ਪ੍ਰਿਅਕਾਂਤ ਮਣਿਯਾਰ
From Wikipedia, the free encyclopedia
Remove ads
ਪ੍ਰਿਅਕਾਂਤ ਪ੍ਰੇਮਚੰਦ ਮਣਿਯਾਰ (24 ਜਨਵਰੀ 1927 - 25 ਜੂਨ 1976) ਗੁਜਰਾਤ, ਭਾਰਤ ਦਾ ਇੱਕ ਗੁਜਰਾਤੀ ਕਵੀ ਸੀ। ਉਸਨੇ ਪ੍ਰਤੀਕਵਾਦੀ ਅਤੇ ਬਿੰਬਵਾਦੀ ਕਾਵਿ ਦੇ ਸੱਤ ਸੰਗ੍ਰਹਿ ਪ੍ਰਕਾਸ਼ਤ ਕੀਤੇ, ਅਤੇ ਰਾਧਾ ਅਤੇ ਕ੍ਰਿਸ਼ਨ ਦੇ ਪਿਆਰ ਦੇ ਗੀਤਾਂ ਦੇ ਸੰਗ੍ਰਹਿ, ਲੀਲੇਰੋ ਢਾਲ (1979) ਲਈ 1982 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਮਰਨ-ਉਪਰੰਤ ਸਨਮਾਨਿਤ ਕੀਤਾ ਗਿਆ।
ਮੁੱਢਲਾ ਜੀਵਨ
ਪ੍ਰਿਅਕਾਂਤ ਮਣਿਯਾਰ ਦਾ ਜਨਮ 24 ਜਨਵਰੀ 1927 ਨੂੰ ਵਿਰਮਗਾਮ (ਹੁਣ ਗੁਜਰਾਤ, ਭਾਰਤ ਵਿੱਚ) ਵਿੱਚ ਪ੍ਰੇਮਾਚੰਦ ਅਤੇ ਪ੍ਰੇਮਕੁੰਵਰ ਦੇ ਘਰ ਹੋਇਆ ਸੀ। ਉਸਦੇ ਮਾਤਾ ਪਿਤਾ ਕਾਰੋਬਾਰ ਲਈ ਅਮਰੇਲੀ ਤੋਂ ਵਿਰਮਗਾਮ ਚਲੇ ਗਏ ਸਨ। ਉਹ ਪੰਜ ਬੱਚਿਆਂ ਵਿਚੋਂ ਦੂਜਾ ਸੀ। ਉਸਨੇ ਆਪਣੀ ਮੁੱਢਲੀ ਸਕੂਲ ਦੀ ਪੜ੍ਹਾਈ ਮੰਡਲ ਤੋਂ ਸ਼ੁਰੂ ਕੀਤੀ, ਜਿਥੇ ਉਸਨੇ ਦੂਜੀ ਜਮਾਤ ਤੱਕ ਪੜ੍ਹਾਈ ਕੀਤੀ, ਐਪਰ ਉਸਨੇ ਕੁਝ ਸਾਲਾਂ ਬਾਅਦ ਅਹਿਮਦਾਬਾਦ ਦੇ ਨਿਊ ਹਾਈ ਸਕੂਲ ਵਿੱਚ ਪੜ੍ਹਦਿਆਂ ਪੜ੍ਹਾਈ ਛੱਡ ਦਿੱਤੀ ਸੀ। ਇਸ ਸਮੇਂ ਦੇ ਆਸ ਪਾਸ ਉਸਨੇ ਆਪਣੀ ਪਹਿਲੀ ਕਵਿਤਾ, ਪੰਖੀ ਅਨੇ ਦਾਨੋ (ਪੰਛੀ ਅਤੇ ਦਾਣਾ) ਲਿਖੀ, ਅਤੇ ਇਸ ਨੂੰ ਕੁਮਾਰ ਮੈਗਜ਼ੀਨ ਵਿੱਚ ਪ੍ਰਕਾਸ਼ਤ ਕਰਨ ਲਈ ਭੇਜ ਦਿੱਤਾ। ਕੁਮਾਰ ਦੇ ਇੱਕ ਸੰਪਾਦਕ ਬਚੂਭਾਈ ਰਾਵਤ ਨੇ ਉਸ ਨੂੰ ਬੁਧ ਸਭਾ, ਹਫ਼ਤਾਵਾਰੀ ਸਾਹਿਤਕ ਵਰਕਸ਼ਾਪ ਵਿੱਚ ਸ਼ਾਮਲ ਹੋਣ ਦਾ ਸੁਝਾਅ ਦਿੱਤਾ। ਮਣਿਯਾਰ, ਪੇਸ਼ੇ ਵਜੋਂ ਇੱਕ ਚੂੜੀਆਂ ਬਣਾਉਣ ਵਾਲਾ ਸੀ।[1]
Remove ads
ਕੰਮ
ਪ੍ਰਿਯਾਂਕਾਂਤ ਮਣਿਯਾਰ ਨਿਰੰਜਨ ਸਕੂਲ ਦੇ ਚਾਰ ਪ੍ਰਮੁੱਖ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਸਾਹਿਤਕ ਸਕੂਲ ਦਾ ਨਾਮ ਕਵੀ ਨਿਰੰਜਨ ਭਗਤ ਦੇ ਨਾਂ ਤੇ ਰੱਖਿਆ ਗਿਆ ਹੈ, ਜਿਸ ਦੇ ਹੋਰ ਪ੍ਰਮੁੱਖ ਕਵੀਆਂ ਵਿੱਚ ਹਸਮੁਖ ਪਾਠਕ ਅਤੇ ਨਲਿਨ ਰਾਵਲ ਸ਼ਾਮਲ ਹਨ।[2][3]
ਉਸਨੇ ਪ੍ਰਤੀਕਵਾਦੀ ਅਤੇ ਬਿੰਬਵਾਦੀ ਕਵਿਤਾ ਲਿਖੀ,[1] ਅਤੇ ਸੱਤ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕੀਤੇ: ਪ੍ਰਤੀਕ (1953), ਅਸ਼ਬਦ ਰਾਤਰੀ (ਚੁੱਪ ਰਾਤ; 1959), ਸਪਰਸ਼ (ਛੋਹ; 1966), ਸਮੀਪ (ਨੇੜੇ; 1972), ਪ੍ਰਬਲ ਗਤੀ (ਤੇਜ਼ ਰਫ਼ਤਾਰ; 1974), ਵਯੋਮ ਲਿਪੀ (ਆਕਾਸ਼ ਦੀ ਵਰਣਮਾਲਾ; 1979) ਅਤੇ ਲੀਲੇਰੋ ਢਾਲ (ਹਰੀ ਢਾਲ; 1979)। ਉਸ ਦੀਆਂ ਕਵਿਤਾਵਾਂ ਛੰਦ-ਯੁਕਤ, ਤੋਲ-ਤੁਕਾਂਤ, ਅਲੰਕ੍ਰਿਤ ਅਤੇ ਛੰਦ-ਮੁਕਤ ਸ਼ੈਲੀ ਵਿੱਚ ਰਚੀਆਂ ਗਈਆਂ ਹਨ।[2]
ਲੀਲੇਰੋ ਢਾਲ ਰਾਧਾ ਅਤੇ ਕ੍ਰਿਸ਼ਨ ਦੇ ਪ੍ਰੇਮ ਗੀਤਾਂ ਦਾ ਸੰਗ੍ਰਹਿ ਹੈ। ਇਸ ਕਿਤਾਬ ਵਿੱਚ ਉਹ ਗੀਤ ਵੀ ਸ਼ਾਮਲ ਹਨ ਜੋ ਕੁਦਰਤ ਦੀ ਸੁੰਦਰਤਾ, ਪਹਾੜਾਂ, ਝਰਨਿਆਂ, ਬੱਦਲਾਂ ਅਤੇ ਸਤਰੰਗੀਆਂ ਨੂੰ ਦਰਸਾਉਂਦੇ ਹਨ। ਇਹ ਗੀਤ ਕਵਿਤਾ ਪ੍ਰੇਮੀਆਂ ਵਿੱਚ ਬਹੁਤ ਮਸ਼ਹੂਰ ਹੋਏ, ਕਿਉਂਕਿ ਇਹ ਸੁਰੀਲੇ ਅਤੇ ਲੋਕ ਧੁਨ ਵਿੱਚ ਤਿਆਰ ਕੀਤੇ ਗਏ ਹਨ।[4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads