ਫ਼ਿਰੋਜ਼ਪੁਰ ਜ਼ਿਲ੍ਹਾ

ਪੰਜਾਬ, ਭਾਰਤ ਦਾ ਜ਼ਿਲ੍ਹਾ From Wikipedia, the free encyclopedia

ਫ਼ਿਰੋਜ਼ਪੁਰ ਜ਼ਿਲ੍ਹਾ
Remove ads

ਫਿਰੋਜ਼ਪੁਰ ਜ਼ਿਲਾ ਪੰਜਾਬ ਦਾ ਮਹੱਤਵਪੂਰਨ ਸਰਹੱਦੀ ਜ਼ਿਲਾ ਹੈ। ਇਹ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਵਸਿਆ ਹੋਇਆ ਹੈ। ਫਿਰੋਜ਼ਪੁਰ ਜ਼ਿਲ੍ਹਾ ਪੰਜਾਬ ਦੇ ਬਾਈ ਜ਼ਿਲ੍ਹਿਆ 'ਚ ਇੱਕ ਹੈ। ਇਹ ਜ਼ਿਲ੍ਹਾ ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਹੈ। ਇਸ ਜ਼ਿਲ੍ਹੇ ਦਾ ਖੇਤਰਫਲ 5,305 ਵਰਗ ਕਿਲੋਮੀਟਰ ਜਾਂ (2,048 ਵਰਗ ਮੀਲ)। ਫ਼ਾਜ਼ਿਲਕਾ ਜ਼ਿਲ੍ਹਾ ਦੇ ਵੱਖ ਹੋਣ ਤੋਂ ਪਹਿਲਾ ਇਸ ਦਾ ਖੇਤਰਫਲ 11,142 ਵਰਗ ਕਿਲੋਮੀਟਰ ਸੀ। ਇਸ ਜ਼ਿਲ੍ਹੇ ਦੀ ਰਾਜਧਾਨੀ ਸ਼ਹਿਰ ਫਿਰੋਜ਼ਪੁਰ ਹੈ। ਇਸ ਦੇ ਦਸ ਦਰਵਾਜੇ ਅੰਮ੍ਰਿਤਸਰੀ ਦਰਵਾਜਾ, ਵਾਂਸੀ ਦਰਵਾਜਾ, ਮੱਖੂ ਦਰਵਾਜਾ, ਜ਼ੀਰਾ ਦਰਵਾਜਾ, ਬਗਦਾਦੀ ਦਰਵਾਜਾ, ਮੋਰੀ ਦਰਵਾਜਾ, ਦਿੱਲੀ ਦਰਵਾਜਾ, ਮਗਜਾਨੀ ਦਰਵਾਜਾ,ਮੁਲਤਾਨੀ ਦਰਵਾਜਾ ਅਤੇ ਕਸੂਰੀ ਦਰਵਾਜਾ ਹਨ।

ਵਿਸ਼ੇਸ਼ ਤੱਥ ਫਿਰੋਜ਼ਪੁਰ ਜ਼ਿਲ੍ਹਾ ਸ਼ਹੀਦਾਂ ਦੀ ਧਰਤੀ, ਦੇਸ਼ ...
Remove ads

ਜਾਣਕਾਰੀ

ਸਾਲ 2011 ਦੀ ਜਨਗਣਾ ਅਨੁਸਾਰ ਇਸ ਜ਼ਿਲ੍ਹੇ ਦੀ ਜਨਸੰਖਿਆ 2,026,831 ਹੈ। ਭਾਰਤ 'ਚ ਇਸ ਜ਼ਿਲ੍ਹੇ ਦਾ ਅਬਾਦੀ ਦੇ ਹਿਸਾਬ ਨਾਲ 230ਵਾਂ ਦਰਜਾ ਹੈ।[1][2] ਇਸ ਜ਼ਿਲ੍ਹੇ ਦੀ ਅਬਾਦੀ ਘਣਤਾ 380 ਪ੍ਰਤੀ ਕਿਲੋਮੀਟਰ ਹੈ। ਇਸ ਜ਼ਿਲ੍ਹੇ ਦੀ ਅਬਾਦੀ ਦੀ ਦਰ 16.08% ਹੈ। ਇਸ ਜ਼ਿਲ੍ਹੇ ਵਿੱਚ ਔਰਤਾਂ ਦੀ ਗਿਣਤੀ 893 ਪ੍ਰਤੀ 1000 ਮਰਦ ਹੈ। ਇਸ ਜ਼ਿਲ੍ਹੇ ਦੀ ਸ਼ਾਖਰਤਾ ਦਰ 69.8% ਹੈ।

ਜ਼ਿਲ੍ਹੇ ਦੀਆਂ ਤਿੰਨ ਤਹਿਸੀਲਾ ਹਨ

ਸਬ-ਤਹਿਸੀਲ ਹੇਠ ਲਿਖੇ ਅਨੁਸਾਰ ਹਨ।

ਬਲਾਕਾਂ ਦੇ ਨਾ ਹੇਠ ਲਿਖੇ ਹਨ।

ਇਸ ਜ਼ਿਲ੍ਹੇ ਵਿੱਚ ਚਾਰ ਵਿਧਾਨ ਸਭਾ ਦੀਆਂ ਸੀਟਾ ਹਨ।

  • ਫਿਰੋਜ਼ਪੁਰ ਵਿਧਾਨ ਸਭਾ
  • ਫਿਰੋਜ਼ਪੁਰ ਪੇਂਡੂ ਵਿਧਾਨ ਸਭਾ
  • ਗੁਰੂ ਹਰ ਸਹਾਏ ਵਿਧਾਨ ਸਭਾ
  • ਜ਼ੀਰਾ ਵਿਧਾਨ ਸਭਾ

{{Geographic location |Centre = ਫਿਰੋਜ਼ਪੁਰ ਜ਼ਿਲ੍ਹਾ |North = ਤਰਨਤਾਰਨ ਜ਼ਿਲ੍ਹਾ |Northeast = ਕਪੂਰਥਲਾ ਜ਼ਿਲ੍ਹਾ
ਜਲੰਧਰ ਜ਼ਿਲ੍ਹਾ |East = ਮੋਗਾ ਜ਼ਿਲ੍ਹਾ |Southeast = ਫ਼ਰੀਦਕੋਟ ਜ਼ਿਲ੍ਹਾ |South = ਫ਼ਾਜ਼ਿਲਕਾ ਜ਼ਿਲ੍ਹਾ |Southwest = ਮੁਕਤਸਰ |West = ਪਾਕਿਸਤਾਨ |Northwest = ਪਾਕਿਸਤਾਨ

Remove ads

ਇਤਿਹਾਸ

ਸਥਾਪਨਾ

ਫ਼ਿਰੋਜ਼ਪੁਰ, ਪੰਜਾਬ, ਭਾਰਤ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਇੱਕ ਸ਼ਹਿਰ ਹੈ। ਇਹ ਤੁਗਲੁਕ ਖ਼ਾਨਦਾਨ ਦੇ ਪ੍ਰਸਿੱਧ ਸੁਲਤਾਨ ਫਿਰੋਜ਼ ਸ਼ਾਹ ਤੁਗਲੁਕ (1351-88) ਦੁਆਰਾ ਸਥਾਪਿਤ ਕੀਤਾ ਗਿਆ ਸੀ, ਜਿਸ ਨੇ ਦਿੱਲੀ ਦੀ ਸਲਤਨਤ 'ਤੇ 1351 ਤੋਂ 1388 ਤਕ ਰਾਜ ਕੀਤਾ।[3]

ਸਿੱਖ ਐਗਲੋ ਯੁੱਧ

1857 ਦਾ ਵਿਦਰੋਹ

ਸਾਰਾਗੜ੍ਹੀ ਦਾ ਯੁੱਧ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads