ਪੰਜਾਬ ਪ੍ਰਾਂਤ (ਬਰਤਾਨਵੀ ਭਾਰਤ)

ਬਰਤਾਨਵੀ ਭਾਰਤ ਦਾ ਸਾਬਕਾ ਪ੍ਰਾਂਤ From Wikipedia, the free encyclopedia

ਪੰਜਾਬ ਪ੍ਰਾਂਤ (ਬਰਤਾਨਵੀ ਭਾਰਤ)
Remove ads

ਪੰਜਾਬ ਬਰਤਾਨਵੀ ਰਾਜ ਦਾ ਸੂਬਾ ਸੀ। 29 ਮਾਰਚ 1849 ਵਿੱਚ ਈਸਟ ਇੰਡੀਆ ਕੰਪਨੀ ਦੁਆਰਾ ਪੰਜਾਬ ਦੇ ਜ਼ਿਆਦਾਤਰ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਸੀ, ਅਤੇ ਬਰਤਾਨਵੀ ਸ਼ਾਸਨ ਦਾ ਇੱਕ ਸੂਬਾ ਘੋਸ਼ਿਤ ਕੀਤਾ ਗਿਆ ਸੀ; ਇਹ ਭਾਰਤੀ ਉਪ-ਮਹਾਂਦੀਪ ਦੇ ਆਖ਼ਰੀ ਖੇਤਰਾਂ ਵਿੱਚੋਂ ਇੱਕ ਸੀ ਜੋ ਬਰਤਾਨਵੀ ਨਿਯੰਤਰਣ ਵਿੱਚ ਆਇਆ ਸੀ। 1858 ਵਿੱਚ, ਪੰਜਾਬ, ਬਾਕੀ ਬਰਤਾਨਵੀ ਰਾਜ ਦੇ ਨਾਲ, ਬਰਤਾਨਵੀ ਤਾਜ ਦੇ ਸਿੱਧੇ ਸ਼ਾਸਨ ਅਧੀਨ ਆ ਗਿਆ। ਇਸਦਾ ਖੇਤਰਫਲ 358,354.5 ਕਿਮੀ2 ਸੀ।

ਵਿਸ਼ੇਸ਼ ਤੱਥ ਬਰਤਾਨਵੀ ਪੰਜਾਬ, ਰਾਜਧਾਨੀ ...
Remove ads

ਪ੍ਰਾਂਤ ਵਿੱਚ ਚਾਰ ਕੁਦਰਤੀ ਭੂਗੋਲਿਕ ਖੇਤਰ ਸ਼ਾਮਲ ਹਨ - ਇੰਡੋ-ਗੰਗਾ ਮੈਦਾਨੀ ਪੱਛਮ, ਹਿਮਾਲੀਅਨ, ਉਪ-ਹਿਮਾਲੀਅਨ, ਅਤੇ ਉੱਤਰ-ਪੱਛਮੀ ਖੁਸ਼ਕ ਖੇਤਰ - ਦੇ ਨਾਲ-ਨਾਲ ਪੰਜ ਪ੍ਰਸ਼ਾਸਕੀ ਡਿਵੀਜ਼ਨਾਂ - ਦਿੱਲੀ, ਜਲੰਦੂਰ, ਲਾਹੌਰ, ਮੁਲਤਾਨ ਅਤੇ ਰਾਵਲਪਿੰਡੀ - ਅਤੇ ਕਈ ਰਿਆਸਤਾਂ।[1] 1947 ਵਿੱਚ, ਭਾਰਤ ਦੀ ਵੰਡ ਨੇ ਸੂਬੇ ਦੀ ਵੰਡ ਕ੍ਰਮਵਾਰ ਭਾਰਤ ਅਤੇ ਪਾਕਿਸਤਾਨ ਦੇ ਨਵੇਂ ਸੁਤੰਤਰ ਰਾਜਾਂ ਵਿੱਚ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ਵਿੱਚ ਕੀਤੀ।

Remove ads

ਨਿਰੁਕਤੀ

ਪੰਜਾਬ ਫ਼ਾਰਸੀ ਬੋਲੀ ਦੇ ਦੋ ਸ਼ਬਦਾਂ, ਪੰਜ ਅਤੇ ਆਬ ਤੋਂ ਮਿਲ ਕੇ ਬਣਿਆ ਹੈ ਜਿੰਨ੍ਹਾਂ ਦੇ ਤਰਤੀਬਵਾਰ ਮਤਲਬ ਹਨ, 5 ਅਤੇ ਪਾਣੀ। ਮਤਲਬ ਇੱਥੇ ਵਗਦੇ ਪੰਜ ਦਰਿਆ, ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਜਿਹੜੇ ਕਿ ਸਿੰਧ ਦਰਿਆ ਦੇ ਸਹਾਇਕ ਦਰਿਆ ਹਨ।

ਇਤਿਹਾਸ

21 ਫ਼ਰਵਰੀ 1849 ਨੂੰ ਗੁਜਰਾਤ ਦੀ ਲੜਾਈ ਵਿੱਚ ਸਿੱਖਾਂ ਨੂੰ ਧੌਖੇ ਨਾਲ ਹਰਾਉਣ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ’ਤੇ ਕਬਜ਼ਾ ਕਰ ਲਿਆ ਅਤੇ 8 ਅਪਰੈਲ 1849 ਨੂੰ ਇਸਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲਿਆ।[2][3]

1901 ਵਿੱਚ ਦਰਿਆ ਸਿੰਧ ਤੋਂ ਪਰ੍ਹੇ ਦੇ ਸਰਹੱਦੀ ਇਲਾਕੇ ਨੂੰ ਪੰਜਾਬ ਤੋਂ ਵੱਖ ਕਰ ਕੇ ਇੱਕ ਵੱਖਰਾ ਸੂਬਾ, ਉੱਤਰ-ਪੱਛਮੀ ਸਰਹੱਦੀ ਸੂਬਾ ਬਣਾ ਦਿੱਤਾ ਗਿਆ।

ਪੰਜਾਬ ਦਾ ਪਤਨ

1901 - ਉੱਤਰ ਪੱਛਮੀ ਸਰਹੱਦੀ ਸੂਬਾ

1911 - ਦਿੱਲੀ

1947 - ਪੰਜਾਬ (ਪਾਕਿਸਤਾਨ)

1950 - ਹਿਮਾਚਲ ਪ੍ਰਦੇਸ਼

1953 - ਚੰਡੀਗੜ੍ਹ

1966 - ਹਰਿਆਣਾ

1966 - ਪੰਜਾਬ

1970 - ਇਸਲਾਮਾਬਾਦ

1970 - ਸੰਘੀ ਪ੍ਰਸ਼ਾਸਿਤ ਕਬਾਇਲੀ ਖੇਤਰ

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads