ਫ਼ਰੀਦਾ ਖ਼ਾਨਮ
From Wikipedia, the free encyclopedia
Remove ads
ਫ਼ਰੀਦਾ ਖ਼ਾਨਮ (ਜਨਮ 16 ਮਈ, 1935) ਪੰਜਾਬੀ ਤੇ ਉਰਦੂ ਚ ਗੀਤ ਤੇ ਗਜ਼ਲ ਗਾਣ ਵਾਲੀ ਪੰਜਾਬੀ (ਪਾਕਿਸਤਾਨੀ) ਗਾਇਕਾ ਹੈ। ਟਾਈਮਜ਼ ਆਫ ਇੰਡੀਆ ਨੇ ਉਸ ਨੂੰ "ਮਲਿਕਾ-ਏ-ਗ਼ਜ਼ਲ" (ਗ਼ਜ਼ਲ ਦੀ ਰਾਣੀ) ਕਿਹਾ ਹੈ।[1]
ਮੁੱਢਲੀ ਜ਼ਿੰਦਗੀ
ਫ਼ਰੀਦਾ ਖ਼ਾਨਮ ਦਾ ਜਨਮ 1935 ਨੂੰ ਕਲਕੱਤਾ ਵਿੱਚ ਹੋਇਆ ਸੀ, ਪਰ ਮੂਲ ਤੌਰ 'ਤੇ ਉਹ ਅੰਮ੍ਰਿਤਸਰ ਤੋਂ ਹੈ। ਮੁਖਤਾਰ ਬੇਗਮ ਉਸ ਦੀ ਭੈਣ ਹੈ[2] ਉਸ ਨੇ ਉਸਤਾਦ ਆਸ਼ਿਕ ਅਲੀ ਖਾਨ ਤੋਂ ਖਿਆਲ, ਠੁਮਰੀ ਅਤੇ ਦਾਦਰਾ ਸਿੱਖਣਾ ਸ਼ੁਰੂ ਕਰ ਦਿੱਤਾ। ਉਸ ਦੀ ਭੈਣ ਮੁਖਤਾਰ ਬੇਗਮ ਸੱਤ ਸਾਲ ਦੀ ਉਮਰ ਫਰੀਦਾ ਨੂੰ ਰਿਆਜ਼ ਲਈ ਖਾਨ ਦੇ ਟਿਕਾਣੇ ਤੇ ਬਾਕਾਇਦਗੀ ਨਾਲ ਲੈ ਜਾਇਆ ਕਰਦੀ ਸੀ।[3][4] 1947 ਵਿੱਚ ਭਾਰਤ ਦੀ ਤਕਸੀਮ ਦੇ ਬਾਅਦ ਉਸ ਦਾ ਪਰਿਵਾਰ ਪਾਕਿਸਤਾਨ ਚਲਿਆ ਗਿਆ।
ਨਿੱਜੀ ਜ਼ਿੰਦਗੀ
ਫਰੀਦਾ ਖਾਨਮ ਪਾਕਿਸਤਾਨ, ਲਾਹੌਰ ਵਿੱਚ ਰਹਿੰਦੀ ਹੈ। ਉਸ ਦਾ ਇੱਕ ਪੁੱਤਰ ਅਤੇ ਪੰਜ ਧੀਆਂ ਹਨ। ਉਹ ਆਪਣੀ ਦੂਜੀ ਵੱਡੀ ਬੇਟੀ ਅਤੇ ਉਸ ਦੇ ਇਕਲੌਤੇ ਪੁੱਤਰ, ਉਸ ਦੀ ਪਤਨੀ ਅਤੇ ਬੱਚਿਆਂ ਦੇ ਨਾਲ ਰਹਿੰਦੀ ਹੈ। ਉਸ ਦੀ ਵੱਡੀ ਧੀ ਨਿਊਯਾਰਕ ਵਿੱਚ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਰਹਿੰਦੀ ਹੈ। ਉਸ ਦੀ ਚੌਥੀ ਵੱਡੀ ਧੀ ਐਂਡੋਕ੍ਰਿਨਾਲੋਜੀ ਵਿੱਚ ਮਾਹਰ ਹੈ ਅਤੇ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਰਹਿੰਦੀ ਹੈ, ਅਤੇ ਉਸ ਦੀ ਛੋਟੀ ਧੀ ਪੜ੍ਹਾਈ ਕਰ ਰਹੀ ਹੈ।
ਫ਼ਰੀਦਾ ਖ਼ਾਨੁਮ ਨੇ ਮਿਰਜ਼ਾ ਗ਼ਾਲਿਬ (ਬਯਾ ਓ ਜ਼ੋਸ਼), ਫ਼ੈਜ਼ ਅਹਿਮਦ ਫ਼ੈਜ਼ (ਸਬ ਕਤਲ ਹੋ ਕੇ ਤੇਰੇ), ਦਾਗ਼ ਦਿਹਲਵੀ (ਤੌਬਾ ਤੌਬਾ ਮੇਰੀ ਤੌਬਾ), ਆਗਾ ਹਸ਼ਰ ਕਸ਼ਮੀਰੀ (ਤੁਮ ਔਰ ਫ਼ਰੇਬ ਖਾਓ), ਮੀਰ ਤਕੀ ਮੀਰ (ਆਦਤ ਹੀ ਬਨਾ ਲੀ ਹੈ ਤੂਨੇ ਤੋ ਮੁਨੀਰ ਅਪਨੀ) ਅਤੇ ਸੂਫ਼ੀ ਤਬੱਸੁਮ (ਕੁਛ ਔਰ ਗੁੰਮ ਰਹੀਏ) ਜਿਹੇ ਮਕਬੂਲ ਸ਼ਾਇਰਾਂ ਦੀਆਂ ਗ਼ਜ਼ਲਾਂ ਗਾਈਆਂ ਹਨ। ਫ਼ਰੀਦਾ ਖ਼ਾਨੁਮ ਦੇ ਗਾਏ ਕੁਝ ਯਾਦਗਾਰੀ ਪੰਜਾਬੀ ਗੀਤ:
Remove ads
ਸਨਮਾਨ
- ਉਸਤਾਦ ਹਾਫ਼ਿਜ਼ ਅਲੀ ਖਾਂ ਨਾਂ ਦਾ ਉੱਚ-ਪੱਧਰੀ ਸਨਮਾਨ 2005 ਵਿੱਚ।
- ਪਾਕਿਸਤਾਨ ਦਾ ਸਰਵਉੱਚ ਨਾਗਰਿਕ ਸਨਮਾਨ ਹਿਲਾਲ-ਏ- ਇਮਤਿਆਜ਼ (2005)।
- ਲਾਈਫ਼-ਟਾਈਮ ਅਚੀਵਮੈਂਟ ਐਵਾਰਡ।
ਹਵਾਲੇ
Wikiwand - on
Seamless Wikipedia browsing. On steroids.
Remove ads