ਆਦਿਲ ਹੁਸੈਨ
From Wikipedia, the free encyclopedia
Remove ads
ਆਦਿਲ ਹੁਸੈਨ (ਅਸਾਮੀ: আদিল হুছেইন, ਦਾ ਜਨਮ 5 ਅਕਤੂਬਰ 1963) ਅਸਾਮ ਰਾਜ ਤੋਂ ਇੱਕ ਭਾਰਤੀ ਮੰਚ, ਟੈਲੀਵਿਜ਼ਨ ਅਤੇ ਫਿਲਮ ਅਦਾਕਾਰ ਹੈ, ਜੋ ਮੁੱਖ ਧਾਰਾ ਬਾਲੀਵੁੱਡ ਵਿੱਚ ਅਤੇ ਨਾਲ ਆਰਟ ਹਾਊਸ ਸਿਨੇਮਾ ਚ ਵੀ ਕੰਮ ਕਰਦਾ ਹੈ। ਉਸ ਨੇ ਹੋਟਲ ਸਾਲਵੇਸ਼ਨ ਅਤੇ ਮੇਜਰ ਰਤੀ ਕੇਟੇਕੀ ਲਈ 2017 ਦੇ ਰਾਸ਼ਟਰੀ ਫਿਲਮ ਅਵਾਰਡਾਂ ਵਿੱਚ ਰਾਸ਼ਟਰੀ ਫਿਲਮ ਪੁਰਸਕਾਰ (ਵਿਸ਼ੇਸ਼ ਜਿਊਰੀ) ਪ੍ਰਾਪਤ ਕੀਤੇ। ਉਸਨੇ ਅੰਗਰੇਜ਼ੀ, ਹਿੰਦੀ, ਆਸਾਮੀ, ਬੰਗਾਲੀ, ਤਾਮਿਲ, ਮਰਾਠੀ, ਮਲਿਆਲਮ, ਨਾਰਵੇਜੀਅਨ ਅਤੇ ਫ੍ਰੈਂਚ ਫਿਲਮਾਂ ਵਿੱਚ ਅਭਿਨੈ ਕੀਤਾ ਹੈ।[1][2]
Remove ads
ਮੁੱਢਲਾ ਜੀਵਨ ਅਤੇ ਸਿਖਿਆ
ਆਦਿਲ ਹੁਸੈਨ 1963 ਵਿੱਚ ਗੋਲਪਾਰਾ, ਅਸਾਮ ਵਿੱਚ ਇੱਕ ਆਸਾਮੀ ਮੁਸਲਿਮ ਪਰਿਵਾਰ ਵਿੱਚ ਪੈਦਾ ਹੋਇਆ, ਜਿੱਥੇ ਉਸਦੇ ਪਿਤਾ ਇੱਕ ਅਧਿਆਪਕ ਸਨ, ਹੁਸੈਨ ਸੱਤ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਸੀ।[3] ਹੁਸੈਨ ਨੇ ਸਕੂਲੀ ਨਾਟਕਾਂ ਵਿੱਚ ਕੰਮ ਕੀਤਾ। ਉਸਨੇ 18 ਸਾਲ ਦੀ ਉਮਰ ਵਿੱਚ ਬੀ ਬੋਰੂਆਹ ਕਾਲਜ, ਗੁਹਾਟੀ ਵਿੱਚ ਦਰਸ਼ਨ ਸ਼ਾਸਤਰ ਦੀ ਪੜ੍ਹਾਈ ਕਰਨ ਲਈ ਘਰ ਛੱਡ ਦਿੱਤਾ।[4][5][6][7]ਉਸਨੇ ਕਾਲਜ ਦੇ ਨਾਟਕਾਂ ਵਿੱਚ ਅਭਿਨੈ ਕਰਨਾ ਸ਼ੁਰੂ ਕੀਤਾ[8] ਅਤੇ ਇੱਕ ਸਟੈਂਡ-ਅੱਪ ਕਾਮੇਡੀਅਨ ਵਜੋਂ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads