ਬਰਖਾ ਮਦਾਨ

From Wikipedia, the free encyclopedia

Remove ads

ਬਰਖਾ ਮਦਾਨ (ਜਨਮ 1974) ਇੱਕ ਸਾਬਕਾ ਭਾਰਤੀ ਮਾਡਲ, ਫਿਲਮ ਅਭਿਨੇਤਰੀ ਅਤੇ ਫਿਲਮ ਨਿਰਮਾਤਾ ਹੈ, ਜੋ ਟੈਲੀਵਿਜ਼ਨ ਸੀਰੀਅਲਾਂ ਵਿੱਚ ਵੀ ਆਏ ਅਤੇ ਕੁਝ ਟੀ. ਵੀ. ਸ਼ੋਆਂ ਦੀ ਮੇਜ਼ਬਾਨੀ ਕੀਤੀ।  ਬੋਧੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹ ਨਵੰਬਰ 2012 ਵਿੱਚ ਇੱਕ ਬੋਧੀ  ਨੰਨ ਬਣ ਗਈ ਅਤੇ ਆਪਣਾ ਨਾਮ ਬਦਲ ਕੇ  ਵੇਨ. ਗਯਾਲਤੇਨ ਸਾਮਤੇਨ ਰੱਖ ਲਿਆ।[1]

ਵਿਸ਼ੇਸ਼ ਤੱਥ ਬਰਖਾ ਮਦਾਨ, ਜਨਮ ...
Remove ads

ਸ਼ੁਰੂਆਤੀ ਜੀਵਨ

1974 ਵਿੱਚ ਪੰਜਾਬ ਦੇ ਇੱਕ ਫੌਜੀ ਪਰਿਵਾਰ ਵਿੱਚ ਜਨਮੀ, ਬਰਖਾ ਮਦਾਨ ਅੰਗਰੇਜ਼ੀ ਸਾਹਿਤ ਵਿੱਚ ਆਨਰਜ਼ ਹੈ। ਉਸ ਨੂੰ ਬਣ ਗਿਆ, ਮਿਸ ਇੰਡੀਆ ਮੁਕਾਬਲੇ 1994 ਵਿੱਚ ਉਹ ਐਸ਼ਵਰਿਆ ਰਾਏ, ਸੁਸ਼ਮਿਤਾ ਸੇਨ ਅਤੇ ਸਵੇਤਾ ਮੇਨਨ ਨਾਲ ਫਾਈਨਲ ਤੱਕ ਪਹੁੰਚੀ ਸੀ ਅਤੇ ਮਿਸ ਸਪਾਟਾ ਇੰਟਰਨੈਸ਼ਨਲ  ਕੁਆਲਾਲੰਪੁਰ, ਮਲੇਸ਼ੀਆ, 1994 ਵਿੱਚ ਉਹ ਦੂਜੇ ਨੰਬਰ ਤੇ ਰਹੀ ਸੀ। ਸਫਲ ਮਾਡਲ ਬਣਨ ਦੇ ਬਾਅਦ, ਅਤੇ ਉਸ ਨੇ ਵੱਡੇ ਪਰਦੇ ਤੇ 1996 ਦੀ ਬਾਲੀਵੁੱਡ ਫਿਲਮ ਖ਼ਿਲਾੜੀਓਂ ਕਾ ਖਿਲਾੜੀ  ਨਾਲ ਸ਼ੁਰੂਆਤ ਕੀਤੀ ਜਿਸ ਵਿੱਚ ਉਸਨੇ ਅਕਸ਼ੈ ਕੁਮਾਰ ਅਤੇ ਰੇਖਾ ਨਾਲ ਅਦਾਕਾਰੀ ਕੀਤੀ।[2]

Remove ads

ਅਦਾਕਾਰੀ ਕੈਰੀਅਰ

ਬਾਲੀਵੁੱਡ ਫ਼ਿਲਮ 'ਖਿਲਾੜੀਓਂ ਕੇ ਖਿਲਾੜੀ' ਵਿੱਚ ਆਪਣੀ ਅਦਾਕਾਰੀ ਨਾਲ ਨਿਵੇਕਲੀ ਪਹਿਚਾਣ ਬਣਾਉਣ ਤੋਂ ਬਾਅਦ ਉਸਨੂੰ ਕਈ ਪੇਸ਼ਕਸ਼ਾਂ ਆਈਆਂ ਪਰ ਬਰਖਾ ਨੇ ਆਪਣੀ ਪਸੰਦ ਤੇ ਰਹਿਣ ਨੂੰ ਤਰਜੀਹ ਦਿੱਤੀ। ਇੰਡੋ-ਡੱਚ ਫਿਲਮ ਡਰਾਈਵਿੰਗ ਮਿਸ ਪਾਲਮੇਨ  ਦੇ ਨਾਲ ਉਹ ਵਿਦੇਸ਼ੀ ਫਿਲਮਾਂ ਵਿੱਚ ਦਾਖਲ ਹੋਈ ਸੀ। ਰਾਮ ਗੋਪਾਲ ਵਰਮਾ ਦੀ 2003 ਦੀ ਡਰਾਉਣੀ ਫ਼ਿਲਮ 'ਭੂਤ'  ਬਰਖਾ ਦੇ ਕੈਰੀਅਰ ਵਿੱਚ ਇੱਕ ਮੋੜ ਸਾਬਤ ਹੋਈ। ਫਿਲਮ ਇਕਦਮ ਹਿੱਟ ਗਈ। ਉਸ ਨੇ ਇਸ ਵਿੱਚ ਭੂਤ ਦੀ ਭੂਮਿਕਾ ਨਿਭਾਈ ਅਤੇ ਆਪਣੇ ਬਿਹਤਰੀਨ ਕੰਮ ਲਈ ਉਸਤਤ ਖੱਟੀ।

Remove ads

References

Loading related searches...

Wikiwand - on

Seamless Wikipedia browsing. On steroids.

Remove ads