ਫ਼ਿਰੋਜ਼ਾ ਬੇਗਮ (ਗਾਇਕ)

From Wikipedia, the free encyclopedia

ਫ਼ਿਰੋਜ਼ਾ ਬੇਗਮ (ਗਾਇਕ)
Remove ads

ਫ਼ਿਰੋਜ਼ਾ ਬੇਗਮ (ਬੰਗਾਲੀ: ফিরোজা বেগম) (28 ਜੁਲਾਈ 1930 – 9 ਸਤੰਬਰ 2014) ਸੀ, ਇੱਕ ਬੰਗਲਾਦੇਸ਼ੀ ਨਜ਼ਰੁੱਲ ਸੰਗੀਤ ਗਾਇਕ. ਉਸ ਆਜ਼ਾਦੀ ਦਿਵਸ ਪੁਰਸਕਾਰ ਕੇ 1979  ਵਿੱਚ ਬੰਗਲਾਦੇਸ਼ ਦੀ ਸਰਕਾਰ  ਨੇ ਸਨਮਾਨਿਤ ਕੀਤਾ ਗਿਆ ਸੀ

ਵਿਸ਼ੇਸ਼ ਤੱਥ ਫ਼ਿਰੋਜ਼ਾ ਬੇਗਮ, ਜਨਮ ...
Remove ads

ਮੁਢਲਾ ਜੀਵਨ ਅਤੇ ਕੈਰੀਅਰ

ਫ਼ਿਰੋਜ਼ਾ ਬੇਗਮ ਦਾ ਜਨਮ 28 ਜੁਲਾਈ 1930 ਨੂੰ ਗੋਪਾਲਗੰਜ ਜ਼ਿਲੇ ਵਿੱਚ ਰਤੈਲ ਘੋਨਾਪੜਾ ਦੇ ਜ਼ਮੀਦਾਰ ਪਰਿਵਾਰ ਵਿੱਚ ਹੋਇਆ ਸੀ।[2] ਉਸ ਦੇ ਮਾਤਾ-ਪਿਤਾ, ਮੁਹੰਮਦ ਇਸਮਾਈਲ ਅਤੇ ਬੇਗਮ ਕੋਕਾਬੁਨੇਸਾ ਸਨ। ਉਹ ਬਚਪਨ ਵਿੱਚ ਹੀ ਸੰਗੀਤ ਵੱਲ ਖਿੱਚੀ ਗਈ ਸੀ।[3] ਉਸਨੇ 1940 ਦੇ ਦਹਾਕੇ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ।[4]

ਛੇਵੇਂ ਗ੍ਰੇਡ ਵਿੱਚ ਪੜ੍ਹਦੇ ਹੋਏ ਫ਼ਿਰੋਜ਼ਾ ਬੇਗਮ ਨੇ ਆਲ ਇੰਡੀਆ ਰੇਡੀਓ ਵਿੱਚ ਪਹਿਲੀ ਵਾਰ ਗਾਇਆ। ਕੁਝ ਦੇਰ ਬਾਅਦ, ਕਮਲ ਦਾਸਗੁਪਤਾ ਦੀ ਨਿਗਰਾਨੀ ਹੇਠ, ਇਸ ਦੇ ਉਰਦੂ ਗਾਣੇ ਰਿਕਾਰਡ ਕੀਤੇ ਗਏ ਸਨ। ਇਹ ਰਿਕਾਰਡ ਗਾਣੇ 'ਮਯਾ ਪ੍ਰੇਮ ਭਰੇ, ਪ੍ਰੀਤ ਭਰੇ ਸ਼ੁਨੋ' ਅਤੇ 'ਪ੍ਰੀਤ ਭਰੇ ਆਯਾ' ਸਨ। ਉਹ 10 ਸਾਲ ਦੀ ਉਮਰ ਵਿੱਚ ਕੌਮੀ ਕਵੀ ਕਾਜ਼ੀ ਨਜ਼ਰੁੱਲ ਇਸਲਾਮ ਨੂੰ ਮਿਲੀ। ਉਹ ਉਸ ਦਾ ਵਿਦਿਆਰਥੀ ਬਣ ਗਈ। ਉਸਨੇ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ 380 ਤੋਂ ਵੱਧ ਸਿੰਗਲਜ਼ ਮੁਕਾਬਲਿਆਂ ਵਿੱਚ ਹਿੱਸਾ ਲਿਆ। ਨਾਜ਼ਰਲ ਗਾਣਿਆਂ ਤੋਂ ਇਲਾਵਾ, ਉਸਨੇ ਆਧੁਨਿਕ ਗੀਤ, ਗ਼ਜ਼ਲ, ਕਾਲੀ, ਭਜਨ, ਹਮਦ ਸਮੇਤ ਵੱਖ-ਵੱਖ ਕਿਸਮ ਦੇ ਗੀਤਾਂ ਨੂੰ ਆਵਾਜ਼ ਦਿੱਤੀ। 1942 ਵਿੱਚ, ਉਸਨੇ 78 ਆਰਪੀਐਮ ਡਿਸਕ ਫਾਰਮੈਟ ਵਿੱਚ ਗ੍ਰਾਮੋਫੋਨ ਰਿਕਾਰਡ ਕੰਪਨੀ ਐਚ ਐਮ ਵੀ ਦੁਆਰਾ ਪਹਿਲਾ ਇਸਲਾਮੀ ਗੀਤ  ਰਿਕਾਰਡ ਕਰਵਾਇਆ। ਉਦੋਂ ਤੋਂ 12 ਐਲਪੀ, 4 ਈਪੀ, 6 ਸੀ ਡੀ ਅਤੇ 20 ਤੋਂ ਵੱਧ ਆਡੀਓ ਕੈਸਟ ਰਿਕਾਰਡ ਰਿਲੀਜ਼ ਕੀਤੇ ਜਾ ਚੁੱਕੇ ਹਨ। [5] ਉਹ 1954 ਤੋਂ ਕੋਲਕਾਤਾ ਵਿੱਚ ਰਹਿੰਦੀ ਸੀ ਜਦੋਂ ਤਕ ਉਹ 1967 ਵਿੱਚ ਢਾਕਾ ਵਿੱਚ ਨਹੀਂ ਚਲੀ ਗਈ।

Remove ads

ਨਿੱਜੀ ਜ਼ਿੰਦਗੀ

1956 ਵਿਚ, ਫਿਰੋਜ਼ਾ ਬੇਗਮ ਨੇ ਇੱਕ ਗਾਇਕ, ਸੰਗੀਤਕਾਰ ਅਤੇ ਗੀਤਕਾਰ ਕਮਲ ਦਾਸਗੁਪਤਾ (ਜਿਸ ਨੇ ਵਿਆਹ ਤੋਂ ਪਹਿਲਾਂ ਇਸਲਾਮ ਧਾਰਨ ਕੀਤਾ ਅਤੇ ਕਮਲਉੱਦੀਨ ਅਹਿਮਦ ਨਾਮ ਰੱਖ ਲਿਆ ਸੀ)  ਨਾਲ ਵਿਆਹ ਕੀਤਾ ਸੀ। 20 ਜੁਲਾਈ 1974 ਨੂੰ ਕਮਲ ਦੀ ਮੌਤ ਹੋ ਗਈ। ਉਨ੍ਹਾਂ ਦੇ ਤਿੰਨ ਬੇਟਿਆਂ ਵਿੱਚੋਂ ਦੋ ਹਾਮਿਨ ਅਹਿਮਦ ਅਤੇ ਸ਼ਫੀਨ ਅਹਿਮਦ ਸੰਗੀਤਕਾਰ ਹਨ। ਉਹ ਫਿਲਹਾਲ ਰੌਕ ਬੈਂਡ ਮੀਲਸ ਦੇ ਮੈਂਬਰ ਹਨ। 

ਮੌਤ

ਫਿਰੋਜ਼ਾ ਬੇਗਮ ਦੀ 9 ਸਤੰਬਰ 2014 ਵਿੱਚ ਅਪੋਲੋ ਹਸਪਤਾਲ ਢਾਕਾ ਵਿੱਚ ਦਿਲ ਦੇ ਦੌਰੇ ਅਤੇ ਗੁਰਦਿਆਂ ਦੀ ਸਮੱਸਿਆ ਕਰਨ ਮੌਤ ਹੋ ਗਈ।

ਅਵਾਰਡ ਅਤੇ ਆਨਰਜ਼

ਅਵਾਰਡ

  • ਆਜ਼ਾਦੀ ਦਿਵਸ ਪੁਰਸਕਾਰ (1979)
  • ਨੇਤਾਜੀ ਸੁਭਾਸ਼ ਚੰਦਰ ਪੁਰਸਕਾਰ
  • ਸੱਤਿਆਜੀਤ ਰੇ ਪੁਰਸਕਾਰ
  • ਨਾਸੀਰੁੱਦੀਨ ਸੋਨ ਤਮਗਾ
  • ਬੰਗਲਾਦੇਸ਼ ਸ਼ਿਲਪਕਲਾ ਅਕੈਡਮੀ ਸੋਨ ਤਮਗਾ
  • ਸਰਬੋਤਮ ਨਜ਼ਰੁੱਲ ਸੰਗੀਤ ਗਾਇਕ ਪੁਰਸਕਾਰ
  • ਨਜ਼ਰੁੱਲ ਅਕੈਡਮੀ ਪੁਰਸਕਾਰ
  • ਚੁਰੂਲੀਆ ਸੋਨ ਤਮਗਾ
  • ਸੋਨ ਡਿਸਕ ਸੀ ਬੀ ਐਸ, ਜਪਾਨ
  • ਮੇਰਿਲ-ਪ੍ਰੋਥਮ ਆਲੋ ਜੀਵਨ ਕਾਲ ਆਨਰੇਰੀ ਪੁਰਸਕਾਰ (2011)
  • ਸ਼ੇਲਤੇਕ ਪੁਰਸਕਾਰ (2000)[6][7]

ਆਨਰਜ਼

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads