ਬਿਨ ਰੋਏ (ਫ਼ਿਲਮ)

From Wikipedia, the free encyclopedia

ਬਿਨ ਰੋਏ (ਫ਼ਿਲਮ)
Remove ads

ਬਿਨ ਰੋਏ ਸਾਲ 2015 ਦੀ ਇੱਕ ਪਾਕਿਸਤਾਨੀ ਰੁਮਾਂਟਿਕ ਫ਼ਿਲਮ[1][2] ਹੈ ਜੋ ਫ਼ਰਹਤ ਇਸ਼ਤਿਆਕ਼ ਦੇ ਨਾਵਲ ਬਿਨ ਰੋਏ ਆਂਸੂ ਉੱਪਰ ਆਧਾਰਿਤ ਹੈ। ਫ਼ਿਲਮ ਨੂੰ 18 ਜੁਲਾਈ 2015 ਨੂੰ ਈਦ ਉਲ-ਫ਼ਿਤਰ ਮੌਕੇ ਰੀਲਿਜ਼ ਕੀਤਾ ਗਿਆ ਅਤੇ ਇਹ ਅਜਿਹੀ ਪਹਿਲੀ ਫ਼ਿਲਮ ਹੈ ਜੋ ਇੱਕੋ ਦਿਨ ਹੀ ਸਾਰੇ ਵਿਸ਼ਵ ਵਿੱਚ ਰੀਲਿਜ਼ ਹੋਈ।[3] ਇਸਦੀ ਨਿਰਦੇਸ਼ਿਕਾ ਅਤੇ ਨਿਰਮਾਤਾ ਮੋਮਿਨਾ ਦੁਰੈਦ ਹਨ।[4] ਇਸ ਵਿੱਚ ਮੁੱਖ ਕਿਰਦਾਰ ਮਾਹਿਰਾ ਖ਼ਾਨ[5], ਹੁਮਾਯੂੰ ਸਈਦ, ਅਰਮੀਨਾ ਰਾਣਾ ਖਾਨ, ਆਦਿਲ ਹੁਸੈਨ ਅਤੇ ਜਾਵੇਦ ਸ਼ੇਖ ਹਨ। ਇਹ ਫ਼ਿਲਮ ਭਾਰਤ ਵਿੱਚ ਵੀ ਇਸੇ ਦਿਨ ਕੁਝ ਚੁਣਵੇਂ ਸ਼ਹਿਰਾਂ ਵਿੱਚ ਰੀਲਿਜ਼ ਹੋਈ।[6][7]

ਵਿਸ਼ੇਸ਼ ਤੱਥ ਬਿਨ ਰੋਏ, ਨਿਰਦੇਸ਼ਕ ...
Remove ads
Remove ads

ਕਾਸਟ

  1. ਮਾਹਿਰਾ ਖ਼ਾਨ (ਸਬਾ)
  2. ਹੁਮਾਯੂੰ ਸਈਦ (ਇਰਤਜ਼ਾ)
  3. ਅਰਮੀਨਾ ਰਾਣਾ ਖਾਨ (ਸਮਨ)
  4. ਜਾਵੇਦ ਸ਼ੇਖ
  5. ਆਦਿਲ ਹੁਸੈਨ
  6. ਜ਼ੇਬਾ ਬਖਤਿਆਰ

ਸੰਗੀਤ

ਫ਼ਿਲਮ ਦਾ ਸੰਗੀਤ 13 ਜੂਨ 2015 ਨੂੰ ਰੀਲਿਜ਼ ਕੀਤਾ ਗਿਆ। ਇਸ ਫ਼ਿਲਮ ਵਿੱਚ ਚਰਚਿਤ ਪਾਕਿਸਤਾਨੀ ਗਾਇਕ ਰਾਹਤ ਫ਼ਤਹਿ ਅਲੀ ਖ਼ਾਨ ਅਤੇ ਆਬਿਦਾ ਪਰਵੀਨ ਤੋਂ ਇਲਾਵਾ ਭਾਰਤੀ ਗਾਇਕ ਹਰਸ਼ਦੀਪ ਕੌਰ, ਰੇਖਾ ਭਾਰਦਵਾਜ ਅਤੇ ਅੰਕਿਤ ਤਿਵਾਰੀ ਦੇ ਗੀਤ ਵੀ ਸ਼ਾਮਿਲ ਹਨ।

ਹੋਰ ਜਾਣਕਾਰੀ #, ਗੀਤ ...
Remove ads

ਹੋਰ ਵੇਖੋ

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads