ਨਵਾਬ ਕਪੂਰ ਸਿੰਘ

ਦਲ ਖ਼ਾਲਸਾ ਦੇ ਸੰਸਥਾਪਕ ਤੇ ਪੰਥ ਦੇ ਜੱਥੇਦਾਰ From Wikipedia, the free encyclopedia

ਨਵਾਬ ਕਪੂਰ ਸਿੰਘ
Remove ads

ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਸਾਹਿਬ ਜੀ 96 ਕਰੋੜੀ ਪੰਥ ਪਾਤਸ਼ਾਹ ਜੀ (1697–1753) ਗੁਰੂ ਪੰਥ ਦੇ ਤੀਸਰੇ 96 ਕਰੋੜੀ ਜਥੇਦਾਰ ਸਾਹਿਬ ਹੋਏ ਜਿਨ੍ਹਾਂ ਸਿੱਖ ਤਰੀਖ਼ ਦੇ ਔਖੇ ਵੇਲੇ ਗੁਰੂ ਪੰਥ ਦੀ ਅਗਵਾਈ ਕੀਤੀ। ਉਹ 1697 ਵਿੱਚ ਜੱਟਾਂ ਦੇ ਵਿਰਕ ਗੋਤ ਪ੍ਰਵਾਰ 'ਚ ਕਾਲੌਕੇ ਸ਼ੇਖ਼ੂਪੁਰਾ ਦੇ ਪਿੰਡ ਚ ਜੰਮਿਆ। 1721 ਚ ਉਹ ਖ਼ਾਲਸਾ ਟੋਲੀ ਨਾਲ਼ ਰਲ਼ ਗਿਆ। ਸੁੱਖ ਜੀਦਾਰੀ ਨਾਲ਼ ਮੁਗ਼ਲਾਂ ਦੀਆਂ ਸਖ਼ਤੀਆਂ ਸਹੁਰੇ-ਏ-ਸਨ। ਸਿੱਖਾਂ ਦਾ ਹੌਸਲਾ ਵੇਖ਼ ਕੇ ਮੁਗ਼ਲਾਂ ਨੇ ਲਾਲਚ ਨਾਲ਼ ਉਹਨਾਂ ਨੂੰ ਰਾਮ ਕਰਨ ਦਾ ਸੋਚਿਆ। ਮੁਗਲਾਂ ਨੇ ਨਵਾਬੀ ਭੇਜੀ ਤਾਂ ਉਸ ਵੇਲੇ ਦੇ ਗੁਰੂ ਪੰਥ ਦੇ ਦੂਸਰੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਦੀਵਾਨ ਬਾਬਾ ਦਰਬਾਰਾ ਸਿੰਘ ਸਾਹਿਬ ਜੀ 96 ਕਰੋੜੀ ਪੰਥ ਪਾਤਸ਼ਾਹ ਜੀ ਨੇ ਬਾਬਾ ਕਪੂਰ ਸਿੰਘ ਜੀ ਨੂੰ ਮਾਣ ਕਰ ਕੇ ਨਵਾਬ ਦਾ ਖ਼ਿਤਾਬ ਦਿਤਾ। ਸਿੰਘ ਸਾਹਿਬ ਜਥੇਦਾਰ ਬਾਬਾ ਨਵਾਬ ਕਪੂਰ ਸਿੰਘ ਸਾਹਿਬ ਜੀ 96 ਕਰੋੜੀ ਮਹਾਂਪੁਰਖਾਂ ਨੇ 4 ਤਰਨੇ ਦਲ ਬਣਾਏ। ਹਰ ਦਲ ਦੇ ਜਥੇਦਾਰ ਚੁਣੇ। ਸਿੰਘ ਸਾਹਿਬ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਜੀ 96 ਕਰੋੜੀ ਪੰਥ ਪਾਤਸ਼ਾਹ 7 ਅਕਤੂਬਰ, 1753 ਚ ਅੰਮ੍ਰਿਤਸਰ ਚ ਸੱਚਖੰਡ ਗਏ। ਉਹਨਾਂ ਦੀ ਸਿਹਤ ਕਾਫ਼ੀ ਚਿਰ ਤੋਂ ਖ਼ਰਾਬ ਚਲੀ ਆ ਰਹੀ ਸੀ ਕਿਉਂਕਿ ਇੱਕ ਲੜਾਈ ਵਿੱਚ ਗੋਲੀ ਲੱਗਣ ਕਾਰਨ ਹੋਇਆ ਉਹਨਾਂ ਦਾ ਜ਼ਖ਼ਮ ਭਰ ਨਹੀਂ ਸੀ ਸਕਿਆ। ਨਵਾਬ ਕਪੂਰ ਸਿੰਘ ਦੀ ਸੱਚਖੰਡ ਗਮਨ ਨਾਲ ਗੁਰੂ ਪੰਥ ਖਾਲਸਾ ਦੇ ੪ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ੯੬ ਕਰੋੜੀ ਪੰਥ ਪਾਤਸ਼ਾਹ ਜੀ ਨੇ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੀ ਗੁਰੂ ਪੰਥ ਖਾਲਸਾ ਜੀ ਦੀ ਕਮਾਨ ਸੰਭਾਲ ਲਈ ਸੀ ਪਰ ਬਤੌਰ ਜਥੇਦਾਰ, ਰਸਮੀ ਚੋਣ (ਮਨਜ਼ੂਰੀ) 10 ਅਪਰੈਲ, 1754 ਦੇ ਦਿਨ ਸਰਬੱਤ ਖ਼ਾਲਸਾ ਇਕੱਠ ਵਿੱਚ ਹੀ ਹੋਈ।

ਵਿਸ਼ੇਸ਼ ਤੱਥ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਜੀ 96 ਕਰੋੜੀ ਪੰਥ ਪਾਤਸ਼ਾਹ ਜੀ, ਜਨਮ ...
Remove ads

ਜੀਵਨ

ਨਵਾਬ ਕਪੂਰ ਸਿੰਘ ਜੀ ਦਾ ਜਨਮ 1697ਈ ਨੂੰ ਸ਼ੇਖਪੁਰਾ ਦੇ ਪਿੰਡ ਕਲੋਕੇ ਵਿਚ ਇਕ ਕਿਸਾਨ ਪਰਿਵਾਰ ਵਿਚ ਹੋਇਆ, ਓਹਨਾ ਦੇ ਪਿਤਾ ਜੀ ਦਾ ਨਾਮ ਸਰਦਾਰ ਦਲੀਪ ਸਿੰਘ ਸੀ, ਉਹ ਬਚਪਨ ਤੋਂ ਹੀ ਗੁਰਬਾਣੀ ਨਾਲ ਜੁੜੇ ਹੋਏ ਸਨ, ਸਨ 1721 ਵਿਚ ਉਹਨਾਂ ਨੇ ਆਪਣੇ ਪਿਤਾ ਜੀ ਦੇ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਅਤੇ ਗੁਰੂ ਦੇ ਸਿੰਘ ਸੱਜ ਗਏ, ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਬਾਬਾ ਦਰਬਾਰਾ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਜੀ ਪੰਥ ਦੇ ਜਥੇਦਰ ਬਣੇ ਆਪ ਜੀ ਸਿੱਖ ਕੌਮ ਦੇ ਪਹਿਲੇ ਨਵਾਬ ਵੀ ਸਨ।

Remove ads

ਮੌਤ

ਨਵਾਬ ਕਪੂਰ ਸਿੰਘ ਨੇ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀ ਬੁਢਾਪੇ ਕਾਰਨ ਉਨ੍ਹਾਂ ਨੂੰ ਅਹੁਦੇ ਤੋਂ ਮੁਕਤ ਕਰ ਦੇਣ, ਅਤੇ ਉਨ੍ਹਾਂ ਦੇ ਸੁਝਾਅ 'ਤੇ, ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖਾਲਸਾ ਦਾ ਸੁਪਰੀਮ ਕਮਾਂਡਰ ਚੁਣਿਆ ਗਿਆ। ਕਪੂਰ ਸਿੰਘ ਦੀ ਮੌਤ 9 ਅਕਤੂਬਰ 1753 ਨੂੰ ਅੰਮ੍ਰਿਤਸਰ ਵਿਖੇ ਹੋਈ ਅਤੇ ਉਨ੍ਹਾਂ ਦਾ ਭਤੀਜਾ (ਧੰਨ ਸਿੰਘ ਦਾ ਪੁੱਤਰ) ਖੁਸ਼ਹਾਲ ਸਿੰਘ ਉਨ੍ਹਾਂ ਤੋਂ ਬਾਅਦ ਗੱਦੀ 'ਤੇ ਬੈਠਾ।[1]

ਲੜਾਈਆਂ/ਜੰਗਾਂ

  • ਠੀਕਰੀਵਾਲਾ ਦੀ ਲੜਾਈ (1731)
  • ਸੁਨਾਮ ਦੀ ਲੜਾਈ (1735)
  • ਸਰਹਿੰਦ ਦੀ ਲੜਾਈ (1735)
  • ਬਾਸਰਕੇ ਦੀ ਲੜਾਈ (1736)
  • ਅੰਮ੍ਰਿਤਸਰ ਦੀ ਲੜਾਈ (1738)
  • ਸਿੱਖਾਂ ਵਿਰੁੱਧ ਸਮਦ ਖਾਨ ਦੀ ਮੁਹਿੰਮ (1738)
  • ਚਨਾਬ ਦੀ ਝੜਪ (1739)
  • ਕਾਹਨੂੰਵਾਨ ਦੀ ਲੜਾਈ (1746)
  • ਅੰਮ੍ਰਿਤਸਰ ਦੀ ਘੇਰਾਬੰਦੀ (1748)
  • ਕਾਹਨੂੰਵਾਨ ਦੀ ਲੜਾਈ (1752)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads