ਪੌਣ ਊਰਜਾ
From Wikipedia, the free encyclopedia
Remove ads
ਪੌਣ ਊਰਜਾ ਅਸਲ ਵਿੱਚ ਤੇਲ, ਕੋਲਾ, ਪੈਟਰੋਲ ਆਦਿ ਦੇ ਊਰਜਾ ਦੇ ਰਵਾਇਤੀ ਸਾਧਨ ਤੋਂ ਵੱਖਰੀ ਹੈ ਕਿਉਂਕਿ ਇਹ ਸਾਧਨ ਸੀਮਤ ਹਨ ਅਤੇ ਇਨ੍ਹਾਂ ਦੇ ਭੰਡਾਰ ਬਹੁਤੀ ਦੇਰ ਨਹੀਂ ਚੱਲਣੇ। ਇਹ ਹੀ ਨਹੀਂ, ਇਨ੍ਹਾਂ ਨਾਲ ਪ੍ਰਦੂਸ਼ਣ ਵੀ ਬਹੁਤ ਫੈਲਦਾ ਹੈ। ਇਸ ਲਈ ਸਾਨੂੰ ਊਰਜਾ ਦੇ ਨਵੇਂ-ਨਵੇਂ ਸਰੋਤਾਂ ਤੇ ਸਾਧਨਾਂ ਵੱਲ ਛੇਤੀ ਤੋਂ ਛੇਤੀ ਅਤੇ ਵੱਧਤੋਂ ਵੱਧ ਪਰਤਣਾ ਪਵੇਗਾ। ਪਹਿਲਾ ਮਹੱਤਵਪੂਰਨ ਕਦਮ 1982 ਈ: ਵਿੱਚ ਪੁੱਟਿਆ ਸੀ। ਇਸ ਵਰ੍ਹੇ ਅਸੀਂ 'ਡਿਪਾਰਟਮੈਂਟ ਆਫ ਨਾਨ-ਕਨਵੈਂਸ਼ਨਲ ਐਨਰਜੀ' ਭਾਵ ਗ਼ੈਰ-ਪੰਰਪਰਾਗਤ ਊਰਜਾ ਵਿਭਾਗ ਸਥਾਪਤ ਕੀਤਾ। ਊਰਜਾ ਵਜ਼ਾਰਤ ਹੇਠ ਸੀ ਇਸ ਦਾ ਕੰਮ-ਕਾਰ। ਇਸ ਦੀ ਜ਼ਿੰਮੇਵਾਰੀ ਊਰਜਾ ਦੇ ਗ਼ੈਰ-ਰਵਾਇਤੀ ਅਤੇ ਨਵੇਂ ਸਾਧਨਾਂ ਦੀ ਖੋਜ ਵਿਕਾਸ ਬਾਰੇ ਪ੍ਰੋਗਰਾਮ ਸੁਝਾਉਣਾ ਅਤੇ ਨੇਪਰੇ ਚਾੜ੍ਹਨਾ ਸੀ। 10 ਸਾਲ ਬਾਅਦ 1992 ਵਿੱਚ ਗ਼ੈਰ-ਪ੍ਰੰਪਰਾਗਤ ਊਰਜਾ ਦੀ ਆਪਣੀ ਸੁਤੰਤਰ ਵਜ਼ਾਰਤ ਕਾਇਮ ਕਰ ਦਿੱਤੀ ਗਈ। ਊਰਜਾ ਮੰਤਰਾਲਾ ਵੱਖਰਾ ਅਤੇ ਗ਼ੈਰ-ਪ੍ਰੰਪਰਾਗਤ ਊਰਜਾ ਸਰੋਤਾਂ ਦਾ ਮੰਤਰਾਲਾ ਵੱਖਰਾ ਹੋ ਗਿਆ। 2006 ਵਿੱਚ ਇਸ ਨਵੇਂ ਮੰਤਰਾਲੇ ਨੂੰ ਨਵੀਨ ਅਤੇ ਨਵੀਨੀਕਰਨ ਯੋਗ ਊਰਜਾ ਦੀ ਵਜ਼ਾਰਤ ਭਾਵ ਮਨਿਸਟਰੀ ਆਫ ਨਿਊ ਐਂਡ ਰੀਨਿਊਏਬਲ ਐਨਰਜੀ ਦਾ ਨਵਾਂ ਨਾਂ ਦਿੱਤਾ ਗਿਆ। ਪਿਛਲੇ 10 ਸਾਲ ਵਿੱਚ ਪੌਣਾਂ ਤੋਂ ਬਿਜਲੀ ਪੈਦਾ ਕਰਨ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਏ ਹਨ। ਟਰਬਾਈਨਾਂ ਦੇ ਨਵੇਂ-ਨਵੇਂ ਅਤੇ ਵਧੀਆ ਡਿਜ਼ਾਈਨ ਵਿਕਸਿਤ ਹੋਏ ਹਨ। ਇਨ੍ਹਾਂ ਦੇ ਆਕਾਰ, ਪ੍ਰਕਾਰ, ਰੋਟਰ/ਪੱਖੇ ਦਾ ਸਾਈਜ਼, ਉਚਾਈ ਪੱਖੋਂ ਨਵੇਂ ਤਜਰਬੇ ਹੋਏ ਹਨ। ਨਿੱਕੀਆਂ-ਨਿੱਕੀਆਂ ਟਰਬਾਈਨਾਂ ਨਾਲ ਹੌਲੀ ਵਗਦੀਆਂ ਹਵਾਵਾਂ ਤੋਂ ਵੀ ਲਾਭਉਠਾਉਣਾ ਸੰਭਵ ਹੋਇਆ ਹੈ। ਅਤਿ ਤੇਜ਼ ਹਵਾਵਾਂ ਲਈ ਬਹੁਤ ਵੱਡੀਆਂ ਟਰਬਾਈਨਾਂ ਵੀ ਬਣੀਆਂ ਹਨ।


Remove ads
ਪਲਾਂਟ ਦੇ ਨਮੂਨੇ
ਪੌਣਾਂ[1] ਤੋਂ ਬਿਜਲੀ ਬਣਾਉਣ ਵਾਲੇ ਨਮੂਨੇ ਦੇ ਪਲਾਂਟ 1985 ਵਿੱਚ ਵਿਉਂਤੇ ਗਏ ਪ੍ਰਦਰਸ਼ਨ ਵਾਸਤੇ ਪਹਿਲਾ ਵਿੰਡ ਫਾਰਮ ਇਸੇ ਸਾਲ ਬਣਾਇਆ ਗਿਆ। ਇਸ ਉਦੇਸ਼ ਦੀ ਪੂਰਤੀ ਲਈ ਕੇਂਦਰ ਸਰਕਾਰ ਨੇ 1998 ਵਿੱਚ ਚੇਨੱਈ ਵਿੱਚ ਸੈਂਟਰ ਫਾਰ ਵਿੰਡ ਐਨਰਜੀ ਤਕਨਾਲੋਜੀ ਬਣਾਇਆ। ਇਹ ਸੀ-ਵੈਟ ਦੇ ਸੰਖੇਪ ਨਾਂ ਨਾਲ ਪ੍ਰਸਿੱਧ ਹੈ। ਇਸ ਵਿੱਚ ਪੌਣ-ਊਰਜਾ ਦੇ ਸਰੋਤਾਂ ਬਾਰੇ ਅਨੁਮਾਨ, ਖੋਜ, ਵਿਕਾਸ, ਟਰਬਾਈਨਾਂ ਦੀ ਟੈਸਟਿੰਗ, ਤਕਨੀਕੀ ਮਾਹਿਰਾਂ ਦੀ ਟ੍ਰੇਨਿੰਗ, ਸੂਚਨਾ ਦਾ ਅਦਾਨ-ਪ੍ਰਦਾਨ ਅਤੇ ਵਪਾਰਕ ਗਤੀਵਿਧੀਆਂ ਚਲਦੀਆਂ ਰਹਿੰਦੀਆਂ ਹਨ। ਇਹ ਪੌਣ ਊਰਜਾ ਦਾ ਫੋਕਲ ਪੁਆਇੰਟ ਹੈ। ਇਸ ਨਾਲ ਸਬੰਧਤ ਹਰ ਗਤੀਵਿਧੀ ਤੇ ਪ੍ਰਾਜੈਕਟ ਦੀ ਵਿਉਤਕਾਰੀ, ਸਥਾਪਨਾ, ਖੋਜ, ਵਿਕਾਸ, ਸੰਚਾਲਣ ਅਤੇ ਤਾਲਮੇਲ ਦਾ ਕੇਂਦਰ ਹੈ। ਇਹ ਸੰਸਥਾ ਵਿੰਡ ਪਾਵਰ ਦੇ ਉੱਤਮ ਕਿਸਮ ਦੇ ਸਿਸਟਮ/ਸਬ-ਸਿਸਟਮ ਅਤੇ ਹੋਰ ਪ੍ਰਬੰਧਾਂ ਲਈ ਕੋਈ ਵੀ ਵਿਅਕਤੀ ਅਤੇ ਸੰਸਥਾ ਇਸ ਕੇਂਦਰ ਨਾਲ ਸੰਪਰਕ ਕਰਕੇ ਪੌਣ ਬਿਜਲੀ ਨਾਲ ਸਬੰਧਤ ਆਪਣੇ ਸੁਪਨੇ ਨੂੰ ਯਥਾਰਥ ਦਾ ਰੂਪ ਦੇਣ ਵਾਸਤੇ ਹਰ ਪ੍ਰਕਾਰ ਦਾ ਮਾਰਗ ਦਰਸ਼ਨ ਕਰ ਸਕਦਾ ਹੈ। ਉਸ ਨੂੰ ਥਾਂ-ਥਾਂ ਭਟਕਣ ਦੀ ਲੋੜ ਨਹੀਂ। ਉਸ ਦੀ ਹਰ ਮੁਸ਼ਕਿਲ ਇਸ ਕੇਂਦਰ ਉੱਤੇ ਹੀ ਹੱਲ ਹੋ ਸਕਦੀ ਹੈ। ਭਾਂਤ-ਭਾਂਤ ਦੀ ਕੰਸਲਟੈਂਸੀ ਸੇਵਾ ਤੇ ਵਪਾਰਕ, ਆਰਥਿਕ, ਤਕਨੀਕੀ ਮਦਦ ਸੀ-ਵੈਟ ਤੋਂ ਹਾਸਲ ਕੀਤੀ ਜਾ ਸਕਦੀ ਹੈ।
Remove ads
ਮੁੱਖ ਰਾਜ
ਇਸ ਵਕਤ ਪੌਣਾਂ ਤੋਂ ਬਿਜਲੀ ਪੈਦਾ ਕਰਨ ਵਾਲੇ ਭਾਰਤ ਦੇ ਪੰਜ ਮੁੱਖ ਰਾਜ ਹਨ[2]ਤਾਮਿਲਨਾਡੂ (7000 ਮੈਗਾਵਾਟ), ਗੁਜਰਾਤ (2975 ਮੈਗਾਵਾਟ), ਮਹਾਰਾਸ਼ਟਰ (2725 ਮੈਗਾਵਾਟ), ਰਾਜਸਥਾਨ (2075 ਮੈਗਾਵਾਟ) ਅਤੇ ਕਰਨਾਟਕ (1925 ਮੈਗਾਵਾਟ) | ਇਸ ਤੋਂ ਇਲਾਵਾ 15-16 ਸੌ ਮੈਗਾਵਾਟ ਬਿਜਲੀ ਹੋਰ ਰਾਜਾਂ ਵਿੱਚ ਪੌਣਾਂ ਤੋਂ ਪੈਦਾ ਹੋ ਰਹੀ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ 2012 ਦੇ ਅੰਤ ਤੱਕ ਦੇਸ਼ ਵਿੱਚ 18 ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਹਵਾਵਾਂ ਤੋਂ ਪੈਦਾ ਕੀਤੀ ਜਾ ਰਹੀ ਸੀ। ਨਵੀਨੀਕਰਨ ਯੋਗ ਸਰੋਤਾਂ ਪੱਖੋਂ ਦੇਖੀਏ ਤਾਂ ਇਹ ਪ੍ਰਾਪਤੀ ਖਾਸੀ ਸ਼ਾਨਦਾਰ ਹੈ। ਤਾਮਿਲਨਾਡੂ ਰਾਜ ਵਿੱਚ ਥਰਮਲ, ਹਾਈਡਲ ਅਤੇ ਗੈਸ ਤਿੰਨੇ ਸਰੋਤਾਂ ਤੋਂ ਰਲ ਕੇ ਕੁੱਲ 5700 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਮੁਕਾਬਲੇ ਵਿੱਚ ਪੌਣਾਂ ਤੋਂ 70007 ਮੈਗਾਵਾਟ ਮਿਲ ਰਹੇ ਹਨ।
Remove ads
ਰਾਜਸਥਾਨ
ਰਾਜਸਥਾਨ[3] ਜਿਥੇ ਪੌਣਾਂ ਨੂੰ ਪੈਖੜ ਪਾ ਕੇ ਬਿਜਲੀ ਬਣਾਉਣ ਦੀ ਕਹਾਣੀ 1999 ਵਿੱਚ ਸ਼ੁਰੂ ਹੋਈ। ਇਸ ਸਾਲ ਇਹ ਕੰਮ ਸਿਰਫ ਡੀਮਾਸਟਰੇਸ਼ਨ ਫਾਰਮ ਤੱਕ ਸੀਮਤ ਸੀ। ਇਸ ਕੰਮ ਲਈ 250 ਕਿਲੋਵਾਟ ਦੀਆਂ ਅੱਠ ਮਸ਼ੀਨਾਂ ਨਾਲ ਦੋ ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਇਹ ਪ੍ਰਾਜੈਕਟ ਜੈਸਲਮੇਰ ਜ਼ਿਲ੍ਹੇ ਵਿੱਚ ਅਮਰ ਸਾਗਰ ਵਿੱਚ ਲੱਗਾ। ਚਿਤੌੜਗੜ੍ਹ ਵਿੱਚ 750 ਕਿਲੋਵਾਟ ਦੀਆਂ ਤਿੰਨ ਮਸ਼ੀਨਾਂ ਲੱਗ ਗਈਆਂ। ਜੋਧਪੁਰ ਜ਼ਿਲ੍ਹੇ ਵਿੱਚ 350 ਕਿਲੋਵਾਟ ਦੀਆਂ ਤਿੰਨ ਟਰਬਾਈਨਾਂ ਲੱਗੀਆਂ। 2004 ਵਿੱਚ ਜੈਸਲਮੇਰ ਜ਼ਿਲ੍ਹੇ ਵਿੱਚ ਪੌਣਾਂ ਤੋਂ ਵੱਡੀ ਪੱਧਰ ਉੱਤੇ ਬਿਜਲੀ ਬਣਾਉਣ ਵਾਲੀ 25 ਮੈਗਾਵਾਟ ਦੀ ਪਹਿਲੀ ਵਿੰਡ ਫਾਰਮ ਬਣੀ। ਅੱਜ ਰਾਜਸਥਾਨ 2075 ਮੈਗਾਵਾਟ ਊਰਜਾ ਹਵਾਵਾਂ ਤੋਂ ਪੈਦਾ ਕਰਨ ਲੱਗ ਪਿਆ ਹੈ। ਤਕਨੀਕੀ ਮਾਹਿਰ ਕਹਿੰਦੇ ਹਨ ਕਿ ਰਾਜਸਥਾਨ ਕੋਲ ਸਾਢੇ ਪੰਜ ਹਜ਼ਾਰ ਮੈਗਾਵਾਟ ਬਿਜਲੀ ਹਵਾਵਾਂ ਤੋਂ ਪੈਦਾ ਕਰਨ ਦੀ ਸੰਭਾਵਨਾ ਹੈ। ਇਸ ਪੱਖੋਂ ਅਸੀਂ ਅਜੇ ਮੰਜ਼ਿਲ ਦੇ ਅੱਧ ਨੂੰ ਵੀ ਹੱਥ ਨਹੀਂ ਲਾਇਆ |
ਕੇਰਲ ਦੀ ਪ੍ਰਖਤ
ਸਮੁੰਦਰੀ ਕੰਢੇ ਦਾ ਨਿੱਕਾ ਜਿਹਾ ਰਾਜ ਕੇਰਲ ਜਿਸ ਵਿੱਚ 1990 ਵਿੱਚ ਵਿੰਡ ਮਾਨੀਟਰਿੰਗ ਪ੍ਰਾਜੈਕਟ ਦੇ ਰੂਪ ਵਿੱਚ ਪੌਣਾਂ ਨੂੰ ਪੈਖੜ ਪਾਉਣ ਦੀ ਕਹਾਣੀ ਤੁਰੀ। ਸਮੇਂ ਦੇ ਬੀਤਣ ਨਾਲ ਇਸ ਪ੍ਰਾਂਤ ਵਿੱਚ 17 ਥਾਵਾਂ ਉੱਤੇ ਪੌਣ ਬਿਜਲੀ ਪਲਾਂਟ ਲਾ ਕੇ ਘੱਟੋ-ਘੱਟ ਸਾਢੇ ਸੱਤ ਸੌ ਮੈਗਾਵਾਟ ਬਿਜਲੀ ਪੈਦਾ ਕਰਨ ਦੇ ਅਨੁਮਾਨ ਲਾਏ ਗਏ। ਵਿਹਾਰਕ ਪੱਧਰ ਉੱਤੇ ਕੇਰਲਾ ਵਿੱਚ ਪਹਿਲੀ ਵਿੰਡ ਟਰਬਾਈਨ "ਕੋਟਾਮਾਲਾ"(ਜ਼ਿਲ੍ਹਾ ਪਲੱਕੜ) ਵਿੱਚ 1995 ਵਿੱਚ ਲੱਗੀ। ਸਮਰੱਥਾ ਸੀ 100 ਕਿਲੋਵਾਟ। ਇਸੇ ਜ਼ਿਲ੍ਹੇ ਵਿੱਚ ਛੇਤੀ ਹੀ ਪਿੱਛੋਂ ਕਾਂਜੀਕੋਡੇ ਵਿੱਚ ਦੋ ਮੈਗਾਵਾਟ ਦੀ ਵਿੰਡ ਫਾਰਮ ਸਥਾਪਤ ਹੋ ਗਈ। ਕੁਝ ਸਮਾਂ ਹੋਰ ਲੰਘਿਆ ਤਾਂ ਕੁਰੂਵੀਕਨਮ ਅਤੇ ਪੁਸ਼ਪ ਕੰਡਮ ਵਿੱਚ 14 ਮੈਗਾਵਾਟ ਦੇ ਵਿੰਡ ਫਾਰਮ ਬਣ ਗਏ। ਹੁਣ ਤਾਂ ਅਟਾਪਦੀ ਵਿੱਚ ਸਾਢੇ 18 ਮੈਗਾਵਾਟ ਅਤੇ ਕਾਂਜੀਕੋਡੇ ਵਿੱਚ 31 ਮੈਗਾਵਾਟ ਦੇ ਵਿੰਡ ਫਾਰਮ ਸਥਾਪਤ ਹੋ ਗਏ ਹਨ।
Remove ads
ਕੰਪਣੀ
ਵਿੰਡ ਟਰਬਾਈਨਾਂ ਦੀ ਦੇਸ਼ ਵਿੱਚ ਵੱਧ ਰਹੀ ਮੰਗ ਕਾਰਨ ਪਿਛਲੇ 2-3 ਸਾਲਾਂ ਵਿੱਚ ਨਵੇਂ ਉਦਯੋਗਪਤੀਆਂ ਦੇ ਦਾਖਲ ਹੋਣ ਕਾਰਨ ਵਿੰਡ ਟਰਬਾਈਨ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੀ ਗਿਣਤੀ ਕਾਫੀ ਹੋ ਚੁੱਕੀ ਹੈ|
ਹੋਰ ਦੇਸ਼
ਚੀਨ, ਅਮਰੀਕਾ, ਜਰਮਨੀ ਤੇ ਸਪੇਨ ਤੋਂ ਬਾਅਦ ਅਸੀਂ ਪੌਣਾਂ ਤੋਂ ਬਿਜਲੀ ਪੈਦਾ ਕਰਨ ਵਾਲਾ ਪੰਜਵਾਂ ਵੱਡਾ ਦੇਸ਼ ਬਣ ਚੁੱਕੇ ਹਾਂ | ਚੀਨ ਅਮਰੀਕਾ ਨੂੰ ਪਛਾੜ ਕੇ ਇਸ ਸਮੇਂ ਇਸ ਪੱਖੋਂ ਦੁਨੀਆ ਵਿੱਚ ਪਹਿਲੇ ਨੰਬਰ ਉੱਤੇ ਹੈ | ਸਾਡੇ ਦੇਸ਼ ਵਿੱਚ ਤਾਮਿਲਨਾਡੂ, ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਰਾਜਸਥਾਨ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਕੇਰਲ ਵਿੱਚ ਵੱਡੀ ਪੱਧਰ ਉੱਤੇ ਹਵਾਵਾਂ ਨੂੰ ਬਿਜਲੀ ਪੈਦਾ ਕਰਨ ਲਈ ਵਰਤਿਆ ਜਾ ਰਿਹਾ ਹੈ | ਵਿੰਡ ਫਾਰਮ ਭਾਵ ਵਿੰਡ ਪਾਵਰ ਜਨਰੇਟਰਾਂ ਵਾਲੇ ਵੱਡੇ-ਵੱਡੇ ਪ੍ਰਾਜੈਕਟ ਉਪਰੋਕਤ ਇਲਾਕਿਆਂ ਵਿੱਚ ਦੇਖੇ ਜਾ ਸਕਦੇ ਹਨ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads