ਬਨਾਰਸੀ ਦਾਸ ਜੈਨ
From Wikipedia, the free encyclopedia
Remove ads
ਬਨਾਰਸੀ ਦਸ ਜੈਨ (1889-1954) ਇੱਕ ਉਘੇ ਭਾਸ਼ਾ ਵਿਗਿਆਨੀ ਰਹੇ ਹਨ। ਡਾ. ਬਨਾਰਸੀ ਖ਼ੁਦ ਕਹਿੰਦੇ ਹਨ ਕਿ ਮੈਂ ਪਹਿਲਾ ਪੰਜਾਬੀ ਹਾਂ ਜਿਸਨੇ ਭਾਰਤ ਦੇ ਪ੍ਰਦੇਸ਼ ਵਿੱਚ ਵਿਗਿਆਨਕ ਤੌਰ 'ਤੇ ਪੜ੍ਹਨ ਤੇ ਘੋਖਣ ਦਾ ਯਤਨ ਕੀਤਾ ਹੈ। ਜੈਨ ਨੇ ਪੰਜਾਬੀ ਦੀਆਂ ਉਪ-ਭਾਖਾਵਾਂ ਦਾ ਤੁਲਨਾਤਮਕ ਅਧਿਐਨ ਵੀ ਕੀਤਾ।
ਜੀਵਨ
ਡਾ. ਬਨਾਰਸੀ ਦਾਸ ਜੈਨ ਦਾ ਜਨਮ ਦਸੰਬਰ 1889 ਵਿੱਚ ਲਾਲਾ ਸ਼ਿਵ ਚੰਦ ਜੈਨ ਦੇ ਘਰ ਲੁਧਿਆਣਾ ਵਿੱਖੇ ਹੋਇਆ ਸੀ। ਇਹਨਾਂ ਨੇ ਆਪਣੀ ਮੁਢਲੀ ਸਿੱਖਿਆ ਲੁਧਿਆਣਾ ਤੋਂ ਪ੍ਰਾਪਤ ਕੀਤੀ। 1912 ਈ. ਵਿੱਚ ਬੀ.ਏ. ਦੀ ਸਿੱਖਿਆ ਗੋਰਮਿੰਟ ਕਾਲਜ ਲਾਹੋਰ ਤੋਂ ਪ੍ਰਾਪਤ ਕੀਤੀ। ਇਸ ਕਾਲਜ ਦੇ ਪ੍ਰਿੰਸੀਪਲ ਡਾ. ਵੁਲਨਰ ਤੋਂ ਜੈਨ ਨੂੰ ਪ੍ਰੇਰਣਾ ਮਿਲੀ। ਡਾ. ਬਨਾਰਸੀ ਨੂੰ ਤਿੰਨ ਸਾਲ ਲਈ ਮੇਉ ਪਟਿਆਲਾ ਖੋਜ-ਵਜੀਫਾ ਮਿਲਦਾ ਰਿਹਾ। ਇਸ ਤੋਂ ਬਾਅਦ ਇਹਨਾਂ ਨੇ ਪੰਜਾਬੀ ਵਿਗਿਆਨਕ ਅਧਿਐਨ ਦੋਰਾਨ ਥੇਹ ਵਿਗਿਆਨ ਦੀ ਚੋਖੀ ਜਾਣਕਾਰੀ ਪ੍ਰਾਪਤ ਕੀਤੀ। 1915 ਵਿੱਚ ਡਾ. ਜੈਨ ਨੇ ਸੰਸਕ੍ਰਿਤ ਭਾਸ਼ਾ ਵਿੱਚ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਫਿਰ ਡਾ. ਜੈਨ ਅੰਗ੍ਰੇਜ਼ੀ ਦੇ ਅਧਿਆਪਕ ਵਜੋਂ ਨਿਯੁਕਤ ਹੋਏ। 1919 ਵਿੱਚ ਪੰਜਾਬ ਯੂਨੀਵਰਸਿਟੀ ਦੁਆਰਾ ਇਹਨਾਂ ਨੂੰ ਪੰਜਾਬੀ-ਅੰਗਰੇਜੀ ਕੋਸ਼ ਤਿਆਰ ਕਰਾਉਣ ਲਈ ਇੰਚਾਰਜ ਨਿਯੁਕਤ ਕੀਤਾ। 1924 ਈ. ਵਿੱਚ ਡਾ. ਜੈਨ ਭਾਸ਼ਾ ਵਿਗਿਆਨ ਦੀ ਉਚੇਰੀ ਸਿੱਖਿਆ ਲਈ ਵਲਾਇਤ ਗਏ। 1926 ਵਿੱਚ ਲੰਦਨ ਯੂਨੀਵਰਸਿਟੀ ਤੋਂ ਪਈਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ।[1]
Remove ads
ਕਿੱਤਾ
ਇਤਿਹਾਸਕਾਰੀ
ਹਵਾਲੇ
Wikiwand - on
Seamless Wikipedia browsing. On steroids.
Remove ads