ਪੰਜਾਬ ਯੂਨੀਵਰਸਿਟੀ, ਲਹੌਰ
ਜਨਤਕ ਖੇਤਰ ਦੀ ਯੂਨੀਵਰਸਿਟੀ ਮੁੱਖ ਤੌਰ 'ਤੇ ਲਾਹੌਰ, ਪੰਜਾਬ, ਪਾਕਿਸਤਾਨ ਵਿੱਚ ਸਥਿਤ ਹੈ From Wikipedia, the free encyclopedia
Remove ads
ਪੰਜਾਬ ਯੂਨੀਵਰਸਿਟੀ (ਸ਼ਾਹਮੁਖੀ ਵਿੱਚ پنجاب یونیورسٹی) ਪਾਕਿਸਤਾਨੀ ਪੰਜਾਬ ਦੇ ਲਹੌਰ, ਵਿੱਚ ਸਥਿਤ ਇੱਕ ਯੂਨੀਵਰਸਿਟੀ ਹੈ, ਇਹ 1882 ਵਿੱਚ ਬਣਾਈ ਗਈ ਸੀ। ਇਸ ਵਿੱਚ 30,000 ਵਿਦਿਆਰਥੀ ਪੜ੍ਹਦੇ ਹਨ। ਇਹ ਕਲਕੱਤਾ, ਮਦਰਾਸ ਤੇ ਬੰਬਈ ਤੋਂ ਮਗਰੋਂ ਹਿੰਦੁਸਤਾਨ ਵਿੱਚ ਬਣਨ ਵਾਲੀ ਚੌਥੀ ਯੂਨੀਵਰਸਿਟੀ ਸੀ।
Remove ads
ਸਥਾਪਨਾ ਦਾ ਇਤਿਹਾਸ
ਡਾ. ਲਿਟਨਰ ਪੰਜਾਬ ਦੀ ਲਾਹੌਰ ਯੂਨੀਵਰਸਿਟੀ ਦੇ ਮੋਢੀ ਸਨ। ਇਸ ਯੂਨੀਵਰਸਿਟੀ ਦੀ ਸਥਾਪਨਾ ਲਈ ਉਹਨਾਂ ਨੇ 1866 ਈ. ਤੋਂ 1882 ਈ. ਤੱਕ ਅਣਥੱਕ ਯਤਨ ਕੀਤੇ। 1865 ਈ. ਵਿੱਚ ਉਹਨਾਂ ਨੇ ‘ਅੰਜੁਮਨ-ਏ-ਪੰਜਾਬ’ ਦੀ ਸਥਾਪਨਾ ਕੀਤੀ। ਇਹ ਸੰਸਥਾ ਹਿੰਦੂ, ਮੁਸਲਮਾਨ ਤੇ ਸਿੱਖਾਂ ਦਾ ਸਾਂਝਾ ਮੰਚ ਸੀ ਜਿਸ ਦਾ ਉਦੇਸ਼ ਪੰਜਾਬ ਵਿੱਚ ਕੌਮੀ ਯੂਨੀਵਰਸਿਟੀ ਦੀ ਸਥਾਪਨਾ ਅਤੇ ਭਾਰਤੀ ਭਾਸ਼ਾਵਾਂ ਦਾ ਵਿਕਾਸ ਕਰਨਾ ਸੀ।[2]
ਕੈਂਪਸ
- ਅੱਲਾਮਾ ਇਕਬਾਲ ਕੈਂਪਸ
ਇਸ ਕੈਂਪਸ ਦਾ ਨਾਂ ਦੱਖਣੀ ਏਸ਼ੀਆ ਦੇ ਮਸ਼ਹੂਰ ਫ਼ਲਸਫ਼ੀ ਤੇ ਵਿਚਾਰਕ ਅੱਲਾਮਾ ਮੁਹੰਮਦ ਇਕਬਾਲ ਦੇ ਨਾਂ ਉੱਤੇ ਰੱਖਿਆ ਗਿਆ ਹੈ। ਆਮ ਤੌਰ 'ਤੇ ਇਹਨੂੰ ਓਲਡ ਕੈਂਪਸ ਵੀ ਆਖਿਆ ਜਾਂਦਾ ਹੈ। ਲਹੌਰ ਸ਼ਹਿਰ ਦੇ ਵਿਚਕਾਰ ਖਲੋਤੀ ਇਹ ਸ਼ਾਨਦਾਰ ਇਮਾਰਤ ਇਸਲਾਮੀ ਇਮਾਰਤ ਕਲਾ ਤੇ ਬਣਾਈ ਗਈ ਹੈ।
ਕਦੀਮ ਸੈਨੱਟ ਹਾਲ,ਸਿੰਡੀਕੇਟ (ਮਦਦਗਾਰ ਸੰਸਥਾ) ਰੂਮ ਤੇ ਕੇਂਦਰੀ ਹਾਲ ਇਸ ਕੈਂਪਸ ਵਿੱਚ ਹਨ। ਅੱਡੋ ਅੱਡ ਕਮੇਟੀਆਂ ਦੇ ਇਜਲਾਸ ਏਥੇ ਈ ਹੁੰਦੇ ਹਨ। ਨਾਜ਼ਿਮ ਦਾ ਦਫ਼ਤਰ, ਯੂਨੀਵਰਸਿਟੀ ਦਾ ਛਾਪਾਖ਼ਾਨਾ, ਖੇਡਾਂ ਦਾ ਮਹਿਕਮਾ, ਪੜ੍ਹਾਕੂਆਂ ਲਈ ਹਾਸਟਲ ਤੇ ਕੁੱਝ ਹੋਰ ਮਹਿਕਮੇ ਇੱਥੇ ਹਨ।

ਅੱਲਾਮਾ ਇਕਬਾਲ ਕੈਂਪਸ ਵਿੱਚ ਥੱਲੇ ਦਿੱਤੇ ਮਹਿਕਮੇ ਹਨ।:
- ਪੰਜਾਬੀ
- ਉਰਦੂ
- ਹਿੰਦੀ
- ਅਕਬਾਲੀਆਤ
- ਫ਼ਾਰਸੀ
- ਕਸ਼ਮੀਰੀ
- ਉਰਦੂ ਵਿੱਚ ਇਸਲਾਮੀ ਇਨਸਾਈਕਲੋਪੀਡੀਆ
- ਖੇਡਾਂ ਅਤੇ ਸਰੀਰਕ ਵਿਗੀਆਨ
- ਉਸਾਰੀ ਕਲਾ
- ਇਤਿਹਾਸਕ ਕਲਾ
- ਡਿਜ਼ਾਈਨ ਅਤੇ ਚਿੱਤਰਕਾਰੀ
- ਪੀ ਐਚ ਡੀ ਪ੍ਰੋਗਰਾਮ
- ਹੀਲੇ ਕਾਲਜ
- ਆਰਟ ਕਾਲਜ
- ਓਰੀਐਂਟਲ ਕਾਲਜ
- ਇਨਫ਼ਰਮੇਸ਼ਨ ਟੈਕਨਾਲੋਜੀ
- ਕਾਲਜ ਆਫ਼ ਫ਼ਾਰਮੇਸੀ
- ਕਾਇਦੇਆਜ਼ਮ ਕੈਂਪੱਸ
- ਗੁਜਰਾਂਵਾਲਾ ਕੈਂਪੱਸ
ਯੂਨੀਵਰਸਿਟੀ ਦੀ ਤਰੀਖ਼ ਦੇ 124 ਵਰ੍ਹਿਆਂ ਵਿੱਚ ਪਹਿਲੀ ਵਾਰੀ ਲਹੌਰ ਤੋਂ ਬਾਹਰ ਕੈਂਪੱਸ ਬਣਾਇਆ ਗਿਆ। ਇਹ ਕੈਂਪੱਸ ਗੁਜਰਾਂਵਾਲਾ ਜੀ ਟੀ ਰੋਡ ਦੇ ਉੱਤੇ ਹੀ ਹੈ। ਇਹਦੀ ਇਮਾਰਤ ਵੇਖਣ ਵਿੱਚ ਅੱਲਾਮਾ ਇਕਬਾਲ ਕੈਂਪੱਸ ਦੀ ਇਮਾਰਤ ਨਾਲ ਕਾਫ਼ੀ ਰਲਦੀ ਮਿਲਦੀ ਹੈ। ਇਹ ਕੁੱਲ 22 ਕਨਾਲ ਖੇੱਤਰ ਤੇ ਫੈਲੀ ਹੋਈ ਹੈ। ਇਦੇ ਵਿੱਚ 37 ਕਮਰੇ, ਨਾਜਮ ਦਾ ਬਲਾਕ ਅਤੇ ਇੱਕ ਵੱਡਾ ਹਾਲ ਵੀ ਹੈ। ਪੰਜਾਬ ਯੂਨੀਵਰਸਿਟੀ ਗੁਜਰਾਂਵਾਲਾ ਕੈਂਪਸ
ਗੁਜਰਾਂਵਾਲਾ ਕੈਂਪਸ ਵਿੱਚ ਥੱਲੇ ਦਿੱਤੇ ਮਹਿਕਮੇ ਹਨ।:
- ਡਿਪਾਰਟਮਿੰਟ ਆਫ਼ ਬਿਜ਼ਨਸ ਐਡਮਨਿਸਟਰੇਸ਼ਨ
- ਡਿਪਾਰਟਮਿੰਟ ਆਫ਼ ਕਾਮਰਸ
- ਡਿਪਾਰਟਮਿੰਟ ਆਫ਼ ਲਾਅ
- ਡਿਪਾਰਟਮਿੰਟ ਆਫ਼ ਇਨਫ਼ਾਰਮੀਸ਼ਨ ਟੈਕਨਾਲੋਜੀ
- ਖ਼ਾਨਸ ਪੁਰ ਕੈਂਪਸ
Remove ads
ਪੜ੍ਹਾਈ
ਇਹ ਪਾਕਿਸਤਾਨ ਦੀ ਸਿਰਕੱਢਵਈਂ ਯੂਨੀਵਰਸਿਟੀ ਹੈ ਜਿੱਥੇ ਅਨਡਰਗ੍ਰੈਜੂਅੱਟ, ਐੱਮ ਐੱਸ ਸੀ ਐੱਮ ਫ਼ਿਲ ਅਤੇ ਪੀ ਐੱਚ ਡੀ ਤੱਕ ਪੜ੍ਹਾਈ ਹੁੰਦੀ ਹੈ। ਅਈਥੇ 25 ਹਜ਼ਾਰ ਦੇ ਨੇੜੇ ਪੜ੍ਹਾਕੂ ਪੜ੍ਹਦੇ ਹਨ। 147000 ਦੇ ਨੇੜੇ ਪੜ੍ਹਾਕੂ 434 ਰਲਦੇ ਕਾਲਜਾਂ ਵਿੱਚ ਪੜ੍ਹ ਰਹੇ ਹਨ।
ਫ਼ੈਕਲਟੀਆਂ
ਪੰਜਾਬ ਯੂਨੀਵਰਸਿਟੀ ਲਹੌਰ ਵਿੱਚ 37 ਫ਼ੈਕਲਟੀਆਂ ਹਨ।
ਬਾਹਰਲੀਆਂ ਕੜੀਆਂ
- ਪਰਬੰਧਕ ਵਿਗੀਆਨ
- ਸੈਂਟਰ ਆਫ਼ ਅਪਲਾਈਡ ਐਂਡ ਮੋਲਿਕ੍ਯੂਲਰ ਬਆਏਓਲੋਜੀ
- ਇੰਸਟੀਚਿਊਟ ਆਫ਼ ਬਿਜ਼ਨਸ ਐਂਡ ਇਨਫ਼ਾਰਮੀਸ਼ਨ ਟੈਕਨਾਲੋਜੀ
- ਕਾਲਜ ਆਫ਼ ਇਨਫ਼ਾਰਮੀਸ਼ਨ ਟੈਕਨਾਲੋਜੀ
ਬਾਹਰਲੇ ਜੋੜ
Wikiwand - on
Seamless Wikipedia browsing. On steroids.
Remove ads