ਪੱਲਵੀ ਸ਼ਾਰਦਾ
From Wikipedia, the free encyclopedia
Remove ads
ਪੱਲਵੀ ਸ਼ਾਰਦਾ (ਜਨਮ 5 ਮਾਰਚ 1988)[1][2][3] ਇੱਕ ਆਸਟਰੇਲੀਅਨ ਅਦਾਕਾਰ ਅਤੇ ਮਾਹਿਰ ਭਰਤਨਾਟਿਅਮ ਨ੍ਰਿਤਕੀ ਹੈ।[4]
ਮੁੱਢਲਾ ਜੀਵਨ
ਪੱਲਵੀ ਦਾ ਜਨਮ ਪੇਰਥ, ਆਸਟਰੇਲੀਆ ਵਿੱਚ ਡਾ. ਹੇਮਾ ਸ਼ਾਰਦਾ (ਪੱਛਮੀ ਆਸਟਰੇਲੀਆ ਦੀ ਯੂਨੀਵਰਸਿਟੀ ਵਿੱਖੇ ਦੱਖਣੀ ਏਸ਼ੀਆਈ ਰਿਲੇਸ਼ਨਸ ਦੀ ਨਿਰਦੇਸ਼ਕ), ਅਤੇ ਡਾ. ਨਲਿਨ ਕੰਤ ਸ਼ਾਰਦਾ (ਵਿਕਟੋਰਿਆ ਯੂਨੀਵਰਸਿਟੀ ਵਿੱਖੇ ਕੰਪਿਊਟਰ ਸਾਇੰਸ ਦੇ ਪ੍ਰੋਫ਼ੈਸਰ) ਕੋਲ ਹੋਇਆ।[5][6][7] ਉਸਦੇ ਮਾਤਾ ਪਿਤਾ ਦਿੱਲੀ ਤੋਂ ਹਨ ਅਤੇ ਉਸਦੇ ਪਿਤਾ ਇੱਕ ਪੰਜਾਬੀ ਹਨ।[8] ਦੋਵੇਂ ਉਸਦੇ ਮਾਤਾ-ਪਿਤਾ ਆਈਆਈਟੀ ਅਲੂਮਨੀ ਹਨ ਅਤੇ ਉਨ੍ਹਾਂ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਵਿੱਚ ਪੀਐਚਡੀ ਹਨ।[9] ਉਸਦੇ ਮਾਤਾ ਪਿਤਾ ਉਸਦੇ ਜਨਮ ਲੈਣ ਤੋਂ ਪਹਿਲਾਂ 1980 ਵਿੱਚ ਆਸਟ੍ਰੇਲੀਆ ਆ ਚਲੇ ਗਏ ਸਨ।[10] ਸ਼ਾਰਦਾ ਮੇਲਬੋਰਨ ਵਿੱਚ ਇੱਕ ਬੱਚੇ ਦੇ ਤੌਰ ਤੇ ਆਈ ਸੀ ਜਿੱਥੇ ਉਹ ਉੱਤਰੀ-ਪੱਛਮੀ ਉਪਨਗਰਾਂ ਵਿੱਚ ਵੱਡੀ ਹੋਈ ਸੀ।[11]
Remove ads
ਕੈਰੀਅਰ
ਸ਼ਾਰਦਾ ਮਾਲਬਰਨ ਤੋਂ ਮੁੰਬਈ ਸ਼ਿਫਟ ਹੋ ਗਈ ਜਿਸਦਾ ਕਾਰਨ ਸਿਰਫ਼ ਉਸਦਾ ਕਲਾ ਦੇ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣਾ ਸੀ।[12] ਸ਼ਾਰਦਾ ਨੇ ਆਪਣਾ ਬਾਲੀਵੁੱਡ ਕੈਰੀਅਰ ਕਰਨ ਜੋਹਰ ਦੀ ਫ਼ਿਲਮ "ਮਾਈ ਨੇਮ ਇਜ਼ ਖਾਨ" (2010) ਤੋਂ ਸ਼ੁਰੂ ਕੀਤਾ। ਮਾਰਚ 2010 ਵਿੱਚ, ਸ਼ਾਰਦਾ ਨੂੰ ਸਿਡਨੀ ਵਿੱਚ "ਮਿਸ ਇੰਡੀਆ ਆਸਟ੍ਰੇਲੀਆ" ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ।[13][14][15]
2011 ਅਤੇ 2012 ਵਿੱਚ, ਸ਼ਾਰਦਾ ਰਚਨਾਤਮਕ ਸੰਗੀਤ ਦੀ ਮੁੱਖ ਅਦਾਕਾਰਾ ਸੀ, ਤਾਜ ਐਕਸਪ੍ਰੈਸ ਦੀ ਨਿਰਦੇਸ਼ਕ ਸ਼ਰੂਤੀ ਮਰਚੈਂਟ ਦੁਆਰਾ ਅਤੇ ਵੈਭਵੀ ਮਰਚੈਂਟ ਦੁਆਰਾ ਕੋਰੀਓਗ੍ਰਾਫ ਕੀਤਾ ਗਿਆ ਸੀ।[16]
ਸ਼ਾਰਦਾ ਨੇ ਕਾਮੇਡੀ ਫਿਲਮ 'ਸੇਵ ਯੂਅਰ ਲੈਗਜ਼' ਨਾਲ ਆਪਣੀ ਆਸਟਰੇਲਿਆਈ ਫਿਲਮ ਦੀ ਸ਼ੁਰੂਆਤ ਕੀਤੀ, ਜੋ 28 ਫਰਵਰੀ 2013 ਨੂੰ ਰਿਲੀਜ਼ ਹੋਈ।[17] ਉਹ ਫਿਰ ਅਭਿਨਵ ਕਸ਼ਯਪ ਦੀ ਬਾਲੀਵੁੱਡ ਫਿਲਮ "ਬੇਸ਼ਰਮ" ਵਿੱਚ ਦਿਖੀ[18] ਜਿਸ ਵਿੱਚ ਉਸ ਨੇ ਇੱਕ ਔਰਤ ਨੂੰ ਦਰਸਾਇਆ ਜਿਸਦੀ ਕਾਰ ਛੋਟੇ ਚੋਰ ਦੁਆਰਾ ਚੋਰੀ ਕੀਤੀ ਜਾਂਦੀ ਹੈ। ਪੱਲਵੀ ਦੀ ਅਗਲੀ ਬਾਲੀਵੁੱਡ ਫਿਲਮ "ਹਵਾਈਜ਼ਾਦਾ" ਨੂੰ 30 ਜਨਵਰੀ 2015 ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਗਿਆ ਸੀ। ਵਿਭੂ ਪੁਰੀ ਦੁਆਰਾ ਨਿਰਦੇਸ਼ਿਤ ਫ਼ਿਲਮ, ਆਯੂਸ਼ਮਾਨ ਖੁਰਾਨਾ ਅਤੇ ਮਿਥੁਨ ਚੱਕਰਬਰਤੀ ਦੁਆਰਾ ਅਦਾਕਾਰੀ ਕੀਤੀ ਗਈ ਅਤੇ ਇਜ ਫਿਲਮ ਸ਼ਿਵਕਰ ਬਾਪੂਜੀ ਤਲਪੇਦੇ ਦੀਆਂ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਸੀ, ਮੰਨਿਆ ਜਾਂਦਾ ਹੈ ਕਿ 1895 ਬੰਬਈ ਵਿੱਚ ਮਾਨਵੀ ਹਵਾਈ ਜਹਾਜ਼ ਉਡਾ ਦਿੱਤਾ ਸੀ। ਸ਼ਾਰਦਾ ਨੂੰ ਮੁੰਬਈ ਵਿੱਚ ਬਰਤਾਨਵੀ ਰਾਜ ਸਮੇਂ ਦੌਰਾਨ ਦਰਬਾਰ ਨ੍ਰਿਤਕੀ ਦੇ ਚਰਿੱਤਰ ਲਈ ਬਹੁਤ ਪ੍ਰਸ਼ੰਸਾ ਮਿਲੀ।[19]
ਪੱਲਵੀ ਆਈਪੀਐਲ 2016 ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਲਈ ਸੋਨੀ ਈਐਸਪੀਐਨ ਦੀ ਟੀਮ ਦੇ ਨਵੇਂ ਚਿਹਰੇ ਵਜੋਂ ਜੁੜ ਗਈ।[20]
ਪੱਲਵੀ ਦੀ 2017 ਵਿੱਚ ਨਵੀਂ ਫ਼ਿਲਮ "ਬੇਗਮ ਜਾਨ" ਰਿਲੀਜ਼ ਹੋਈ ਹੈ।[21] ਪੱਲਵੀ ਨੂੰ ਪਾਕਿਸਤਾਨ ਤੋਂ ਭਾਰਤ ਦੇ ਵਿਭਾਜਨ ਦੇ ਸਮੇਂ, ਪੇਂਡੂ ਪੰਜਾਬ ਵਿੱਚ ਇੱਕ ਸੈਕਸ ਵਰਕਰ ਗੁਲਾਬੋ ਦੀ ਭੂਮਿਕਾ ਲਈ ਬਹੁਤ ਪ੍ਰਸ਼ੰਸਾ ਮਿਲੀ।[22]
Remove ads
ਫ਼ਿਲਮੋਗ੍ਰਾਫੀ
ਇਹ ਵੀ ਦੇਖੋ
- ਜ਼ੁੰਬਾ ਡਾਂਸ ਫਿਟਨੈਸ ਪਾਰਟੀ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads