ਪੰਜ ਪਰਿਆਗ

From Wikipedia, the free encyclopedia

ਪੰਜ ਪਰਿਆਗ
Remove ads

ਉੱਤਰਾਖੰਡ ਦੇ ਪੰਜ ਪਰਿਆਗ ਜਾਂ ਪੰਜ ਪ੍ਰਯਾਗ (ਸੰਸਕ੍ਰਿਤ: पंच-प्रयाग) ਕਹੇ ਜਾਂਦੇ ਹਨ। ਉੱਤਰਾਖੰਡ ਦੇ ਪ੍ਰਸਿੱਧ ਪੰਜ ਪਰਿਆਗ ਦੇਵ ਪਰਿਆਗ, ਰੁਦਰ ਪਰਿਆਗ, ਕਰਣ ਪਰਿਆਗ, ਨੰਦ ਪਰਿਆਗ ਅਤੇ ਵਿਸ਼ਨੂੰ ਪਰਿਆਗ ਮੁੱਖ ਨਦੀਆਂ ਦੇ ਸੰਗਮ ਉੱਤੇ ਸਥਿਤ ਹਨ।

ਵਿਸ਼ੇਸ਼ ਤੱਥ ਪੰਜ ਪਰਿਆਗ ...

ਦੇਵ ਪਰਿਆਗ

ਅਲਕਨੰਦਾ ਅਤੇ ਭਗੀਰਥੀ ਨਦੀਆਂ ਦੇ ਸੰਗਮ ਉੱਤੇ ਦੇਵਪਰਿਆਗ ਨਾਮਕ ਸਥਾਨ ਸਥਿਤ ਹੈ। ਇਸ ਸੰਗਮ ਥਾਂ ਤੋਂ ਬਾਅਦ ਇਸ ਨਦੀ ਨੂੰ ਗੰਗਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਮੁੰਦਰ ਸਤ੍ਹਾ ਤੋਂ 1500 ਫੀਟ ਦੀ ਉੱਚਾਈ ਉੱਤੇ ਸਥਿਤ ਹੈ। ਦੇਵ ਪ੍ਰਯਾਗ ਦੀ ਰਿਸ਼ੀਕੇਸ਼ ਤੋਂ ਸੜਕ ਮਾਰਗ ਦੂਰੀ 70 ਕਿਮੀ0 ਹੈ। ਗਢਵਾਲ ਖੇਤਰ ਵਿੱਚ ਭਾਗੀਰਥੀ ਨਦੀ ਨੂੰ ਸੱਸ ਅਤੇ ਅਲਕਨੰਦਾ ਨਦੀ ਨੂੰ ਬਹੂ ਕਿਹਾ ਜਾਂਦਾ ਹੈ। ਦੇਵ ਪਰਿਆਗ ਵਿਖੇ ਸ਼ਿਵ ਮੰਦਰ ਅਤੇ ਰਘੂਨਾਥ ਮੰਦਰ ਹਨ, ਜੋ ਕਿ ਇੱਥੇ ਦੇ ਮੁੱਖ ਖਿੱਚ ਹਨ। ਰਘੂਨਾਥ ਮੰਦਿਰ ਦਰਾਵਿੜ ਸ਼ੈਲੀ ਨਾਲ ਬਣਿਆ ਹੋਇਆ ਹੈ। ਦੇਵ ਪਰਿਆਗ ਨੂੰ ਸੁਦਰਸ਼ਨ ਖੇਤਰ ਵੀ ਕਿਹਾ ਜਾਂਦਾ ਹੈ। ਦੇਵ ਪਰਿਆਗ ਵਿੱਚ ਕੌਵੇ ਵਿਖਾਈ ਨਹੀਂ ਦਿੰਦੇ, ਜੋ ਕਿ ਇੱਕ ਹੈਰਾਨੀ ਦੀ ਗੱਲ ਹੈ।

Remove ads

ਰੁਦਰ ਪਰਿਆਗ

ਮੰਦਾਕਿਨੀ ਅਤੇ ਅਲਕਨੰਦਾ ਨਦੀਆਂ ਦੇ ਸੰਗਮ ਉੱਤੇ ਰੁਦਰਪਰਿਆਗ ਸਥਿਤ ਹੈ। ਸੰਗਮ ਥਾਂ ਦੇ ਨੇੜੇ ਚਾਮੁੰਡਾ ਦੇਵੀ ਅਤੇ ਰੁਦਰਨਾਥ ਮੰਦਿਰ ਦਰਸ਼ਨੀਕ ਹੈ। ਰੁਦਰ ਪ੍ਰਯਾਗ ਰਿਸ਼ੀਕੇਸ਼ ਤੋਂ 139 ਕਿਮੀ0 ਦੀ ਦੂਰੀ ਉੱਤੇ ਸਥਿਤ ਹੈ। ਇਹ ਨਗਰ ਬਦਰੀਨਾਥ ਮੋਟਰ ਮਾਰਗ ਉੱਤੇ ਸਥਿਤ ਹੈ। ਇਹ ਮੰਨਿਆ ਜਾਂਦਾ ਹੈ ਕਿ ਨਾਰਦ ਮੁਨੀ ਨੇ ਇਸ ਉੱਤੇ ਸੰਗੀਤ ਦੇ ਗੂਢ ਰਹੱਸਾਂ ਨੂੰ ਜਾਣ ਲਈ ਰੁਦਰਨਾਥ ਮਹਾਂਦੇਵ ਦੀ ਅਰਾਧਨਾ ਕੀਤੀ ਸੀ।

ਕਰਣ ਪਰਿਆਗ

ਅਲਕਨੰਦਾ ਅਤੇ ਪਿੰਡਰ ਨਦੀਆਂ ਦੇ ਸੰਗਮ ਉੱਤੇ ਕਰਣ ਪਰਿਆਗ ਸਥਿਤ ਹੈ। ਪਿੰਡਰ ਦਾ ਇੱਕ ਨਾਮ ਕਰਣ ਗੰਗਾ ਵੀ ਹੈ, ਜਿਸਦੇ ਕਾਰਨ ਹੀ ਇਸ ਤੀਰਥ ਸੰਗਮ ਦਾ ਨਾਮ ਕਰਣ ਪ੍ਰਯਾਗ ਪਡਾ। ਇੱਥੇ ਉਮਾ ਮੰਦਿਰ ਅਤੇ ਕਰਣ ਮੰਦਿਰ ਦਰਸ਼ਨੀਕ ਹੈ/

ਨੰਦ ਪਰਿਆਗ

ਨੰਦਾਕਿਨੀ ਅਤੇ ਅਲਕਨੰਦਾ ਨਦੀਆਂ ਦੇ ਸੰਗਮ ਉੱਤੇ ਨੰਦਪਰਿਆਗ ਸਥਿਤ ਹੈ। ਇਹ ਸਾਗਰ ਤਲ ਤੋਂ 2805 ਫੀਟ ਦੀ ਉੱਚਾਈ ਉੱਤੇ ਸਥਿਤ ਹੈ। ਇੱਥੇ ਗੋਪਾਲ ਜੀ ਦਾ ਮੰਦਿਰ ਦਰਸ਼ਨੀਕ ਹੈ।

ਵਿਸ਼ਨੂੰ ਪਰਿਆਗ

ਧੋਲੀ ਗੰਗਾ ਅਤੇ ਅਲਕਨੰਦਾ ਨਦੀਆਂ ਦੇ ਸੰਗਮ ਉੱਤੇ ਵਿਸ਼ਨੂੰ ਪਰਿਆਗ ਸਥਿਤ ਹੈ। ਸੰਗਮ ਉੱਤੇ ਭਗਵਾਨ ਵਿਸ਼ਨੂੰ ਜੀ ਪ੍ਰਤੀਮਾ ਦੇ ਨਾਲ ਸੋਭਨੀਕ ਪ੍ਰਾਚੀਨ ਮੰਦਿ ਅਤੇ ਵਿਸ਼ਨੂੰ ਕੁੰਡ ਦਰਸ਼ਨੀਕ ਹਨ। ਇਹ ਸਾਗਰ ਤਲ ਤੋਂ 1372 ਮੀ0 ਦੀ ਉੱਚਾਈ ਉੱਤੇ ਸਥਿਤ ਹੈ। ਵਿਸ਼ਨੂੰ ਪ੍ਰਯਾਗ ਜੋਸ਼ੀਮਠ-ਬਦਰੀਨਾਥ ਮੋਟਰ ਮਾਰਗ ਉੱਤੇ ਸਥਿਤ ਹੈ।

Loading related searches...

Wikiwand - on

Seamless Wikipedia browsing. On steroids.

Remove ads