂਤੀ ਸਤੂਪ
Thumb
ਰਾਧਾਕ੍ਰਿਸ਼ਨਾ ਮੰਦਰ, ਬਿੰਧਿਆਬਾਸਿਨੀ, ਪੋਖਰਾ


ਪੋਖਰਾ ਘਾਟੀ ਦੇ ਆਲੇ-ਦੁਆਲੇ ਕਈ ਮੰਦਰ ਅਤੇ ਗੁੰਭ ਹਨ। ਕਈ ਮੰਦਰ ਤਾਂ ਅਜਿਹੇ ਹਨ ਜਿੱਥੇ ਬੋਧੀਆਂ ਅਤੇ ਹਿੰਦੂਆਂ, ਦੋਵਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ ਅਤੇ ਇਹ ਮੰਦਰ ਦੋਵੇਂ ਧਰਮਾਂ ਦੇ ਲੋਕਾਂ ਨੂੰ ਜੋਡ਼ਦੇ ਪ੍ਰਤੀਤ ਹੁੰਦੇ ਹਨ।[20][21]ਇਹਨਾਂ ਵਿੱਚੋਂ ਕੁਝ ਪ੍ਰਸਿੱਧ ਅਤੇ ਮੁੱਖ ਮੰਦਰਾਂ ਦੇ ਨਾਂਮ ਹੇਠ ਲਿਖੇ ਹਨ:

  • ਤਾਲ ਬਾਰਾਹੀ ਮੰਦਰ (ਇਹ ਮੰਦਰ ਫੇਵਾ ਝੀਲ ਦੇ ਵਿਚਾਲੇ ਬਣੇ ਟਾਪੂ ਉੱਪਰ ਬਣਿਆ ਹੋਇਆ ਹੈ)
  • ਬਿੰਧਿਆਬਾਸਿਨੀ ਮੰਦਰ
  • ਸ਼ੀਤਲਾਦੇਵੀ ਮੰਦਰ
  • ਮੁਦੁਲਾ ਕਾਰਕੀ ਕੁਲਯਾਨ ਮੰਦਰ
  • ਸੁਨਪਾਦੇਲੀ ਮੰਦਰ (ਕਾਸੇਰੀ)
  • ਭੱਦਰਕਾਲੀ ਮੰਦਰ
  • ਕੁਮਾਰੀ ਮੰਦਰ
  • ਅਕਾਲਾ ਮੰਦਰ
  • ਕੇਦਾਰਏਸ਼ਵਰ ਮਹਾਦੇਵ ਮਨੀ ਮੰਦਰ
  • ਮਾਤੇਪਾਨੀ ਗੁੰਬਾ
  • ਪੋਖਰਾ ਸ਼ਾਂਤੀ ਸਤੂਪ
  • ਅਕਾਲਾਦੇਵੀ ਮੰਦਰ
  • ਮੋਨਾਸਤੇਰੀ (ਹੇਮਜਾ)
  • ਨੇਪਾਲ ਈਸਾਈ ਰਾਮਘਾਟ ਗਿਰਜਾਘਰ, 1952 ਵਿੱਚ ਸਥਾਪਨਾ ਹੋਈ ਅਤੇ ਇਹ ਗਿਰਜਾਘਰ ਪੋਖਰਾ ਦੇ ਰਾਮਘਾਟ ਖੇਤਰ ਵਿੱਚ ਬਣਿਆ ਪਹਿਲਾ ਗਿਰਜਾਘਰ ਸੀ।[22]
Remove ads

ਪੋਖਰਾ ਵਿੱਚ ਝੀਲਾਂ ਅਤੇ ਨਦੀਆਂ

Thumb
ਬਾਰਾਹੀ ਟਾਪੂ ਮੰਦਿਰ, ਫੇਵਾ ਝੀਲ (फेवा ताल), ਪੋਖਰਾ
Thumb
ਸੇਤੀ ਗੰਦਾਕੀ ਨਦੀ

ਪੋਖਰਾ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਹੈ। ਪੋਖਰਾ ਵਿੱਚ ਪਾਣੀ ਦੇ ਸਰੋਤ ਇਸ ਤਰ੍ਹਾਂ ਹਨ:[23][24]

ਝੀਲਾਂ

  • ਫੇਵਾ ਝੀਲ
  • ਬੇਗਨਸ ਝੀਲ
  • ਰੂਪਾ ਝੀਲ
  • ਦੀਪਾਂਗ ਤਾਲ
  • ਖੋਸਤੇ ਤਾਲ
  • ਮੈਦੀ ਤਾਲ
  • ਨਿਉਰੇਨੀ ਤਾਲ
  • ਗੁਦੇ ਤਾਲ
  • ਕਮਲ ਪੋਖਰੀ ਤਾਲ

ਨਦੀਆਂ

  • ਸੇਤੀ ਗੰਦਾਰੀ (ਸੇਤੀ ਖੋਲਾ)
  • ਕਾਹੁਨ ਖੋਲਾ
  • ਬਿਜੇਪੁਰ ਖੋਲਾ
  • ਫਰਸ ਖੋਲਾ
  • ਕਾਲੀ ਖੋਲਾ
  • ਯਾਮਦੀ ਖੋਲਾ
  • ਮਾਰਦੀ ਖੋਲਾ

ਹਸਪਤਾਲ

ਪੋਖਰਾ ਵਿੱਚ ਬਣੇ ਕੁਝ ਹਸਪਤਾਲ ਇਸ ਤਰ੍ਹਾਂ ਹਨ:

  • ਫੇਵਾ ਸ਼ਹਿਰ ਹਸਪਤਾਲ
  • ਫਿਸ਼ਟੇਲ ਹਸਪਤਾਲ
  • ਗੰਦਾਕੀ ਖੇਤਰੀ ਹਸਪਤਾਲ
  • ਮਨੀਪਾਲ ਸਿੱਖਿਅਕ ਹਸਪਤਾਲ
  • ਗੰਦਾਕੀ ਮੈਡੀਕਲ ਕਾਲਜ
  • ਹਿਮਾਲਿਆ ਆਈ ਹਸਪਤਾਲ
  • ਪਦਮ ਨਰਸਿੰਗ ਹੋਮ
  • ਬੀ.ਜੀ ਹਸਪਤਾਲ
  • ਕਾਸਕੀ ਸੇਵਾ ਹਸਪਤਾਲ
  • ਮੈਟਰੋ ਸਿਟੀ ਹਸਪਤਾਲ
  • ਓਮ ਹਸਪਤਾਲ
  • ਲੇਕ ਸਿਟੀ ਹਸਪਤਾਲ ਐਂਡ ਕ੍ਰਿਟੀਕਲ ਕੇਅਰ ਪ੍ਰਾਈਵੇਟ ਲਿਮਿਟਡ
  • ਨਮਸਤੇ ਹਸਪਤਾਲ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads