ਮਹਾਂ ਧਮਾਕਾ

ਅਜੋਕਾ ਪ੍ਰਚੱਲਤ ਬ੍ਰਹਿਮੰਡ-ਵਿਗਿਆਨਕ ਮਾਡਲ ਹੈ ਜੋ ਬ੍ਰਹਿਮੰਡ ਦੇ ਅਗੇਤਰੇ ਵਿਕਾਸ ਉੱਤੇ ਚਾਨਣਾ ਪਾਉਂਦਾ ਹੈ From Wikipedia, the free encyclopedia

ਮਹਾਂ ਧਮਾਕਾ
Remove ads
Remove ads

ਮਹਾਂ ਧਮਾਕਾ, ਆਮ ਤੌਰ ਉੱਤੇ ਬਿਗ ਬੈਂਗ (English: Big Bang), ਅਜੋਕਾ ਪ੍ਰਚੱਲਤ ਬ੍ਰਹਿਮੰਡ-ਵਿਗਿਆਨਕ ਮਾਡਲ ਹੈ ਜੋ ਬ੍ਰਹਿਮੰਡ ਦੇ ਅਗੇਤਰੇ ਵਿਕਾਸ ਉੱਤੇ ਚਾਨਣਾ ਪਾਉਂਦਾ ਹੈ।[1][2] ਇਸ ਸਿਧਾਂਤ ਮੁਤਾਬਕ ਮਹਾਂ ਧਮਾਕਾ, ਜਿਹਨੂੰ ਬਿਗ ਬੈਂਗ ਵੀ ਕਿਹਾ ਜਾਂਦਾ ਹੈ, ਲਗਭਗ 13.798 ± 0.037 ਬਿਲੀਅਨ (ਅਰਬ) ਸਾਲ ਪਹਿਲਾਂ[3][4][5][6][7][8] ਹੋਇਆ ਸੀ ਜਿਸ ਕਰ ਕੇ ਇਹ ਬ੍ਰਹਿਮੰਡ ਦੀ ਉਮਰ ਮੰਨੀ ਜਾਂਦੀ ਹੈ।[9][10][11][12] ਇਸ ਸਮੇਂ ਮਗਰੋਂ ਬ੍ਰਹਿਮੰਡ ਬਹੁਤ ਹੀ ਗਰਮ ਅਤੇ ਸੰਘਣੀ ਹਾਲਤ ਵਿੱਚ ਸੀ ਅਤੇ ਵਾਹੋਦਾਹੀ ਫੈਲਣਾ ਸ਼ੁਰੂ ਹੋ ਗਿਆ। ਮੁਢਲੇ ਫੈਲਾਅ ਮਗਰੋਂ ਇਹ ਖਾਸਾ ਠੰਡਾ ਹੋ ਗਿਆ ਤਾਂ ਜੋ ਊਰਜਾ ਅਨੇਕਾਂ ਉਪ-ਪ੍ਰਮਾਣੂ ਕਣਾਂ, ਜਿਵੇਂ ਕਿ ਬਿਜਲਾਣੂ, ਨਿਊਟਰਾਨ ਅਤੇ ਪ੍ਰੋਟੋਨ, ਵਿੱਚ ਬਦਲ ਸਕੇ। ਭਾਵੇਂ ਸਰਲ ਅਤੇ ਹੌਲੇ ਪ੍ਰਮਾਣੂ ਕੇਂਦਰ ਬਣ ਗਏ ਹੋਣਗੇ ਪਰ ਸਭ ਤੋਂ ਪਹਿਲੇ ਬਿਨਾਂ ਚਾਰਜ ਵਾਲੇ ਪ੍ਰਮਾਣੂ ਬਣਨ ਲਈ ਹਜ਼ਾਰਾਂ ਸਾਲ ਚਾਹੀਦੇ ਸਨ। ਸਭ ਤੋਂ ਪਹਿਲਾਂ ਬਣਨ ਵਾਲਾ ਤੱਤ ਹਾਈਡਰੋਜਨ ਸੀ ਜਿਸ ਸਮੇਤ ਕੁਝ ਮਾਤਰਾ ਵਿੱਚ ਹੀਲੀਅਮ ਅਤੇ ਲੀਥੀਅਮ ਵੀ ਬਣੇ। ਇਹਨਾਂ ਮੂਲ ਪੁਰਾਤਨ ਤੱਤਾਂ ਦੇ ਵਿਸ਼ਾਲ ਬੱਦਲ ਗੁਰੂਤਾ ਖਿੱਚ ਦੇ ਅਸਰ ਹੇਠ ਇਕੱਠੇ ਹੋ ਕੇ ਤਾਰੇ ਅਤੇ ਅਕਾਸ਼-ਗੰਗਾਵਾਂ ਬਣ ਗਏ ਅਤੇ ਭਾਰੀ ਤੱਤ ਇਹਨਾਂ ਤਾਰਿਆਂ ਵਿੱਚ ਜਾਂ ਨਛੱਤਰ-ਧਮਾਕਿਆਂ (ਸੁਪਰਨੋਵਾ) ਮੌਕੇ ਬਣੇ ਸਨ। ਬੈਲਜੀਆਈ ਕੈਥੋਲਿਕ ਪੁਜਾਰੀ ਅਤੇ ਵਿਗਿਆਨੀ ਜੌਰਜ ਲਮੇਤਰ ਨੇ 1927 ਵਿੱਚ ਮਹਾਂ ਧਮਾਕਾ ਥਿਊਰੀ ਦੀ ਪੇਸ਼ਕਸ਼ ਦਿੱਤੀ। ਮਹਾਂ ਧਮਾਕਾ ਮਾਡਲ ਦਾ ਢਾਂਚਾ ਐਲਬਰਟ ਆਈਨਸਟਾਈਨ ਦੀ ਆਮ ਰੈਲੇਟੀਵਿਟੀ ਦੀ ਥਿਊਰੀ ਤੇ ਅਧਾਰਤ ਹੈ ਅਤੇ ਅਜਿਹੇ ਸੱਭਿਅਕ ਅਤੇ ਸਪੇਸ ਦੇ isotropy ਤੌਰ ਆਸਾਨ ਧਾਰਨਾ ਤੇ ਨਿਰਭਰ ਕਰਦਾ ਹੈ।1929 ਵਿੱਚ ਐਡਵਿਨ ਹਬਲ ਨੇ ਆਪਣੀ ਦੂਰਬੀਨ ਨਾਲ ਬ੍ਰਹਿਮੰਡ ਦੇਖਿਆ ਤਾਂ ਉਹਨਾਂ ਨੇ ਬਿਗ ਬੈਂਗ ਥਿਊਰੀ ਦੀ ਪੁਸ਼ਟੀ ਕੀਤੀ।

Thumb
ਮਹਾਂ ਧਮਾਕਾ ਮਾਡਲ ਮੁਤਾਬਕ, ਬ੍ਰਹਿਮੰਡ ਇੱਕ ਅਤਿ-ਸੰਘਣੇ ਅਤੇ ਗਰਮ ਹਾਲਤ ਤੋਂ ਫੈਲਿਆ ਹੈ ਅਤੇ ਅੱਜ ਵੀ ਫੈਲ ਰਿਹਾ ਹੈ। ਇੱਕ ਆਮ ਸਮਾਨਤਾ ਹੈ ਕਿ ਖ਼ਲਾਅ ਆਪਣੇ ਅੰਦਰਲੀਆਂ ਅਕਾਸ਼-ਗੰਗਾਵਾਂ ਸਮੇਤ ਖ਼ੁਦ ਵੀ ਫੈਲ ਰਿਹਾ ਹੈ ਜਿਵੇਂ ਕਿ ਦਾਗ਼-ਲੱਗਿਆ ਭੁਕਾਨਾ ਫੈਲਦਾ ਹੈ। ਇਹ ਤਸਵੀਰ ਕਿਸੇ ਚਿੱਤਰਕਾਰ ਦੀ ਧਾਰਨਾ ਹੈ ਜੋ ਚਪਟੇ ਬ੍ਰਹਿਮੰਡ ਦੇ ਇੱਕ ਹਿੱਸੇ ਦੇ ਫੈਲਾਅ ਨੂੰ ਦਰਸਾ ਰਹੀ ਹੈ।
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads