ਫੈਜ਼ਲਪੁਰੀਆ ਮਿਸਲ
From Wikipedia, the free encyclopedia
Remove ads
ਫੈਜ਼ਲਪੁਰੀਆ ਮਿਸਲ ਸਭ ਤੋਂ ਪਹਿਲਾ ਕਾਇਮ ਹੋਣ ਵਾਲੀ ਮਿਸਲ ਹੈ। ਇਸ ਦਾ ਮੌਢੀ ਨਵਾਬ ਕਪੂਰ ਸਿੰਘ ਸੀ। ਉਸ ਨੇ ਸਭ ਤੋਂ ਪਹਿਲਾ ਅੰਮ੍ਰਿਤਸਰ ਦੇ ਨੇੜੇ ਫੈਜ਼ਲਪੁਰ ਪਿੰਡ ਉੱਤੇ ਕਬਜ਼ਾ ਕੀਤਾ ਅਤੇ ਉਸ ਦਾ ਨਾਂ ਸਿੱਘ ਪੁਰ ਰੱਖਿਆ। ਇਸ ਕਾਰਨ ਇਸ ਮਿਸਲ ਦਾ ਨਾਂ ਸਿੰਘਪੁਰੀਆ ਮਿਸਲ ਵੀ ਹੈ। 1743 ਈ: ਵਿੱਚ ਨਵਾਬ ਕਪੂਰ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਬਹਾਦਾਰ ਅਤੇ ਸੁਯੋਗ ਭਤੀਜਾ ਖੁਸ਼ਹਾਲ ਸਿੰਘ ਇਸ ਮਿਸਲ ਦਾ ਨੇਤਾ ਬਣਿਆ ਅਤੇ ਮਿਸਲ ਦਾ ਵਿਸਥਾਰ ਕੀਤਾ। ਇਸ ਮਿਸਲ ਵਿੱਚ ਜਲੰਧਰ, ਨੂਰਪੁਰ, ਬਹਿਰਾਮਪੁਰ, ਪੱਟੀ ਆਦਿ ਇਲਾਕੇ ਇਸ ਵਿੱਚ ਸਾਮਿਲ ਸਨ। ਖੁਸ਼ਹਾਲ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਬਹਾਦੁਰ ਅਤੇ ਦਲੇਰ ਪੁੱਤਰ ਬੁੱਧ ਸਿੰਘ ਮਿਸਲ ਦਾ ਸਰਦਾਰ ਬਣਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਹਰਾ ਕਿ ਮਿਸਲ ਨੂੰ ਆਪਣੇ ਰਾਜ ਵਿੱਚ ਸਾਮਿਲ ਕਰ ਲਿਆ।[1] ਸਿੱਖਾਂ ਵਿਚ ਸਭ ਤੋਂ ਸਤਿਕਾਰੀ ਜਾਂਦੀ ਮਿਸਲ ਦਾ ਨਾਮ ਫ਼ੈਜ਼ਲਪੁਰੀਆ ਸੀ। ਇਸ ਮਿਸਲ ਵਿਚ ਸ਼ਾਮਲ ਹੋਣਾ ਇੱਜ਼ਤ ਸਮਝੀ ਜਾਂਦੀ ਸੀ । ਇਸ ਮਿਸਲ ਦੇ ਜਥੇਦਾਰ ਤੇ ਬਾਨੀ ਨਵਾਬ ਕਪੂਰ ਸਿੰਘ ਜੀ ਸਨ ਨਵਾਬ ਕਪੂਰ ਸਿੰਘ ਨੇ ਦਲ ਖ਼ਾਲਸਾ' ਦੀ ਜਥੇਦਾਰੀ ਤਾਂ 1749 ਨੂੰ ਛੱਡ ਦਿੱਤੀ ਪਰ ਮਿਸਲ ਦੀ ਅਗਵਾਈ ਕਰਦੇ ਰਹੇ। ਨਵਾਬ ਕਪੂਰ ਸਿੰਘ ਆਪ ਫ਼ੈਜ਼ਲਪੁਰ ‘ਪਿੰਡਾਂ ਦੇ ਸਨ ਇਸ ਲਈ ਇਸ ਮਿਸਲ ਦਾ ਨਾਮ ਵੀ ਫ਼ੈਜ਼ਲਪੁਰੀਆ ਪੈ ਗਿਆ।
Remove ads
ਇਤਿਹਾਸਕ
ਫੈਜ਼ਲਪੂਆਂ ਦਾ ਨਾ ਨਵਾਬ ਕਪੂਰ ਸਿੰਘ ਨੇ ਬਦਲਾ ਕੇ ਸਿੰਘਪੁਰਾ ਰਖਿਆ ਤਾਂ ਮਿਸਲ ਦਾ ਨਾਂਮ ਵੀ ਸਿੰਘਪੁਰੀਆ ਪੈ ਗਿਆ। 1753 ਤਕ ਨਵਾਬ ਕਪੂਰ ਸਿੰਘ ਹੀ ਅਗਵਾਈ ਕਰਦੇ ਰਹੇ। ਇਹ ਮਿਸਲ ਮੋਢੇ ਨਾਲ ਮੋਢਾ ਡਾਹ ਕੇ ਪੰਥਕ ਕੰਮਾਂ ਵਿਚ ਹਿੱਸਾ ਲੈਂਦੀ ਰਹੀ। ਨਵਾਬ ਕਪੂਰ ਸਿੰਘ ਨੇ ਆਪਣੇ ਹਥੀਂ ਪੰਜ ਸੌ ਦੇ ਕਰੀਬ ਵੈਰੀਆਂ ਨੂੰ ਮਾਰਿਆ ਸੀ। ਉਨ੍ਹਾਂ ਦੀ ਮਿਸਲ ਵਿਚ ਦੋ ਹਜ਼ਾਰ ਪੰਜ ਸੌ ਸੂਰਮੇ ਜਵਾਨ ਸਨ । ਸਤਲੁਜ ਪਾਰ ਕਰਕੇ ਦਿੱਲੀ ਤਕ ਇਸ ਮਿਸਲ ਨੇ ਮਾਰਾਂ ਕੀਤੀਆਂ। ਕਿਸੇ ਵਿਚ ਵੀ ਇਸ ਟਾਕਰੇ ਦੀ ਸ਼ਕਤੀ ਨਹੀਂ ਸੀ। 1753 ਦੇ ਉਪਰੰਤ ਇਸ ਮਿਸਲ ਦੀ ਜਥੇਦਾਰੀ ਸਰਦਾਰ ਖੁਸ਼ਹਾਲ ਸਿੰਘ ਦ ਕੋਲ ਆਈ। ਸਰਦਾਰ ਖੁਸਹਾਲ ਸਿੰਘ ਵੀ ਬਹਾਦਰੀ ਵਿਚ ਆਪਣੀ ਮਿਸਾਲ ਆਪ ਸਨ। ਸਿਆਣਪ ਤੇ ਘੜਤਾ ਨਾਲ ਸਤਲੁਜ ਦੇ ਦੋਵੇਂ ਪਾਸੇ ਦੇ ਇਲਾਕੇ ਜਿਤੇ। ਜਲੰਧਰ ਦੇ ਇਲਾਕੇ, ਨੂਰਪੁਰ, ਬਹਿਰਾਮਪੁਰ, ਭਰਤ ਗੜ੍ਹ ਅਤੇ ਪਟੀ ਤੇ ਕਬਜ਼ਾ ਕੀਤਾ। ਧਰਮ ਪਰਚਾਰ ਵਿਚ ਵੀ ਆਪ ਜੀ ਨੇ ਨਵਾਬ ਕਪੂਰ ਸਿੰਘ ਵਾਂਗੂ ਹੀ ਹਿੱਸਾ ਲਿਆ। ਉਸ ਉਪਰੰਤ ਉਨ੍ਹਾਂ ਦਾ ਪੁੱਤਰ ਸਰਦਾਰ ਬੁੱਧ ਸਿੰਘ ਬੈਠਾ। ਸਰਦਾਰ ਬੁਧ ਸਿੰਘ ਸਰਦਾਰ ਖੁਸ਼ਹਾਲ ਸਿੰਘ, ਨਵਾਬ ਕਪੂਰ ਸਿੰਘ ਵਾਂਗੂ ਪ੍ਰਸਿਧ ਨਾ ਹੋਣ ਕਰਕੇ ਮਿਸਲ ਦੀ ਮਹੱਤਤਾ ਵੀ ਘੱਟ ਗਈਂ ਭਾਵੇਂ ਸਤਿਕਾਰ ਉਸੇ ਤਰ੍ਹਾਂ ਮਿਲਦਾ ਰਿਹਾ। ਇਸ ਮਿਸਲ ਕੋਲ ਪਹਿਲਾਂ ਤਾਂ ਪੰਜਾਬ ਦੇ ਮੁਖ ਮਾਝੇ ਦੇ ਇਲਾਕੇ ਸਨ, ਪਰ ਫਿਰ ਇਸ ਦੀ ਤਾਕਤ ਜੰਡਿਆਲਾ, ਤਰਨ ਤਾਰਨ ਤੇ ਪੱਟੀ ਤਕ ਸੀਮਤ ਹੋ ਗਈ। ਉਸ ਉਤੇ ਵੀ ਭੰਗੀ ਮਿਸਲ ਵਾਲੇ ਦਖ਼ਲ-ਅੰਦਾਜ਼ੀ ਕਰਦੇ ਹੀ ਰਹਿੰਦੇ ਸਨ। ਅੰਮ੍ਰਿਤਸਰ ਦੇ ਲਾਗੇ, ਜੰਡਿਆਲਾ ਕੋਲ ਹੋਣ ਕਾਰਨ ਇਹ ਮਿਸਲ : ਦੁਸ਼ਮਨਾਂ ਦੇ ਗੁਸੇ ਦਾ ਸਿੱਧਾ ਸ਼ਿਕਾਰ ਹੁੰਦੀ ਸੀ। ਪੱਟੀ ਦੇ ਚੌਧਰੀ, ਤਰਨ ਤਾਰਨ ਦੇ ਫ਼ੌਜਦਾਰ ਅਤੇ ਜੰਡਿਆਲੇ ਦੇ ਨਰਿੰਜਨੀਏ ਇਸ ਮਿਸਲ ਨੂੰ ਹੀ ਨਿਸ਼ਾਨ ਬਣਾਈ ਰਖਦੇ ਸਨ। ਰੋਜ਼ ਦੀਆਂ ਔਕੜਾਂ ਕਾਰਨ ਇਸ ਮਿਸਲ ਦੇ ਹਰ ਸਿਪਾਹੀ ਨੂੰ ਮੁਸੀਬਤਾਂ ਝਲਨੀਆਂ ਪੈਂਦੀਆਂ ਸਨ । ਇਸ ਮਿਸਲ ਦੇ ਸਿਪਾਹੀਆਂ ਦੀ ਕੁਲ ਗਿਣਤੀ 2500 ਸੀ ਦੁਸ਼ਮਨ ਇਹ ਖਿਆਲ ਕਰਦੇ ਸਨ ਕਿ ਇਹ ਮਿਸਲ ਧੁਰਾ ਹੈ ਤੇ ਇਸ ਨੂੰ ਖ਼ਤਮ ਕਰਨ ਨਾਲ ਕੰਮ ਦੇ ਧੁਰੇ ਨੂੰ ਤੋੜਿਆ ਜਾ ਸਕੇਗਾ, ਪਰ ਵਿਰੋਧੀ ਆਪਣੇ ਮਕਸਦ ਵਿਚ ਕਾਮਯਾਬ ਨਾ ਹੋ ਸਕੇ। ਬਾਕੀ ਮਿਸਲਾਂ ਦੇ ਜਥੇਦਾਰ ਹਮੇਸ਼ਾਂ ਹੀ ਇਸ ਮਿਸਲ ਦੀ ਮਦਦ ਉੱਤੇ ਖੜੇ ਰਹਿੰਦੇ ਸਨ। ਨਿਰ ਦੀਆਂ ਸੱਟਾਂ ਸਹਿ ਸਹਿ ਕੇ ਜਦ ਪੰਜਾਬ ਦੇ ਇਲਾ- ਕਿਆਂ ਉਤੇ ਕਬਜ਼ਾ ਕਰਨ ਦਾ ਸਮਾਂ ਆਇਆ ਤਾਂ ਲੰਮੀਆਂ ਤੇ ਡੂੰਘੀਆਂ ਸੱਟਾਂ ਕਾਰਨ ਇਹ ਮਿਸਲ, ਸਾਥੀ ਮਿਸਲਾਂ ਦੀ ਦੌੜ ਨਾਲੋਂ ਪਿਛੇ ਰਹਿ ਗਈ। ਦੋ ਕਾਰਨਾਂ ਕਰਕੇ ਇਹ ਮਿਸਲ ਸਤਿਕਾਰੀ ਜਾਂਦੀ ਰਹੀ ਪਰ ਜਦ ਪ੍ਰਭਾਵ ਖੇਤਰ ਵਧਾਉਣ ਦੀ ਗੱਲ ਭਰੀ ਤਾਂ ਰੀ ਤਾਂ ਸਤਿਕਾਰ ਵਾਲੀ ਗੱਲ ਵੀ ਟੁੱਟ ਗਈ। ਬਾਕੀ ਮਿਸਲਾਂ ਵਾਲੇ ਇਕ ਤਾਂ ਇਸ ਕਾਰਨ ਇਸ ਮਿਸਲ ਦਾ ਸਤਿਕਾਰ ਕਰਦੇ ਸਨ ਕਿਉਂ ਜੋ ਮਿਸਲ ਦੇ ਬਾਨੀ ਜਥੇਦਾਰ ਨਵਾਬ ਕਪੂਰ ਸਿੰਘ ਜੀ ਸਨ ਤੇ ਦੂਸਰੇ ਇਹ ਮਿਸਲ ਹੀ ਆਪਣੇ ਸਰੀਰ ਉਤੇ ਬਹੁਤੇ ਦੁੱਖ ਤੇ ਕਸ਼ਟ ਝਲਦੀ ਸੀ। 1783 ਵਿਚ ਇਸ ਮਿਸਲ ਦੀ ਅਗਵਾਈ ਸਰਦਾਰ ਬਹਾਲ ਸਿੰਘ ਜੀ ਕੋਲ ਸੀ । ਉਹ ਬਿਰਧ ਹੋ ਗਏ ਸਨ, ਤੇ ਅਗਾਂਹ-ਵਧੂ ਰੁਚੀਆਂ ਦੇ ਮਾਲਕ ਨਹੀਂ ਸਨ। ਭੰਗੀ ਮਿਸਲ ਆਪਣੇ ਜੋਬਨ ਉੱਤੇ ਸੀ। ਉਸ ਮਿਸਲ ਨੇ ਇਸ ਮਿਸਲ ਦੇ ਇਲਾਕੇ ਉੱਤੇ ਕਬਜ਼ਾ ਕਰਨਾ ਚਾਹਿਆ ਪਰ ਸਫਲ ਨਾ ਹੋ ਸਕੇ । ਆਖਰ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕਰ ਕੇ ਆਪਣੇ ਰਾਜ ਵਿਚ ਮਿਲਾਇਆ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads