ਬਾਸੂ ਚੈਟਰਜੀ

From Wikipedia, the free encyclopedia

ਬਾਸੂ ਚੈਟਰਜੀ
Remove ads

ਬਾਸੂ ਚੈਟਰਜੀ (ਬੰਗਾਲੀ: বাসু চ্যাটার্জ্জী; 10 ਜਨਵਰੀ 1927 - 4 ਜੂਨ 2020) ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਪਟਕਥਾ ਲੇਖਕ ਸੀ, ਜਿਸਦਾ ਨਾਮ 1970ਵਿਆਂ ਅਤੇ 80ਵਿਆਂ ਵਿੱਚ ਰਿਸ਼ੀਕੇਸ਼ ਮੁਖਰਜੀ ਅਤੇ ਬਾਸੂ ਭੱਟਾਚਾਰੀਆ ਵਰਗੇ ਫਿਲਮ ਨਿਰਮਾਤਾਵਾਂ ਵਾਂਗ ਮੱਧ ਸਿਨੇਮਾ ਨਾਲ ਜੁੜ ਗਿਆ। ਤੀਸਰੀ ਕਸਮ ਵਿੱਚ ਉਸਨੇ ਬਾਸੂ ਭੱਟਾਚਾਰੀਆ ਦੇ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਸੀ। ਇਨ੍ਹਾਂ ਵਾਂਗ ਹੀ ਉਸ ਦੀਆਂ ਫ਼ਿਲਮਾਂ ਵੀ ਸ਼ਹਿਰੀ ਸੈਟਿੰਗ ਵਿੱਚ ਅਕਸਰ ਮੱਧ-ਵਰਗ ਪਰਿਵਾਰਾਂ ਦੀਆਂ ਵਿਆਹੁਤਾ ਅਤੇ ਪਿਆਰ ਦੇ ਰਿਸ਼ਤਿਆਂ ਦੀਆਂ ਹਲਕੀਆਂ ਫੁਲਕੀਆਂ ਕਹਾਣੀਆਂ ਪੇਸ਼ ਕੀਤੀਆਂ ਗੀਆਂ ਸਨ।[1] ਐਪਰ ਉਸਨੇ ਏਕ ਰੁਕਾ ਹੂਆ ਫੈਸਲਾ (1986) ਅਤੇ ਕਮਲਾ ਕੀ ਮੌਤ (1989) ਵਰਗੀਆਂ ਕੁਝ ਗੰਭੀਰ ਫ਼ਿਲਮਾਂ ਵੀ ਬਣਾਈਆਂ, ਜਿਹਨਾਂ ਵਿੱਚ ਸਮਾਜਿਕ ਅਤੇ ਨੈਤਿਕ ਮੁੱਦੇ ਲਏ ਗਏ। ਉਹਦੀਆਂ ਮਸ਼ਹੂਰ ਫ਼ਿਲਮਾਂ ਵਿੱਚ ਛੋਟੀ ਸੀ ਬਾਤ (1975), ਚਿਤਚੋਰ (1976), ਰਜਨੀਗੰਧਾ (1974), ਪੀਆ ਕਾ ਘਰ (1972), ਬਾਤੋਂ ਬਾਤੋਂ ਮੇਂ (1979) ਅਤੇ ਸ਼ੌਕੀਨ (1982) ਸ਼ਾਮਲ ਹਨ।[2]

ਵਿਸ਼ੇਸ਼ ਤੱਥ ਬਾਸੂ ਚੈਟਰਜੀ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads