ਪ੍ਰੇਮ ਰਤਨ ਧਨ ਪਾਇਓ

From Wikipedia, the free encyclopedia

Remove ads

ਪ੍ਰੇਮ ਰਤਨ ਧਨ ਪਾਇਓ (ਹਿੰਦੀ: प्रेम रतन धन पायो) ਇੱਕ ਭਾਰਤੀ ਹਿੰਦੀ ਫਿਲਮ ਹੈ।[5][6] ਇਸਦੇ ਨਿਰਦੇਸ਼ਕ ਸੂਰਜ ਬਰਜਾਤੀਆ ਹਨ। ਇਸ ਵਿੱਚ ਸਲਮਾਨ ਖਾਨ, ਸੋਨਮ ਕਪੂਰ, ਨੀਲ ਨਿਤਿਨ ਮੁਕੇਸ਼ ਅਤੇ ਅਨੁਪਮ ਖੇਰ ਹਨ। ਇਹ ਫਿਲਮ 12 ਨਵੰਬਰ 2015 ਨੂੰ ਦੀਵਾਲੀ ਮੌਕੇ ਰੀਲੀਜ਼ ਹੋਈ।

ਵਿਸ਼ੇਸ਼ ਤੱਥ ਪ੍ਰੇਮ ਰਤਨ ਧਨ ਪਾਇਓ, ਨਿਰਦੇਸ਼ਕ ...
Remove ads

ਪਲਾਟ

ਫਿਲਮ ਵਿੱਚ ਯੁਵਰਾਜ ਵਿਜਯ ਸਿੰਘ (ਸਲਮਾਨ ਖਾਨ) ਦਾ ਰਿਸ਼ਤਾ ਰਾਜਕੁਮਾਰੀ ਮੈਥਿਲੀ (ਸੋਨਮ ਕਪੂਰ) ਨਾਲ ਹੋਣ ਵਾਲਾ ਹੈ ਪਰ ਮੈਥਿਲੀ ਉਸਨੂੰ ਪਸੰਦ ਨਹੀਂ ਕਰਦੀ। ਵਿਜੇ ਦਾ ਚਚੇਰਾ ਭਰਾ ਅਜੇ (ਨੀਲ ਨਿਤਿਨ ਮੁਕੇਸ਼) ਉਸਨੂੰ ਮਾਰ ਕੇ ਆਪ ਗੱਦੀ ਉੱਪਰ ਬੈਠਣਾ ਚਾਹੁੰਦਾ ਹੈ। ਉਹ ਉਸ ਉੱਪਰ ਇੱਕ ਹਮਲਾ ਕਰਵਾਉਂਦਾ ਹੈ ਜਿਸ ਵਿੱਚ ਵਿਜੇ ਬਚ ਤਾਂ ਜਾਂਦਾ ਹੈ ਪਰ ਜਖਮੀ ਹੋ ਜਾਂਦਾ ਹੈ। ਪ੍ਰੇਮ ਦਿਲਵਾਲੇ ਇੱਕ ਅਭਿਨੇਤਾ ਹੈ ਜਿਸਦੀ ਸ਼ਕਲ ਵਿਜੇ ਨਾਲ ਮਿਲਦੀ ਹੈ। ਉਹ ਰਾਜਕੁਮਾਰੀ ਮੈਥਲੀ ਨੂੰ ਪਸੰਦ ਕਰਦਾ ਹੈ। ਉਹ ਉਸ ਕੋਲ ਚਲਾ ਜਾਂਦਾ ਹੈ। ਪ੍ਰੀਤਮਗੜ੍ਹ ਦਾ ਰਾਜਾ ਉਸਨੂੰ ਦੇਖ ਲੈਂਦਾ ਹੈ ਅਤੇ ਉਸਨੂੰ ਵਿਜੇ ਦੀ ਜਗਾਹ ਗੱਦੀ ਉਪਰ ਬਿਠਾ ਦਿੰਦਾ ਹੈ। ਮੈਥਲੀ ਪ੍ਰੇਮ ਨੂੰ ਪਿਆਰ ਕਰਨ ਲੱਗਦੀ ਹੈ। ਅੰਤ ਵਿੱਚ ਅਜੇ ਨੂੰ ਆਪਣੀ ਗਲਤੀ ਨਾਲ ਅਹਿਸਾਸ ਹੋ ਜਾਂਦਾ ਹੈ ਅਤੇ ਉਹ ਵਿਜੇ ਤੋਂ ਮਾਫੀ ਮੰਗ ਲੈਂਦਾ ਹੈ। ਸ਼ਾਹੀ ਪਰਿਵਾਰ ਪ੍ਰੇਮ ਦਾ ਵਿਆਹ ਮੈਥਲੀ ਨਾਲ ਕਰ ਦਿੰਦੇ ਹਨ।

Remove ads

ਕਾਸਟ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads