ਪੋਲੋਮੀ ਘਟਕ
ਭਾਰਤੀ ਟੇਬਲ ਟੈਨਿਸ ਖਿਡਾਰੀ From Wikipedia, the free encyclopedia
Remove ads
ਪੋਲੋਮੀ ਘਟਕ (ਬੰਗਾਲੀ: পৌলমী ঘটক), ਜਨਮ 3 ਜਨਵਰੀ 1983, ਭਾਰਤ ਦੇ ਪੱਛਮੀ ਬੰਗਾਲ ਵਿੱਚੋਂ ਇੱਕ ਟੇਬਲ ਟੈਨਿਸ ਖਿਡਾਰਨ ਹੈ। ਉਸਨੇ 1998 ਅਤੇ 2016 ਦੇ ਵਿਚਕਾਰ ਤਿੰਨ ਜੂਨੀਅਰ ਕੌਮੀ ਚੈਂਪੀਅਨਸ਼ਿਪਾਂ (1996, 1998 ਅਤੇ 1999) ਅਤੇ ਸੱਤ ਸੀਨੀਅਰ ਕੌਮੀ ਚੈਂਪੀਅਨਸ਼ਿਪ ਵਿੱਚ ਜਿੱਤ ਹਾਸਿਲ ਕੀਤੀ। 1998 ਵਿੱਚ ਉਸਨੇ ਸੀਨੀਅਰ ਕੌਮੀ ਅਤੇ ਜੂਨੀਅਰ ਕੌਮੀ ਚੈਂਪੀਅਨਸ਼ਿਪ ਦੋਹਾਂ ਵਿੱਚ ਜਿੱਤ ਹਾਸਿਲ ਕੀਤੀ। ਪੋਲੋਮੀ ਨੇ 2006 ਵਿੱਚ ਮੈਲਬੋਰਨ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ ਅਤੇ 2000 ਤੋਂ 2008 ਵਿੱਚ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਸੀ। ਉਹ 16 ਸਾਲ ਦੀ ਸੀ ਜਦੋਂ ਉਹ ਸਿਡਨੀ ਓਲੰਪਿਕ ਵਿੱਚ ਖੇਡੀ ਸੀ। ਉਸਨੇ 2007 ਵਿੱਚ ਇੰਡੀਅਨ ਓਪਨ ਫਾਈਨਲ ਵੀ ਖੇਡਿਆ ਸੀ। ਉਸ ਨੇ 1992 ਵਿੱਚ ਖੇਡਣਾ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਇੱਕ ਸਫਲ ਉੱਨਤੀ ਅਤੇ ਸਿੱਖਣ ਵੱਲ ਧਿਆਨ ਦਿੱਤਾ।
ਪੋਲੀਮੀ ਭਾਰਤ ਪੈਟਰੋਲੀਅਮ ਵਿੱਚ ਸ਼ਾਮਲ ਹੋਏ ਅਤੇ ਹੁਣ ਸਹਾਇਕ ਮੈਨੇਜਰ ਵਜੋਂ ਕੰਮ ਕਰਦੀ ਹੈ। ਹੁਣ ਉਹ ਪੀ.ਐੱਸ.ਪੀ.ਬੀ. ਦੀ ਨੁਮਾਇੰਦਗੀ ਕਰਦੀ ਹੈ।
ਪੋਲੋਮਾ ਨੇ ਆਪਣੀ ਸਕੂਲੀ ਪੜ੍ਹਾਈ ਨਵਾ ਨਾਲੰਦਾ ਹਾਈ ਸਕੂਲ ਤੋਂ ਕੀਤੀ ਅਤੇ ਬਾਅਦ ਦੀ ਪੜ੍ਹਾਈ ਕਲਕੱਤਾ ਯੂਨੀਵਰਸਿਟੀ ਦੇ ਜੋਗਮਾਯਾ ਦੇਵੀ ਕਾਲਜ ਵਿੱਚ ਪੂਰੀ ਕੀਤੀ। [1]
Remove ads
ਸ਼ੁਰੂ ਦਾ ਜੀਵਨ
ਪੌਲੋਮੀ ਘਟਕ ਦਾ ਜਨਮ 3 ਜਨਵਰੀ, 1983 ਨੂੰ ਕੋਲਕਾਤਾ, ਪੱਛਮੀ ਬੰਗਾਲ, ਭਾਰਤ ਵਿੱਚ ਹੋਇਆ ਸੀ। [2] ਉਹ ਸ਼ੁਭਾਸ਼ ਚੰਦਰਾ ਘਾਟ ਦੀ ਧੀ ਹੈ, ਜੋ ਆਪਣੀ ਜਿੰਦਗੀ ਦੇ ਜ਼ਰੀਏ ਇੱਕ ਨਿਰੰਤਰ ਸਮਰਥਨ ਪ੍ਰਾਪਤ ਕਰਦੀ ਆ ਰਹੀ ਹੈ। ਉਸ ਨੇ ਟੇਬਲ ਟੈਨਿਸ ਖੇਡਣ ਤੋਂ ਇਲਾਵਾ ਪੇਂਟਿੰਗ ਦੀ ਕਲਾ ਵੀ ਸਿੱਖੀ ਹੋਈ ਹੈ। ਉਸਨੇ 9 ਸਾਲ ਦੀ ਉਮਰ ਵਿੱਚ ਟੇਬਲ ਟੈਨਿਸ ਕੈਰੀਅਰ ਸ਼ੁਰੂ ਕੀਤਾ। ਕਾਮਨ ਵੈਲਥ ਗੇਮਜ਼ 2011 ਦੇ ਛੇਤੀ ਹੀ ਬਾਅਦ ਉਸਦਾ ਸੁਮੀਦੀਪ ਰਾਏ ਨਾਲ ਵਿਆਹ ਹੋਇਆ।[3]
ਪ੍ਰਾਪਤੀ ਅਤੇ ਸਨਮਾਨ
- ਰਾਸ਼ਟਰਮੰਡਲ 2006 (ਪਿੱਤਲ)
- ਮਹਿਲਾ ਟੀਮ, SAF ਖੇਡ, 2006 (ਸੋਨੇ)
- ਮਹਿਲਾ ਡਬਲਜ਼, SAF ਖੇਡ, 2006 (ਸੋਨੇ)
- ਮਹਿਲਾ ਡਬਲਜ਼, ਅਮਰੀਕੀ ਓਪਨ, 2006 (ਸਿਲਵਰ)
- ਰਾਸ਼ਟਰਮੰਡਲ ਜੇਤੂ, 2007 (ਪਿੱਤਲ)
- ਨੈਸ਼ਨਲ ਜੇਤੂ, 2005 (ਪਿੱਤਲ)
- ਨੈਸ਼ਨਲ ਟਰਾਫੀ, 2006 (ਸੋਨੇ)
- ਮਹਿਲਾ ਸਿੰਗਲਜ਼, ਕੌਮੀ ਜੇਤੂ, 2006 (ਸਿਲਵਰ)
- ਨੈਸ਼ਨਲ ਜੇਤੂ, 2007 (ਸੋਨੇ)
- ਮਹਿਲਾ ਸਿੰਗਲਜ਼, ਕੌਮੀ ਟਰਾਫੀ, 2007 (ਸੋਨੇ)
- ਰਾਸ਼ਟਰਮੰਡਲ 2010 (ਸਿਲਵਰ)
ਹੋਰ ਦੇਖੋ
- Mamta Prabhu
- Sharath Kamal
- Shamini Kumaresan
- Nava Nalanda High School
ਹਵਾਲੇ
Wikiwand - on
Seamless Wikipedia browsing. On steroids.
Remove ads