ਪ੍ਰਿਅੰਕਾ ਗਿੱਲ
From Wikipedia, the free encyclopedia
Remove ads
ਪ੍ਰਿਅੰਕਾ ਗਿੱਲ (ਜਨਮ 2 ਜੂਨ 1980) ਇੱਕ ਬ੍ਰਿਟਿਸ਼ ਫੈਸ਼ਨ ਪੱਤਰਕਾਰ, ਉਦਯੋਗਪਤੀ ਅਤੇ ਦੂਤ ਨਿਵੇਸ਼ਕਾਰ ਹੈ,[2] ਜੋ ਵਰਤਮਾਨ ਸਮੇਂ ਦਿੱਲੀ, ਭਾਰਤ ਵਿੱਚ ਰਹਿੰਦੀ ਹੈ।[3]
Remove ads
ਕਰੀਅਰ
ਗਿੱਲ ਨੇ ਲਾਈਫ ਸਟਾਈਲ ਬ੍ਰਾਂਡਾਂ ਅਤੇ ਸ਼ੁਰੂਆਤੀ ਪੜਾਵਾਂ ਦੀ ਟੈਕਨੋਲੋਜੀ ਸ਼ੁਰੂਆਤਾਂ ਵਿੱਚ ਨਿਵੇਸ਼ ਕਰਦੀ ਹੈ। ਉਹ ਲੰਡਨ ਦੀਆਂ ਕੇਕ ਦੀਆਂ ਦੁਕਾਨਾਂ ਦੀ ਲੜੀ, ਬਲੂਮਜ਼ਬਰੀ ਬੀਜ਼, ਯੇਲੀਡਿਫ਼ੀ, ਕੈਪਾਂਜਾ, ਸਾਊਂਡਆਊਟ, ਰੈਪਟਰ ਸਪਲਾਈਜ਼ ਦੀ ਨਿਵੇਸ਼ਕ ਹੈ।[4]
2006 ਵਿਚ, ਗਿੱਲ ਨੇ ਈਸਟਾਈਲਿਸਟਾ ਨਾਮਕ ਬਲਾਗ ਦੀ ਸ਼ੁਰੂਆਤ ਕੀਤੀ। ਇਹ ਅੱਗੇ ਚੱਲ ਕੇ POPxo .com ਬਣ ਗਿਆ। ਬਲੌਗ ਤੋਂ ਇਲਾਵਾ, ਉਸਨੇ ਦ ਇੰਡੀਪੈਂਡੈਂਟ ਅਤੇ ਟਰੈਵਲ ਐਂਡ ਲਈਯਰ ਵਰਗੇ ਕਈ ਕੌਮਾਂਤਰੀ ਪ੍ਰਕਾਸ਼ਨਾਂ ਵਿੱਚ ਵੀ ਯੋਗਦਾਨ ਪਾਇਆ ਹੈ। ਗਿੱਲ ਫਿਲਹਾਲ ਹਾਰਪਰ ਬਾਜ਼ਾਰ ਇੰਡੀਆ ਦੀ ਸੰਪਾਦਕ ਹੈ। ਉਹ ਗਾਰਡੀਅਨ,[2] ਵੋਗ ਇੰਡੀਆ ਅਤੇ ਹੈਲੋ ਪਾਕਿਸਤਾਨ[4] ਵਰਗੇਪ੍ਰਕਾਸ਼ਨਾਂ ਲਈ ਵੀ ਲਿਖਦੀ ਹੈ।
ਪੋਪਐਕਸ ਓ
ਇਹ ਵੈਬਸਾਈਟ ਲੰਡਨ, ਯੂਨਾਈਟਿਡ ਕਿੰਗਡਮ ਵਿੱਚ ਮਾਰਚ 2014 ਵਿੱਚ ਸ਼ੁਰੂ ਕੀਤੀ ਗਈ ਸੀ। ਵਰਤਮਾਨ ਵਿੱਚ ਇਹ ਤਿੰਨ ਸ਼ਹਿਰੀ ਕੇਂਦਰਾਂ ਲੰਡਨ, ਨਵੀਂ ਦਿੱਲੀ ਅਤੇ ਮੁੰਬਈ ਵਿੱਚ ਸਥਾਪਿਤ ਹੈ।[5]
ਨਵੰਬਰ 2014 ਵਿਚ, POPxo.com ਨੇ ਵਿਅਕਤੀਗਤ ਨਿਵੇਸ਼ਕਾਂ ਤੋਂ ਫੰਡ ਉਗਰਾਹੀ ਦੇ ਇੱਕ ਦੌਰ ਵਿੱਚ 500,000 ਅਮਰੀਕੀ ਡਾਲਰ ਉਗਰਾਹੇ।[6][7]
Remove ads
ਕਲਾ ਕੁਲੈਕਟਰ
ਗਿੱਲ ਆਧੁਨਿਕ ਭਾਰਤੀ ਕਲਾ ਦੀ ਇੱਕ ਕੁਲੈਕਟਰ ਅਤੇ ਨਿਵੇਸ਼ਕ ਹੈ।[8] 2009 ਵਿੱਚ ਉਸ ਨੇ ਨਿਊਯਾਰਕ ਵਿੱਚ ਇੱਕ ਕ੍ਰਿਸਟੀ ਦੀ ਨਿਲਾਮੀ ਵਿੱਚ 1.2 ਮਿਲੀਅਨ ਅਮਰੀਕੀ ਡਾਲਰ ਵਿੱਚ ਤਾਇਬ ਮਹਿਤਾ ਦੀ ਮਹਿਸਾਸੁਰ ਖਰੀਦੀ। . ਇਹ ਕ੍ਰਿਤੀ ਦਸੰਬਰ 2013 ਵਿੱਚ ਮੁੰਬਈ ਵਿੱਚ ਕ੍ਰਿਸਟੀਜ਼ ਦੀ ਉਦਘਾਟਨੀ ਭਾਰਤੀ ਸੇਲ ਵਿੱਚ 3.2 ਮਿਲੀਅਨ ਅਮਰੀਕੀ ਡਾਲਰ ਵਿੱਚ ਵੇਚੀ ਗਈ ਸੀ।[9] ਗਿੱਲ ਕਲਾ ਲਈ ਸ਼ਾਮ ਦੀਆਂ ਪਾਰਟੀਆਂ ਅਤੇ ਸਮਾਰੋਹਾਂ ਦੀ ਮੇਜ਼ਬਾਨੀ ਕਰਕੇ ਭਾਰਤੀ ਕਲਾ ਨੂੰ ਉਤਸ਼ਾਹਿਤ ਕਰਦੀ ਹੈ।[10][11]
ਨਿੱਜੀ ਜੀਵਨ
ਪ੍ਰਿਅੰਕਾ ਦਾ ਵਿਆਹ ਰਾਜ ਗਿੱਲ ਨਾਲ ਹੋਇਆ ਹੈ, ਜੋ ਲੰਦਨ ਦਾ ਇੱਕ ਸੁਤੰਤਰ ਵਪਾਰੀ ਹੈ। ਰੈਡ ਹੌਟ ਕਰੀ ਵਲੋਂ ਪੇਸ਼ ਕੀਤੇ ਗਏ ਏਸ਼ੀਅਨ ਪਾਵਰ ਕਪਲਜ ਹੌਟ 100 ਦੀ ਸੂਚੀ ਵਿੱਚ ਇਸ ਜੋੜੀ ਨੂੰ 33 ਨੰਬਰ ਤੇ ਰੱਖਿਆ ਗਿਆ ਹੈ।[12]
ਇਹ ਵੀ ਵੇਖੋ
- ਭਾਰਤੀ ਪੱਤਰਕਾਰਾਂ ਦੀ ਸੂਚੀ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads