ਬਾਰਦੌਲੀ ਸੱਤਿਆਗ੍ਰਹਿ
From Wikipedia, the free encyclopedia
Remove ads
1928 ਦਾ ਬਾਰਡੋਲੀ ਸੱਤਿਆਗ੍ਰਹਿ, ਭਾਰਤ ਦੇ ਰਾਜ ਗੁਜਰਾਤ ਵਿੱਚ ਬ੍ਰਿਟਿਸ਼ ਰਾਜ ਦੇ ਕਾਲ ਦੌਰਾਨ ਭਾਰਤੀ ਆਜ਼ਾਦੀ ਦੀ ਲਹਿਰ ਸਿਵਲ ਨਫ਼ਰਮਾਨੀ ਦੀ ਇੱਕ ਪ੍ਰਮੁੱਖ ਘਟਨਾ ਸੀ, ਜਿਸ ਦੀ ਅਗਵਾਈ ਵੱਲਭਭਾਈ ਪਟੇਲ ਨੇ ਕੀਤੀ ਅਤੇ ਇਸ ਦੀ ਸਫਲਤਾ ਨੇ ਪਟੇਲ ਨੂੰ ਆਜ਼ਾਦੀ ਦੀ ਲਹਿਰ ਦੇ ਮੁੱਖ ਆਗੂਆਂ ਵਿੱਚੋਂ ਇੱਕ ਬਣਾ ਦਿੱਤਾ।[1][2][3][4][5] 1925 ਵਿੱਚ, ਗੁਜਰਾਤ ਵਿੱਚ ਬਾਰਦੌਲੀ ਤਾਲੁਕਾ ਨੂੰ ਘੋਰ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ। ਐਪਰ, ਬੰਬੇ ਪ੍ਰੈਜ਼ੀਡੈਂਸੀ ਦੀ ਸਰਕਾਰ ਨੇ ਉਸ ਸਾਲ ਲਗਾਨ ਵਿੱਚ 30% ਦਾ ਵਾਧਾ ਕਰ ਦਿੱਤਾ। ਨਾਗਰਿਕ ਸਮੂਹਾਂ ਦੀਆਂ ਪਟੀਸ਼ਨਾਂ ਅਤੇ ਬਿਪਤਾਵਾਂ ਦੇ ਬਾਵਜੂਦ ਵੀ ਸਰਕਾਰ ਨੇ ਵਾਧੇ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕਿਸਾਨਾਂ ਦੀ ਸਥਿਤੀ ਇੰਨੀ ਗੰਭੀਰ ਸੀ ਕਿ ਉਨ੍ਹਾਂ ਕੋਲ ਲਗਾਨ ਭਰਨ ਲਈ ਬਹੁਤੀ ਜਾਇਦਾਦ ਅਤੇ ਫਸਲਾਂ ਨਹੀਂ ਸਨ। ਉਹ ਤਾਂ ਆਪਣਾ ਢਿੱਡ ਭਰਨ ਤੋਂ ਵੀ ਆਤੁਰ ਸਨ। ਕਿਸਾਨਾਂ ਦੀ ਤਰਸਯੋਗ ਹਾਲਤ ਨੂੰ ਵੇਖ ਮਹਾਤਮਾ ਗਾਂਧੀ ਨੇ ਅੰਗਰੇਜ਼ੀ ਹਕੂਮਤ ਖਿਲਾਫ ਅੰਦੋਲਨ ਸ਼ੁਰੂ ਕੀਤਾ, ਜਿਸਦਾ ਕੇਂਦਰ ਬਾਰਦੋਲੀ ਸੀ। ਗਾਂਧੀ ਜੀ ਨੇ ਫਰਵਰੀ 1928 ਨੂੰ ਇਸ ਅੰਦੋਲਨ ਦੀ ਵਾਗਡੋਰ ਵੱਲਭ ਭਾਈ ਪਟੇਲ ਨੂੰ ਸੌਂਪ ਦਿੱਤੀ ਤਾਂ ਜੋ ਅੰਦੋਲਨ ਨਿਰੋਲ ਕਿਸਾਨ ਅੰਦੋਲਨ ਬਣਿਆ ਰਹੇ ਅਤੇ ਇਸ ਤੇ ਸ੍ਵਰਾਜ ਦਾ ਠੱਪਾ ਨਾ ਲੱਗੇ। ਵੱਲਭ ਭਾਈ ਪਟੇਲ ਨੇ ਇਸ ਜ਼ੁੰਮੇਵਾਰੀ ਨੂੰ ਬਾਖ਼ੂਬੀ ਸਿਰੇ ਚੜ੍ਹਾਇਆ ਅਤੇ ਆਖ਼ਰ ਬ੍ਰਿਟਿਸ਼ ਹਕੂਮਤ ਨੂੰ ਝੁਕਣਾ ਪਿਆ। ਸਰਕਾਰ ਨੇ 30 ਫੀਸਦੀ ਲਗਾਨ ਨੂੰ ਘਟਾ ਕੇ 21.9 ਫੀਸਦੀ ਕਰ ਦਿੱਤਾ ਪਰ ਕਿਸਾਨ ਇਸ ਨਾਲ਼ ਸੰਤੁਸ਼ਟ ਨਹੀਂ ਸਨ। ਦਬਾਅ ਹੇਠ ਅੰਗਰੇਜ਼ੀ ਹਕੂਮਤ ਨੇ ਇਸ ਮਾਮਲੇ 'ਤੇ ਫੈਸਲੇ ਲਈ ਕਮਿਸ਼ਨ ਬਣਾਇਆ, ਜਿਸ ਨੇ ਕਿਸਾਨਾਂ ਦੇ ਹੱਕ 'ਚ ਫੈਸਲਾ ਕਰਦਿਆਂ ਲਗਾਨ ਨੂੰ ਹੋਰ ਘੱਟ ਕਰਦਿਆਂ ਸਿਰਫ 6.3 ਫੀਸਦੀ ਕਰ ਦਿੱਤਾ। ਅੰਦੋਲਨ ਦੀ ਇਸ ਸਫਲਤਾ ਤੋਂ ਬਾਅਦ ਕਿਸਾਨ ਔਰਤਾਂ ਨੇ ਵੱਲਭ ਭਾਈ ਪਟੇਲ ਨੂੰ ਸਰਦਾਰ ਵੱਲਭ ਭਾਈ ਪਟੇਲ ਕਹਿ ਕੇ ਬੁਲਾਇਆ। ਉਦੋਂ ਤੋਂ ਹੀ ਉਨ੍ਹਾਂ ਨੂੰ ਸਰਦਾਰ ਵੱਲਭ ਭਾਈ ਪਟੇਲ ਕਿਹਾ ਜਾਣ ਲੱਗਾ।

Remove ads
ਪਿਛੋਕੜ
ਮਹਾਤਮਾ ਗਾਂਧੀ ਨੇ ਗਰੀਬ ਭਾਰਤੀ ਕਿਸਾਨਾਂ ਤੇ ਬ੍ਰਿਟਿਸ਼ ਸਰਕਾਰ ਅਤੇ ਉਹਨਾਂ ਨਾਲ ਮਿਲੇ ਚੰਪਾਰਣ, ਬਿਹਾਰ, ਅਤੇ ਖੇੜਾ, ਗੁਜਰਾਤ ਦੇ ਜਿਮੀਦਾਰਾਂ ਦੇ ਜ਼ੁਲਮ ਦੇ ਖਿਲਾਫ ਦੋ ਮਹਾਨ ਬਗਾਵਤਾਂ ਦੀ ਅਗਵਾਈ ਕੀਤੀ ਸੀ ਅਤੇ ਦੋਨੋਂ ਵਿੱਚ ਸੰਘਰਸ਼ਾਂ ਦੀ ਸਫਲਤਾ ਨੇ ਕਿਸਾਨਾਂ ਦੇ ਆਰਥਿਕ ਅਤੇ ਸਿਵਲ ਅਧਿਕਾਰ ਜਿੱਤਣ ਵਿੱਚ ਅਤੇ ਭਾਰਤੀ ਲੋਕਾਂ ਨੂੰ ਜਗਾਉਣ ਵਿੱਚ ਮਦਦ ਕੀਤੀ ਸੀ।
ਹਵਾਲੇ
Wikiwand - on
Seamless Wikipedia browsing. On steroids.
Remove ads