ਫ਼ਿਰੋਜ਼ਦੀਨ ਸ਼ਰਫ
ਪੰਜਾਬੀ ਕਵੀ From Wikipedia, the free encyclopedia
Remove ads
ਫੀਰੋਜ਼ਦੀਨ ਸਰਫ਼ (1898-1955) ਪਾਕਿਸਤਾਨੀ ਪੰਜਾਬੀ ਕਵੀ ਹੈ। ਇਹ ਉਰਦੂ,ਪੰਜਾਬੀ,ਫ਼ਾਰਸੀ ਦੇ ਆਲਮ ਅਤੇ ਪਿੰਗਲ ਤੇ ਅਰੂਜ਼ ਦੇ ਮਾਹਿਰ ਕਵੀ ਹਨ। ਇਸ ਨੂੰ ਪੰਜਾਬ ਦੀ ਬੁਲਬੁਲ' ਦਾ ਖ਼ਿਤਾਬ ਹਾਸਿਲ ਹੈ। ਉਸ ਨੂੰ ਵਾਰਿਸ ਸ਼ਾਹ ਦਾ ਵਾਰਿਸ ਵੀ ਕਿਹਾ ਜਾਂਦਾ ਹੈ। ਉਸ ਨੂੰ ਬੈਂਤ ਲਿਖਣ ਵਿੱਚ ਖ਼ਾਸ ਮੁਹਰਾਤ ਹਾਸਿਲ ਹੈ। ਉਸਨੇ ਸਿੱਖ ਧਰਮ ਤੇ ਸਿੱਖ ਇਤਹਾਸ ਸੰਬੰਧੀ ਨਜ਼ਮਾ ਵੀ ਲਿਖੀਆ।
![]() |
ਜੀਵਨ
ਫੀਰੋਜ਼ਦੀਨ ਸ਼ਰਫ ਦਾ ਜਨਮ 1898 ਨੂੰ ਅੰਮ੍ਰਿਤਸਰ ਜ਼ਿਲ੍ਹਾ ਦੇ ਵਿੱਚ ਰਾਜਾ ਸਾਂਸੀ ਦੇ ਨਾਲ ਲਗਦੇ ਪਿੰਡ ਤੋਲਾ ਨੰਗਲ ਵਿਖੇ ਹੋਇਆ। ਇਸ ਦੇ ਪਿਤਾ ਖ਼ਾਨ ਵੀਰੂ ਖਾਂ ਜਾਤ ਦੇ ਰਾਜਪੂਤ ਸਨ ਅਤੇ ਰੇਲਵੇ ਪੁਲੀਸ ਵਿੱਚ ਸਿਪਾਹੀ ਸਨ। ਜਦੋਂ ਫੀਰੋਜ਼ਦੀਨ ਸਿਰਫ਼ ਦੋ ਸਾਲ ਦਾ ਸੀ ਉਸ ਦੇ ਪਿਤਾ ਦੀ ਮੋਤ ਹੋ ਗਈ ਸੀ। ਜਿਸ ਕਾਰਨ ਓਹੋ ਜ਼ਿਆਦਾ ਨਾ ਪੜ੍ਹ ਸਕਿਆ ਪਰ ਜ਼ਿੰਦਗੀ ਦੀ ਪੜ੍ਹਾਈ ਖੂਬ ਕੀਤੀ। ਸ਼ਰਫ਼,ਉਸਤਾਦ ਮੁਹਮੰਦ ਰਮਜ਼ਾਨ ਹਮਦਮ ਦਾ ਸ਼ਾਗਿਰਦ ਸੀ। ਉਸ ਦੀ ਭਾਸ਼ਾ ਬੜੀ ਮਾਂਜੀ-ਸਵਾਰੀ ਹੈ। ਇਸ ਲਈ ਉਸਨੂੰ ਪੰਜਾਬ ਦੀ ਬੁਲਬੁਲ ਅਤੇ ਵਾਰਿਸ਼ ਸ਼ਾਹ ਦਾ ਵਾਰਿਸ ਵੀ ਕਿਹਾ ਜਾਂਦਾ ਹੈ। ਸ਼ਰਫ਼ ਨੇ ਆਪਣੇ ਕਾਵਿ ਸੰਗ੍ਰਹਿਦੁੱਖਾਂ ਦੇ ਕੀਰਨੇ' ਵਿੱਚ ਅੰਗਰੇਜਾਂ ਦੇ ਜ਼ੁਲਮਾਂ ਨੂੰ ਬਿਆਨ ਕੀਤਾ,ਜਿਸ ਕਰ ਕੇ ਉਸਨੂੰ ਇੱਕ ਸਾਲ ਦੀ ਜੇਲ੍ਹ ਵੀ ਕਟਣੀ ਪਈ।
Remove ads
ਕਿੱਤਾ
ਫੀਰੋਜ਼ਦੀਨ ਸ਼ਰਫ਼ ਨੂੰ ਬਹੁਤ ਘੱਟ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਸ ਦੇ ਉਸਤਾਦ ਦੇ ਕਾਰਨ ਲਾਹੋਰ ਲੋਕੋ-ਸ਼ੈੱਡ ਵਿੱਚ ਨੋਕਰੀ ਮਿਲ ਗਈ।
ਰਚਨਾਵਾਂ
ਸਿੱਖ ਧਰਮ ਸੰਬੰਧੀ
- ਸ਼੍ਰੋਮਣੀ ਸ਼ਹੀਦ
- ਦੈਵੀ ਗੁਣ ਦਾਤਾਰ
- ਸ਼ਰਦਾ ਦੇ ਫੁੱਲ
- ਨੂਰੀ ਦਰਸ਼ਨ
ਇਸਲਾਮ ਨਾਲ ਸਬੰਧਿਤ
- ਨਬੀਆਂ ਦਾ ਸਰਦਾਰ
- ਪਦਨੀ ਸਾਕੀ
- ਹਬੀਬਿ ਖ਼ੁਦਾ
ਵਾਰਾਂ
- ਵਾਰ ਰਾਣੀ ਸਾਹਿਬ ਕੌਰ
- ਵਾਰ ਦੁਰਗਾਵਤੀ
- ਵਾਰ ਚਾਂਦ ਬੀਬੀ
ਨਾਟਕ
- ਹੀਰ ਸਿਆਲ
Wikiwand - on
Seamless Wikipedia browsing. On steroids.
Remove ads