ਬਹਿਮਨੀ ਸਲਤਨਤ
From Wikipedia, the free encyclopedia
Remove ads
ਬਹਿਮਨੀ ਸਲਤਨਤ ਦੱਖਣੀ ਹਿੰਦੁਸਤਾਨ ਦੀ ਇਕ ਸਲਤਨਤ ਦਾ ਨਾਂ ਏ। ਸੁਲਤਾਨ ਮੁਹੰਮਦ ਤੁਗ਼ਲਕ ਨੇ 1342ਈ. ਚ ਜ਼ਫ਼ਰ ਖ਼ਾਨ ਨੂੰ ਜਨੂਬੀ ਹਿੰਦ (ਦੱਕਨ) ਦਾ ਗਵਰਨਰ ਮੁਕੱਰਰ ਕੀਤਾ। ਉਸ ਨੇ ਦੱਕਨ ਦੇ ਸਰਦਾਰਾਂ ਨੂੰ ਆਪਣੇ ਨਾਲ਼ ਮਿਲਾ ਕੇ ਮਰਕਜ਼ ਤੋਂ ਅਲੀਹਦਗੀ ਇਖ਼ਤਿਆਰ ਕੀਤੀ ਤੇ 1347ਈ. ਚ ਅਲਾਉਦੀਨ ਹੁਸਨ ਗੰਗੂ ਬਹਿਮਨੀ ਦਾ ਲਕਬ ਇਖ਼ਤਿਆਰ ਕਰ ਕੇ ਆਜ਼ਾਦ ਬਹਿਮਨੀ ਸਲਤਨਤ ਦੀ ਬੁਨਿਆਦ ਰੱਖੀ। ਬਹਿਮਨੀ ਸਲਤਨਤ ਚ 4 ਬਾਦਸ਼ਾਹ ਹੋਏ ਜਿਹਨਾਂ ਨੇ ਬਹੁਤ ਸ਼ਾਨੋ ਸ਼ੌਕਤ ਨਾਲ਼ ਹਕੂਮਤ ਕੀਤੀ। ਇਹ ਸਲਤਨਤ ਵਿਜੈਨਗਰ ਸਾਮਰਾਜ ਦੀ ਹਿੰਦੂ ਰਿਆਸਤ ਨਾਲ਼ ਅਕਸਰ ਬਰਸਰਪੀਕਾਰ ਰਹਿੰਦੀ ਸੀ। ਬਹਿਮਨੀ ਸਲਾਤੀਨ ਨੇ ਦੱਕਨ ਚ ਸ਼ਾਨਦਾਰ ਇਮਾਰਤਾਂ ਤਾਮੀਰ ਕਰਵਾਈਆਂ ਤੇ ਤਾਲੀਮ ਤੇ ਜ਼ਰਾਇਤ ਨੂੰ ਬਹੁਤ ਤਰੱਕੀ ਦਿੱਤੀ। ਉਸ ਅਹਿਦ ਚ ਦੱਕਨ ਚ ਉਰਦੂ ਜ਼ਬਾਨ ਨੇ ਨਿਸ਼ੂ ਨਿੰਮਾ ਪਾਈ ਤੇ ਇਸਲਾਮ ਵੀ ਖ਼ੂਬ ਫੈਲਿਆ। 1490ਈ. ਦੇ ਕਰੀਬ ਬਹਿਮਨੀ ਸਲਤਨਤ ਨੂੰ ਜ਼ਵਾਲ ਆਨਾ ਸ਼ੁਰੂ ਹੋ ਗਈਆ। 1538ਹ ਚ ਉਸ ਦਾ ਖ਼ਾਤਮਾ ਹੋ ਗਈਆ ਤੇ ਉਸ ਦੇ ਇਲਾਕਿਆਂ ਤੇ5 ਛੋਟੀਆਂ ਸਲਤਨਤਾਂ ਬਰੀਦ ਸ਼ਾਹੀ ਸਲਤਨਤ, ਇਮਾਦ ਸ਼ਾਹੀ ਸਲਤਨਤ, ਨਿਜ਼ਾਮ ਸ਼ਾਹੀ ਸਲਤਨਤ, ਆਦਿਲ ਸ਼ਾਹੀ ਸਲਤਨਤ ਤੇ ਕੁਤਬ ਸ਼ਾਹੀ ਸਲਤਨਤ ਦੀਆਂ ਬੁਨਿਆਦਾਂ ਰੱਖੀਆਂ ਗਈਆਂ।

Remove ads
Wikiwand - on
Seamless Wikipedia browsing. On steroids.
Remove ads