ਬਸ਼ੀਰ ਬਦਰ
From Wikipedia, the free encyclopedia
Remove ads
ਬਸ਼ੀਰ ਬਦਰ (ਉਰਦੂ: بشیر بدر), ਜਨਮ ਸਈਅਦ ਮਹੰਮਦ ਬਸ਼ੀਰ (سید محمد بشیر) ਭਾਰਤ ਦਾ ਇੱਕ ਪ੍ਰਸਿੱਧ ਉਰਦੂ ਸ਼ਾਇਰ ਹੈ।
ਜੀਵਨ
ਇਸ ਦਾ ਜਨਮ ਭਾਰਤ ਦੇ ਅਯੋਧਿਆ ਸ਼ਹਿਰ ਵਿੱਚ ਹੋਇਆ। ਉਸਨੇ 1949 ਵਿੱਚ ਇਸਲਾਮੀਆ ਕਾਲਜ, ਇਟਾਵਾ ਤੋਂ ਹਾਈ ਸਕੂਲ ਦੀ ਪੜ੍ਹਾਈ ਮੁਕੰਮਲ ਕੀਤੀ।[1] ਇਸਨੇ ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ ਐੱਮ. ਏ., ਬੀ. ਏ., ਪੀ.ਐਚ. ਡੀ. ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਹੀ ਲੈਕਚਰਾਰ ਦੇ ਤੌਰ 'ਤੇ ਕੰਮ ਕੀਤਾ। ਫਿਰ 17 ਸਾਲ ਤੱਕ ਮੇਰਟ ਦੇ ਮੇਰਟ ਕਾਲਜ ਵਿੱਚ ਵਿਭਾਗ ਦੇ ਮੁਖੀ ਦਾ ਅਹੁਦਾ ਸੰਭਾਲਿਆ।[2] ਉਹ ਸ਼ਾਦੀਸੁਦਾ ਹੈ ਅਤੇ ਉਸ ਦੇ ਦੋ ਪੁੱਤਰ ਹਨ ਅਤੇ ਇੱਕ ਧੀ ਹੈ।
Remove ads
ਕੈਰੀਅਰ
ਬਸ਼ੀਰ ਬਦਰ ਨੇ ਬਹੁਤ ਸਾਰੀਆਂ ਉਰਦੂ ਗਜ਼ਲਾਂ ਲਿੱਖੀਆਂ ਹਨ ਅਤੇ ਇਸਨੇ ਉਰਦੂ ਅਕਾਦਮੀ ਦੇ ਪ੍ਰਧਾਨ ਦੇ ਤੌਰ 'ਤੇ ਵੀ ਕੰਮ ਕੀਤਾ ਹੈ।
ਮੁੱਖ ਰਚਨਾਵਾਂ
ਗਜ਼ਲ ਸੰਗ੍ਰਹਿ
- ਉਜਾਲੇ ਅਪਨੀ ਯਾਦੋਂ ਕੇ[3]
- ਉਜਾਲੋਂ ਕੀ ਪਰੀਆਂ
- ਆਸ
- ਰੋਸ਼ਨੀ ਕੇ ਘਰੌਂਦੇ
- ਸਾਤ ਜਮੀਨੇ ਏਕ ਸਿਤਾਰਾ
- ਫੂਲੋਂ ਕੀ ਛਤਰੀਆਂ
- ਮੁਹੱਬਤ ਖੁਸ਼ਬੂ ਹੈ
ਕਾਵਿ-ਨਮੂਨਾ
ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ
ਨਾ ਜਾਨੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ
ਇਹ ਵੀ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads